ਜਦੋ ਇੱਕ ਬਿਮਾਰੀ ਨੇ ਇਸ ਔਰਤ ਨੂੰ ਗਿਨੀਜ਼ ਵਰਲਡ ਰਿਕਾਰਡ ਵਿੱਚ ਜਗ੍ਹਾ ਦਿੱਤੀ
ਨਿਊਯਾਰਕ, 18 ਅਗਸਤ (ਰਾਜ ਗੋਗਨਾ)-
ਅੱਜਕੱਲ੍ਹ ਨੌਜਵਾਨ ਸਿਰਫ਼ ਦਿੱਖ ਲਈ ਲੰਬੀ ਦਾੜ੍ਹੀ ਰੱਖਣ ਦੇ ਸ਼ੌਕੀਨ ਹਨ। ਫਿਲਮਾਂ 'ਚ ਦਾੜ੍ਹੀ-ਮੁੱਛਾਂ ਵਾਲੇ ਹੀਰੋ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਵੀ ਇਹ ਸ਼ੌਕ ਕਰਨ ਲੱਗ ਪਏ ਹਨ। ਭਾਰਤੀ ਹੀਰੋ ਰਣਵੀਰ ਸਿੰਘ, ਸ਼ਾਹਿਦ ਕਪੂਰ, ਅਕਸ਼ੈ ਕੁਮਾਰ ਆਦਿ ਸਿਤਾਰੇ ਵੀ ਫਿਲਮਾਂ ਦੇ ਹਿਸਾਬ ਨਾਲ ਆਪਣਾ ਲੁੱਕ ਬਦਲਦੇ ਰਹਿੰਦੇ ਹਨ। ਕੁਝ ਲੋਕ ਵੱਖ-ਵੱਖ ਡਿਜ਼ਾਈਨ ਬਣਾ ਕੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਦੇ ਹਨ ਜਿਵੇਂ ਕੁਝ ਆਪਣੀ ਦਾੜ੍ਹੀ 'ਚ ਰੰਗ ਕਰਵਾ ਕੇ, ਪਰ ਅੱਜ ਗੱਲ ਕਰ ਰਹੇ ਹਾਂ ਇਕ ਅਮਰੀਕਾ ਦੇਸ਼ ਦੀ ਇਕ ਔਰਤ ਦੀ ਜਿਸ ਦਾ ਨਾਮ ਗਿਨੀਜ਼ ਵਰਲਡ ਰਿਕਾਰਡ ਵਿੱਚ ਦਰਜ ਹੋਇਆ ਹੈ।ਇਸ ਔਰਤ ਦਾ ਨਾਂ ਐਰਿਨ ਹਨੀਕਟ ਹੈ, ਜੋ ਅਮਰੀਕਾ ਦੇ ਮਿਸ਼ੀਗਨ ਸਟੇਟ ਦੀ ਰਹਿਣ ਵਾਲੀ ਹੈ। ਜਿਸ ਦੀ ਉਮਰ 38 ਸਾਲ ਦੇ ਕਰੀਬ ਹੈ ਇਸ ਔਰਤ ਨੇ ਗਿਨੀਜ਼ ਵਰਲਡ ਰਿਕਾਰਡ ਵਿੱਚ ਆਪਣਾ ਨਾਂ ਦਰਜ ਕਰਵਾਇਆ ਹੈ। ਏਰਿਨ ਹਨੀਕਟ ਨਾਂ ਦੀ ਇਸ ਅੋਰਤ ਨੇ ਲਗਭਗ 2 ਸਾਲਾਂ ਵਿੱਚ ਆਪਣੀ 11.81 ਇੰਚ (29.9 ਸੈਂਟੀਮੀਟਰ) ਦਾੜ੍ਹੀ ਵਧਾ ਕੇ ਸਭ ਤੋਂ ਲੰਬੀ ਦਾੜ੍ਹੀ ਦਾ ਵਿਸ਼ਵ ਰਿਕਾਰਡ ਤੋੜਿਆ ਸੀ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਕੋਈ ਮਰਦ ਨਹੀਂ ਸਗੋਂ ਇਹ ਇਕ ਔਰਤ ਹੈ।