ਕਵਿਤਾ
ਮਾਂ ਮੇਰੀ ਨੇ
ਹਾਂ ਭਾਣਜਾ ਕਿਸੇ ਦਾ, ਕਿਸੇ ਦਾ ਹਾਂ ਦੋਹਤਾ ।
ਹਾਂ ਭਤੀਜਾ ਕਿਸੇ ਦਾ, ਕਿਸੇ ਦਾ ਹਾਂ ਪੋਤਾ ।
ਰੋਜ਼ੀ ਰੋਟੀ ਬਾਪ ਮੇਰੇ ਨੂੰ, ਮੇਰੇ ਤੋਂ ਦੂਰ ਕੀਤਾ।
ਪੇਕੇ ਘਰ ਰਹਿਣ ਲਈ, ਮਾਂ ਨੂੰ ਮਜ਼ਬੂਰ ਕੀਤਾ।
ਨਾਨਾ,ਨਾਨੀ,ਮਾਮਾ,ਮਾਸੀ,
ਕਰਨ ਪਿਆਰ ਬਥੇਰਾ।
ਕੋਈ ਮਾਮੀ ਕਹਿੰਦੀ ਏ,
ਲੁੱਟ ਖਾ ਗਏ ਘਰ ਮੇਰਾ।
ਮਾਮੇ ਮੇਰੇ ਨਾਲ ਰਹੇ ਲੜ੍ਹਦੀ,
ਜੇ ਉਹ ਸਾਡੇ ਬਾਰੇ ਸੋਚਣ।
ਮਾਮੇ ਜੇ ਕੁਝ ਲੈ ਕੇ ਆਵਣ,
ਰਸਤੇ ਦੇ ਵਿਚ ਬੋਚਣ।
ਨਾ ਭੁੱਲਣੇ ਮਾਮੇ, ਮਾਸੀਆਂ,
ਜਿਨ੍ਹਾਂ ਆਪਣਾ ਫਰਜ਼ ਨਿਭਾਇਆ।
ਸਮਝ ਨਹੀਂ ਆਉਂਦੀ, ਮਾਮੀ ਨੂੰ,
ਕਿਉਂ ਮੋਹ ਨਾ ਸਾਡਾ ਆਇਆ।
ਸ਼ੁਕਰ ਹੈ ਨਾਨੀ ਜਿਉਂਦੀ ਹਾਲੇ,
ਜਿਸ ਦਿੱਤੀ ਸਦਾ ਹੀ ਹੱਲਾਸ਼ੇਰੀ।
10+2ਤਾਂ ਕਰ ਲਈ ਅਵੱਲ ਦਰਜੇ,
ਹੁਣ ਲੱਗਣੀ ਨੌਕਰੀ ਮੇਰੀ।
ਮਾਂ ਮੇਰੀ ਨੇ ਜਿੰਨੇ ਦੁੱਖ ਉਠਾਏ।
ਐਸਾ ਦਿਨ ਰੱਬਾ ਨਾ ਕਿਸੇ ਤੇ ਆਏ।
ਸਰਬਜੀਤ ਸੰਗਰੂਰਵੀ