ਬਰਨਾਲਾ, 16 ਜੁਲਾਈ (ਚਮਕੌਰ ਸਿੰਘ ਗੱਗੀ)-ਬੀਤੀ ਰਾਤ ਚਾਰ ਨੌਜਵਾਨ ਆਪਣੀ ਟੋਇਟਾ ਈਟੋਸ ਡੀਜ਼ਲ ਕਾਰ ਵਿੱਚ ਸਵਾਰ ਹੋ ਕੇ ਬਰਨਾਲਾ ਤੋਂ ਮੋਗਾ ਜਾ ਰਹੇ ਸਨ, ਜਿਵੇਂ ਹੀ ਟੱਲੇਵਾਲ ਨਜਦੀਕ ਨਹਿਰ ਦੇ ਪੁਲ ਕੋਲ ਪਹੁੰਚੇ ਤਾਂ ਕਾਰ ਵਿੱਚੋ ਕੁਝ ਜਲਨ ਦੀ ਸਮੈੱਲ ਆਈ ਤਾਂ ਬਾਹਰ ਨਿਕਲ ਕੇ ਦੇਖਿਆ ਤਾਂ ਗੱਡੀ ਦੇ ਇੰਜਣ ਵਿੱਚ ਅੱਗ ਲੱਗੀ ਹੋਈ ਸੀ | ਦੇਖਦੇ ਹੋ ਦੇਖਦੇ ਅੱਗ ਗੱਡੀ ਦੇ ਅੰਦਰ ਫੈਲ ਗਈ, ਅੱਗ ਏਨੀ ਜਿਆਦਾ ਭਿਆਨਕ ਸੀ ਕਿ ਕੁੱਝ ਹੀ ਸਕਿੰਟਾ ਵਿੱਚ ਕਾਰ ਪੂਰੀ ਤਰਾਂ ਸੜ ਕੇ ਸੁਆਹ ਹੋ ਗਈ | ਇਸ ਮੌਕੇ ਗੱਲਬਾਤ ਕਰਦੇ ਹੋਏ ਗੱਡੀ ਦੇ ਮਾਲਕ ਹਰਜੀਤ ਸਿੰਘ ਮਿੰਟੂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹ ਸ਼ਾਮ ਨੂੰ ਬਰਨਾਲਾ ਤੋਂ ਸ੍ਰੀ ਅੰਮਿ੍ਤਸਰ ਸਾਹਿਬ ਜਾ ਰਹੇ ਸੀ ਪਰ ਕਾਰ ਦੀਆਂ ਲਾਈਟਾਂ ਕੁਝ ਘੱਟ ਹੋਣ ਕਾਰਨ ਸਾਡੇ ਵੱਲੋਂ ਬਰਨਾਲਾ ਦੀ ਇਕ ਕਾਰ ਅਸੈਸਰੀ ਵਾਲੀ ਦੁਕਾਨ ਤੋਂ ਲਾਈਟਾਂ ਦੀ ਫਿਟਿੰਗ ਕਰਵਾਈ ਗਈ ਸੀ ਜਿਸ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ, ਅੱਗ ਲੱਗਣ ਨਾਲ ਕਾਰ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਈ | ਇਸ ਮੌਕੇ ਮੇਵਾ ਸਿੰਘ ਸੁਖਦੀਪ ਸਿੰਘ ਗੋਲਡੀ, ਗੁਰਜੰਟ ਸਿੰਘ ਜੰਟੀ,ਅਵਤਾਰ ਸਿੰਘ, ਜਸਵਿੰਦਰ ਸਿੰਘ ਗਿਆਨੀ, ਜਸਵਿੰਦਰ ਸਿੰਘ ਰਾਜਾ, ਸੀਰਾ ਮਿਸਤਰੀ, ਜਗਤਾਰ ਸਿੰਘ ਸਮੇਤ ਵੱਡੀ ਗਿਣਤੀ ਸਮੂਹ ਮਿਸਤਰੀ ਹਾਜਰ ਸਨ |