ਬੀਬੀ ਪਵਿੱਤ ਕੌਰ ਨੇ ਝਲੂਰ ਵਾਸੀਆਂ ਤੋਂ ਮੰਗੀਆਂ ਆਪਣੇ ਪੁੱਤਰ ਗੋਬਿੰਦ ਸਿੰਘ ਲਈ ਵੋਟਾਂ
ਬਰਨਾਲਾ, 10 ਨਵੰਬਰ (ਬਘੇਲ ਸਿੰਘ ਧਾਲੀਵਾਲ)-ਸ੍ਰੋਮਣੀ ਅਕਾਲੀ ਦਲ (ਅ) ਦੇ ਕੌਮੀ ਜਥੇਬੰਧਕ ਸਕੱਤਰ ਅਤੇ ਬਰਨਾਲਾ ਜਿਮਨੀ ਚੋਣ ਲਈ ਪਾਰਟੀ ਅਤੇ ਪੰਥ ਦੇ ਸਾਂਝੇ ਉਮੀਦਵਾਰ ਗੋਬਿੰਦ ਸਿੰਘ ਸੰਧੂ ਦੀ ਚੋਣ ਮੁਹਿੰਮ ਨੂੰ ਸਿਖਰਾਂ ਤੇ ਪਹੁੰਚਾਉਣ ਲਈ ਗੋਬਿੰਦ ਸਿੰਘ ਦੇ ਮਾਤਾ ਜੀ ਅਤੇ ਸਿਮਰਨਜੀਤ ਸਿੰਘ ਮਾਨ ਦੇ ਜੀਵਨ ’ਤੇ ਪ੍ਰਸਿੱਧ ਪੁਸਤਕ ਲਿਖ ਕੇ ਦੁਨੀਆਂ ਪੱਧਰ ਤੇ ਨਾਮਣਾ ਖੱਟਣ ਵਾਲੀ ਬੀਬੀ ਪਵਿੱਤ ਕੌਰ ਨੇ ਹਲਕੇ ਦੇ ਵੱਖ ਵੱਖ ਪਿੰਡਾਂ ਵਿੱਚ ਜਾਕੇ ਵੋਟਰਾਂ ਦੇ ਘਰਾਂ ਤੱਕ ਪਹੁੰਚ ਕੀਤੀ ਹੈ ਅਤੇ ਗੋਬਿੰਦ ਸਿੰਘ ਨੂੰ ਜਿਤਾਉਣ ਦੀ ਅਪੀਲ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਅੱਜ ਸ੍ਰੋਮਣੀ ਅਕਾਲੀ ਦਲ ਦੀ ਟੀਮ ਦੇ ਨਾਲ ਪਿੰਡ ਝਲੂਰ ਵਿਖੇ ਘਰ ਘਰ ਜਾ ਕੇ ਵੋਟਰਾਂ ਨਾਲ ਰਾਬਤਾ ਕਾਇਮ ਕੀਤਾ ਗਿਆ।
ਇਸ ਮੌਕਾ ਉਨ੍ਹਾਂ ਕਿਹਾ ਕਿ ਪੰਜਾਬ ਦੇ ਬਦ ਤੋਂ ਬਦਤਰ ਹੁੰਦੇ ਜਾ ਰਹੇ ਹਾਲਾਤਾਂ ਤੇ ਕਾਬੂ ਪਾਉਣ ਲਈ ਗੋਬਿੰਦ ਸਿੰਘ ਵਰਗੇ ਉਤਸਾਹੀ ਨੌਜਵਾਨ ਨੂੰ ਜਿਤਾ ਕੇ ਵਿਧਾਨ ਸਭਾ ਵਿੱਚ ਭੇਜਣ ਦੀ ਲੋੜ ਹੈ,ਤਾਂਕਿ ਨਸ਼ਿਆਂ ਅਤੇ ਅਪਰਾਧਾਂ ਵਿੱਚ ਬਦਨਾਮ ਹੋ ਰਹੇ ਪੰਜਾਬ ਨੂੰ ਮੁੜ ਤੋਂ ਵਿਕਾਸ ਦੇ ਰਾਸਤੇ ਤੇ ਲਿਆਂਦਾ ਜਾ ਸਕੇ। ਉਨ੍ਹਾਂ ਕਿਹਾ ਕਿ ਜੋ ਪੰਜਾਬ ਦੇ ਹਾਲਾਤ ਸੂਬਾ ਸਰਕਾਰ ਨੇ ਮੌਜੂਦਾ ਸਮੇਂ ਵਿੱਚ ਬਣਾ ਦਿੱਤੇ ਹਨ,ਅਜਿਹੇ ਤਾਂ ਪਹਿਲਾਂ ਕਦੇ ਵੀ ਨਹੀ ਸਨ ਆਏ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵੋਟ ਦਾ ਇਸਤੇਮਾਲ ਕਰਨ ਸਮੇ ਗੁਮਰਾਹ ਹੋਣ ਦੀ ਬਜਾਏ ਸੋਚਕੇ ਵੋਟ ਪਾਉਣ ਕਿ ਪੰਜਾਬ ਅਤੇ ਪੰਥ ਦੇ ਭਲੇ ਲਈ ਵੋਟ ਦਾ ਹੱਕਦਾਰ ਕੌਣ ਹੈ।ਇਸ ਮੌਕੇ ਉਹਨਾਂ ਦੇ ਨਾਲ ਸਬਕਾ ਸਰਪੰਚ ਬਲਵੰਤ ਸਿੰਘ ਝਲੂਰ, ਧਰਮਜੀਤ ਸਿੰਘ ਚਾਹਿਲ, ਬਲਵਿੰਦਰ ਸਿੰਘ ਚੰਨਾ ਧਾਲੀਵਾਲ,ਹਰਪ੍ਰੀਤ ਸਿੰਘ ਗੋਰਾ ਤੋਂ ਇਲਾਵਾ ਪਾਰਟੀ ਦੇ ਸੰਗਰੂਰ ਤੋਂ ਜਿਲ੍ਹਾ ਪ੍ਰਧਾਨ ਸਰਪੰਚ ਗੁਰਨੈਬ ਸਿੰਘ ਰਾਮਪੁਰਾ,ਲੁਧਿਆਣਾ ਤੋਂ ਜਿਲ੍ਹਾ ਜੂਥ ਪ੍ਰਧਾਨ ਜਗਦੇਵ ਸਿੰਘ ਪਾਂਗਲੀ, ਜਤਿੰਦਰ ਸਿੰਘ ਬਿਜਲੀਪੁਰ (ਸਮਰਾਲਾ), ਯੂਥ ਆਗੂ ਰਵਿੰਦਰ ਸਿੰਘ ਕਾਕਾ ਲੁਧਿਆਣਾ, ਮਨਕੀਰਤ ਸਿੰਘ ਲੁਧਿਆਣਾ, ਪ੍ਰਭਜੋਤ ਸਿੰਘ ਸੋਢੀ ਦੋਰਾਹਾ,ਸੀਨੀਅਰ ਆਗੂ ਹਰੀ ਸਿੰਘ ਸੰਘੇੜਾ,ਜੱਸਾ ਸਿੰਘ ਮਾਣਕੀ ਆਦਿ ਸਮੇਤ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਆਗੂ ਅਤੇ ਪਿੰਡ ਵਾਸੀ ਹਾਜਰ ਸਨ।