ਤੱਕ ਤੱਕ ਰਾਹ ਅਸੀਂ, ਕਿੰਨੀ ਵਾਰੀ ਮਰੇ ਆਂ।ਸੜ੍ਹੇ ਜੇਠ ਹਾੜ ਅਸੀਂ,ਪੋਹ ਮਾਘ ਠਰੇ ਆਂ।ਅਸੀਂ ਨਹੀਓ ਸਿੱਖਿਆ,ਕਿਸੇ ਨੂੰ ਸੁੱਕਣੇ ਪਾਉਣਾ।ਸਾਨੂੰ ਬੋਲਣਾ ਨਹੀਂ ਆਉਂਦਾ,ਨਾਹੀ ਆਉਂਦਾ ਬੁਲਾਉਣਾ।ਸਾਨੂੰ ਭੁੱਲਣਾ ਨਹੀਂ ਆਉਂਦਾ,ਨਾਹੀਂ ਆਉਂਦਾ ਭੁੱਲਾਉਣਾ।
ਸਰਬਜੀਤ ਸੰਗਰੂਰਵੀ