ਬਰਨਾਲਾ, 13 ਮਾਰਚ (ਹਿਮਾਂਸ਼ੂ ਗਰਗ/ਅਮਨਦੀਪ ਸਿੰਘ)-ਬੀਤੇ ਦਿਨੀ ਪੰਜ ਆਬ ਪ੍ਰੈਸ ਕਲੱਬ ਜਿਲ੍ਹਾ ਬਰਨਾਲਾ ਦੇ ਜਨਰਲ ਹਾਊਸ ਦੀ ਮੀਟਿੰਗ ਟ੍ਰਾਈਡੈਂਟ ਗਰੁੱਪ ਦੇ ਅਰੁਣ ਮੈਮੋਰੀਅਲ ਹਾਲ ਸੰਘੇੜਾ ਰੋਡ ਬਰਨਾਲਾ ਵਿਖੇ ਕਲੱਬ ਦੇ ਪ੍ਰਧਾਨ ਬਘੇਲ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਕਲੱਬ ਦੇ ਜਨਰਲ ਸਕੱਤਰ ਕੁਲਦੀਪ ਸਿੰਘ ਗਰੇਵਾਲ,ਖਜਾਨਚੀ ਕਪਿਲ ਗਰਗ ਅਤੇ ਸੀਨੀਅਰ ਮੀਤ ਪ੍ਰਧਾਨ ਦਵਿੰਦਰ ਸਮੇਤ ਵੱਖ ਵੱਖ ਸਟੇਸਨਾਂ ਤੋਂ ਸਮੂਹ ਕਲੱਬ ਮੈਂਬਰ ਪਹੁੰਚੇ ਹੋਏ ਸਨ। ਇਸ ਮੀਟਿੰਗ ਵਿੱਚ 25 ਮੈਂਬਰੀ ਕਾਰਜਕਾਰਨੀ ਸਮੇਤ ਕੁੱਝ ਹੋਰ ਮਹੱਤਵਪੂਰਨ ਆਹੁਦਿਆਂ ਦੀਆਂ ਨਿਯੁਕਤੀਆਂ ਕੀਤੀਆਂ ਗਈਆਂ। ਜਿਸ ਵਿੱਚ ਮਾਸਟਰ ਸੁਖਵਿੰਦਰ ਸਿੰਘ ਭੰਡਾਰੀ ਅਤੇ ਸ਼ਾਮ ਲਾਲ ਗਰਗ ਜੱਗਬਾਣੀ ਤਪਾ ਨੂੰ ਸਰਪ੍ਰਸਤ ਅਤੇ ਪੰਜਾਬੀ ਜਾਗਰਣ ਦੇ ਜ਼ਿਲ੍ਹਾ ਇੰਚਾਰਜ ਯਾਦਵਿੰਦਰ ਸਿੰਘ ਭੁੱਲਰ ਨੂੰ ਚੇਅਰਮੈਨ ਨਿਯੁਕਤ ਕੀਤਾ ਗਿਆ।

ਇਸ ਤੋਂ ਉਪਰੰਤ ਜਿਲ੍ਹਾ ਕਾਰਜਕਾਰਨੀ ਵਿੱਚ ਸੀਨੀਅਰ ਮੀਤ ਪ੍ਰਧਾਨ ਜੀ ਨਿਊਜ਼ ਦੇ ਬਿਊਰੋ ਚੀਫ ਦਵਿੰਦਰ ਦੇਵ, ਮੀਤ ਪ੍ਰਧਾਨ ਸਪੋਕਸਮੈਨ ਦੇ ਜਿਲ੍ਹਾ ਇੰਚਾਰਜ ਬਲਵਿੰਦਰ ਸ਼ਰਮਾ ਅਤੇ ਡੀਡੀਨਿਊਜ ਚੈਨਲ ਦੇ ਪੱਤਰਕਾਰ ਲਖਵਿੰਦਰ ਸ਼ਰਮਾ, ਸਕੱਤਰ/ਦਫਤਰ ਇੰਚਾਰਜ਼ ਚਮਕੌਰ ਸਿੰਘ ਗੱਗੀ ਚੜ੍ਹਦੀਕਲਾ ਟਾਈਮ ਟੀਵੀ, ਜਥੇਬੰਦਕ ਸਕੱਤਰ ਡਾ. ਦਰਸ਼ਨ ਸਿੰਘ ਖੇੜੀ ਸ਼ੇਰਪੁਰ, ਮੋਹਿਤ ਸਿੰਗਲਾ ਤਪਾ, ਮਹਿਮੂਦ ਮਨਸੂਰੀ, ਪ੍ਰੈਸ ਸਕੱਤਰ ਅਮਜਦ ਖਾਨ, ਤੁਸ਼ਾਰ ਸ਼ਰਮਾ, ਸਹਾਇਕ ਸਕੱਤਰ ਕਮ ਪੀਆਰਓ ਸਨੀ ਸਦਿਓੜਾ ਧਨੌਲਾ, ਸੁਖਵਿੰਦਰ ਸਿੰਘ ਧਾਲੀਵਾਲ ਸ਼ਹਿਣਾ, ਸੁਖਵਿੰਦਰ ਸਿੰਘ ਪਲਾਹਾ ਭਦੌੜ, ਲੁਭਾਸ਼ ਸਿੰਗਲਾ ਤਪਾ, ਜਸਵੀਰ ਸਿੰਘ ਜੱਸਾ ਮਾਣਕੀ ਮਹਿਲਕਲਾਂ, ਰਾਕੇਸ਼ ਜੇਠੀ ਹੰਡਿਆਇਆ, ਸੱਤਪਾਲ ਕਾਲਾਬੂਲਾ ਸ਼ੇਰਪੁਰ ਸਹਾਇਕ ਸਕੱਤਰ ਕਰਮਜੀਤ ਸਾਗਰ ਧਨੌਲਾ, ਧਰਮਿੰਦਰ ਸਿੰਘ ਧਾਲੀਵਾਲ ਤਪਾ, ਮਨਿੰਦਰ ਸਿੰਘ ਬਰਨਾਲਾ, ਅਮਨਦੀਪ ਰਠੌੜ ਬਰਨਾਲਾ, ਤੇਜਿੰਦਰ ਸ਼ਰਮਾ ਭਦੌੜ, ਨਵਦੀਪ ਸੇਖਾ ਬਰਨਾਲਾ ਨੂੰ ਕਾਰਜਕਾਰਨੀ ’ਚ ਸ਼ਾਮਲ ਕੀਤਾ ਗਿਆ ਹੈ। ਕੋਰ ਕਮੇਟੀ ਵਿਚ ਕਰਨਪ੍ਰੀਤ ਸਿੰਘ ਧੰਦਰਾਲ, ਕਮਲਜੀਤ ਮਾਨ, ਯੋਗੇਸ਼ ਸ਼ਰਮਾ ਭਦੌੜ, ਭੂਸ਼ਣ ਘੜੈਲਾ ਤਪਾ, ਗੋਬਿੰਦਰ ਸਿੰਘ ਸਿੱਧੂ ਬਰਨਾਲਾ ਨੂੰ ਲਿਆ ਗਿਆ ਹੈ। ਇਸ ਮੌਕੇ ਕਲੱਬ ਦੀ ਚੋਣ ਸਬੰਧੀ ਗੱਲਬਾਤ ਕਰਦਿਆਂ ਕਲੱਬ ਦੇ ਸੀਨੀ. ਮੀਤ ਪ੍ਰਧਾਨ ਦਵਿੰਦਰ ਕੁਮਾਰ ਦੇਵ ਅਤੇ ਜਰਨਲ ਸੈਕਟਰੀ ਕੁਲਦੀਪ ਸਿੰਘ ਗਰੇਵਾਲ ਨੇ ਕਿਹਾ ਕਿ ਬਾਕੀ ਰਹਿੰਦੀਆਂ ਨਿਯੁਕਤੀਆਂ ਅਤੇ ਕਮੇਟੀਆਂ ਦਾ ਗਠਨ ਆਉਣ ਵਾਲੇ ਦਿਨਾਂ ’ਚ ਕੀਤਾ ਜਾਵੇਗਾ।
