Friday, October 18, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਵਿਰਸਾ ਸਿੰਘ ਵਲਟੋਹਾ ਨੂੰ ਆਕਾਲੀ ਦਲ ਵਿੱਚੋਂ 10 ਸਾਲ ਲਈ ਬਾਹਰ ਕੱਢਿਆ ਜਾਵੇ ,ਸਿੰਘ ਸਹਿਬਾਨ

October 17, 2024 12:12 PM

 

ਧਨੌਲਾ, 16 ਅਕਤੂਬਰ (ਚਮਕੌਰ ਸਿੰਘ ਗੱਗੀ) ਵਿਰਸਾ ਸਿੰਘ ਵਲਟੋਹਾ ਨੂੰ ਆਪਣੇ ਆਕਾ ਦੇ ਹੱਕ ਵਿੱਚ ਸੋਸ਼ਲ ਮੀਡੀਆ ਤੇ ਪੋਸਟ ਪਾਉਣੀ ਉਸ ਸਮੇ ਮਹਿੰਗੀ ਪੈ ਗਈ ਜਦੋਂ, ਪੋਸਟ ਦੇ ਸੰਦਰਭ ਵਿੱਚ ਸ਼੍ਰੀ ਆਕਾਲ ਤਖਤ ਸਾਹਿਬ ਦੇ ਸਿੰਘ ਸਾਹਿਬਾਨ ਵੱਲੋਂ ਸ੍ਰੋਮਣੀ ਅਕਾਲੀ ਦਲ ਦੇ ਬੁਲਾਰੇ ਵਿਰਸਾ ਸਿੰਘ ਵਲਟੋਹਾ ਨੂੰ ਸ਼੍ਰੋਮਣੀ ਅਕਾਲੀ ਦਲ ਵਿਚੋਂ ਦਸ ਸਾਲ ਲਈ ਬਾਹਰ ਕੱਢੇ ਜਾਣ ਦਾ ਹੁਕਮ ਸੁਣਾ ਦਿੱਤਾ, ਜਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਵਲਟੋਹਾ ਵੱਲੋਂ ਸ਼ੋਸਲ ਮੀਡੀਆ ਉੱਪਰ ਪੋਸਟ ਪਾਈ ਗਈ ਸੀ। ਜਿਸ ਵਿੱਚ ਆਪਣੇ ਆਕਾ ਸੁਖਬੀਰ ਸਿੰਘ ਬਾਦਲ ਨੂੰ ਤਨਖਾਹੀਆ ਕਰਾਰ ਦਿੱਤੇ ਜਾਣ ਤੋ ਬਾਅਦ ਦੀ ਕਾਰਵਾਈ ਨੂੰ ਦੇਰੀ ਕਰਨ ਲਈ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਿੰਘ ਸਾਹਿਬ ਉੱਪਰ ਆਰ ਐਸ ਐਸ ਅਤੇ ਬੀਜੇਪੀ ਦਾ ਦਬਾਅ ਹੋਣ ਦੇ ਇਲਜਾਮ ਲਾਏ ਸਨ ,ਜਿਸ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਨੇ ਨੋਟਿਸ ਲਿਆ ਸੀ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਨੇ ਪੱਤਰ ਲਿਖਕੇ ਵਲਟੋਹਾ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਸਨ। ਜਵਾਬ ਵਿੱਚ ਵਲਟੋਹਾ ਨੇ ਵੀ ਕਿਹਾ ਸੀ ਕਿ ਉਹ ਸ਼੍ਰੀ ਅਕਾਲ ਤਖ਼ਤ ਸਾਹਿਬ ਦਾ ਸਤਿਕਾਰ ਕਰਦੇ ਹਨ, ਉਹ ਪੇਸ਼ ਜ਼ਰੂਰ ਹੋਣਗੇ। ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਹਿਬਾਨਾਂ ਅੱਗੇ ਪੇਸ਼ ਹੋਏ। ਜਿਥੇ ਸਿੰਘ ਸਹਿਬਾਨ ਵੱਲੋਂ ਵਿਰਸਾ ਸਿੰਘ ਵਲਟੋਹਾ ਨੂੰ ਸ਼੍ਰੋਮਣੀ ਅਕਾਲੀ ਦਲ ਵਿਚੋਂ ਦਾ ਸਾਲ ਲਈ ਬਾਹਰ ਕੱਢਣ ਦਾ ਹੁਕਮ ਜਾਰੀ ਕੀਤਾ ਗਿਆ। ਸਿੰਘ ਸਹਿਬਾਨ ਨੇ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂਦੜ ਨੂੰ ਹੁਕਮ ਦਿੱਤਾ ਕਿ ਵਿਰਸਾ ਸਿੰਘ ਵਲਟੋਹਾ ਨੂੰ ਅਕਾਲੀ ਦਲ ਵਿਚੋਂ 10 ਸਾਲ ਲਈ ਬਾਹਰ ਕੱਢਿਆ ਜਾਵੇ। ਭਾਵੇਂ ਸਿੰਘ ਸਹਿਬਾਨ ਜੀ ਦੀ ਕਾਰਵਾਈ ਤੋ ਬਾਅਦ ਵਿਰਸਾ ਸਿੰਘ ਵਲਟੋਹਾ ਵਲੋਂ ਆਪ ਹੀ ਅਸਤੀਫਾ ਦਿੱਤਾ ਗਿਆ, ਅਸਤੀਫੇ ਤੋਂ ਬਾਅਦ ਓਹਨਾ ਲਿਖਿਆਂ ਕਿ ਅਕਾਲੀ ਦਲ ਚ ਤਾਂ ਬਾਹਰ ਕੱਢ ਸਕਦੇ ਹੋ ਪਰ ਰੂਹ ਵਿੱਚ ਵਸੇ ਅਕਾਲੀ ਦਲ ਨੂੰ ਬਾਹਰ ਕਿਵੇਂ ਕਰੋਗੇ, ਵਲਟੋਹਾ ਵਲੋਂ ਗਿਆਨੀ ਹਰਪ੍ਰੀਤ ਸਿੰਘ ਤੇ ਗੰਭੀਰ ਇਲਜਾਮ ਲਾਉਂਦਿਆਂ ਕਿਹਾ ਕਿ ਆਕਾਲੀ ਦਲ ਦੇ ਜੁਝਾਰੂ ਵਰਕਰ ਜਿਸ ਨੇ ਜੇਲਾਂ ਕੱਟੀਆਂ ਹੋਣ,ਸਾਬਤ ਸੂਰਤ ਅੰਮ੍ਰਿਤਧਾਰੀ ਹੋਵੇ ਉਸ ਤੇ ਕਾਰਵਾਈ, ਜਿਹੜੇ ਹੋਰ ਲੋਕ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰਾਂ ਬਾਰੇ ਬੋਲਦੇ ਹਨ ਉਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ, ਜੱਥੇਦਾਰਾਂ ਦੀ ਕਾਰਵਾਈ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਵਿਰਸਾ ਸਿੰਘ ਵਲਟੋਹਾ ਦਾ ਅਸਤੀਫਾ ਪ੍ਰਵਾਨ ਕਰ ਲਿਆ ਹੈ।

Have something to say? Post your comment

More From Punjab

ਜਿਮਨੀ ਚੋਣਾਂ ਨੂੰ ਲੈ ਕੇ ਸ਼੍ਰੋ.ਅ. ਦਲ (ਅੰਮ੍ਰਿਤਸਰ) ਦੀ ਧਨੌਲਾ ਜਥੇਬੰਦੀ ਦੀ ਮੀਟਿੰਗ

ਜਿਮਨੀ ਚੋਣਾਂ ਨੂੰ ਲੈ ਕੇ ਸ਼੍ਰੋ.ਅ. ਦਲ (ਅੰਮ੍ਰਿਤਸਰ) ਦੀ ਧਨੌਲਾ ਜਥੇਬੰਦੀ ਦੀ ਮੀਟਿੰਗ

ਸੰਘੇੜਾ ਕਾਲਜ ਦੇ ਭੰਗੜੇ ਨੇ ਦਰਸ਼ਕਾਂ ਨੂੰ ਝੂਮਣ ਲਾਇਆ

ਸੰਘੇੜਾ ਕਾਲਜ ਦੇ ਭੰਗੜੇ ਨੇ ਦਰਸ਼ਕਾਂ ਨੂੰ ਝੂਮਣ ਲਾਇਆ

ਕੌਮ ਦੇ ਜਥੇਦਾਰਾਂ ਦੀ ਕਿਰਦਾਰਕੁਸ਼ੀ ਕਰਨ ਵਾਲੇ ਵਲਟੋਹੇ ਨੂੰ ਪੰਥ ਵਿੱਚੋਂ ਛੇਕਿਆ ਜਾਵੇ-ਢਿੱਲੋਂ/ਢੀਂਡਸਾ

ਕੌਮ ਦੇ ਜਥੇਦਾਰਾਂ ਦੀ ਕਿਰਦਾਰਕੁਸ਼ੀ ਕਰਨ ਵਾਲੇ ਵਲਟੋਹੇ ਨੂੰ ਪੰਥ ਵਿੱਚੋਂ ਛੇਕਿਆ ਜਾਵੇ-ਢਿੱਲੋਂ/ਢੀਂਡਸਾ

ਜਿਮਨੀ ਚੋਣ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਧਨੌਲਾ ਵਿੱਚ ਅਹਿਮ ਮੀਟਿੰਗ 

ਜਿਮਨੀ ਚੋਣ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਧਨੌਲਾ ਵਿੱਚ ਅਹਿਮ ਮੀਟਿੰਗ 

ਲੁਧਿਆਣਾ 'ਚ ਫਲਾਈਓਵਰ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ

ਲੁਧਿਆਣਾ 'ਚ ਫਲਾਈਓਵਰ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ

ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਨਾਮਨਜ਼ੂਰ, ਹਰਜਿੰਦਰ ਧਾਮੀ ਨੇ ਕਿਹਾ- ਪੰਥ ਨੂੰ ਤੁਹਾਡੀਆਂ ਸੇਵਾਵਾਂ ਦੀ ਲੋੜ

ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਨਾਮਨਜ਼ੂਰ, ਹਰਜਿੰਦਰ ਧਾਮੀ ਨੇ ਕਿਹਾ- ਪੰਥ ਨੂੰ ਤੁਹਾਡੀਆਂ ਸੇਵਾਵਾਂ ਦੀ ਲੋੜ

ਡਾ: ਦਲਜੀਤ ਸਿੰਘ ਚੀਮਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਕੀਤੀ ਮੁਲਾਕਾਤ, ਵਿਰਸਾ ਸਿੰਘ ਵਰਟੋਹਾ ਵੱਲੋਂ ਦਿੱਤੇ ਬਿਆਨ ਸਬੰਧੀ ਮੰਗੀ ਮਾਫ਼ੀ

ਡਾ: ਦਲਜੀਤ ਸਿੰਘ ਚੀਮਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਕੀਤੀ ਮੁਲਾਕਾਤ, ਵਿਰਸਾ ਸਿੰਘ ਵਰਟੋਹਾ ਵੱਲੋਂ ਦਿੱਤੇ ਬਿਆਨ ਸਬੰਧੀ ਮੰਗੀ ਮਾਫ਼ੀ

BSF ਵੱਲੋਂ ਸਰਹੱਦ ਨੇੜੇ ਘੁੰਮਦੇ ਫੜੇ ਦੋ ਸ਼ੱਕੀ ਨੌਜਵਾਨਾਂ ਤੋਂ ਪੁੱਛ-ਪੜਤਾਲ ਮਗਰੋਂ ਹੈਰੋਇਨ ਦਾ ਪੈਕਟ ਬਰਾਮਦ, ਡਰੋਨ ਰਾਹੀਂ ਸੁੱਟਿਆ ਪੈਕਟ ਚੁੱਕਣ ਆਏ ਸੀ ਨੌਜਵਾਨ

BSF ਵੱਲੋਂ ਸਰਹੱਦ ਨੇੜੇ ਘੁੰਮਦੇ ਫੜੇ ਦੋ ਸ਼ੱਕੀ ਨੌਜਵਾਨਾਂ ਤੋਂ ਪੁੱਛ-ਪੜਤਾਲ ਮਗਰੋਂ ਹੈਰੋਇਨ ਦਾ ਪੈਕਟ ਬਰਾਮਦ, ਡਰੋਨ ਰਾਹੀਂ ਸੁੱਟਿਆ ਪੈਕਟ ਚੁੱਕਣ ਆਏ ਸੀ ਨੌਜਵਾਨ

ਸਾਬਕਾ ਸਿਹਤ ਮੰਤਰੀ ਦੇ ਬੇਟੇ ਦੀ ਫੈਕਟਰੀ 'ਚ ਚੋਰੀ, ਮੁਲਾਜ਼ਮ ਦੇ ਪੁੱਤ ਨੇ ਅਣਪਛਾਤਿਆਂ ਨਾਲ ਰਲ ਕੇ ਦਿੱਤਾ ਵਾਰਦਾਤ ਨੂੰ ਅੰਜਾਮ

ਸਾਬਕਾ ਸਿਹਤ ਮੰਤਰੀ ਦੇ ਬੇਟੇ ਦੀ ਫੈਕਟਰੀ 'ਚ ਚੋਰੀ, ਮੁਲਾਜ਼ਮ ਦੇ ਪੁੱਤ ਨੇ ਅਣਪਛਾਤਿਆਂ ਨਾਲ ਰਲ ਕੇ ਦਿੱਤਾ ਵਾਰਦਾਤ ਨੂੰ ਅੰਜਾਮ

ਨੰਗਲ ਪਿੰਡ ਦੇ ਫਸਵੇਂ ਮੁਕਾਬਲੇ ਦੌਰਾਨ 153 ਵੋਟਾਂ ਨਾਲ ਜੇਤੂ ਗੁਰਪ੍ਰੀਤ ਸਿੰਘ ਸਿੱਧੁ ਬਣੇ ਸਰਪੰਚ 

ਨੰਗਲ ਪਿੰਡ ਦੇ ਫਸਵੇਂ ਮੁਕਾਬਲੇ ਦੌਰਾਨ 153 ਵੋਟਾਂ ਨਾਲ ਜੇਤੂ ਗੁਰਪ੍ਰੀਤ ਸਿੰਘ ਸਿੱਧੁ ਬਣੇ ਸਰਪੰਚ