Friday, October 18, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਡਾ: ਦਲਜੀਤ ਸਿੰਘ ਚੀਮਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਕੀਤੀ ਮੁਲਾਕਾਤ, ਵਿਰਸਾ ਸਿੰਘ ਵਰਟੋਹਾ ਵੱਲੋਂ ਦਿੱਤੇ ਬਿਆਨ ਸਬੰਧੀ ਮੰਗੀ ਮਾਫ਼ੀ

October 17, 2024 11:51 AM

 ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾ: ਦਲਜੀਤ ਸਿੰਘ ਚੀਮਾ ਨੇ ਵਿਰਸਾ ਸਿੰਘ ਵਰਟੋਹਾ ਵੱਲੋਂ ਸਿੰਘ ਸਾਹਿਬਾਨ ਖਿਲਾਫ਼ ਦਿੱਤੇ ਬਿਆਨ ਲਈ ਮਾਫੀ ਮੰਗੀ ਹੈ। ਮੌਜੂਦਾ ਸੰਕਟ ਬਾਰੇ ਨਰਮ ਰੁਖ ਅਖਤਿਆਰ ਕਰਦਿਆਂ ਡਾਕਟਰ ਚੀਮਾ ਨੇ ਕਿਹਾ ਹੈ ਕਿ ਸਿੰਘ ਸਾਹਿਬਾਨ ਦੇ ਮਾਣ-ਸਨਮਾਨ ਵਿਰੁੱਧ ਕੋਈ ਟਿੱਪਣੀ ਨਹੀਂ ਕੀਤੀ ਜਾ ਸਕਦੀ। ਜੇਕਰ ਅਜਿਹਾ ਹੋਇਆ ਹੈ ਤਾਂ ਉਹ ਪਾਰਟੀ ਦੀ ਤਰਫੋਂ ਇਸ ਲਈ ਮਾਫੀ ਮੰਗਦੇ ਹਨ। ਸ਼੍ਰੋਮਣੀ ਕਮੇਟੀ ਵੱਲੋਂ ਵੀ ਸਿੰਘ ਸਾਹਿਬਾਨ ਪ੍ਰਤੀ ਸਤਿਕਾਰ ਪ੍ਰਗਟਾਉਣ ਨਾਲ ਵਲਟੋਹਾ ਅਤੇ ਗਿਆਨੀ ਹਰਪ੍ਰੀਤ ਸਿੰਘ ਵਿਚਾਲੇ ਚੱਲ ਰਿਹਾ ਵਿਵਾਦ ਜਲਦੀ ਹੀ ਖਤਮ ਹੋਣ ਦੀ ਸੰਭਾਵਨਾ ਹੈ।ਡਾਕਟਰ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨਾਲ ਉਨ੍ਹਾਂ ਨੇ ਮੁਲਾਕਾਤ ਕਰਕੇ ਇਹ ਯਕੀਨ ਦਵਾਇਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਜਥੇਦਾਰ ਸਾਹਿਬਾਨ ਦੇ ਨਾਲ ਹੈ ਅਤੇ ਹਮੇਸ਼ਾ ਹੀ ਨਾਲ ਖੜੀ ਰਹੇਗੀ।ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਨੂੰ ਹਮੇਸ਼ਾ ਹੀ ਅਕਾਲੀ ਦਲ ਨੇ ਮੰਨਿਆ ਹੈ ਅਤੇ ਅਗਾਹ ਵੀ ਅਕਾਲ ਤਖਤ ਸਾਹਿਬ ਦੇ ਫੈਸਲੇ ਤੇ ਡੱਟ ਕੇ ਪਹਿਰਾ ਦੇਵੇਗੀ ।ਉਨ੍ਹਾਂ ਕਿਹਾ ਕਿ ਵਿਰਸਾ ਸਿੰਘ ਵਲਟੋਹਾ ਦੇ ਮਾਮਲੇ 'ਚ ਅਕਾਲ ਤਖਤ ਸਾਹਿਬ ਦੇ ਫੈਸਲੇ ਤੋਂ ਬਾਅਦ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਉਸ ਨੂੰ ਮੰਨਣ ਦਾ ਤੁਰੰਤ ਐਲਾਨ ਕਰ ਦਿੱਤਾ ਸੀ , ਉੱਥੇ ਹੀ ਵਲਟੋਹਾ ਵੱਲੋਂ ਭੇਜੇ ਅਸਤੀਫੇ ਨੂੰ ਵੀ ਪ੍ਰਵਾਨ ਕਰ ਲਿਆ ਹੈ | ਉਨ੍ਹਾਂ ਕਿਹਾ ਕਿ ਅਕਾਲੀ ਦਲ ਨੂੰ ਕਮਜ਼ੋਰ ਕਰਨ ਦੀਆਂ ਸਾਜ਼ਿਸ਼ਾਂ ਲਗਾਤਾਰ ਵਿਰੋਧੀ ਪਾਰਟੀਆਂ ਘੜ ਰਹੀਆਂ ਹਨ। ਜਿਸ ਦਾ ਨਤੀਜਾ ਅੱਜ ਸਾਰਿਆਂ ਸਾਹਮਣੇ ਹੈ। ਗਿਆਨੀ ਹਰਪ੍ਰੀਤ ਸਿੰਘ ਵੱਲੋਂ ਦਿੱਤੇ ਅਸਤੀਫੇ ਤੇ ਚੀਮਾ ਨੇ ਕਿਹਾ ਕਿ ਇਹ ਫੈਸਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਹੀ ਕਰਨਾ ਹੈ। ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਸ਼੍ਰੋਮਣੀ ਕਮੇਟੀ ਪ੍ਰਧਾਨ ਨੂੰ ਅਸਤੀਫਾ ਨਾ ਪ੍ਰਵਾਨ ਕਰਨ ਦਾ ਆਦੇਸ਼ ਦਿੱਤਾ ਹੈ।

Have something to say? Post your comment

More From Punjab

ਜਿਮਨੀ ਚੋਣਾਂ ਨੂੰ ਲੈ ਕੇ ਸ਼੍ਰੋ.ਅ. ਦਲ (ਅੰਮ੍ਰਿਤਸਰ) ਦੀ ਧਨੌਲਾ ਜਥੇਬੰਦੀ ਦੀ ਮੀਟਿੰਗ

ਜਿਮਨੀ ਚੋਣਾਂ ਨੂੰ ਲੈ ਕੇ ਸ਼੍ਰੋ.ਅ. ਦਲ (ਅੰਮ੍ਰਿਤਸਰ) ਦੀ ਧਨੌਲਾ ਜਥੇਬੰਦੀ ਦੀ ਮੀਟਿੰਗ

ਸੰਘੇੜਾ ਕਾਲਜ ਦੇ ਭੰਗੜੇ ਨੇ ਦਰਸ਼ਕਾਂ ਨੂੰ ਝੂਮਣ ਲਾਇਆ

ਸੰਘੇੜਾ ਕਾਲਜ ਦੇ ਭੰਗੜੇ ਨੇ ਦਰਸ਼ਕਾਂ ਨੂੰ ਝੂਮਣ ਲਾਇਆ

ਕੌਮ ਦੇ ਜਥੇਦਾਰਾਂ ਦੀ ਕਿਰਦਾਰਕੁਸ਼ੀ ਕਰਨ ਵਾਲੇ ਵਲਟੋਹੇ ਨੂੰ ਪੰਥ ਵਿੱਚੋਂ ਛੇਕਿਆ ਜਾਵੇ-ਢਿੱਲੋਂ/ਢੀਂਡਸਾ

ਕੌਮ ਦੇ ਜਥੇਦਾਰਾਂ ਦੀ ਕਿਰਦਾਰਕੁਸ਼ੀ ਕਰਨ ਵਾਲੇ ਵਲਟੋਹੇ ਨੂੰ ਪੰਥ ਵਿੱਚੋਂ ਛੇਕਿਆ ਜਾਵੇ-ਢਿੱਲੋਂ/ਢੀਂਡਸਾ

ਜਿਮਨੀ ਚੋਣ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਧਨੌਲਾ ਵਿੱਚ ਅਹਿਮ ਮੀਟਿੰਗ 

ਜਿਮਨੀ ਚੋਣ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਧਨੌਲਾ ਵਿੱਚ ਅਹਿਮ ਮੀਟਿੰਗ 

ਲੁਧਿਆਣਾ 'ਚ ਫਲਾਈਓਵਰ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ

ਲੁਧਿਆਣਾ 'ਚ ਫਲਾਈਓਵਰ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ

ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਨਾਮਨਜ਼ੂਰ, ਹਰਜਿੰਦਰ ਧਾਮੀ ਨੇ ਕਿਹਾ- ਪੰਥ ਨੂੰ ਤੁਹਾਡੀਆਂ ਸੇਵਾਵਾਂ ਦੀ ਲੋੜ

ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਨਾਮਨਜ਼ੂਰ, ਹਰਜਿੰਦਰ ਧਾਮੀ ਨੇ ਕਿਹਾ- ਪੰਥ ਨੂੰ ਤੁਹਾਡੀਆਂ ਸੇਵਾਵਾਂ ਦੀ ਲੋੜ

ਵਿਰਸਾ ਸਿੰਘ ਵਲਟੋਹਾ ਨੂੰ ਆਕਾਲੀ ਦਲ ਵਿੱਚੋਂ 10 ਸਾਲ ਲਈ ਬਾਹਰ ਕੱਢਿਆ ਜਾਵੇ ,ਸਿੰਘ ਸਹਿਬਾਨ

ਵਿਰਸਾ ਸਿੰਘ ਵਲਟੋਹਾ ਨੂੰ ਆਕਾਲੀ ਦਲ ਵਿੱਚੋਂ 10 ਸਾਲ ਲਈ ਬਾਹਰ ਕੱਢਿਆ ਜਾਵੇ ,ਸਿੰਘ ਸਹਿਬਾਨ

BSF ਵੱਲੋਂ ਸਰਹੱਦ ਨੇੜੇ ਘੁੰਮਦੇ ਫੜੇ ਦੋ ਸ਼ੱਕੀ ਨੌਜਵਾਨਾਂ ਤੋਂ ਪੁੱਛ-ਪੜਤਾਲ ਮਗਰੋਂ ਹੈਰੋਇਨ ਦਾ ਪੈਕਟ ਬਰਾਮਦ, ਡਰੋਨ ਰਾਹੀਂ ਸੁੱਟਿਆ ਪੈਕਟ ਚੁੱਕਣ ਆਏ ਸੀ ਨੌਜਵਾਨ

BSF ਵੱਲੋਂ ਸਰਹੱਦ ਨੇੜੇ ਘੁੰਮਦੇ ਫੜੇ ਦੋ ਸ਼ੱਕੀ ਨੌਜਵਾਨਾਂ ਤੋਂ ਪੁੱਛ-ਪੜਤਾਲ ਮਗਰੋਂ ਹੈਰੋਇਨ ਦਾ ਪੈਕਟ ਬਰਾਮਦ, ਡਰੋਨ ਰਾਹੀਂ ਸੁੱਟਿਆ ਪੈਕਟ ਚੁੱਕਣ ਆਏ ਸੀ ਨੌਜਵਾਨ

ਸਾਬਕਾ ਸਿਹਤ ਮੰਤਰੀ ਦੇ ਬੇਟੇ ਦੀ ਫੈਕਟਰੀ 'ਚ ਚੋਰੀ, ਮੁਲਾਜ਼ਮ ਦੇ ਪੁੱਤ ਨੇ ਅਣਪਛਾਤਿਆਂ ਨਾਲ ਰਲ ਕੇ ਦਿੱਤਾ ਵਾਰਦਾਤ ਨੂੰ ਅੰਜਾਮ

ਸਾਬਕਾ ਸਿਹਤ ਮੰਤਰੀ ਦੇ ਬੇਟੇ ਦੀ ਫੈਕਟਰੀ 'ਚ ਚੋਰੀ, ਮੁਲਾਜ਼ਮ ਦੇ ਪੁੱਤ ਨੇ ਅਣਪਛਾਤਿਆਂ ਨਾਲ ਰਲ ਕੇ ਦਿੱਤਾ ਵਾਰਦਾਤ ਨੂੰ ਅੰਜਾਮ

ਨੰਗਲ ਪਿੰਡ ਦੇ ਫਸਵੇਂ ਮੁਕਾਬਲੇ ਦੌਰਾਨ 153 ਵੋਟਾਂ ਨਾਲ ਜੇਤੂ ਗੁਰਪ੍ਰੀਤ ਸਿੰਘ ਸਿੱਧੁ ਬਣੇ ਸਰਪੰਚ 

ਨੰਗਲ ਪਿੰਡ ਦੇ ਫਸਵੇਂ ਮੁਕਾਬਲੇ ਦੌਰਾਨ 153 ਵੋਟਾਂ ਨਾਲ ਜੇਤੂ ਗੁਰਪ੍ਰੀਤ ਸਿੰਘ ਸਿੱਧੁ ਬਣੇ ਸਰਪੰਚ