Friday, October 18, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਕੌਮ ਦੇ ਜਥੇਦਾਰਾਂ ਦੀ ਕਿਰਦਾਰਕੁਸ਼ੀ ਕਰਨ ਵਾਲੇ ਵਲਟੋਹੇ ਨੂੰ ਪੰਥ ਵਿੱਚੋਂ ਛੇਕਿਆ ਜਾਵੇ-ਢਿੱਲੋਂ/ਢੀਂਡਸਾ

October 17, 2024 05:04 PM


ਧਨੌਲਾ,17 ਅਕਤੂਬਰ (ਚਮਕੌਰ ਸਿੰਘ ਗੱਗੀ)-ਆਪਣੇ ਆਕਾ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਸਖ਼ਤ ਫੈਸਲੇ ਤੋਂ ਬਚਾਉਣ ਲਈ ਅੱਗੇ ਆਏ ਵਿਰਸਾ ਸਿੰਘ ਵਲਟੋਹਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਅਤੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਕਿਰਦਾਰਕੁਸ਼ੀ ਕਰਕੇ ਭਾਰੀ ਅਵੱਗਿਆ ਕੀਤੀ ਹੈ, ਇਸ ਦਾ ਗੁਨਾਹ ਹਰਗਿਜ਼ ਬਖਸ਼ਣਯੋਗ ਨਹੀਂ ਹੈ। ਜਥੇਦਾਰਾਂ ਦੇ ਪਰਿਵਾਰਾਂ ਧੀਆਂ ਖਿਲਾਫ ਬੋਲਣ ਵਾਲਾ ਕਦੇ ਵੀ ਅਕਾਲੀ ਨਹੀਂ ਹੋ ਸਕਦਾ ਉਸ ਨੂੰ ਤੁਰੰਤ ਪੰਥ ਵਿੱਚੋਂ ਛੇਕ ਦੇਣਾ ਚਾਹੀਦਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਧਨੌਲਾ ਤੋਂ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਆਗੂ ਨਿਰਮਲ ਸਿੰਘ ਢਿੱਲੋਂ ਅਤੇ ਹਰਿੰਦਰਜੀਤ ਸਿੰਘ ਢੀਂਡਸਾ ਨੇ ਸਾਂਝਾ ਬਿਆਨ ਜਾਰੀ ਕਰਦਿਆਂ ਕੀਤਾ। ਮੀਡੀਆ ਨਾਲ ਗੱਲਬਾਤ ਕਰਦਿਆਂ ਢਿੱਲੋਂ ਅਤੇ ਢੀਂਡਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੇ ਆਗੂ ਆਪਣੇ ਆਕਾ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਫੈਸਲੇ ਤੋਂ ਬਚਾਉਣ ਲਈ ਖੁਦ ਹੀ ਤਖ਼ਤ ਸਾਹਿਬ ਦੇ ਸਿੰਘ ਸਹਿਬਾਨਾਂ ਨਾਲ ਮੱਥਾ ਲਾ ਕੇ ਜਿਹੜੀ ਅਕਾਲ ਤਖ਼ਤ ਸਹਿਬ ਦੀ ਮਰਿਆਦਾ ਪ੍ਰਭੂਸੱਤਾ ਅਤੇ ਜਥੇਦਾਰਾਂ ਦਾ ਅਪਮਾਨ ਕਰਕੇ ਗੁਨਾਹ ਕੀਤਾ ਹੈ ਉਹ ਬਖਸ਼ਣਯੋਗ ਨਹੀਂ। ਜਿਸ ਕਾਰਨ ਵਲਟੋਹਾ ਨੂੰ ਪੰਥ ਵਿੱਚੋਂ ਛੇਕ ਦੇਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸਤਿਕਾਰਯੋਗ ਸਿੰਘ ਸਹਿਬਾਨਾਂ ਨੂੰ ਵਲਟੋਹਾ ਖਿਲਾਫ ਕੋਈ ਸਖ਼ਤ ਫੈਸਲਾ ਲੈਣ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪ੍ਰਭੂਸੱਤਾ, ਸਰਵਉੱਚਤਾ ਅਤੇ ਮਰਿਯਾਦਾ ਬਹਾਲ ਹੋਵੇਗੀ ਤੇ ਸਿੱਖ ਕੌਮ ਵਿੱਚ ਜਥੇਦਾਰਾਂ ਦਾ ਮਾਣ-ਸਤਿਕਾਰ ਵੀ ਵਧੇਗਾ। ਦੋਵਾਂ ਆਗੂਆਂ ਨੇ ਕਿਹਾ ਕਿ ਵਿਰਸਾ ਸਿੰਘ ਵਲਟੋਹਾ ਬਹੁਤ ਹੰਕਾਰਿਆ ਸੀ ਅਤੇ ਇਹ ਲਗਾਤਾਰ ਖ਼ਾਲਸਾ ਪੰਥ ਵਿਰੁੱਧ ਭੁਗਤ ਰਿਹਾ ਸੀ, ਪੰਥ ਦੋਖੀਆਂ ਦੀ ਪੁਸ਼ਤਪਨਾਹੀ ਕਰ ਰਿਹਾ ਸੀ, ਬਾਦਲ ਪਰਿਵਾਰ ਦਾ ਚਮਚਾ ਬਣਿਆ ਹੋਇਆ ਸੀ, ਪੰਥਕ ਸਿਧਾਂਤਾਂ ਅਤੇ ਸੰਗਤਾਂ ਦੀਆਂ ਭਾਵਨਾਵਾਂ ਨੂੰ ਤਹਿਸ-ਨਹਿਸ ਕਰ ਰਿਹਾ ਸੀ, ਇਹ ਸ੍ਰੀ ਅਕਾਲ ਤਖਤ ਸਾਹਿਬ ਅਤੇ ਜਥੇਦਾਰਾਂ ਨੂੰ ਚੁਣੌਤੀ ਦੇ ਰਿਹਾ ਸੀ, ਜਿਸ ਨਾਲ ਸਿੱਖ ਕੌਮ ਦੇ ਹਿਰਦਿਆਂ ਤੇ ਡੂੰਘੀ ਸੱਟ ਵੱਜੀ ਹੈ। ਜਥੇਦਾਰਾਂ ਵੱਲੋਂ ਇਤਿਹਾਸਕ ਫੈਸਲਾ ਲੈਂਦਿਆਂ ਵਿਰਸਾ ਸਿੰਘ ਵਲਟੋਹਾ ਨੂੰ ਸ਼੍ਰੋਮਣੀ ਅਕਾਲੀ ਦਲ ਬਾਦਲ ਵਿੱਚੋਂ ਬਾਹਰ ਕੱਢਣ ਦਾ ਹੁਕਮ ਜਾਰੀ ਕਰਨਾ ਅਤੇ ਇਸ ਨੂੰ ਦਸ ਸਾਲ ਪਾਰਟੀ ਵਿੱਚ ਵਾਪਸ ਨਾ ਲੈਣ ਦਾ ਰਾਜਸੀ ਫੈਸਲਾ ਭਾਵੇਂ ਬਿਲਕੁਲ ਸਹੀ ਹੈ ਪਰ ਇਸ ਦੇ ਨਾਲ-ਨਾਲ ਵਿਰਸਾ ਸਿੰਘ ਵਲਟੋਹਾ ਦੇ ਗੁਨਾਹਾਂ ਅਤੇ ਗ਼ਦਾਰੀਆਂ ਨੂੰ ਵੇਖਦਿਆਂ ਇਸ ਨੂੰ ਖ਼ਾਲਸਾ ਪੰਥ ਵਿੱਚੋਂ ਤੁਰੰਤ ਛੇਕ ਦੇਣਾ ਚਾਹੀਦਾ ਹੈ ਤਾਂ ਜੋ ਅੱਗੇ ਤੋਂ ਕੋਈ ਵੀ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲਿਆਂ ਵਿੱਚ ਬੇਲੋੜੀ ਦਖ਼ਲਅੰਦਾਜੀ ਨਾ ਕਰ ਸਕੇ ਅਤੇ ਨਾ ਹੀ ਤਖਤਾਂ ਤੇ ਜਥੇਦਾਰਾਂ ਉੱਤੇ ਬਿਨਾਂ ਕਿਸੇ ਸਬੂਤ ਤੋਂ ਇਲਜ਼ਾਮਬਾਜ਼ੀ ਅਤੇ ਕਿਰਦਾਰਕੁਸ਼ੀ ਕਰ ਸਕੇ।

Have something to say? Post your comment

More From Punjab

ਜਿਮਨੀ ਚੋਣਾਂ ਨੂੰ ਲੈ ਕੇ ਸ਼੍ਰੋ.ਅ. ਦਲ (ਅੰਮ੍ਰਿਤਸਰ) ਦੀ ਧਨੌਲਾ ਜਥੇਬੰਦੀ ਦੀ ਮੀਟਿੰਗ

ਜਿਮਨੀ ਚੋਣਾਂ ਨੂੰ ਲੈ ਕੇ ਸ਼੍ਰੋ.ਅ. ਦਲ (ਅੰਮ੍ਰਿਤਸਰ) ਦੀ ਧਨੌਲਾ ਜਥੇਬੰਦੀ ਦੀ ਮੀਟਿੰਗ

ਸੰਘੇੜਾ ਕਾਲਜ ਦੇ ਭੰਗੜੇ ਨੇ ਦਰਸ਼ਕਾਂ ਨੂੰ ਝੂਮਣ ਲਾਇਆ

ਸੰਘੇੜਾ ਕਾਲਜ ਦੇ ਭੰਗੜੇ ਨੇ ਦਰਸ਼ਕਾਂ ਨੂੰ ਝੂਮਣ ਲਾਇਆ

ਜਿਮਨੀ ਚੋਣ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਧਨੌਲਾ ਵਿੱਚ ਅਹਿਮ ਮੀਟਿੰਗ 

ਜਿਮਨੀ ਚੋਣ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਧਨੌਲਾ ਵਿੱਚ ਅਹਿਮ ਮੀਟਿੰਗ 

ਲੁਧਿਆਣਾ 'ਚ ਫਲਾਈਓਵਰ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ

ਲੁਧਿਆਣਾ 'ਚ ਫਲਾਈਓਵਰ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ

ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਨਾਮਨਜ਼ੂਰ, ਹਰਜਿੰਦਰ ਧਾਮੀ ਨੇ ਕਿਹਾ- ਪੰਥ ਨੂੰ ਤੁਹਾਡੀਆਂ ਸੇਵਾਵਾਂ ਦੀ ਲੋੜ

ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਨਾਮਨਜ਼ੂਰ, ਹਰਜਿੰਦਰ ਧਾਮੀ ਨੇ ਕਿਹਾ- ਪੰਥ ਨੂੰ ਤੁਹਾਡੀਆਂ ਸੇਵਾਵਾਂ ਦੀ ਲੋੜ

ਵਿਰਸਾ ਸਿੰਘ ਵਲਟੋਹਾ ਨੂੰ ਆਕਾਲੀ ਦਲ ਵਿੱਚੋਂ 10 ਸਾਲ ਲਈ ਬਾਹਰ ਕੱਢਿਆ ਜਾਵੇ ,ਸਿੰਘ ਸਹਿਬਾਨ

ਵਿਰਸਾ ਸਿੰਘ ਵਲਟੋਹਾ ਨੂੰ ਆਕਾਲੀ ਦਲ ਵਿੱਚੋਂ 10 ਸਾਲ ਲਈ ਬਾਹਰ ਕੱਢਿਆ ਜਾਵੇ ,ਸਿੰਘ ਸਹਿਬਾਨ

ਡਾ: ਦਲਜੀਤ ਸਿੰਘ ਚੀਮਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਕੀਤੀ ਮੁਲਾਕਾਤ, ਵਿਰਸਾ ਸਿੰਘ ਵਰਟੋਹਾ ਵੱਲੋਂ ਦਿੱਤੇ ਬਿਆਨ ਸਬੰਧੀ ਮੰਗੀ ਮਾਫ਼ੀ

ਡਾ: ਦਲਜੀਤ ਸਿੰਘ ਚੀਮਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਕੀਤੀ ਮੁਲਾਕਾਤ, ਵਿਰਸਾ ਸਿੰਘ ਵਰਟੋਹਾ ਵੱਲੋਂ ਦਿੱਤੇ ਬਿਆਨ ਸਬੰਧੀ ਮੰਗੀ ਮਾਫ਼ੀ

BSF ਵੱਲੋਂ ਸਰਹੱਦ ਨੇੜੇ ਘੁੰਮਦੇ ਫੜੇ ਦੋ ਸ਼ੱਕੀ ਨੌਜਵਾਨਾਂ ਤੋਂ ਪੁੱਛ-ਪੜਤਾਲ ਮਗਰੋਂ ਹੈਰੋਇਨ ਦਾ ਪੈਕਟ ਬਰਾਮਦ, ਡਰੋਨ ਰਾਹੀਂ ਸੁੱਟਿਆ ਪੈਕਟ ਚੁੱਕਣ ਆਏ ਸੀ ਨੌਜਵਾਨ

BSF ਵੱਲੋਂ ਸਰਹੱਦ ਨੇੜੇ ਘੁੰਮਦੇ ਫੜੇ ਦੋ ਸ਼ੱਕੀ ਨੌਜਵਾਨਾਂ ਤੋਂ ਪੁੱਛ-ਪੜਤਾਲ ਮਗਰੋਂ ਹੈਰੋਇਨ ਦਾ ਪੈਕਟ ਬਰਾਮਦ, ਡਰੋਨ ਰਾਹੀਂ ਸੁੱਟਿਆ ਪੈਕਟ ਚੁੱਕਣ ਆਏ ਸੀ ਨੌਜਵਾਨ

ਸਾਬਕਾ ਸਿਹਤ ਮੰਤਰੀ ਦੇ ਬੇਟੇ ਦੀ ਫੈਕਟਰੀ 'ਚ ਚੋਰੀ, ਮੁਲਾਜ਼ਮ ਦੇ ਪੁੱਤ ਨੇ ਅਣਪਛਾਤਿਆਂ ਨਾਲ ਰਲ ਕੇ ਦਿੱਤਾ ਵਾਰਦਾਤ ਨੂੰ ਅੰਜਾਮ

ਸਾਬਕਾ ਸਿਹਤ ਮੰਤਰੀ ਦੇ ਬੇਟੇ ਦੀ ਫੈਕਟਰੀ 'ਚ ਚੋਰੀ, ਮੁਲਾਜ਼ਮ ਦੇ ਪੁੱਤ ਨੇ ਅਣਪਛਾਤਿਆਂ ਨਾਲ ਰਲ ਕੇ ਦਿੱਤਾ ਵਾਰਦਾਤ ਨੂੰ ਅੰਜਾਮ

ਨੰਗਲ ਪਿੰਡ ਦੇ ਫਸਵੇਂ ਮੁਕਾਬਲੇ ਦੌਰਾਨ 153 ਵੋਟਾਂ ਨਾਲ ਜੇਤੂ ਗੁਰਪ੍ਰੀਤ ਸਿੰਘ ਸਿੱਧੁ ਬਣੇ ਸਰਪੰਚ 

ਨੰਗਲ ਪਿੰਡ ਦੇ ਫਸਵੇਂ ਮੁਕਾਬਲੇ ਦੌਰਾਨ 153 ਵੋਟਾਂ ਨਾਲ ਜੇਤੂ ਗੁਰਪ੍ਰੀਤ ਸਿੰਘ ਸਿੱਧੁ ਬਣੇ ਸਰਪੰਚ