ਬਰਨਾਲਾ, 20 ਦਸੰਬਰ (ਬਘੇਲ ਸਿੰਘ ਧਾਲੀਵਾਲ)-ਇੱਥੋ ਨਜਦੀਕੀ ਪਿੰਡ ਝਲੂਰ ਅੰਦਰ ਉਸ ਸਮੇਂ ਸੋਗ ਲਹਿਰ ਦੌੜ ਗਈ ਜਦੋਂ ਉੱਘੇ ਸਮਾਜ ਸੇਵੀ ਅਤੇ ਧਾਰਮਿਕ ਸਖਸੀਅਤ ਬਲਵੀਰ ਸਿੰਘ ਫੌਜੀ ਦਾ ਅਚਾਨਕ ਦੇਹਾਂਤ ਹੋ ਗਿਆ। ਉਹ 56 ਸਾਲਾਂ ਦੇ ਸਨ। ਮ੍ਰਿਤਕ ਬਲਵੀਰ ਸਿੰਘ ਆਪਣੇ ਪਿੱਛੇ ਦੋ ਬੱਚੇ ਇੱਕ ਬੇਟਾ,ਬੇਟੀ ਅਤੇ ਪਤਨੀ ਛੱਡ ਗਏ ਹਨ। ਉਹਨਾਂ ਦੇ ਅਤਿ ਨਜਦੀਕੀ ਪੰਚ ਰਣਜੀਤ ਸਿੰਘ ਜੌਹਲ ਨੇ ਬਲਵੀਰ ਸਿੰਘ ਦੀ ਮੌਤ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸ਼ਾਮ ਦੇ ਸਮੇਂ ਜਦੋਂ ਉਹ ਆਪਣੇ ਦੁਧਾਰੂ ਪਛੂਆਂ ਨੂੰ ਠੰਡ ਤੋਂ ਬਚਾਅ ਲਈ ਪੱਲੜ ਬੰਨ ਰਹੇ ਸਨ,ਤਾਂ ਅਚਾਨਕ ਪੌੜੀ ਤੋ ਡਿੱਗ ਪਏ,ਹੇਠਾਂ ਖੜੇ ਫੌੜ੍ਹੇ ਦੇ ਡੰਡੀ ਤੇ ਦਿਲ ਵਾਲਾ ਪਾਸਾ ਬੱਜ ਜਾਣ ਕਾਰਨ ਮੌਕੇ ਤੇ ਹੀ ਮੌਤ ਹੋ ਗਈ।

ਉਹਨਾਂ ਨੂੰ ਪਰਿਵਾਰਿਕ ਮੈਂਬਰਾਂ ਵੱਲੋਂ ਤੁਰੰਤ ਸਿਵਲ ਹਸਪਤਾਲ ਬਰਨਾਲਾ ਵਿਖੇ ਲਿਆਂਦਾ ਗਿਆ,ਜਿੱਥੇ ਡਾਕਟਰਾਂ ਨੇ ਉਹਨਾਂ ਨੂੰ ਮ੍ਰਿਤਕ ਘੋਸਿਤ ਕਰ ਦਿੱਤਾ।ਜਿਕਰਯੋਗ ਹੈ ਕਿ ਜਦੋ ਉਹਨਾਂ ਦੀ ਮੌਤ ਦੀ ਖਬਰ ਪਿੰਡ ਪਹੁੰਚੀ ਚਾਰੇ ਪਾਸੇ ਸੋਗ ਫੈਲ ਗਿਆ। ਮ੍ਰਿਤਕ ਬਲਵੀਰ ਸਿੰਘ ਦਾਨੀ ਬੇਸਹਾਰਿਆਂ ਲਈ ਸਹਾਰਾ ਬਣਦੇ ਸਨ ਅਤੇ ਲੋੜਵੰਦਾਂ ਦੀ ਮਦਦ ਆਪਣੀ ਦਸਾਂ ਨਹੁੰਆਂ ਦੀ ਕਿਰਤ ’ਚੋਂ ਦਸਵੰਧ ਕੱਢਕੇ ਕਰਦੇ ਸਨ। ਉਹ ਧਾਰਮਿਕ ਗਤੀਵਿਧੀਆਂ ਵਿੱਚ ਅਤੇ ਪਿੰਡ ਦੇ ਸਾਂਝੇ ਕੰਮਾਂ ਵਿੱਚ ਵੀ ਵਧ ਚੜ੍ਹਕੇ ਹਿੱਸਾ ਲੈਂਦੇ,ਪਰ ਪਿੰਡ ਦੀ ਪਾਰਟੀਵਾਜੀ ਤੋ ਹਮੇਸ਼ਾ ਦੂਰ ਰਹਿੰਦੇ ਸਨ।ਉਹ ਦੇ ਸਾਊ ਅਤੇ ਮਿਲਾਪੜੇ ਸੁਭਾਅ ਅਤੇ ਲੋੜਵੰਦਾਂ ਦੀ ਮਦਦ ਵਾਲੇ ਸਦਗੁਣਾਂ ਨੂੰ ਪਿੰਡ ਵਾਸੀ ਹਮੇਸਾਂ ਯਾਦ ਰੱਖਣਗੇ।ਉਹਨਾਂ ਨਮਿੱਤ ਸ੍ਰੀ ਸਹਿਜਪਾਠ ਦੇ ਭੋਗ ਅਤੇ ਅੰਤਿਮ ਅਰਦਾਸ 22 ਦਸੰਬਰ ਦਿਨ ਐਤਵਾਰ ਦੁਪਹਿਰ 12 ਤੋਂ ਇਕ ਵਜੇ ਗੁਰਦੁਆਰਾ ਰੇਰੂਸਰ ਸਾਹਿਬ ਝਲੂਰ ਵਿਖੇ ਹੋਵੇਗੀ।ਇਸ ਦੁੱਖ ਦੀ ਘੜੀ ਵਿੱਚ ਪਿੰਡ ਦੇ ਹਰ ਵਰਗ ਦੇ ਲੋਕ ਵੱਡੀ ਗਿਣਤੀ ਵਿੱਚ ਪਰਿਵਾਰ ਦੇ ਦੁੱਖ ਵਿੱਚ ਸ਼ਰੀਕ ਹੋ ਰਹੇ ਹਨ।