ਬਰਨਾਲਾ, 22 ਜਨਵਰੀ (ਬਘੇਲ ਸਿੰਘ ਧਾਲੀਵਾਲ)-ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜ਼ਿਲਾ ਜੱਥੇਬੰਦੀ ਬਰਨਾਲਾ ਦੀ ਜ਼ਰੂਰੀ ਮੀਟਿੰਗ ਜਿਲ੍ਹਾ ਪ੍ਰਧਾਨ ਸ. ਦਰਸ਼ਨ ਸਿੰਘ ਮੰਡੇਰ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਸਾਹਿਬ ਬੀਬੀ ਪ੍ਰਧਾਨ ਕੌਰ ਵਿਖੇ ਹੋਈ। ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਉਂਕਾਰ ਸਿੰਘ ਬਰਾੜ,ਜੱਸਾ ਸਿੰਘ ਮਾਣਕੀ, ਮੇਜਰ ਸਿੰਘ ਪੰਧੇਰ, ਡਾਕਟਰ ਕੁਲਵਿੰਦਰ ਸਿੰਘ ਕਰਮਗੜ੍ਹ, ਜਸਵੀਰ ਸਿੰਘ ਬਿੱਲਾ ਸੰਘੇੜਾ, ਗੁਰਜੀਤ ਸਿੰਘ ਸ਼ਹਿਣਾ ਆਦਿ ਆਗੂ ਹਾਜ਼ਰ ਸਨ। ਉਕਤ ਬੁਲਾਰਿਆਂ ਨੇ ਮੀਟਿੰਗ ਦੀ ਸ਼ੁਰੂਆਤ ਕਰਦਿਆਂ ਕਿਹਾ ਕਿ ਸਾਨੂੰ ਪਾਰਟੀ ਦੇ ਨਿਸ਼ਾਨੇ ਅਜ਼ਾਦ ਸਿੱਖ ਰਾਜ ਖਾਲਿਸਤਾਨ ਦੀ ਪ੍ਰਾਪਤੀ ਲਈ ਸਿਰ ਜੋੜ ਕੇ ਯਤਨ ਕਰਦੇ ਰਹਿਣਾ ਚਾਹੀਦਾ ਹੈ। ਅੱਜ ਦੀ ਮੀਟਿੰਗ ਵਿੱਚ 25 ਜਨਵਰੀ ਨੂੰ ਦਲ ਖਾਲਸਾ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਸਾਂਝੇ ਰੂਪ ਵਿੱਚ ਕੀਤੇ ਜਾ ਰਹੇ ਪ੍ਰਦਰਸ਼ਨ ਨੂੰ ਲੈ ਕੇ ਵਰਕਰਾਂ ਦੀਆਂ ਡਿਊਟੀਆਂ ਲਗਾਈਆਂ ਗਈਆਂ ਤਾਂ ਕਿ ਵੱਧ ਤੋਂ ਵੱਧ ਇਕੱਠ ਕੀਤਾ ਜਾਵੇ। ਦੂਸਰਾ ਉਨ੍ਹਾਂ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਸਬੰਧੀ ਬਣੀਆਂ ਕੱਚੀਆਂ ਵੋਟਰ ਸੂਚੀਆਂ ਨੂੰ ਜਲਦ ਤੋਂ ਜਲਦ ਚੈਕ ਕਰਕੇ ਬਣੀਆਂ ਗਲਤ ਵੋਟਾਂ ਨੂੰ ਕਟਵਾਉਣ ਦਾ ਇਤਰਾਜ਼ ਲਾਉਣ ਲਈ ਕਿਹਾ ਗਿਆ ਤਾਂ ਸਹੀ ਉਮੀਦਵਾਰਾਂ ਦੀਆਂ ਵੋਟਾਂ ਪੱਕੀ ਸੂਚੀ ਵਿੱਚ ਸ਼ਾਮਲ ਹੋਣ।ਇਸ ਮੌਕੇ ਮਹਿੰਦਰ ਸਿੰਘ ਸਹਿਜੜਾ,ਜਸਕਰਨ ਸਿੰਘ ਬੀਹਲਾ,ਰਾਮ ਸਿੰਘ ਗਹਿਲ,ਬੀਬੀ ਬਲਜੀਤ ਕੌਰ,ਸਾਧੂ ਸਿੰਘ ਪੰਧੇਰ,ਲਖਵੀਰ ਸਿੰਘ ਖੁੱਡੀ, ਬਲਦੇਵ ਸਿੰਘ ਬਰਨਾਲਾ, ਰਘਵੀਰ ਸਿੰਘ ਬਰਨਾਲਾ,ਦੀਪਕ ਸਿੰਗਲਾ,ਦੇਵ ਸਿੰਘ ਦਸੌਦਾ ਸਿੰਘ ਵਾਲਾ, ਗੁਰਦੇਵ ਸਿੰਘ ਮਹਿਲ ਖੁਰਦ ਆਦਿ ਆਗੂ ਹਾਜ਼ਰ ਸਨ।