ਲੁਧਿਆਣਾ : ਫੋਕਲ ਪੁਆਇੰਟ ਫੇਜ਼-ਅੱਠ ਸਥਿਤ ਕੋਹਲੀ ਡਾਇੰਗ ਇੰਡਸਟਰੀ ’ਚ 2 ਮੰਜ਼ਿਲਾ ਫੈਕਟਰੀ ਡਿੱਗਣ ਦੇ ਮਾਮਲੇ ਚ ਐਤਵਾਰ ਨੂੰ ਮਲਬੇ ਚੋਂ ਇਕ ਹੋਰ ਕਰਮਚਾਰੀ ਦੀ ਲਾਸ਼ ਮਿਲੀ। ਉਸ ਦੀ ਪਛਾਣ ਗੁਰਨਿਰਿੰਦਰ ਬੰਟੀ ਵਾਸੀ ਹਬੋਵਾਲ ਵਜੋਂ ਹੋਈ ਹੈ। ਇਸ ਦੌਰਾਨ ਬਿਹਾਰ ਦੇ ਗਯਾ ਜ਼ਿਲ੍ਹੇ ਦੇ ਪਿੰਡ ਇੰਦਿਲ ਗੁਰਾਰੂ ਦੇ ਵਸਨੀਕ ਜਤਿੰਦਰ ਕੁਮਾਰ ਪਾਸਵਾਨ, ਜਿਸ ਨੂੰ ਇਕ ਦਿਨ ਪਹਿਲਾਂ ਮਲਬੇ ’ਚੋਂ ਬਚਾਇਆ ਗਿਆ ਸੀ, ਨੇ ਹਸਪਤਾਲ ’ਚ ਦਮ ਤੋੜ ਦਿੱਤਾ। ਇਸ ਦੇ ਨਾਲ ਹੀ ਇਸ ਘਟਨਾ ’ਚ ਮਰਨ ਵਾਲਿਆਂ ਦੀ ਗਿਣਤੀ ਤਿੰਨ ਹੋ ਗਈ ਹੈ। ਇਸ ਦੌਰਾਨ ਪੁਲਿਸ ਨੇ ਇਸ ਮਾਮਲੇ ’ਚ ਫੈਕਟਰੀ ਮਾਲਕ ਤੇ ਸੁਪਰਵਾਈਜ਼ਰ ਸਮੇਤ 4 ਲੋਕਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਇਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਮਾਮਲੇ ਦੀ ਨਿਆਂਇਕ ਜਾਂਚ ਸ਼ੁਰੂ ਕਰਨ ਦੇ ਨਿਰਦੇਸ਼ ਦਿੱਤੇ ਹਨ। ਘਟਨਾ ਦੇ ਦੂਜੇ ਦਿਨ ਰਿਸ਼ਤੇਦਾਰ ਮਲਬੇ ਦੇ ਵਿਚਕਾਰ ਆਪਣੇ ਪਿਆਰਿਆਂ ਦੀ ਜ਼ਿੰਦਾ ਭਾਲ ’ਚ ਉਡੀਕ ਕਰਦੇ ਵੇਖੇ ਗਏ। ਸ਼ਨੀਵਾਰ ਨੂੰ ਫੈਕਟਰੀ ’ਚ ਇੱਕ ਪਿੱਲਰ ਨੂੰ ਬਦਲਣ ਦਾ ਕੰਮ ਕੀਤਾ ਜਾ ਰਿਹਾ ਸੀ। ਇਸ ਦੌਰਾਨ ਅਚਾਨਕ ਲੋਹੇ ਦਾ ਐਂਗਲ ਟੁੱਟਣ ਕਾਰਨ ਫੈਕਟਰੀ ਡਿੱਗ ਗਈ। ਉਸ ਸਮੇਂ ਅੰਦਰ 29 ਮਜ਼ਦੂਰ ਕੰਮ ਕਰ ਰਹੇ ਸਨ। ਹਾਦਸੇ ਦੇ ਸਮੇਂ ਫੈਕਟਰੀ ਦੇ ਅੰਦਰ 10 ਤੋਂ ਵੱਧ ਲੋਕ ਕੰਮ ਕਰ ਰਹੇ ਸਨ। 7 ਲੋਕਾਂ ਨੂੰ ਬਚਾ ਲਿਆ ਗਿਆ ਹੈ, ਜਦਕਿ ਬਾਕੀਆਂ ਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਰੱਬ ਤੋਂ ਕਰ ਰਹੇ ਪ੍ਰਾਰਥਨਾ, ਸਾਡਾ ਬੰਟੀ ਸਹੀ-ਸਲਾਮਤ ਬਾਹਰ ਆ ਜਾਵੇ ਮ੍ਰਿਤਕ ਗੁਰਨਰਿੰਦਰ ਸਿੰਘ ਬੰਟੀ ਦੇ ਪਿਤਾ ਨੇ ਦੱਸਿਆ ਕਿ ਉਸਦਾ ਬੇਟਾ ਇੱਕ ਫੈਕਟਰੀ ’ਚ ਡਾਈ ਮਾਸਟਰ ਵਜੋਂ ਕੰਮ ਕਰ ਰਿਹਾ ਸੀ। ਹਰ ਰੋਜ਼ ਦੀ ਤਰ੍ਹਾਂ ਉਹ ਸ਼ਨੀਵਾਰ ਨੂੰ ਘਰੋਂ ਨਿਕਲਿਆ ਤੇ ਆਪਣਾ ਕੰਮ ਕਰ ਰਿਹਾ ਸੀ। ਸ਼ਾਮ ਸਾਢੇ ਪੰਜ ਵਜੇ ਜਦੋਂ ਇਮਾਰਤ ਢਹਿ ਗਈ ਤਾਂ ਸਾਨੂੰ ਫੋਨ ਆਇਆ ਕਿ ਫੈਕਟਰੀ ਚ ਹਾਦਸਾ ਹੋ ਗਿਆ ਹੈ। ਮੈਂ ਆਪਣੇ ਪੂਰੇ ਪਰਿਵਾਰ ਨਾਲ ਫੈਕਟਰੀ ਪਹੁੰਚ ਗਿਆ ਪਰ ਸਾਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਅਸੀਂ 20 ਘੰਟੇ ਫੈਕਟਰੀ ਦੇ ਬਾਹਰ ਖੜ੍ਹੇ ਰਹੇ। ਬਹੁਤ ਸਾਰੇ ਵਰਕਰ ਸਾਡੇ ਸਾਹਮਣੇ ਸੁਰੱਖਿਅਤ ਬਾਹਰ ਆ ਰਹੇ ਸਨ। ਅਸੀਂ ਹੱਥ ਜੋੜ ਕੇ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰ ਰਹੇ ਸੀ ਕਿ ਸਾਡਾ ਬੰਟੀ ਵੀ ਸੁਰੱਖਿਅਤ ਬਾਹਰ ਆ ਜਾਵੇ ਪਰ 20 ਘੰਟਿਆਂ ਬਾਅਦ ਮਲਬੇ ’ਚੋਂ ਇਕ ਲਾਸ਼ ਕੱਢੀ ਗਈ। ਇਸ ਨੂੰ ਸਾਨੂੰ ਦਿਖਾਏ ਬਿਨਾਂ ਇੱਕ ਨਿੱਜੀ ਹਸਪਤਾਲ ਭੇਜ ਦਿੱਤਾ ਗਿਆ ਸੀ। ਅਸੀਂ ਅਧਿਕਾਰੀਆਂ ਨੂੰ ਇਹ ਪਛਾਣਨ ਲਈ ਕਿਹਾ ਕਿ ਇਹ ਕੌਣ ਸੀ ਪਰ ਪੁਲਿਸ ਅਤੇ ਪ੍ਰਸ਼ਾਸਨ ਨੇ ਪਛਾਣ ਲਈ ਹਸਪਤਾਲ ਜਾਣ ਲਈ ਕਿਹਾ। ਪਿਛਲੇ 20 ਘੰਟਿਆਂ ’ਚ ਅਸੀਂ ਵੱਖ-ਵੱਖ ਲੋਕਾਂ ਦੀ ਪਛਾਣ ਕਰਨ ਲਈ ਚਾਰ ਵਾਰ ਹਸਪਤਾਲ ਗਏ ਸੀ ਪਰ ਅਸੀਂ ਆਪਣੇ ਬੰਟੀ ਨੂੰ ਨਹੀਂ ਲੱਭ ਸਕੇ। ਹੁਣ ਜਦੋਂ ਅਸੀਂ ਹਸਪਤਾਲ ਪਹੁੰਚੇ ਤਾਂ ਪਤਾ ਲੱਗਾ ਕਿ ਲਾਸ਼ ਬੰਟੀ ਦੀ ਸੀ ਤੇ ਉਹ ਹੁਣ ਇਸ ਦੁਨੀਆ ’ਚ ਨਹੀਂ ਹੈ। ਉਸ ਤੋਂ ਬਾਅਦ ਅਸੀਂ ਆਪਣੇ ਆਪ ਨੂੰ ਸੰਭਾਲ ਨਹੀਂ ਸਕੇ ਤੇ ਸਾਰੀਆਂ ਉਮੀਦਾਂ ਟੁੱਟ ਗਈਆਂ। ਬੰਟੀ ਦਾ 13 ਸਾਲਾ ਬੇਟਾ ਤੇ ਪਤਨੀ ਅਜੇ ਵੀ ਸਦਮੇ ’ਚ ਹਨ।
ਬੇਟਾ ਚਲਾ ਰਿਹਾ ਸੀ ਪਰਿਵਾਰ, ਸਭ ਖਤਮ ਹੋ ਗਿਆ ਜਤਿੰਦਰ ਦੇ ਪਿਤਾ ਰਾਜੇਸ਼ ਪਾਸਵਾਨ ਨੇ ਇਹ ਜਾਣਕਾਰੀ ਦਿੱਤੀ ਕਿ ਉਸ ਦਾ ਬੇਟਾ ਜਤਿੰਦਰ ਪਿਛਲੇ 15 ਸਾਲਾਂ ਤੋਂ ਕੋਹਲੀ ਡਾਇੰਗ ਫੈਕਟਰੀ ’ਚ ਕੰਮ ਕਰ ਰਿਹਾ ਸੀ। ਉਸ ਦਾ ਇੱਕ 3 ਸਾਲ ਦਾ ਬੇਟਾ ਹੈ। ਹਾਦਸੇ ’ਚ ਮੇਰਾ ਬੇਟਾ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਪਰ ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਸਾਨੂੰ ਉਮੀਦ ਸੀ ਕਿ ਉਸ ਦਾ ਬੇਟਾ ਬਚ ਜਾਵੇਗਾ। ਇਲਾਜ ਰਾਤ 9:30 ਵਜੇ ਤੋਂ ਐਤਵਾਰ ਸਵੇਰ ਤੱਕ ਜਾਰੀ ਰਿਹਾ ਪਰ ਰਾਤ ਕਰੀਬ 8.30 ਵਜੇ ਮੇਰੇ ਬੇਟੇ ਨੇ ਸਾਹ ਉੱਖੜਨੇ ਸ਼ੁਰੂ ਕਰ ਹੋ ਗਏ ਤੇ ਉਸ ਦੀ ਮੌਤ ਹੋ ਗਈ। ਡਾਕਟਰਾਂ ਨੇ ਜਦ ਮੈਨੂੰ ਇਸ ਬਾਰੇ ਦੱਸਿਆ ਤਾਂ ਦੁੱਖ ਦਾ ਪਹਾੜ ਟੁੱਟ ਗਿਆ। ਮੇਰਾ ਬੁਢਾਪੇ ਦਾ ਸਹਾਰਾ ਖਤਮ ਹੋ ਗਿਆ ਹੈ ਤੇ ਮੇਰੇ ਬੁਢਾਪੇ ਦਾ ਸਹਾਰਾ ਤਲਾ ਗਿਆ। ਪੋਤੇ ਦੇ ਸਿਰ ਤੋਂ ਪਿਤਾ ਦਾ ਸਾਇਆ ਉੱਠ ਗਿਆ ਹੈ। ਮੇਰਾ ਬੇਟਾ ਪਰਿਵਾਰ ਚਲਾ ਰਿਹਾ ਸੀ। ਘਰ ਦੇ ਸਾਰੇ ਖਰਚੇ ਉਸ ਦੀ ਕਮਾਈ ਤੋਂ ਚੱਲ ਰਹੇ ਸਨ, ਪਰ ਹੁਣ ਸਭ ਕੁਝ ਖਤਮ ਹੋ ਗਿਆ ਹੈ।
ਲਲਨ ਤੇ ਸੁਨੀਲ ਦੀ ਭਾਲ ਜਾਰੀ ਇਸ ਮਾਮਲੇ ’ਚ ਟੀਮਾਂ ਨੂੰ 2 ਹੋਰ ਲੋਕਾਂ ਦੇ ਮਲਬੇ ਚ ਹੋਣ ਦੀ ਸੂਚਨਾ ਮਿਲੀ ਹੈ। ਉਨ੍ਹਾਂ ’ਚੋਂ ਇਕ ਲਲਨ ਕੁਮਾਰ ਹੈ, ਜੋ ਬਿਹਾਰ ਦੇ ਮਾਧੇਪੁਰ ਸਥਿਤ ਰਾਮਪੁਰ ਖੋਰ ਦਾ ਰਹਿਣ ਵਾਲਾ ਹੈ। ਉਸ ਦੇ ਦੋਸਤਾਂ ਨੇ ਦੱਸਿਆ ਕਿ ਲੱਲਨ ਇੱਥੇ ਇਕੱਲਾ ਰਹਿੰਦਾ ਸੀ। ਉਸ ਦਾ ਬਾਕੀ ਪਰਿਵਾਰ ਪਿੰਡ ’ਚ ਹੈ। ਅਜੇ ਤੱਕ ਉਸ ਦਾ ਕੋਈ ਪਤਾ ਨਹੀਂ ਲੱਗ ਸਕਿਆ ਹੈ। ਇਸੇ ਤਰ੍ਹਾਂ ਸੁਨੀਲ ਨਾਂ ਦੇ ਵਿਅਕਤੀ ਦੀ ਵੀ ਭਾਲ ਕੀਤੀ ਜਾ ਰਹੀ ਹੈ। ਹਾਲਾਂਕਿ, ਉਸ ਦੇ ਰਿਸ਼ਤੇਦਾਰ ਵੀ ਉੱਥੇ ਨਹੀਂ ਆਏ।