ਬਰਨਾਲਾ, 10 ਮਾਰਚ (ਚਮਕੌਰ ਸਿੰਘ ਗੱਗੀ)-ਬਾਦਲ ਲਾਣੇ ਵੱਲੋਂ ਸਿੱਖ ਪੰਥ ਨਾਲ ਇੱਕ ਹੋਰ ਜੱਗੋ ਤੇਹਰਵੀ ਕੀਤੀ ਸਮਝ ਨਹੀਂ ਆ ਰਹੀ ਇਹ ਚਾਹੁੰਦੇ ਕੀ ਆ ਕਿਉਂ ਪੰਥ ਦੀ ਪ੍ਰੰਪਰਾਵਾਂ ਦਾ ਘਾਣ ਕਰਨ ਲੱਗੇ ਨੇ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵੀ ਭਾਈ ਪਰਮਜੀਤ ਸਿੰਘ ਕੈਰੇ ਨੇ ਕੀਤਾ। ਉਨ੍ਹਾਂ ਕਿਹਾ ਕਿ ਜਿਸ ਤਾਜ ਪੋਸ਼ੀ ’ਚ ਸ੍ਰੀ ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ ਜਾਂ ਸਿੱਖ ਸੰਪਰਦਾਵਾਂ ਹੀ ਸ਼ਾਮਲ ਨਹੀਂ ਉਸਨੂੰ ਕੌਮ ਦਾ ਆਗੂ ਕਿਵੇਂ ਮੰਨਿਆ ਜਾਵੇ। ਕੀ ਸ਼੍ਰੋਮਣੀ ਕਮੇਟੀ ਦਾ ਸੈਕਟਰੀ ਹੀ ਸਭ ਦੀ ਥਾਂ ਲੈ ਕੇ ਐਸੇ ਮਹਾਨ ਕਾਰਜਾਂ ਦੀ ਪੂਰਤੀ ਕਰਨ ਦੇ ਸਮਰਥ ਹੈ। ਇਹ ਲੋਕ ਇੱਕ ਗਲਤੀ ਨੂੰ ਛੁਪਾਉਣ ਲਈ ਗਲਤੀ ਤੇ ਗਲਤੀ ਕਰ ਇੱਕ ਪਰਿਵਾਰ ਨੂੰ ਬਚਾਉਣ ਲਈ ਸਿਧਾਂਤਾਂ, ਪੰਥ ਦੀਆਂ ਸਿਰਮੌਰ ਸੰਸਥਾਵਾ ਦਾ ਘਾਣ ਕਰ ਰਹੇ ਹਨ ਅਤੇ ਨਵੀਆਂ ਪਿਰਤਾ ਪਾ ਰਹੇ ਹਨ ਜੇ ਹੋਰ ਕੋਈ ਨਹੀਂ ਜਾ ਸਕਦਾ ਸੀ ਤਾਜ ਪੋਸ਼ੀ ਤੇ ਘੱਟੋ ਘੱਟ ਨਿਯੁਕਤੀ ਕਰਨ ਵਾਲੇ ਤਾਂ ਹਾਜਰ ਹੋ ਜਾਂਦੇ ਸ੍ਰੀ ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ ਹੋਣਾ ਵੀ ਜਰੂਰੀ ਸੀ। ਇਹ ਲੋਕ ਇਤਿਹਾਸ ਨੂੰ ਪੁੱਠਾ ਗੇੜਾ ਦੇ ਰਹੇ ਨੇ ਇਨ੍ਹਾਂ ਦਾ ਸੱਚੀਂ ਕੱਖ ਨਹੀਂ ਰਹਿਣਾ ਲੋਕ ਸਿੱਖ ਕੌਮ ਇਨ੍ਹਾਂ ਨੂੰ ਧੂਹ ਕੇ ਬਾਹਰ ਕੱਢ ਦੇਵੇਗੀ। ਮਰਿਆਦਾ ਨੂੰ ਤਾਰ-ਤਾਰ ਕਰ ਸਵੇਰੇ 10 ਵਜੇ ਰੱਖੇ ਸਮਾਗਮ ਦੀ ਬਜਾਏ ਰਾਤ ਨੂੰ 2.50 ਵਜੇ ਸਮੁੱਚੇ ਪੰਥ ਤੋਂ ਚੋਰੀ-ਚੋਰੀ ਕੌਮ ਦੇ ਜਥੇਦਾਰ ਵੱਲੋਂ ਸਿਰਫ ਮੱਥਾ ਟੇਕ ਕੇ ਮੁਲਾਜ਼ਮਾਂ ਤੋਂ ਸਿਰੋਪਾ ਲੈ ਕੇ ਕਾਰਜ ਸੰਭਾਲਣ ਦਾ ਦਾਅਵਾ ਕਰਕੇ ਸਿਰੋਪਾ ਲੈ ਕੇ ਉੱਥੋਂ ਚੱਲਦੇ ਵੀ ਬਣੇ। ਕੀ ਕੌਮ ਨੂੰ ਅਜਿਹੇ ਦਿੱਨ ਵੀ ਦੇਖਣੇ ਪੈਣੇ ਸਨ ਕਿ ਮੱਥਾ ਟੇਕਣ ਨੂੰ ਚਾਰਜ ਸੰਭਾਲ ਲਿਆ ਕਹਿਣ। ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਹੋਰ ਜਥੇਬੰਦੀ ਨੇ ਤਾਂ ਹਾਜ਼ਰ ਕੀ ਹੋਣਾ ਸੀ ਸ੍ਰੋਮਣੀ ਕਮੇਟੀ ਪ੍ਰਧਾਨ ਤਾਂ ਹੈ ਹੀ ਨਹੀ ਤੇ ਇੱਕ ਵੀ ਮੈਂਬਰ ਹਾਜਰ ਨਹੀ ਹੋਇਆ ਸੀ। ਸਭ ਤੋਂ ਦੁਖਦਾਈ ਗੱਲ ਇਹ ਹੋਈ ਕਿ ਇਹ ਸਭ ਮਰਿਆਦਾ ਦਾ ਘਾਣ ਕਰਕੇ ਕੀਤਾ ਜਾ ਰਿਹਾ ਹੈ ਤਖ਼ਤ ਸਾਹਿਬ ਦੇ ਕਿਵਾੜ ਖੁਲਣ ਦਾ ਸਮਾਂ ਸਵੇਰੇ 2.15 ਦਾ ਹੈ ਉਪਰੰਤ 3.15 ਤੋਂ 4.15 ਤੱਕ ਪੰਜ ਬਾਣੀਆਂ ਦਾ ਨਿਤਨੇਮ ਹੈ 4.15 ਤੋਂ 7.00 ਵਜੇ ਤੱਕ ਆਸਾ ਦੀ ਵਾਰ ਦੇ ਕੀਰਤਨ ਦੁਰਾਨ 4.45 ਤੋਂ 5.15 ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਕੀਤੇ ਜਾਂਦੇ ਹਨ। ਹੈਰਾਨੀ ਦੀ ਗੱਲ ਹੈ ਕਿ ਇਹ ਕਿਸ ਤਰ੍ਹਾਂ 2.50 ਤੇ ਤਾਜਪੋਸ਼ੀ ਕਰ ਰਹੇ ਹਨ, ਜਦੋਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ ਹੀ ਨਹੀਂ ਹਨ ਜੋ ਵੀ ਇਸ ਸਮੇਂ ਹਾਜਰ ਹਨ, ਸਾਰੇ ਮਰਿਆਦਾ ਦੇ ਦੋਸ਼ੀ ਹਨ, ਤਖ਼ਤ ਸਾਹਿਬ ਦਾ ਕੋਈ ਜਥੇਦਾਰ ਨਾ ਹੋਣ ਕਰਕੇ ਇਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਤਲਬ ਕਰਨ ਤੇ ਪੰਥਕ ਪ੍ਰੰਪਰਾਵਾਂ ਅਨੁਸਾਰ ਸਜ਼ਾ ਲਾਉਣ।