ਅੰਮ੍ਰਿਤਸਰ: ਅੰਮ੍ਰਿਤਸਰ ਦੇ ਠਾਕੁਰਦਵਾਰਾ ਮੰਦਰ 'ਤੇ ਸ਼ੁੱਕਰਵਾਰ (14 ਮਾਰਚ) ਦੇਰ ਰਾਤ ਗ੍ਰਨੇਡ ਨਾਲ ਹਮਲਾ ਕਰਨ ਵਾਲੇ ਬਦਮਾਸ਼ਾਂ ਦਾ ਪੁਲਿਸ ਨਾਲ ਮੁਕਾਬਲਾ ਹੋਇਆ ਹੈ। ਪੁਲਿਸ ਦੇ ਨਾਲ ਮੁਕਾਬਲੇ ਵਿਚ ਇਕ ਬਦਮਾਸ਼ ਦੇ ਮਾਰੇ ਜਾਣ ਦੀ ਸੂਚਨਾ ਹੈ। ਦੱਸਣਾ ਚਾਹੁੰਦੇ ਹਾਂ ਕਿ ਗ੍ਰਨੇਡ ਹਮਲੇ ਵਿਚ ਮੰਦਰ ਦੀ ਕੰਧ ਖਰਾਬ ਹੋ ਗਈ ਸੀ ਅਤੇ ਖਿੜਕੀਆਂ ਅਤੇ ਦਰਵਾਜ਼ੇ ਟੁੱਟ ਗਏ ਸਨ।ਮਾਰੇ ਗਏ ਬਦਮਾਸ਼ ਦੀ ਪਛਾਣ ਗੁਰਸਿਦਕ ਉਰਫ ਸਿੱਦੀਕੀ ਵਾਸੀ ਪਿੰਡ ਬੱਲ ਵਜੋਂ ਹੋਈ ਹੈ ਜਦਕਿ ਦੂਜਾ ਬਦਮਾਸ਼ ਵਿਸ਼ਾਲ ਵਾਸੀ ਰਾਜਾਸਾਂਸੀ ਭੱਜਣ 'ਚ ਕਾਮਯਾਬ ਹੋ ਗਿਆ।
ਪਿਛਲੇ ਸ਼ੁੱਕਰਵਾਰ ਨੂੰ ਦੇਰ ਰਾਤ ਦੋ ਬਾਈਕ ਸਵਾਰਾਂ ਨੇ ਅੰਮ੍ਰਿਤਸਰ ਦੇ ਠਾਕੁਰਦਵਾਰਾ ਮੰਦਰ 'ਤੇ ਗ੍ਰਨੇਡ ਨਾਲ ਹਮਲਾ ਕੀਤਾ ਸੀ, ਜਿਸਦਾ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਇਆ ਸੀ। ਸੀਸੀਟੀਵੀ ਫੁਟੇਜ ਵਿਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਦੋ ਬਾਈਕ ਸਵਾਰ ਮੰਦਰ ਦੇ ਬਾਹਰ ਕੁਝ ਸਮਾਂ ਰੁਕਦੇ ਹਨ ਫਿਰ ਕਿਸੇ ਚੀਜ਼ ਨੂੰ ਸੁੱਟਦੇ ਹੋਏ ਨਜ਼ਰ ਆਉਂਦੇ ਹਨ। ਇਸ ਤੋਂ ਬਾਅਦ ਧਮਾਕਾ ਹੁੰਦਾ ਹੈ।