ਜਗਰਾਉਂ ਪੁਲਿਸ ਅਤੇ ਏਜੀਟੀਐਫ ਦੀ ਸਾਂਝੀ ਟੀਮ ਨੇ ਅੱਜ ਵੇਟ ਇਲਾਕੇ ਦੇ ਪਿੰਡ ਸਦਰਪੁਰਾ ਵਿਖੇ ਪੁਲਿਸ ਮੁਕਾਬਲੇ ਦੌਰਾਨ ਪਿਛਲੇ ਦਿਨੀਂ ਜਗਰਾਉਂ ਦੇ ਮਸ਼ਹੂਰ ਲੱਡੂ ਲੱਖੇ ਵਾਲੇ ਜਿਊਲਰ ਦੇ ਸ਼ੋਅਰੂਮ 'ਤੇ ਫਾਇਰਿੰਗ ਕਰਨ ਵਾਲੇ ਇੱਕ ਸ਼ੂਟਰ ਨੂੰ ਜਾ ਦਬੋਚਿਆ। ਪੁਲਿਸ ਟੀਮਾਂ ਵੱਲੋਂ ਸ਼ੂਟਰ ਦਾ ਪਿੱਛਾ ਕੀਤਾ ਤਾਂ ਸ਼ੂਟਰ ਨੇ ਪੁਲਿਸ 'ਤੇ ਫਾਇਰਿੰਗ ਕੀਤੀ। ਜਵਾਬੀ ਫਾਇਰਿੰਗ ਵਿੱਚ ਸ਼ੂਟਰ ਦੇ ਇੱਕ ਗੋਲੀ ਸੱਜੀ ਲੱਤ ਵਿੱਚ ਲੱਗੀ। ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਕਾਬੂ ਕਰਦਿਆਂ ਜ਼ਖ਼ਮੀ ਹਾਲਤ ਵਿੱਚ ਜਗਰਾਉਂ ਸਿਵਲ ਹਸਪਤਾਲ ਭਰਤੀ ਕਰਵਾਇਆ। ਜਗਰਾਉਂ ਦੇ ਐਸਐਸਪੀ ਡਾਕਟਰ ਅੰਕੁਰ ਗੁਪਤਾ ਨੇ ਦੱਸਿਆ ਕਿ ਸ਼ੂਟਰ ਜ਼ੀਰਾ ਵਾਸੀ ਕ੍ਰਿਸ਼ਨ ਹੈ ਜਿਸ ਦਾ ਦੂਜਾ ਸਾਥੀ ਅਜੇ ਫਰਾਰ ਹੈ।