Friday, October 18, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਖੇਤ ਮਾਲਕ ਨੇ ਮਜ਼ਦੂਰ ਨੂੰ ਅਲਫ ਨੰਗਾ ਕਰਕੇ ਬਣਾਈ ਵੀਡੀਓ

July 22, 2024 11:56 AM

ਜਗਰਾਓਂ : ਬੇਟ ਇਲਾਕੇ ਦੇ ਪਿੰਡ ਬੰਗਸੀਪੁੁਰਾ ਵਿਖੇ ਖੇਤ ਮਾਲਕ ਨੇ ਮਜ਼ਦੂਰ ਦੇ ਦੋਵੇਂ ਹੱਥ ਬੰਨ ਕੇ ਆਪਣੇ ਸਾਥੀ ਨਾਲ ਮਿਲ ਕੇ ਅਲਫ ਨੰਗਾ ਕਰਕੇ ਉਸਦੀ ਵੀਡੀਓ ਬਣਾਈ। ਖੇਤ ਮਾਲਕ ਦੇ ਚੁੁੰਗਲ ਵਿੱਚੋਂ ਕਿਸੇ ਤਰ੍ਹਾਂ ਭੱਜੇ ਮਜ਼ਦੂਰ ਨੇ ਰੂੜੀ ਤੋਂ ਕੋਈ ਕੱਪੜਾ ਚੁੱਕ ਕੇ ਆਪਣਾ ਤਨ ਢਕਿਆ ਤੇ ਘਰ ਪੁੱਜਿਆ। ਪ੍ਰਾਪਤ ਜਾਣਕਾਰੀ ਅਨੁੁਸਾਰ ਬੰਗਸੀਪੁੁਰਾ ਪਿੰਡ ਦੇ ਇੱਕ ਖੇਤ ਮਾਲਕ ਨੇ ਮਜ਼ਦੂਰ ਨੂੰ ਕੰਮ ਕਰਨ ਲਈ ਬੁੁਲਾਇਆ। ਖੇਤ ਵਿਚ ਮੋਟਰ ਤੇ ਖੇਤ ਮਾਲਕ ਅਤੇ ਉਸਦੇ ਇੱਕ ਸਾਥੀ ਨੇ ਪਹਿਲਾ ਸ਼ਰਾਬ ਪੀਤੀ ਅਤੇ ਫਿਰ ਮਜ਼ਦੂਰ ਨੂੰ ਵੀ ਸ਼ਰਾਬ ਪੀਣ ਲਈ ਕਿਹਾ।ਸਿਖਰ ਦੁੁਪਹਿਰੇ ਮਜ਼ਦੂਰ ਨੇ ਸ਼ਰਾਬ ਪੀਣ ਤੋਂ ਇਨਕਾਰ ਕੀਤਾ ਤਾਂ ਨਸ਼ੇ ’ਚ ਧੁੱਤ ਖੇਤ ਮਾਲਕ ਅਤੇ ਉਸਦੇ ਸਾਥੀ ਨੇ ਉਸ ਨੂੰ ਦਬਕਾਉਂਦਿਆਂ ਕੱਪੜੇ ਉਤਾਰਨ ਲਈ ਕਿਹਾ। ਮਜ਼ਦੂਰ ਨੇ ਕੱਪੜੇ ਨਾ ਉਤਾਰੇ ਤਾਂ ਖੇਤ ਮਾਲਕ ਅਤੇ ਉਸ ਦੇ ਸਾਥੀ ਨੇ ਮਜ਼ਦੂਰ ਦੇ ਹੱਥ ਬੰਨ ਕੇ ਉਸ ਨੂੰ ਅਲਫ ਨੰਗਾ ਕਰ ਦਿੱਤਾ। ਸ਼ਰਾਬ ਪੀਣ ’ਚ ਮਸਤ ਖੇਤ ਮਾਲਕ ਅਤੇ ਉਸਦੇ ਸਾਥੀ ਦੇ ਚੁੁੰਗਲ ਵਿੱਚੋਂ ਕਿਸੇ ਤਰ੍ਹਾਂ ਭੱਜੇ ਮਜ਼ਦੂਰ ਨੇ ਇਕ ਰੂੜੀ ਤੋਂ ਕੱਪੜਾ ਚੁੱਕ ਕੇ ਆਪਣਾ ਤਨ ਢਕਿਆ ਤੇ ਘਰ ਪੁੱਜਾ। ਸ਼ਾਮ ਪੈਣ ਤੇ ਮਜ਼ਦੂਰ ਮੁੁੜ ਖੇਤ ਮਾਲਕ ਕੋਲ ਗਿਆ ਤੇ ਉਸ ਨੇ ਉਸ ਦੀ ਅਲਫ ਨੰਗਿਆਂ ਬਣਾਈ ਵੀਡੀਓ ਡਿਲੀਟ ਕਰਨ ਲਈ ਕਿਹਾ ਇਸ ਤੇ ਖੇਤ ਮਾਲਕ ਨੇ ਫਿਰ ਉਸਨੂੰ ਦਬਕਾਉਂਦਿਆਂ ਬੇਰੰਗ ਮੋੜ ਦਿੱਤਾ। ਖੇਤ ਮਾਲਕ ਵੱਲੋਂ ਮਜ਼ਦੂਰ ਦੀ ਬਣਾਈ ਵੀਡੀਓ ਉਸਦੇ ਪੁੱਤ ਨੂੰ ਵੀ ਵਿਖਾ ਦਿੱਤੀ। ਇਸ ਪੂਰੇ ਮਾਮਲੇ ਦੀ ਜਦੋਂ ਇਲਾਕੇ ’ਚ ਸਰਗਰਮ ਪੇਂਡੂ ਮਜ਼ਦੂਰ ਯੂਨੀਅਨ ਮਸ਼ਾਲ ਅਤੇ ਪੇਂਡੂ ਮਜ਼ਦੂਰ ਯੂਨੀਅਨ ਨੂੰ ਭਣਕ ਲੱਗੀ ਤਾਂ ਉਹ ਮਜ਼ਦੂਰ ਦੇ ਪਿੱਠ ਤੇ ਨਿੱਤਰ ਆਏ। ਜਥੇਬੰਦੀਆਂ ਨੇ ਇਸ ਮਾਮਲੇ ’ਚ ਮਜ਼ਦੂਰ ਨੂੰ ਨਾਲ ਲੈ ਕੇ ਥਾਣਾ ਸਿੱਧਵਾਂ ਬੇਟ ਵਿਖੇ ਸ਼ਿਕਾਇਤ ਦਰਜ ਕਰਵਾਈ। ਇਸ ਸਬੰਧੀ ਥਾਣਾ ਸਿੱਧਵਾਂ ਬੇਟ ਦੇ ਮੁਖੀ ਜਸਵੀਰ ਸਿੰਘ ਨੇ ਕਿਹਾ ਕਿ ਉਕਤ ਮਾਮਲੇ ਵਿਚ ਕਾਰਵਾਈ ਲਈ ਪੁਲਿਸ ਨੂੰ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ। ਉਨ੍ਹਾਂ ਨੂੰ ਵੀ ਪਿੰਡ ਵਾਸੀਆਂ ਨੇ ਉਕਤ ਮਾਮਲੇ ਵਿਚ ਆਪਸੀ ਮਿਲ ਬੈਠ ਕੇ ਮਾਮਲਾ ਸੁਲਝਾਉਣ ਦੀ ਜਾਣਕਾਰੀ ਦਿੱਤੀ ਗਈ। 

ਖੇਤ ਮਾਲਕ ਨੇ ਇਕੱਠ ਵਿੱਚ ਮੰਗੀ ਮਾਫ਼ੀ 

ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਜਥੇਬੰਦਕ ਸਕੱਤਰ ਡਾ.ਸੁੁਖਦੇਵ ਸਿੰਘ ਭੂੰਦੜੀ ਅਤੇ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਲੁੁਧਿਆਣਾ ਦੇ ਪ੍ਰਧਾਨ ਅਵਤਾਰ ਸਿੰਘ ਤਾਰੀ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਜਥੇਬੰਦੀਆਂ ਮਜ਼ਦੂਰ ਨੂੰ ਨਾਲ ਲੈ ਕੇ ਥਾਣਾ ਸਿੱਧਵਾਂ ਬੇਟ ਵਿਖੇ ਕਾਰਵਾਈ ਕਰਵਾਉਣ ਲਈ ਪੁੱਜੀਆਂ ਤਾਂ ਖੇਤ ਮਾਲਕ ਨੇ ਅੱਜ ਪਿੰਡ ਵਿੱਚ ਹੋਏ ਇਕੱਠ ਦੌਰਾਨ ਆਪਣੀ ਇਸ ਕਰਤੂਤ ਲਈ ਮਾਫ਼ੀ ਮੰਗੀ।

Have something to say? Post your comment

More From Punjab

ਜਿਮਨੀ ਚੋਣਾਂ ਨੂੰ ਲੈ ਕੇ ਸ਼੍ਰੋ.ਅ. ਦਲ (ਅੰਮ੍ਰਿਤਸਰ) ਦੀ ਧਨੌਲਾ ਜਥੇਬੰਦੀ ਦੀ ਮੀਟਿੰਗ

ਜਿਮਨੀ ਚੋਣਾਂ ਨੂੰ ਲੈ ਕੇ ਸ਼੍ਰੋ.ਅ. ਦਲ (ਅੰਮ੍ਰਿਤਸਰ) ਦੀ ਧਨੌਲਾ ਜਥੇਬੰਦੀ ਦੀ ਮੀਟਿੰਗ

ਸੰਘੇੜਾ ਕਾਲਜ ਦੇ ਭੰਗੜੇ ਨੇ ਦਰਸ਼ਕਾਂ ਨੂੰ ਝੂਮਣ ਲਾਇਆ

ਸੰਘੇੜਾ ਕਾਲਜ ਦੇ ਭੰਗੜੇ ਨੇ ਦਰਸ਼ਕਾਂ ਨੂੰ ਝੂਮਣ ਲਾਇਆ

ਕੌਮ ਦੇ ਜਥੇਦਾਰਾਂ ਦੀ ਕਿਰਦਾਰਕੁਸ਼ੀ ਕਰਨ ਵਾਲੇ ਵਲਟੋਹੇ ਨੂੰ ਪੰਥ ਵਿੱਚੋਂ ਛੇਕਿਆ ਜਾਵੇ-ਢਿੱਲੋਂ/ਢੀਂਡਸਾ

ਕੌਮ ਦੇ ਜਥੇਦਾਰਾਂ ਦੀ ਕਿਰਦਾਰਕੁਸ਼ੀ ਕਰਨ ਵਾਲੇ ਵਲਟੋਹੇ ਨੂੰ ਪੰਥ ਵਿੱਚੋਂ ਛੇਕਿਆ ਜਾਵੇ-ਢਿੱਲੋਂ/ਢੀਂਡਸਾ

ਜਿਮਨੀ ਚੋਣ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਧਨੌਲਾ ਵਿੱਚ ਅਹਿਮ ਮੀਟਿੰਗ 

ਜਿਮਨੀ ਚੋਣ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਧਨੌਲਾ ਵਿੱਚ ਅਹਿਮ ਮੀਟਿੰਗ 

ਲੁਧਿਆਣਾ 'ਚ ਫਲਾਈਓਵਰ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ

ਲੁਧਿਆਣਾ 'ਚ ਫਲਾਈਓਵਰ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ

ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਨਾਮਨਜ਼ੂਰ, ਹਰਜਿੰਦਰ ਧਾਮੀ ਨੇ ਕਿਹਾ- ਪੰਥ ਨੂੰ ਤੁਹਾਡੀਆਂ ਸੇਵਾਵਾਂ ਦੀ ਲੋੜ

ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਨਾਮਨਜ਼ੂਰ, ਹਰਜਿੰਦਰ ਧਾਮੀ ਨੇ ਕਿਹਾ- ਪੰਥ ਨੂੰ ਤੁਹਾਡੀਆਂ ਸੇਵਾਵਾਂ ਦੀ ਲੋੜ

ਵਿਰਸਾ ਸਿੰਘ ਵਲਟੋਹਾ ਨੂੰ ਆਕਾਲੀ ਦਲ ਵਿੱਚੋਂ 10 ਸਾਲ ਲਈ ਬਾਹਰ ਕੱਢਿਆ ਜਾਵੇ ,ਸਿੰਘ ਸਹਿਬਾਨ

ਵਿਰਸਾ ਸਿੰਘ ਵਲਟੋਹਾ ਨੂੰ ਆਕਾਲੀ ਦਲ ਵਿੱਚੋਂ 10 ਸਾਲ ਲਈ ਬਾਹਰ ਕੱਢਿਆ ਜਾਵੇ ,ਸਿੰਘ ਸਹਿਬਾਨ

ਡਾ: ਦਲਜੀਤ ਸਿੰਘ ਚੀਮਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਕੀਤੀ ਮੁਲਾਕਾਤ, ਵਿਰਸਾ ਸਿੰਘ ਵਰਟੋਹਾ ਵੱਲੋਂ ਦਿੱਤੇ ਬਿਆਨ ਸਬੰਧੀ ਮੰਗੀ ਮਾਫ਼ੀ

ਡਾ: ਦਲਜੀਤ ਸਿੰਘ ਚੀਮਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਕੀਤੀ ਮੁਲਾਕਾਤ, ਵਿਰਸਾ ਸਿੰਘ ਵਰਟੋਹਾ ਵੱਲੋਂ ਦਿੱਤੇ ਬਿਆਨ ਸਬੰਧੀ ਮੰਗੀ ਮਾਫ਼ੀ

BSF ਵੱਲੋਂ ਸਰਹੱਦ ਨੇੜੇ ਘੁੰਮਦੇ ਫੜੇ ਦੋ ਸ਼ੱਕੀ ਨੌਜਵਾਨਾਂ ਤੋਂ ਪੁੱਛ-ਪੜਤਾਲ ਮਗਰੋਂ ਹੈਰੋਇਨ ਦਾ ਪੈਕਟ ਬਰਾਮਦ, ਡਰੋਨ ਰਾਹੀਂ ਸੁੱਟਿਆ ਪੈਕਟ ਚੁੱਕਣ ਆਏ ਸੀ ਨੌਜਵਾਨ

BSF ਵੱਲੋਂ ਸਰਹੱਦ ਨੇੜੇ ਘੁੰਮਦੇ ਫੜੇ ਦੋ ਸ਼ੱਕੀ ਨੌਜਵਾਨਾਂ ਤੋਂ ਪੁੱਛ-ਪੜਤਾਲ ਮਗਰੋਂ ਹੈਰੋਇਨ ਦਾ ਪੈਕਟ ਬਰਾਮਦ, ਡਰੋਨ ਰਾਹੀਂ ਸੁੱਟਿਆ ਪੈਕਟ ਚੁੱਕਣ ਆਏ ਸੀ ਨੌਜਵਾਨ

ਸਾਬਕਾ ਸਿਹਤ ਮੰਤਰੀ ਦੇ ਬੇਟੇ ਦੀ ਫੈਕਟਰੀ 'ਚ ਚੋਰੀ, ਮੁਲਾਜ਼ਮ ਦੇ ਪੁੱਤ ਨੇ ਅਣਪਛਾਤਿਆਂ ਨਾਲ ਰਲ ਕੇ ਦਿੱਤਾ ਵਾਰਦਾਤ ਨੂੰ ਅੰਜਾਮ

ਸਾਬਕਾ ਸਿਹਤ ਮੰਤਰੀ ਦੇ ਬੇਟੇ ਦੀ ਫੈਕਟਰੀ 'ਚ ਚੋਰੀ, ਮੁਲਾਜ਼ਮ ਦੇ ਪੁੱਤ ਨੇ ਅਣਪਛਾਤਿਆਂ ਨਾਲ ਰਲ ਕੇ ਦਿੱਤਾ ਵਾਰਦਾਤ ਨੂੰ ਅੰਜਾਮ