Friday, October 18, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

Batala ਨੇੜੇ ਭਿਆਨਕ ਹਾਦਸਾ, ਟਾਇਰ ਫਟਣ ਕਾਰਨ ਬੇਕਾਬੂ ਹੋਈ ਕਾਰ ਦਰੱਖ਼ਤ 'ਚ ਵੱਜੀ, ਇਕ ਦੀ ਮੌਤ ਤੇ ਤਿੰਨ ਗੰਭੀਰ ਜ਼ਖ਼ਮੀ

October 18, 2024 02:53 PM

 ਕਿਲਾ ਲਾਲ ਸਿੰਘ : ਕਸਬਾ ਕਿਲਾ ਲਾਲ ਸਿੰਘ ਦੇ ਨਵਾਂ ਪਿੰਡ ਮੋੜ ਡੇਰਾ ਬਾਬਾ ਨਾਨਕ ਰੋਡ ਨੇੜੇ ਸਤਿਸੰਗ ਘਰ ਵਿਖੇ ਇਕ ਕਾਰ ਦਾ ਟਾਇਰ ਫਟਣ ਨਾਲ ਕਾਰ ਦਰੱਖ਼ਤ 'ਚ ਜਾ ਵਜੀ। ਟਾਇਰ ਫਟਣ ਨਾਲ ਬੇਕਾਬੂ ਹੋਈ ਕਾਰ ਨੇ ਇਕ ਮੋਟਰਸਾਈਕਲ ਸਵਾਰਾਂ ਤੇ ਸੜਕ ਕਿਨਾਰੇ ਬੈਠੇ ਬਜ਼ੁਰਗ ਨੂੰ ਆਪਣੀ ਲਪੇਟ 'ਚ ਲੈ ਲਿਆ। ਕਾਰ ਦੀ ਲਪੇਟ 'ਚ ਆਉਣ ਨਾਲ ਸੜਕ ਕਿਨਾਰੇ ਬੈਠੇ ਬਜ਼ੁਰਗ ਦੀ ਮੌਕੇ 'ਤੇ ਮੌਤ ਹੋ ਗਈ ਜਿਸ ਦੀ ਅਜੇ ਤਕ ਪਛਾਣ ਨਹੀਂ ਹੋ ਸਕੀ। ਜਦਕਿ ਹਾਦਸੇ 'ਚ ਕਾਰ ਸਵਾਰ ਤਿੰਨੇ ਨੌਜਵਾਨ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਾਇਆ ਗਿਆ ਹੈ।ਕਾਰ ਦੀ ਲਪੇਟ 'ਚ ਆਏ ਮੋਟਰਸਾਈਕਲ ਸਵਾਰ ਵਿਅਕਤੀ ਦੀ ਦੇ ਵੀ ਗੰਭੀਰ ਸੱਟਾਂ ਲੱਗ ਗਈਆਂ ਹਨ ਜਿਸ ਨੂੰ ਵੀ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਾਇਆ ਗਿਆ ਹੈ। ਜ਼ਖ਼ਮੀਆਂ ਅੰਮ੍ਰਿਤ ਸਿੰਘ ਪੁੱਤਰ ਲਾਡੀ, ਅਮਨਪ੍ਰੀਤ ਪੁੱਤਰ ਮੰਗਲ ਸਿੰਘ ਦੋਵਾਂ ਦੀ ਪਛਾਣ ਵਾਸੀ ਸਰਵਾਲੀ ਵਜੋਂ ਹੋਈ ਹੈ। ਕਾਰ ਸਵਾਰ ਜ਼ਖ਼ਮੀ ਤੀਜਾ ਨੌਜਵਾਨ ਵੀ ਪਿੰਡ ਸਰਵਾਲੀ ਦਾ ਹੀ ਦੱਸਿਆ ਜਾ ਰਿਹਾ ਹੈ। ਸਿਵਲ ਹਸਪਤਾਲ ਬਟਾਲਾ ਦੇ ਐਮਰਜੈਂਸੀ ਵਾਰਡ ਦੇ ਡਾਕਟਰ ਨੇ ਦੱਸਿਆ ਕਿ ਜ਼ਖ਼ਮੀਆਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਇੱਥੇ ਇਹ ਵੀ ਦੱਸਣ ਯੋਗ ਹੈ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਦਰੱਖ਼ਤ ਦੇ ਨਾਲ ਵੱਜਣ ਤੋਂ ਬਾਅਦ ਸਤਿਸੰਗ ਘਰ ਦੀ ਕੰਧ ਤੋੜ ਕੇ ਦੂਰ ਜਾ ਡਿੱਗੀ।

Have something to say? Post your comment

More From Punjab

Kapurthala ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਭਾਰਤ-ਕੈਨੇਡਾ ਸਬੰਧਾਂ ਬਾਰੇ ਪ੍ਰਗਟਾਈ ਚਿੰਤਾ

Kapurthala ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਭਾਰਤ-ਕੈਨੇਡਾ ਸਬੰਧਾਂ ਬਾਰੇ ਪ੍ਰਗਟਾਈ ਚਿੰਤਾ

 ਦੋਸਤਾਂ ਨਾਲ ਪਾਰਟੀ ਕਰਨ ਗਿਆ ਬੈਂਕ ਮੈਨੇਜਰ ਲਾਪਤਾ, ਪੁਲਿਸ ਨੂੰ ਕਾਰ ਸਮੇਤ ਨਹਿਰ 'ਚ ਡਿੱਗਣ ਦਾ ਖਦਸ਼ਾ

ਦੋਸਤਾਂ ਨਾਲ ਪਾਰਟੀ ਕਰਨ ਗਿਆ ਬੈਂਕ ਮੈਨੇਜਰ ਲਾਪਤਾ, ਪੁਲਿਸ ਨੂੰ ਕਾਰ ਸਮੇਤ ਨਹਿਰ 'ਚ ਡਿੱਗਣ ਦਾ ਖਦਸ਼ਾ

ਜਿਮਨੀ ਚੋਣਾਂ ਨੂੰ ਲੈ ਕੇ ਸ਼੍ਰੋ.ਅ. ਦਲ (ਅੰਮ੍ਰਿਤਸਰ) ਦੀ ਧਨੌਲਾ ਜਥੇਬੰਦੀ ਦੀ ਮੀਟਿੰਗ

ਜਿਮਨੀ ਚੋਣਾਂ ਨੂੰ ਲੈ ਕੇ ਸ਼੍ਰੋ.ਅ. ਦਲ (ਅੰਮ੍ਰਿਤਸਰ) ਦੀ ਧਨੌਲਾ ਜਥੇਬੰਦੀ ਦੀ ਮੀਟਿੰਗ

ਸੰਘੇੜਾ ਕਾਲਜ ਦੇ ਭੰਗੜੇ ਨੇ ਦਰਸ਼ਕਾਂ ਨੂੰ ਝੂਮਣ ਲਾਇਆ

ਸੰਘੇੜਾ ਕਾਲਜ ਦੇ ਭੰਗੜੇ ਨੇ ਦਰਸ਼ਕਾਂ ਨੂੰ ਝੂਮਣ ਲਾਇਆ

ਕੌਮ ਦੇ ਜਥੇਦਾਰਾਂ ਦੀ ਕਿਰਦਾਰਕੁਸ਼ੀ ਕਰਨ ਵਾਲੇ ਵਲਟੋਹੇ ਨੂੰ ਪੰਥ ਵਿੱਚੋਂ ਛੇਕਿਆ ਜਾਵੇ-ਢਿੱਲੋਂ/ਢੀਂਡਸਾ

ਕੌਮ ਦੇ ਜਥੇਦਾਰਾਂ ਦੀ ਕਿਰਦਾਰਕੁਸ਼ੀ ਕਰਨ ਵਾਲੇ ਵਲਟੋਹੇ ਨੂੰ ਪੰਥ ਵਿੱਚੋਂ ਛੇਕਿਆ ਜਾਵੇ-ਢਿੱਲੋਂ/ਢੀਂਡਸਾ

ਜਿਮਨੀ ਚੋਣ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਧਨੌਲਾ ਵਿੱਚ ਅਹਿਮ ਮੀਟਿੰਗ 

ਜਿਮਨੀ ਚੋਣ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਧਨੌਲਾ ਵਿੱਚ ਅਹਿਮ ਮੀਟਿੰਗ 

ਲੁਧਿਆਣਾ 'ਚ ਫਲਾਈਓਵਰ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ

ਲੁਧਿਆਣਾ 'ਚ ਫਲਾਈਓਵਰ 'ਤੇ ਵਾਪਰਿਆ ਭਿਆਨਕ ਸੜਕ ਹਾਦਸਾ, ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੀ ਮੌਤ

ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਨਾਮਨਜ਼ੂਰ, ਹਰਜਿੰਦਰ ਧਾਮੀ ਨੇ ਕਿਹਾ- ਪੰਥ ਨੂੰ ਤੁਹਾਡੀਆਂ ਸੇਵਾਵਾਂ ਦੀ ਲੋੜ

ਗਿਆਨੀ ਹਰਪ੍ਰੀਤ ਸਿੰਘ ਦਾ ਅਸਤੀਫਾ ਨਾਮਨਜ਼ੂਰ, ਹਰਜਿੰਦਰ ਧਾਮੀ ਨੇ ਕਿਹਾ- ਪੰਥ ਨੂੰ ਤੁਹਾਡੀਆਂ ਸੇਵਾਵਾਂ ਦੀ ਲੋੜ

ਵਿਰਸਾ ਸਿੰਘ ਵਲਟੋਹਾ ਨੂੰ ਆਕਾਲੀ ਦਲ ਵਿੱਚੋਂ 10 ਸਾਲ ਲਈ ਬਾਹਰ ਕੱਢਿਆ ਜਾਵੇ ,ਸਿੰਘ ਸਹਿਬਾਨ

ਵਿਰਸਾ ਸਿੰਘ ਵਲਟੋਹਾ ਨੂੰ ਆਕਾਲੀ ਦਲ ਵਿੱਚੋਂ 10 ਸਾਲ ਲਈ ਬਾਹਰ ਕੱਢਿਆ ਜਾਵੇ ,ਸਿੰਘ ਸਹਿਬਾਨ

ਡਾ: ਦਲਜੀਤ ਸਿੰਘ ਚੀਮਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਕੀਤੀ ਮੁਲਾਕਾਤ, ਵਿਰਸਾ ਸਿੰਘ ਵਰਟੋਹਾ ਵੱਲੋਂ ਦਿੱਤੇ ਬਿਆਨ ਸਬੰਧੀ ਮੰਗੀ ਮਾਫ਼ੀ

ਡਾ: ਦਲਜੀਤ ਸਿੰਘ ਚੀਮਾ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ ਕੀਤੀ ਮੁਲਾਕਾਤ, ਵਿਰਸਾ ਸਿੰਘ ਵਰਟੋਹਾ ਵੱਲੋਂ ਦਿੱਤੇ ਬਿਆਨ ਸਬੰਧੀ ਮੰਗੀ ਮਾਫ਼ੀ