ਬਰਨਾਲਾ, 18 ਨਵੰਬਰ (ਬਘੇਲ ਸਿੰਘ ਧਾਲੀਵਾਲ/ਚਮਕੌਰ ਸਿੰਘ ਗੱਗੀ)-ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਪੰਥਕ ਜਥੇਬੰਦੀਆਂ ਦੇ ਸਾਂਝੇ ਉਮੀਦਵਾਰ ਸ. ਗੋਵਿੰਦ ਸਿੰਘ ਸੰਧੂ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਹੋਰ ਵੀ ਭਰਵਾਂ ਹੁੰਗਾਰਾ ਮਿਲਿਆ। ਜਦੋਂ ਅਕਾਲੀ ਦਲ ਦੇ ਹਲਕਾ ਬਰਨਾਲਾ ਦੇ ਇੰਚਾਰਜ਼ ਕੁਲਵੰਤ ਸਿੰਘ ਕੀਤੂ ਨੇ ਆਪਣੇ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਅਤੇ ਸਾਬਕਾ ਐਮ.ਪੀ. ਸ. ਸਿਮਰਨਜੀਤ ਸਿੰਘ ਮਾਨ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਪੰਥਕ ਜਥੇਬੰਦੀਆਂ ਦੇ ਸਾਂਝੇ ਉਮੀਦਵਾਰ ਸ. ਗੋਵਿੰਦ ਸਿੰਘ ਸੰਧੂ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ। ਸ਼੍ਰੋਮਣੀ ਅਕਾਲੀ ਦਲ ਵੱਲੋਂ ਗੋਵਿੰਦ ਸਿੰਘ ਸੰਧੂ ਦੀ ਪੰਥ ਦੇ ਪੰਜਾਬ ਦੇ ਵਡੇਰੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਅਕਾਲੀ ਦਲ ਦਾ ਵੋਟ ਬੈਂਕ ਗੋਵਿੰਦ ਸਿੰਘ ਸੰਧੂ ਦੇ ਹੱਕ ’ਚ ਹੋਣ ਨਾਲ ਸ਼੍ਰੋ.ਅ.ਦਲ ਅੰਮ੍ਰਿਤਸਰ ਦਾ ਵੋਟ ਬੈਂਕ ਹੋਰ ਵੀ ਮਜਬੂਤ ਹੋਵੇਗਾ, ਦੂਸਰਾ ਸ. ਗੋਵਿੰਦ ਸਿੰਘ ਸੰਧੂ ਦੀ ਮਿਹਨਤ ਅਤੇ ਨੌਜਵਾਨਾਂ ਪ੍ਰਤੀ ਵਧੀਆ ਸੋਚ ਨੂੰ ਦੇਖਦੇ ਹੋਏ ਹਰ ਵਰਗ ਉਨ੍ਹਾਂ ਦੀ ਪ੍ਰਸ਼ੰਸਾ ਕਰ ਰਿਹਾ ਹੈ ਅਤੇ ਉਨ੍ਹਾਂ ਨਾਲ ਜੁੜਣਾ ਚਾਹੁੰਦਾ ਹੈ। ਇਸ ਮੌਕੇ ਉਨ੍ਹਾਂ ਸ਼ਹੀਦ ਬਾਬਾ ਦੀਪ ਸਿੰਘ ਦੇ 217ਵੇਂ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਗੁਰਦੂਆਰਾ ਸਿੰਘ ਸਭਾ ਵਿਖੇ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਕੀਰਤਨ ਸਮਾਗਮ ਕਰਵਾਏ ਗਏ।
ਜਿਸਦੇ ਭੋਗ ਉਪਰੰਤ ਸ. ਸਿਮਰਨਜੀਤ ਸਿੰਘ ਮਾਨ, ਧਾਰਮਿਕ ਸਖਸੀਅਤ ਅਤੇ ਪ੍ਰਸਿੱਧ ਪ੍ਰਚਾਰਕ ਡਾ. ਬਾਬਾ ਈਸਰ ਸਿੰਘ ਹੈਦਰਾਬਾਦੀ ਵੱਲੋਂ ਕੁਲਵੰਤ ਸਿੰਘ ਕੀਤੂ ਨੂੰ ਸਿਰੋਪਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਹਰਬੰਸ ਸਿੰਘ ਸਲੇਮਪੁਰ, ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ, ਯੂਥ ਆਗੂ ਗੁਰਪ੍ਰੀਤ ਸਿੰਘ ਖੁੱਡੀ, ਪਾਰਟੀ ਦੇ ਜਨਰਲ ਸਕੱਤਰ ਪ੍ਰੋ.ਮਹਿੰਦਰ ਪਾਲ ਸਿੰਘ ਪਟਿਆਲਾ ਪਰਵਿੰਦਰ ਸਿੰਘ ਵਾਲਿਆਂਵਾਲੀ, ਸਾਬਕਾ ਸਰਪੰਚ ਬਲਵੰਤ ਸਿੰਘ ਝਲੂਰ, ਜੱਸਾ ਸਿੰਘ ਮਾਣਕੀ, ਨਿਰਮਲ ਸਿੰਘ ਢਿੱਲੋਂ ਧਨੌਲਾ, ਰਵਨੀਤ ਗੋਪੀ, ਵਪਾਰ ਮੰਡਲ ਦੇ ਪ੍ਰਧਾਨ ਅਨਿਲ ਬਾਂਸਲ ਨਾਣਾ, ਉਤਮ ਬਾਂਸਲ, ਹਰਿੰਦਰਜੀਤ ਸਿੰਘ ਢੀਂਡਸਾ, ਸ਼ੇਰ ਸਿੰਘ ਚੱਠਾ, ਬਾਬਾ ਸੋਹਣ ਖਾਨ, ਰਣਜੀਤ ਸਿੰਘ ਸਿੱਧੂ, ਰਿਟਾਇਰਡ ਸਟੇਸ਼ਨ ਸੁਪਰਡੈਂਟ ਕਰਮ ਸਿੰਘ, ਜਗਦੇਵ ਸਿੰਘ, ਕੌਰ ਸਿੰਘ, ਮਾਨਾ ਸਿੰਘ ਤੋਂ ਇਲਾਵਾ ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਹਰਦੇਵ ਸਿੰਘ ਬਾਜਵਾ ਆਦਿ ਹਾਜਰ ਸਨ।