ਬਰਨਾਲਾ, 18 ਨਵੰਬਰ (ਬਘੇਲ ਸਿੰਘ ਧਾਲੀਵਾਲ)-ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਪੰਥਕ ਜਥੇਬੰਦੀਆਂ ਦੇ ਉਮੀਦਵਾਰ ਸ. ਗੋਵਿੰਦ ਸਿੰਘ ਸੰਧੂ ਨੇ ਹਲਕੇ ਦੇ ਪਿੰਡ ਝਲੂਰ ਵਿਖੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੇਕਰ ਤੁਸੀਂ ਸਾਡਾ ਸਹਿਯੋਗ ਕਰੋ, ਤਾਂ ਅਸੀਂ ਪਿੰਡਾਂ ਦੇ ਵਿਕਾਸ ਰਿਕਾਰਡਤੋੜ ਕਰਵਾਂਵਾਗੇ। ਇਸਤੋਂ ਇਲਾਵਾ ਨੌਜਵਾਨਾਂ ਦੀ ਸਭ ਤੋਂ ਵੱਡੀ ਸਮੱਸਿਆ ਬੇਰੁਜਗਾਰੀ ਦੂਰ ਕਰਨ ਲਈ ਰੁਜਗਾਰ ਦੇ ਮੌਕੇ ਪੈਦਾ ਕਰਾਂਗੇ ਅਤੇ ਨੌਜਵਾਨੀ ਪੀੜ੍ਹੀ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਲਈ ਪੂਰਾ ਸਹਿਯੋਗ ਕਰਾਂਗੇ। ਉਨ੍ਹਾਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਜੋ ਕਿ ਦੇਸ਼ ਦਾ ਭਵਿੱਖ ਹੈ, ਰੁਜਗਾਰ ਨਾ ਹੋਣ ਕਾਰਣ ਵਿਦੇਸ਼ਾਂ ’ਚ ਧੱਕੇ ਖਾ ਰਹੀ ਹੈ, ਉਨ੍ਹਾਂ ਕਿਹਾ ਕਿ ਜੇਕਰ ਤੁਸੀਂ ਸਾਨੂੰ ਸਹਿਯੋਗ ਕਰਦੇ ਹਾਂ, ਤਾਂ ਅਸੀਂ ਨੌਜਵਾਨ ਪੀੜ੍ਹੀ ਨੂੰ ਕਦੇ ਨਿਰਾਸ਼ ਨਹੀਂ ਹੋਣ ਦੇਵਾਂਗੇ।
ਇਸਤੋਂ ਇਲਾਵਾ ਲੋਕਾਂ ਦੀ ਸਿਹਤ ਨੂੰ ਧਿਆਨ ’ਚ ਰੱਖਦਿਆਂ ਸਿਹਤ ਸਹੂਲਤਾਂ, ਲੋੜਵੰਦਾਂ ਲਈ ਰੋਜਗਾਰ, ਵਿਕਾਸ ਕਾਰਜ ਅਤੇ ਹਰ ਤਰ੍ਹਾਂ ਦੀ ਸੁਵਿਧਾ ਜਿਨ੍ਹਾਂ ਤੋਂ ਬਿਨਾਂ ਲੋਕ ਤ੍ਰਾਹ ਤ੍ਰਾਹ ਕਰ ਰਹੇ ਹਨ, ਉਨ੍ਹਾਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗੇ। ਇਸ ਮੌਕੇ ਪ੍ਰੋਫੈਸਰ ਮਹਿੰਦਰ ਪਾਲ ਸਿੰਘ, ਡਾਕਟਰ ਹਰਜਿੰਦਰ ਸਿੰਘ ਜਖੂ,ਸਾਬਕਾ ਸਰਪੰਚ ਬਲਵੰਤ ਸਿੰਘ ਝਲੂਰ, ਪਰਮਿੰਦਰ ਸਿੰਘ ਵਾਲਿਆਂਵਾਲੀ, ਸ਼ੇਰ ਸਿੰਘ ਚੱਠਾ, ਬਲਵੀਰ ਸਿੰਘ ਫੌਜੀ, ਸਾਬਕਾ ਪੰਚ ਬਿੱਕਰ ਸਿੰਘ, ਸਾਬਕਾ ਪੰਚ ਰਣਜੀਤ ਸਿੰਘ ਜੌਹਲ, ਪੰਡਤ ਪਰਮਜੀਤ, ਕਰਮ ਸਿੰਘ ਰਿਟਾਇਰਡ ਸਟੇਸ਼ਨ ਮਾਸਟਰ, ਜਗਰਾਜ ਸਿੰਘ, ਜਗਰਾਜ ਸਿੰਘ ਬਰਾੜ, ਜੱਸਾ ਸਿੰਘ ਮਾਣਕੀ, ਜਸਵੀਰ ਸਿੰਘ ਬਿੱਲਾ ਸੰਘੇੜਾ, ਹਰਬੰਸ ਸਿੰਘ ਸਲੇਮਪੁਰ, ਹਰਿੰਦਰ ਸਿੰਘ ਔਲਖ, ਧਰਮਜੀਤ ਸਿੰਘ ਚਾਹਲ, ਮਿਸਤਰੀ ਸਰਬਜੀਤ ਸਿੰਘ,ਕੇਵਲ ਸਿੰਘ ਪਲੰਬਰ, ਗੁਰਜੰਟ ਸਿੰਘ ਜੰਟਾ, ਹਰਪ੍ਰੀਤ ਸਿੰਘ ਗੋਰਾ, ਬਲਵਿੰਦਰ ਸਿੰਘ ਚੰਨਾ ਧਾਲੀਵਾਲ,ਮੋਹਣ ਸਿੰਘ ਸਿੱਧੂ ਆਦਿ ਹਾਜਰ ਸਨ।