, ਲਾਂਬੜਾ: ਨਵੇਂ ਸਾਲ ਦੇ ਸਮਾਗਮ ਦੌਰਾਨ ਵੰਡਰ ਲੈਂਡ ਫਾਰਮ ਨੂੰ ਬੰਬ ਨਾਲ ਉਡਾਉਣ ਦੀ ਕਿਸੇ ਅਣਪਛਾਤੇ ਵਿਅਕਤੀ ਨੇ ਧਮਕੀ ਦਿੱਤੀ। ਅੰਗਰੇਜ਼ੀ ’ਚ ਲਿਖੇ ਚਿਤਾਵਨੀ ਪੱਤਰ ’ਤੇ ਮੁਲਜ਼ਮਾਂ ਨੇ ਕਿਹਾ ਕਿ ਇਹ ਪ੍ਰਸ਼ਾਸਨ ਨੂੰ ਖੁੱਲ੍ਹੀ ਚੁਣੌਤੀ ਹੈ। ਰੋਕ ਸਕਦੇ ਹੋ ਤਾਂ ਰੋਕ ਲਵੋ। ਸੋਮਵਾਰ ਨੂੰ ਇਹ ਧਮਕੀ ਭਰਿਆ ਪੱਤਰ ਸ਼ਹਿਰ ਦੇ ਨਿੱਜੀ ਮੀਡੀਆ ਹਾਊਸ ਨੂੰ ਮਿਲਿਆ। ਧਮਕੀ ਅੰਗਰੇਜ਼ੀ ਅਤੇ ਉਰਦੂ ਭਾਸ਼ਾਵਾਂ ’ਚ ਲਿਖੀ ਗਈ ਸੀ। ਧਮਕੀ ਭਰੀ ਚਿੱਠੀ ਇੰਟਰਨੈੱਟ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਪੁਲਿਸ ਵੀ ਚੌਕਸ ਹੋ ਗਈ ਹੈ। ਸੌ ਤੋਂ ਵੱਧ ਪੁਲਿਸ ਮੁਲਾਜ਼ਮ ਜਾਂਚ ਲਈ ਵੰਡਰ ਲੈਂਡ ਫਾਰਮ ਪੁੱਜੇ। ਐੱਸਐੱਸਪੀ ਦਿਹਾਤੀ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਸ਼ਰਾਰਤੀ ਅਨਸਰਾਂ ਨੇ ਨਵੇਂ ਸਾਲ ਦੇ ਪ੍ਰੋਗਰਾਮ ਨੂੰ ਵਿਗਾੜਨ ਦੀ ਕੋਸ਼ਿਸ਼ ਕੀਤੀ ਹੈ। ਇਹ ਸਿਰਫ਼ ਇੱਕ ਅਫਵਾਹ ਸੀ। ਪੁਲਿਸ ਦੇ ਸੁਰੱਖਿਆ ਪ੍ਰਬੰਧ ਸਖ਼ਤ ਹਨ।ਵੰਡਰ ਲੈਂਡ ’ਚ ਮੰਗਲਵਾਰ ਨੂੰ ਨਵੇਂ ਸਾਲ ਦੇ ਸਮਾਗਮ ਕਰਵਾਇਆ ਜਾ ਰਿਹਾ ਹੈ। ਸ਼ਹਿਰ ਦਾ ਮੁੱਖ ਸਮਾਗਮ ਹੋਣ ਕਾਰਨ ਧਮਕੀ ਭਰਿਆ ਪੱਤਰ ਮਿਲਣ ਕਾਰਨ ਪੁਲਿਸ ਅਲਰਟ ’ਤੇ ਲੱਗ ਗਈ ਹੈ। ਡੀਐੱਸਪੀ ਧੋਗੜੀ ਨੇ ਕਿਹਾ ਕਿ ਪੂਰੀ ਫੋਰਸ ਨਾਲ ਉਗ ਫਾਰਮ ਹਾਊਸ ਪੁੱਜੇ ਤੇ ਚੱਪਾ-ਚੱਪਾ ਛਾਣ ਮਾਰਿਆ। ਤਿੰਨ ਘੰਟੇ ਦੀ ਮੁਸ਼ੱਕਤ ਤੋਂ ਬਾਅਦ ਪੁਲਿਸ ਨੂੰ ਕੁਝ ਵੀ ਇਤਰਾਜ਼ਯੋਗ ਨਹੀਂ ਮਿਲਿਆ। ਡੀਐੱਸਪੀ ਨੇ ਕਿਹਾ ਸਮਾਗਮ ਤੈਅ ਸਮੇਂ ’ਤੇ ਹੋ ਰਿਹਾ ਹੈ। ਕਿਸੇ ਸਾਜ਼ਿਸ਼ ਤਹਿਤ ਸ਼ਰਾਰਤੀ ਅਨਸਰ ਇਸ ਸਮਾਗਮ ਨੂੰ ਖਰਾਬ ਕਰਨਾ ਚਾਹੁੰਦੇ ਸਨ। ਹੋ ਸਕਦਾ ਹੈ ਕਿ ਕਿਸੇ ਦੀ ਪ੍ਰਬੰਧਕਾਂ ਨਾਲ ਨਿੱਜੀ ਰੰਜ਼ਿਸ਼ ਹੋਵੇ। ਐੱਸਐੱਸਪੀ ਜਲੰਧਰ ਦਿਹਾਤ ਹਰਕਮਲਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਮੀਡੀਆ ਹਾਊਸ ਨੂੰ ਮਿਲਿਆ ਧਮਕੀ ਵਾਲਾ ਪੱਤਰ ਤੋਂ ਬਾਅਦ ਸੁਰੱਖਿਆ ਵਧਾ ਦਿੱਤੀ ਗਈ ਪਰ ਬਾਅਦ ’ਚ ਪਤਾ ਲੱਗਾ ਕਿ ਇਹ ਸ਼ਰਾਰਤੀ ਅਨਸਰਾਂ ਦਾ ਕਾਰਨਾਮਾ ਹੈ। ਫਿਰ ਵੀ ਪੁਲਿਸ ਅਜਿਹੀ ਸ਼ਰਾਰਤ ਕਰਨ ਵਾਲੇ ਦੀ ਤਲਾਸ਼ ਕਰੇਗੀ। ਫਿਲਹਾਲ ਨਵੇਂ ਸਾਲ ਦੇ ਸਮਾਗਮ ਸਹੀ ਢੰਗ ਨਾਲ ਕਰਵਾਉਣ ਵਲ ਧਿਆਨ ਦਿੱਤਾ ਜਾ ਰਿਹਾ ਹੈ।