ਬਰਨਾਲਾ, 4 ਜਨਵਰੀ (ਬਘੇਲ ਸਿੰਘ ਧਾਲੀਵਾਲ)-ਆੜ੍ਹਤੀਆ ਐਸੋਸੀਏਸ਼ਨ ਬਰਨਾਲਾ ਦੀ ਮੀਟਿੰਗ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਸਿੰਘ ਸੰਘੇੜਾ ਦੀ ਅਗਵਾਈ ’ਚ ਹੋਈ। ਇਸ ਮੀਟਿੰਗ ਦੌਰਾਨ ਐਸੋਸੀਏਸ਼ਨ ਦੀ ਚੋਣ ਸਬੰਧੀ ਵਿਚਾਰ ਵਟਾਂਦਰਾ ਕਰਨ ਤੋਂ ਬਾਅਦ ਨਵੀਂ ਚੋਣ ਸਬੰਧੀ ਰੂਪ ਰੇਖਾ ਉਲੀਕੀ ਗਈ। ਮੀਟਿੰਗ ਵਿੱਚ ਫੈਸਲਾ ਹੋਇਆ ਕਿ ਜੋ ਕੋਈ ਵੀ ਚੋਣ ਲੜਨ ਦਾ ਇੱਛਾਵਾਨ ਹੈ ਅਤੇ ਉਹ ਪ੍ਰਧਾਨਗੀ ਪਦ ਲਈ ਆਪਣੇ ਕਾਗਜਾਤ ਭਰਨਾ ਚਾਹੁੰਦੇ ਹਨ, ਤਾਂ ਉਹ ਆਉਣ ਵਾਲੇ ਦੋ ਦਿਨਾਂ ’ਚ ਭਰਕੇ ਦੇ ਸਕਦੇ ਹਨ, ਕੱਲ੍ਹ ਦਿਨ ਸ਼ਨਿਚਰਵਾਰ ਅਤੇ ਐਤਵਾਰ ਨੂੰ ਕਾਗਜ਼ ਭਰੇ ਜਾ ਸਕਦੇ ਹਨ ਅਤੇ ਸੋਮਵਾਰ ਦੁਪਹਿਰ ਦੋ ਵਜੇ ਤੱਕ ਕਾਗਜ ਵਾਪਸ ਲਏ ਜਾਣਗੇ। ਜੇਕਰ ਕੋਈ ਵਿਅਕਤੀ ਚਾਹਵਾਨ ਨਾ ਹੋਇਆ ਤਾਂ ਸਰਬਸੰਮਤੀ ਨਾਲ ਐਸੋਸੀਏਸ਼ਨ ਦੇ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ। ਮੀਟਿੰਗ ਦੌਰਾਨ ਪ੍ਰਧਾਨ ਦਰਸ਼ਨ ਸਿੰਘ ਸੰਘੇੜਾ ਨੇ ਕਿਹਾ ਕਿ ਮੈਂ ਆਪਣੇ ਕਾਰਜਕਾਲ ਦੌਰਾਨ ਪੂਰੀ ਇਮਾਨਦਾਰੀ ਨਾਲ ਆੜਤੀਆਂ ਦੇ ਹਿਤਾਂ ਦੀ ਲੜਾਈ ਲੜੀ ਹੈ ਅਤੇ ਹਮੇਸ਼ਾ ਆੜਤੀਆਂ ਦੇ ਨਾਲ ਡਟਕੇ ਖੜ੍ਹਦਾ ਰਿਹਾ ਹਾਂ,ਸੋ ਹੁਣ ਜੇ ਕੋਈ ਵੀ ਵਿਅਕਤੀ ਹੋਰ ਚੋਣ ਲੜਨਾ ਚਾਹੁੰਦਾ ਹੈ ਤਾਂ ਮੈਨੂੰ ਕੋਈ ਇਤਰਾਜ ਨਹੀਂ ਮੈਂ ਆਪਣਾ ਅਸਤੀਫਾ ਕਮੇਟੀ ਨੂੰ ਸੌਂਪ ਰਿਹਾ ਹਾਂ।ਇਸ ਤੋਂ ਉਪਰੰਤ ਉਹਨਾਂ ਆਪਣਾ ਅਸਤੀਫਾ ਕਮੇਟੀ ਨੂੰ ਸੌਂਪ ਦਿੱਤਾ।ਜਿਕਰਯੋਗ ਹੈ ਕਿ ਪ੍ਰਧਾਨ ਦਰਸ਼ਨ ਸਿੰਘ ਸੰਘੇੜਾ ਨੇ ਪ੍ਰਧਾਨਗੀ ’ਤੇ ਹੁੰਦੇ ਹੋਏ ਕਾਫੀ ਜ਼ਿਕਰਯੋਗ ਕੰਮ ਕੀਤੇ ਹਨ ਜਿਨਾਂ ਵਿੱਚ ਬਰਨਾਲਾ ਦੀ ਅਨਾਜ ਮੰਡੀ ਵਿੱਚ 1121 ਝੋਨੇ ਦੀ ਖਰੀਦ ਸ਼ੁਰੂ ਕਰਵਾਉਣੀ ਮਹੱਤਵਪੂਰਨ ਕਾਰਜ ਹੈ।ਇਸ ਮੌਕੇ ਪਿਆਰਾ ਰਾਏਸਰੀਆ, ਇਕਬਾਲ ਸਰਾਂ, ਅਮਰਜੀਤ ਕਾਲੇਕੇ, ਜਿੰਮੀ ਠੀਕਰੀਵਾਲਾ, ਸਤੀਸ਼ ਚੀਮਾ, ਸੋਮਨਾਥ, ਟਿੰਕੂ ਢਿੱਲੋਂ, ਵਿਵੇਕ ਕੁਮਾਰ, ਰਾਜੂ ਸ਼ਰਮਾ, ਸੰਜੀਵ ਠੀਕਰੀਵਾਲਾ, ਬਿੱਟੂ ਦੀਵਾਨਾ, ਜਤਿੰਦਰ ਜੇਕੇ, ਵਿਸ਼ਵ ਵਿਜੈ, ਰਾਕੇਸ਼ ਰੰਗੀਆਂ, ਗੱਗੀ ਰੰਗੀਆਂ, ਰੋਹਿਤ ਰੰਗੀਆਂ, ਨਵੀਨ ਕੇਐਸਬੀ, ਸੁਰਿੰਦਰ ਕੁਮਾਰ, ਗਿਆਨ ਚੰਦ, ਹੈਪੀ ਕੁਮਾਰ, ਟੋਨੀ ਕੁਮਾਰ, ਹਰੀਸ਼ ਧੌਲਾ, ਜਗਦੀਸ਼ ਕੁਮਾਰ, ਕੇਵਲ ਵਿਜੈ, ਰਾਘਵ, ਪੱਪੂ ਮਹਿਰਾਜ ਆਦਿ ਹਾਜਰ ਸਨ।