Monday, January 06, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

ਬਠਿੰਡਾ 'ਚ ਧੁੰਦ ਕਾਰਨ ਵੱਡਾ ਹਾਦਸਾ, ਬੱਸ ਤੇ ਟਰੱਕ ਦੀ ਭਿਆਨਕ ਟੱਕਰ 'ਚ ਦਰਜਨ ਤੋਂ ਵੱਧ ਲੋਕ ਜ਼ਖ਼ਮੀ

January 03, 2025 01:09 PM

 ਬਠਿੰਡਾ : ਪੰਜਾਬ ਵਿੱਚ ਸੀਤ ਲਹਿਰ ਜਾਰੀ ਹੈ। ਧੁੰਦ ਕਾਰਨ ਹਾਦਸਿਆਂ ਦੀਆਂ ਘਟਨਾਵਾਂ ਵਧ ਗਈਆਂ ਹਨ। ਇਸੇ ਦੌਰਾਨ ਸ਼ੁੱਕਰਵਾਰ ਸਵੇਰੇ ਬਠਿੰਡਾ ਦੇ ਪਿੰਡ ਜੋਧਪੁਰ ਰੁਮਾਣਾ ਨੇੜੇ ਬੱਸ ਅਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ, ਜਿਸ ਵਿੱਚ ਦਰਜਨ ਦੇ ਕਰੀਬ ਲੋਕ ਜ਼ਖ਼ਮੀ ਹੋ ਗਏ।ਸਾਰੇ ਜ਼ਖ਼ਮੀਆਂ ਨੂੰ ਬਠਿੰਡਾ ਦੇ ਏਮਜ਼ ਅਤੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਧੁੰਦ ਕਾਰਨ ਵਾਪਰਿਆ ਹੈ। ਵਿਜ਼ੀਬਿਲਟੀ ਘੱਟ ਹੋਣ ਕਾਰਨ ਦੋਵੇਂ ਡਰਾਈਵਰ ਦੇਖ ਨਹੀਂ ਸਕੇ।

ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ

ਜ਼ਿਕਰਯੋਗ ਹੈ ਕਿ ਸੰਘਣੀ ਧੁੰਦ ਕਾਰਨ ਬਠਿੰਡਾ-ਰਾਮਾ ਮੰਡੀ ਰੋਡ 'ਤੇ ਸਵਾਰੀਆਂ ਨਾਲ ਭਰੇ ਇਕ ਨਿੱਜੀ ਕੰਪਨੀ ਦੀ ਬੱਸ ਅਤੇ ਟਰੱਕ ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿੱਚ ਬੱਸ ਵਿੱਚ ਸਵਾਰ 20 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਏਮਜ਼ ਬਠਿੰਡਾ ਅਤੇ ਸਿਵਲ ਹਸਪਤਾਲ ਬਠਿੰਡਾ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਦਕਿ ਬੱਸ ਸਵਾਰਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਹਾਦਸੇ ਦਾ ਕਾਰਨ ਗਹਿਰੀ ਧੁੰਦ ਦੱਸਿਆ ਜਾ ਰਿਹਾ ਹੈ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਸਬੰਧਿਤ ਥਾਣੇ ਦੀ ਪੁਲਿਸ ਟੀਮ ਮੌਕੇ 'ਤੇ ਪਹੁੰਚ ਗਈ ਅਤੇ ਜਾਂਚ ਸ਼ੁਰੂ ਕਰ ਦਿੱਤੀ। 

ਹਾਦਸੇ ਵਿੱਚ ਬੁਰੀ ਤਰ੍ਹਾਂ ਨੁਕਸਾਨੀ ਗਈ ਬੱਸ 

ਜਾਣਕਾਰੀ ਅਨੁਸਾਰ ਨਿਊ ਦੀਪ ਕੰਪਨੀ ਦੀ ਬੱਸ ਰਾਮਾ ਮੰਡੀ ਤੋਂ ਬਠਿੰਡਾ ਵੱਲ ਆ ਰਹੀ ਸੀ। ਬਠਿੰਡਾ-ਡੱਬਵਾਲੀ ਸੜਕ ਦੀ ਨਵੀਂ ਉਸਾਰੀ ਕਾਰਨ ਸੜਕ ਦਾ ਇੱਕ ਪਾਸਾ ਬੰਦ ਪਿਆ ਹੈ, ਜਿਸ ਕਾਰਨ ਇੱਕ ਪਾਸੇ ਵਾਹਨ ਆ ਰਹੇ ਹਨ। ਪਿੰਡ ਗੁਰੂਸਰ ਸੈਣੇਵਾਲਾ ਨੇੜੇ ਸੰਘਣੀ ਧੁੰਦ ਕਾਰਨ ਬਠਿੰਡਾ ਤੋਂ ਡੱਬਵਾਲੀ ਵੱਲ ਜਾ ਰਹੇ ਟਰੱਕ ਅਤੇ ਰਾਮਾਂ ਤੋਂ ਬਠਿੰਡਾ ਵੱਲ ਆ ਰਹੀ ਬੱਸ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਹਾਦਸੇ ਵਿੱਚ ਬੱਸ ਬੁਰੀ ਤਰ੍ਹਾਂ ਨੁਕਸਾਨੀ ਗਈ, ਜਦਕਿ ਬੱਸ ਵਿੱਚ ਸਵਾਰ 20 ਤੋਂ ਵੱਧ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ 108 ਐਂਬੂਲੈਂਸ ਅਤੇ ਸਹਾਰਾ ਜਨਸੇਵਾ ਟੀਮ ਵੱਲੋਂ ਇਲਾਜ ਲਈ ਬਠਿੰਡਾ ਦੇ ਏਮਜ਼ ਅਤੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜ਼ਿਕਰਯੋਗ ਹੈ ਕਿ ਇਸ ਹਾਦਸੇ 'ਚ ਕਿਸੇ ਯਾਤਰੀ ਨੂੰ ਗੰਭੀਰ ਸੱਟ ਨਹੀਂ ਲੱਗੀ ਹੈ ਅਤੇ ਨਾ ਹੀ ਕੋਈ ਜਾਨੀ ਨੁਕਸਾਨ ਹੋਇਆ ਹੈ। ਕਰੀਬ 12 ਲੋਕ ਏਮਜ਼ ਵਿੱਚ ਦਾਖ਼ਲ ਹਨ, ਜਦੋਂ ਕਿ 8 ਦੇ ਕਰੀਬ ਸਿਵਲ ਹਸਪਤਾਲ ਬਠਿੰਡਾ ਵਿੱਚ ਇਲਾਜ ਅਧੀਨ ਹਨ।

Have something to say? Post your comment

More From Punjab

ਲੋਕ ਸੋਚ ਸਮਝ ਕੇ ਨਿਕਲਣ ਘਰੋਂ ! ਪੰਜਾਬ 'ਚ ਅੱਜ ਤੋਂ 8 ਜਨਵਰੀ ਤਕ ਨਹੀਂ ਚੱਲਣਗੀਆਂ PRTC ਤੇ PUNBUS ਦੀਆਂ ਬੱਸਾਂ

ਲੋਕ ਸੋਚ ਸਮਝ ਕੇ ਨਿਕਲਣ ਘਰੋਂ ! ਪੰਜਾਬ 'ਚ ਅੱਜ ਤੋਂ 8 ਜਨਵਰੀ ਤਕ ਨਹੀਂ ਚੱਲਣਗੀਆਂ PRTC ਤੇ PUNBUS ਦੀਆਂ ਬੱਸਾਂ

ਨਕਾਬਪੋਸ਼ਾਂ ਨੇ ਡੇਅਰੀ ਮਾਲਕ ਨੂੰ ਮਾਰੀਆਂ ਗੋਲ਼ੀਆਂ, ਮੁੱਖ ਮੁਲਜ਼ਮ ਪਹਿਲਾਂ ਹੀ ਕਤਲ ਦੇ ਦੋਸ਼ 'ਚ ਕੱਟ ਰਿਹਾ ਜੇਲ੍ਹ

ਨਕਾਬਪੋਸ਼ਾਂ ਨੇ ਡੇਅਰੀ ਮਾਲਕ ਨੂੰ ਮਾਰੀਆਂ ਗੋਲ਼ੀਆਂ, ਮੁੱਖ ਮੁਲਜ਼ਮ ਪਹਿਲਾਂ ਹੀ ਕਤਲ ਦੇ ਦੋਸ਼ 'ਚ ਕੱਟ ਰਿਹਾ ਜੇਲ੍ਹ

ਅਧਿਆਪਕਾ ਨੇ ਜੂੜੇ ਤੋਂ ਫੜ ਕੇ ਕੁੱਟਿਆ ਬੱਚਾ, ਵਾਇਰਲ ਵੀਡੀਓ ਦਾ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਲਿਆ ਨੋਟਿਸ; ਦਿੱਤੇ ਇਹ ਹੁਕਮ

ਅਧਿਆਪਕਾ ਨੇ ਜੂੜੇ ਤੋਂ ਫੜ ਕੇ ਕੁੱਟਿਆ ਬੱਚਾ, ਵਾਇਰਲ ਵੀਡੀਓ ਦਾ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਲਿਆ ਨੋਟਿਸ; ਦਿੱਤੇ ਇਹ ਹੁਕਮ

ਪਨਬਸ 'ਤੇ ਪੀਆਰਟੀਸੀ ਦੇ ਕਾਮਿਆਂ ਨੇ ਗੇਟ ਰੈਲੀ ਦੌਰਾਨ ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ, ਲੋਕ ਪ੍ਰੇਸ਼ਾਨ

ਪਨਬਸ 'ਤੇ ਪੀਆਰਟੀਸੀ ਦੇ ਕਾਮਿਆਂ ਨੇ ਗੇਟ ਰੈਲੀ ਦੌਰਾਨ ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ, ਲੋਕ ਪ੍ਰੇਸ਼ਾਨ

ਦਿੜਬਾ ਕੌਹਰੀਆਂ ਰੋਡ 'ਤੇ ਬਣ ਰਹੇ ਪੁਲ ਨਾਲ ਗੱਡੀ ਟਕਰਾਉਣ ਕਾਰਨ ਦੋ ਨੌਜਵਾਨਾਂ ਦੀ ਮੌਤ

ਦਿੜਬਾ ਕੌਹਰੀਆਂ ਰੋਡ 'ਤੇ ਬਣ ਰਹੇ ਪੁਲ ਨਾਲ ਗੱਡੀ ਟਕਰਾਉਣ ਕਾਰਨ ਦੋ ਨੌਜਵਾਨਾਂ ਦੀ ਮੌਤ

ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ! ਰਾਸ਼ਨ ਲਈ ਨਹੀਂ ਪਵੇਗੀ ਕਾਰਡ ਦੀ ਲੋੜ, ਇਸ ਤਰ੍ਹਾਂ ਮਿਲੇਗੀ ਕਣਕ

ਪੰਜਾਬ ਦੇ ਲੋਕਾਂ ਨੂੰ ਵੱਡੀ ਰਾਹਤ ! ਰਾਸ਼ਨ ਲਈ ਨਹੀਂ ਪਵੇਗੀ ਕਾਰਡ ਦੀ ਲੋੜ, ਇਸ ਤਰ੍ਹਾਂ ਮਿਲੇਗੀ ਕਣਕ

ਸੁਪਰੀਮ ਕੋਰਟ ਦੀ ਹਾਈ ਪਾਵਰ ਕਮੇਟੀ ਨੇ ਪੰਜਾਬ-ਹਰਿਆਣਾ ਤੋਂ ਮੰਗੇ 5 ਕਰੋੜ, ਜਾਣੋ ਕੀ ਹੈ ਮਾਮਲਾ

ਸੁਪਰੀਮ ਕੋਰਟ ਦੀ ਹਾਈ ਪਾਵਰ ਕਮੇਟੀ ਨੇ ਪੰਜਾਬ-ਹਰਿਆਣਾ ਤੋਂ ਮੰਗੇ 5 ਕਰੋੜ, ਜਾਣੋ ਕੀ ਹੈ ਮਾਮਲਾ

ਨੌਜਵਾਨ 'ਤੇ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਨੇ ਚਲਾਈਆਂ ਗੋਲੀਆਂ, ਅੰਮ੍ਰਿਤਸਰ ਹਸਪਤਾਲ ਲਈ ਕੀਤਾ ਰੈਫਰ

ਨੌਜਵਾਨ 'ਤੇ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਨੇ ਚਲਾਈਆਂ ਗੋਲੀਆਂ, ਅੰਮ੍ਰਿਤਸਰ ਹਸਪਤਾਲ ਲਈ ਕੀਤਾ ਰੈਫਰ

ਮੰਗਾਂ ਤੇ ਨਿਸ਼ਾਨਾ ਇਕ, ਸਟੇਜਾਂ ਵੱਖ-ਵੱਖ, ਏਕਤਾ ਦਾ ਰਾਹ ਬੰਦ ! ਖਨੌਰੀ ਤੇ ਟੌਹਾਣਾ ’ਚ ਅਲੱਗ-ਅਲੱਗ ਕਿਸਾਨ ਪੰਚਾਇਤਾਂ ਹੋਣ ਨਾਲ ਏਕਤਾ ਦੇ ਆਸਾਰ ਹੋਏ ਮੱਧਮ