ਧਨੌਲਾ, 4 ਫਰਵਰੀ (ਚਮਕੌਰ ਸਿੰਘ ਗੱਗੀ)-ਸਥਾਨਕ ਨਗਰ ਦੇ ਗੁਰੂ ਨਾਨਕ ਮੁਹੱਲਾ ਵਿੱਚ ਸੋਮਵਾਰ ਰਾਤ ਚੋਰਾਂ ਵਲੋਂ ਘਰ ਦੇ ਤਾਲੇ ਤੋੜ ਨਗਦੀ ਅਤੇ ਸੋਨੇ ਦੇ ਗਹਿਣੇ ਚੋਰੀ ਕਰ ਫਰਾਰ ਹੋ ਗਏ। ਜਾਣਕਾਰੀ ਦਿੰਦਿਆਂ ਰਜਿੰਦਰ ਕੁਮਾਰ ਪੋਪੀ ਨੇ ਕਿਹਾ ਕਿ ਉਹ ਬੀਤੀ ਰਾਤ ਆਪਣੇ ਪਰਿਵਾਰ ਨਾਲ ਵਿਆਹ ਦੇਖਣ ਜਲਾਲਾਬਾਦ ਗਿਆ ਹੋਇਆ ਸੀ, ਜਦੋਂ ਉਹ ਘਰ ਵਾਪਿਸ ਆਏ ਤਾਂ ਘਰ ਦਾ ਦਰਵਾਜਾ ਖੁੱਲਾ ਪਿਆ ਸੀ, ਕਮਰਿਆਂ ਅੰਦਰ ਸਾਰਾ ਸਮਾਨ ਖਿਲਰਿਆ ਪਿਆ ਸੀ, ਜਿਸ ਤੋਂ ਸਾਨੂੰ ਚੋਰੀ ਦਾ ਸ਼ੱਕ ਹੋਇਆ, ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਆਸ ਪਾਸ ਦੇ ਕੈਮਰੇ ਚੈੱਕ ਕੀਤੇ। ਚੋਰੀ ਹੋਏ ਸਮਾਨ ਬਾਰੇ ਉਨ੍ਹਾਂ ਕਿਹਾ ਕਿ ਸੋਨੇ ਦੇ ਗਹਿਣਿਆਂ, ਚਾਂਦੀ ਦੇ ਗਹਿਣਿਆਂ ਸਮੇਤ ਨਗਦੀ ਚੋਰੀ ਕਰ ਕੇ ਫ਼ਰਾਰ ਹੋ ਗਏ। ਮੌਕੇ ’ਤੇ ਪਹੁੰਚੇ ਸਥਾਨਕ ਪੁਲਿਸ ਅਧਿਕਾਰੀ ਜਸਬੀਰ ਸਿੰਘ ਨੇ ਕਿਹਾ ਕਿ ਉਹ ਜਲਦੀ ਹੀ ਚੋਰਾਂ ਨੂੰ ਫੜ ਲੈਣਗੇ।
ਫੋਟੋ-4ਬੀਐਨਐਲ13
--