ਅੰਮ੍ਰਿਤਸਰ : ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਭਾਰਤੀਆਂ ਦੀ ਲਿਸਟ ਸਾਹਮਣੇ ਆ ਚੁੱਕੀ ਹੈ | ਇਸ ਵਿੱਚ ਜਿਹੜੇ ਭਾਰਤੀ ਨਾਗਰਿਕ ਹਨ ਉਹਨਾਂ ਸਬੰਧੀ ਪ੍ਰਸ਼ਾਸਨ ਅਗਲੇਰੀ ਕਾਰਵਾਈ ਕਰਨ ਲਈ ਪੂਰੀਆਂ ਤਿਆਰੀ ਕੱਸੀ ਬੈਠਾ ਹੈ | ਅਮਰੀਕਾ ਤੋਂ ਡਿਪੋਰਟ ਹੋਣ ਤੋਂ ਬਾਅਦ ਵਾਪਸ ਆਉਣ ਵਾਲੇ ਭਾਰਤੀਆਂ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲਿਸ ਅਧਿਕਾਰੀਆਂ ਨੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਅਧਿਕਾਰੀਆਂ ਅਤੇ ਇਮੀਗ੍ਰੇਸ਼ਨ ਅਧਿਕਾਰੀਆਂ ਨਾਲ ਹਵਾਈ ਅੱਡੇ 'ਤੇ ਮੀਟਿੰਗ ਕੀਤੀ ਹੈ। ਹਵਾਈ ਅੱਡੇ ਦੇ ਬਾਹਰ ਪੁਲਿਸ ਪ੍ਰਸ਼ਾਸਨ ਵੱਲੋਂ ਪੂਰੀ ਸਖਤੀ ਦੇ ਨਾਲ ਨਾਕਾਬੰਦੀ ਕੀਤੀ ਹੋਈ ਹੈ। ਉੱਥੇ ਕਿਸੇ ਵੀ ਗੈਰ ਵਿਅਕਤੀ ਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ |
ਗੁਜਰਾਤ 33
ਪੰਜਾਬ 30
ਉੱਤਰ ਪ੍ਰਦੇਸ਼ 03
ਹਰਿਆਣਾ 33
ਚੰਡੀਗੜ੍ਹ 02
ਮਹਾਰਾਸ਼ਟਰ 03
ਕੁੱਲ 104