ਬਰਨਾਲਾ, 5 ਫਰਵਰੀ (ਅਮਨਦੀਪ ਸਿੰਘ)–ਪਵਿਤ ਕੌਰ ਦੀ ਪੁਸਤਕ ‘ਚੁਰਾਏ ਗਏ ਵਰ੍ਹੇ’ ਉਪਰ ਗੋਸ਼ਟੀ ਅਤੇ ਵਿਚਾਰ ਚਰਚਾ ਬੁੱਧਵਾਰ ਨੂੰ ਸੁਰਜੀਤ ਸਿੰਘ ਸੁਹਿਰਦ ਦੇ ਪਰਿਵਾਰ ਦੀ ਰਿਹਾਇਸ ਬਾਲੀਆਂ ਰੋਡ ਪਿੰਡ ਕੱਟੂ ਵਿਖੇ ਕਰਵਾਈ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ੍ਰ ਸੁਰਜੀਤ ਸਿੰਘ ਸੁਹਿਰਦ ਯਾਦਗਾਰੀ ਲਾਇਬਰੇਰੀ ਕਮੇਟੀ ਦੇ ਮੈਂਬਰ ਮਾਸਟਰ ਰਣਧੀਰ ਸਿੰਘ ਬਾਠ,ਜਗਤਾਰ ਸਿੰਘ ਕੱਟੂ ਅਤੇ ਮਾਸਟਰ ਸੁਹਿਰਦ ਦੇ ਛੋਟੇ ਭਰਾ ਸ੍ਰ ਭਾਗ ਸਿੰਘ ਕਨੇਡੀਅਨ ਨੇ ਦੱਸਿਆ ਕਿ ਸਾਬਕਾ ਐਮ ਪੀ ਸ੍ਰ. ਸਿਮਰਨਜੀਤ ਸਿੰਘ ਮਾਨ ਦੀ ਸਪੁੱਤਰੀ ਬੀਬੀ ਪਵਿੱਤ ਕੌਰ ਵਲੋਂ ਸ੍ਰ. ਸਿਮਰਨਜੀਤ ਸਿੰਘ ਮਾਨ ਦੇ ਸੰਘਰਸ਼ਮਈ ਜੀਵਨ ਸਬੰਧੀ ਲਿਖੀ ਗਈ ਬਹੁ ਚਰਚਿਤ ਪੁਸਤਕ ਉਪਰ ਗੋਸ਼ਟੀ ਕਰਵਾਈ ਗਈ ਹੈ।
ਜਿਸ ਵਿਚ ਪੁਸਤਕ ’ਤੇ ਪ੍ਰਸਿੱਧ ਲੇਖਕ ਅਤੇ ਸੀਨੀਅਰ ਪੱਤਰਕਾਰ ਬਘੇਲ ਸਿੰਘ ਧਾਲੀਵਾਲ ਨੇ ਪੇਪਰ ਪੜ੍ਹਿਆ। ਇਸ ਤੋਂ ਇਲਾਵਾ ਮਾਲਵਾ ਸਾਹਿਤ ਸਭਾ ਬਰਨਾਲਾ ਦੇ ਪ੍ਰਧਾਨ ਡਾਕਟਰ ਸੰਪੂਰਨ ਸਿੰਘ ਟੱਲੇਵਾਲੀਆ,ਸ੍ਰ. ਗੁਰਜੋਤ ਸਿੰਘ ਨਾਰੀਕੇ ਕੈਨੇਡਾ,ਮਾਸਟਰ ਬਲਰਾਜ ਸਿੰਘ ਭੁੱਲਰ ਅਤੇ ਦਰਸ਼ਨ ਸਿੰਘ ਮੰਡੇਰ ਨੇ ਵੀ ਪੁਸਤਕ ਤੇ ਵਿਚਾਰ ਚਰਚਾ ਕੀਤੀ। ਪੁਸਤਕ ਦੀ ਲੇਖਿਕਾ ਬੀਬਾ ਪਵਿਤ ਕੌਰ ਨੇ ਪੁਸਤਕ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਅਤੇ ਹਾਜਰ ਸ਼ਰੋਤਿਆਂ ਦੇ ਪੁਸਤਕ ਸਬੰਧੀ ਸਵਾਲਾਂ ਦੇ ਜਵਾਬ ਦਿੱਤੇ।ਇਸ ਤੋ ਉਪਰੰਤ ਹੋਏ ਕਵੀ ਦਰਬਾਰ ਵਿੱਚ ਡਾ. ਸੰਪੂਰਨ ਸਿੰਘ ਟੱਲੇਵਾਲੀਆ ਦੇ ਕਵੀਸ਼ਰੀ ਜਥੇ ਸਮੇਤ ਹਾਜਰ ਕਵੀਆਂ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ।
ਡਾ. ਤੇਜਾ ਸਿੰਘ ਤਿਲਕ ਨੇ ਜਿੱਥੇ ਪੁਸਤਕ ‘ਚੁਰਾਏ ਗਏ ਵਰ੍ਹੇ’ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ,ਓਥੇ ਸਟੇਜ ਦੀ ਭੂਮਿਕਾ ਵੀ ਬੜੀ ਖੂਬਸੂਰਤੀ ਨਾਲ ਨਿਭਾਈ। ਇਸ ਮੌਕੇ ਸੁਹਿਰਦ ਯਾਦਗਾਰੀ ਲਾਇਬਰੇਰੀ ਕਮੇਟੀ ਅਤੇ ਸੁਹਿਰਦ ਪਰਿਵਾਰ ਵੱਲੋਂ ਪੁਸਤਕ ਦੀ ਲੇਖਿਕਾ ਪਵਿੱਤ ਕੌਰ ਅਤੇ ਹਾਜਰ ਲੇਖਕਾਂ ਅਤੇ ਉਘੀਆਂ ਸਖਸੀਅਤਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਸੁਹਿਰਦ ਯਾਦਗਾਰੀ ਲਾਇਬਰੇਰੀ ਕਮੇਟੀ ਮੈਂਬਰ ਕਾਨੂਗੋ ਗੁਰਵਿੰਦਰ ਸਿੰਘ ਦਾਨਗੜ੍ਹ,ਗੁਰਜਿੰਦਰਪਾਲ ਸਿੰਘ,ਬਲਤੇਜ ਸਿੰਘ ਗਿੱਲ,ਭੁਪਿੰਦਰ ਸਿੰਘ ਚੀਮਾ,ਹਾਕਮ ਸਿੰਘ ਰੂੜੇਕੇ,ਰਘਵੀਰ ਸਿੰਘ ਕੱਟੂ,ਮੋਹਣ ਸਿੰਘ ਮਾਨ ਅਤੇ ਘੋਟਾ ਸਿੰਘ ਸੇਖਾ,ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਹਰਦੇਵ ਸਿੰਘ ਬਾਜਵਾ ਤੋ ਇਲਾਵਾ ਲੇਖਕ,ਪੱਤਰਕਾਰ ਅਤੇ ਵੱਡੀ ਗਿਣਤੀ ਵਿੱਚ ਨਗਰ ਨਿਵਾਸੀ ਹਾਜਰ ਸਨ।