ਕਪੂਰਥਲਾ : ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਸਰਕੂਲਰ ਰੋਡ ਉੱਤੇ ਸਥਿਤ ਘਰ ਵਿੱਚ ਵੀਰਵਾਰ ਦੀ ਸਵੇਰੇ ਚੰਡੀਗੜ੍ਹ ਦੀ ਚਾਰ ਪੰਜ ਗੱਡੀਆਂ ਤੇ ਸਵਾਰ ਹੋ ਕੇ ਅਫਸਰਾਂ ਦੀ ਟੀਮ ਨੇ ਰੇਡ ਕੀਤੀ। ਇਸ ਟੀਮ ਦੇ ਨਾਲ ਆਈ ਟੀਬੀਪੀ ਦੇ ਜਵਾਨ ਵੀ ਸਨ। ਟੀਮ ਨੇ ਪਹੁੰਚਦੇ ਹੀ ਰਾਣਾ ਆਵਾਸ ਦੇ ਗੇਟ ਅੰਦਰ ਤੋਂ ਬੰਦ ਕਰ ਲਏ ।
ਸੂਤਰਾਂ ਦੀ ਮੰਨੀਏ ਤਾਂ ਇਹ ਆਈ.ਟੀ ਵਿਭਾਗ ਦੀ ਟੀਮ ਦੀ ਰੇਡ ਹੈ, ਫਿਲਹਾਲ ਇਸ ਮਾਮਲੇ ਵਿੱਚ ਕੋਈ ਅਧਿਕਾਰੀ ਕੁਝ ਵੀ ਦੱਸਣ ਨੂੰ ਤਿਆਰ ਨਹੀਂ ਹੈ। ਦੂਸਰੇ ਪਾਸੇ ਉਹਨਾਂ ਦੇ ਦਫਤਰ ਵਿੱਚ ਕੰਮ ਕਰ ਵਾਲੇ ਅਤੇ ਉਹਨਾਂ ਦੇ ਸਾਰੇ ਮੋਬਾਇਲ ਫੋਨ ਸਵਿਚ ਆਫ ਆ ਰਹੇ ਹਨ ਅਤੇ ਲੋਕਲ ਪੁਲਿਸ ਨੂੰ ਵੀ ਫਿਲਹਾਲ ਇਸ ਸਬੰਧੀ ਕੋਈ ਜਾਣਕਾਰੀ ਨਹੀਂ।