Wednesday, March 12, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

ਨੌਸ਼ਹਿਰਾ ਪੰਨੂੰਆਂ 'ਚ ਕਰੀਬ 1 ਸਾਲ ਤੋਂ ਚੱਲ ਰਹੀ ਪਟਾਕਾ ਫੈਕਟਰੀ 'ਚ ਧਮਾਕਾ, ਔਰਤ ਦੀ ਮੌਤ ਤੇ 1 ਲੜਕਾ ਜ਼ਖ਼ਮੀ

February 06, 2025 01:54 PM

 ਨੌਸ਼ਹਿਰਾ ਪੰਨੂੰਆਂ : ਕਸਬਾ ਨੌਸ਼ਹਿਰਾ ਪੰਨੂੰਆਂ ਵਿਚ ਅੱਜ ਸਵੇਰ ਇਕ ਘਰ ਵਿਚ ਚੱਲ ਨਾਜਾਇਜ਼ ਪਟਾਕਾ ਫੈਕਟਰੀ ਵਿਚ ਧਮਾਕਾ ਹੋਣ ਕਾਰਨ ਘਰ ਵਿਚ ਅੱਗ ਲੱਗ ਗਈ ਇਸ ਧਮਾਕੇ ਵਿਚ ਇਕ 22 ਸਾਲਾਂ ਮਹਿਲਾ ਜਸ਼ਨਪ੍ਰੀਤ ਕੌਰ ਦੀ ਮੌਤ ਹੋ ਗਈ ਜਦ ਕਿ 10 ਸਾਲਾਂ ਲੜਕਾ ਗੁਰਤਾਜ ਸਿੰਘ ਜ਼ਖਮੀ ਹੋ ਗਿਆ।ਇਸ ਸਬੰਧੀ ਸਾਬਕਾ ਸਰਪੰਚ ਹਰਪਾਲ ਸਿੰਘ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਪਟਾਕਾ ਫੈਕਟਰੀ ਨਾਜਾਇਜ਼ ਤਰੀਕੇ ਨਾਲ ਚਲਾਈ ਜਾ ਰਹੀ ਸੀ ਅਤੇ ਇੱਥੇ ਹਵਾਂਈਆਂ ਤਿਆਰ ਕੀਤੀਆਂ ਜਾਂਦੀਆਂ ਸਨ ਜਿਸ ਚੱਲਦੇ ਇੱਥੇ ਕਿਸੇ ਤਰਾਂ ਧਮਾਕਾ ਹੋ ਗਿਆ ਅਤੇ ਇੱਥੇ ਕੰਮ ਕਰਦੇ ਕੁਝ ਨੌਜਵਾਨਾਂ ਨੇ ਕੋਠੇ ਤੋਂ ਛਾਲਾ ਮਾਰਕੇ ਆਪਣੀ ਜਾਨ ਬਚਾ ਲਈ ਪਰ ਜਸ਼ਨਪ੍ਰੀਤ ਕੌਰ ਨਾਂਅ ਦੀ ਮਹਿਲਾ ਅਤੇ ਲੜਕਾ ਗੁਰਤਾਜ ਸਿੰਘ ਜੋ ਛਾਲ ਨਹੀਂ ਮਾਰ ਸਕੇ ਉਨ੍ਹਾਂ ਵਿਚੋਂ ਮਹਿਲਾ ਜਸ਼ਨਪ੍ਰੀਤ ਕੌਰ ਦੀ ਮੌਤ ਹੋ ਗਈ ਜਦ ਕਿ 10 ਸਾਲਾਂ ਲੜਕਾ ਗੁਰਤਾਜ ਸਿੰਘ ਝੁਲਸ ਜਾਣ ਕਰਕੇ ਜ਼ਖਮੀ ਹੋ ਗਿਆ ਉਨ੍ਹਾਂ ਕਿਹਾ ਕਿ ਇਸ ਪਟਾਕਿਆਂ ਦੀ ਨਾਜਾਇਜ਼ ਚੱਲ ਰਹੀ ਫੈਕਟਰੀ ਬਾਰੇ ਜ਼ਿਆਦਾ ਕਿਸੇ ਨੂੰ ਜਾਣਕਾਰੀ ਨਹੀਂ ਸੀ ਜੇਕਰ ਹੁੰਦੀ ਤਾਂ ਇਨ੍ਹਾਂ ਖ਼ਿਲਾਫ਼ ਉਹ ਕਾਰਵਾਈ ਦੀ ਮੰਗ ਕਰਦੇ ਅਤੇ ਅਜਿਹਾ ਹਾਦਸਾ ਨਾ ਵਾਪਰਦਾ।

ਇਸ ਸੰਬੰਧੀ ਜਸ਼ਨਪ੍ਰੀਤ ਕੌਰ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਨੂੰਹ ਕਲ ਹੀ ਇੱਥੇ ਕੰਮ ਕਰਨ ਗਈ ਸੀ ਅਤੇ ਅੱਜ ਇਹ ਘਟਨਾ ਵਾਪਰ ਗਈ ਉਨ੍ਹਾਂ ਕਿਹਾ ਕਿ ਪਟਾਕੇ ਬਣਾਉਣ ਦਾ ਕੰਮ ਗੁਰਪ੍ਰੀਤ ਸਿੰਘ ਗੋਪੀ ਵਲੋ ਆਪਣੇ ਘਰ ਵਿਚ ਹੀ ਪਿਛਲੇ ਕਰੀਬ 1 ਸਾਲ ਤੋਂ ਕੀਤਾ ਜਾ ਰਿਹਾ ਸੀ ਅੱਜ ਅਚਾਨਕ ਇੱਥੇ ਧਮਾਕਾ ਹੋ ਗਿਆ ਅਤੇ ਜਸ਼ਨਪ੍ਰੀਤ ਕੌਰ ਮੌਤ ਹੋ ਗਈ।ਜ਼ਖ]ਮੀ ਹੋਏ ਲੜਕੇ ਗੁਰਤਾਜ ਸਿੰਘ ਦੀ ਮਾਂ ਗੀਤਾ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਵੀ ਅੱਜ ਹੀ ਕੰਮ ਤੇ ਗਿਆ ਸੀ ਅਤੇ ਉਹ ਆਪਣੀ ਮਰਜ਼ੀ ਨਾਲ ਹੀ ਇਸ ਕੰਮ ਗਿਆ ਸੀ ਜਿਸਦੀ ਉਮਰ 10 ਸਾਲ ਦੇ ਕਰੀਬ ਹੈ।

 ਇਸ ਬਾਰੇ ਚੌਕੀਂ ਇੰਚਾਰਜ ਨੌਸ਼ਹਿਰਾ ਪੰਨੂੰਆਂ ਗੱਜਣ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਪੀੜਿਤ ਧਿਰ ਦੇ ਬਿਆਨ ਦਰਜ ਕਰ ਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ

Have something to say? Post your comment

More From Punjab

ਜੰਮੂ-ਕਟੜਾ ਐਕਸਪ੍ਰੈਸ ਹਾਈਵੇ 'ਤੇ ਕਿਸਾਨਾਂ ਤੇ ਪੁਲਿਸ 'ਚ ਹੋਈ ਝੜਪ, ਲਾਠੀਚਾਰਜ ਦੌਰਾਨ 7 ਕਿਸਾਨ ਜ਼ਖਮੀ

ਜੰਮੂ-ਕਟੜਾ ਐਕਸਪ੍ਰੈਸ ਹਾਈਵੇ 'ਤੇ ਕਿਸਾਨਾਂ ਤੇ ਪੁਲਿਸ 'ਚ ਹੋਈ ਝੜਪ, ਲਾਠੀਚਾਰਜ ਦੌਰਾਨ 7 ਕਿਸਾਨ ਜ਼ਖਮੀ

5000 ਰੁਪਏ ਲਈ ਕੁਲਚਾ ਕਾਰੀਗਰ ਦਾ ਕਤਲ, ਰਣਜੀਤ ਐਵੇਨਿਊ ਦੇ ਕੂੜੇ ਦੇ ਡੰਪ ਨੇੜਿਓਂ ਮਿਲੀ ਲਾਸ਼

ਪਤੀ ਵੱਲੋਂ ਪਤਨੀ ਦਾ ਕਤਲ, ਚਰਿੱਤਰ ’ਤੇ ਕਰਦਾ ਸੀ ਸ਼ੱਕ, ਕਤਲ ਕਰਨ ਵਾਲਾ ਆਪਣੇ ਦੋ ਬੱਚਿਆਂ ਨੂੰ ਲੈ ਕੇ ਹੋਇਆ ਫਰਾਰ

ਪਤੀ ਵੱਲੋਂ ਪਤਨੀ ਦਾ ਕਤਲ, ਚਰਿੱਤਰ ’ਤੇ ਕਰਦਾ ਸੀ ਸ਼ੱਕ, ਕਤਲ ਕਰਨ ਵਾਲਾ ਆਪਣੇ ਦੋ ਬੱਚਿਆਂ ਨੂੰ ਲੈ ਕੇ ਹੋਇਆ ਫਰਾਰ

FBI-ਵਾਂਟੇਡ ਭਾਰਤੀ ਮੂਲ ਦੇ ਡਰੱਗ ਲਾਰਡ ਸ਼ਾਨ ਭਿੰਡਰ ਲੁਧਿਆਣਾ ਤੋਂ ਗ੍ਰਿਫ਼ਤਾਰ, ਕੋਲੰਬੀਆ ਤੋਂ ਅਮਰੀਕਾ-ਕੈਨੇਡਾ ਤਕ ਕੋਕੀਨ ਦੀ ਕਰਦਾ ਸੀ ਤਸਕਰੀ

FBI-ਵਾਂਟੇਡ ਭਾਰਤੀ ਮੂਲ ਦੇ ਡਰੱਗ ਲਾਰਡ ਸ਼ਾਨ ਭਿੰਡਰ ਲੁਧਿਆਣਾ ਤੋਂ ਗ੍ਰਿਫ਼ਤਾਰ, ਕੋਲੰਬੀਆ ਤੋਂ ਅਮਰੀਕਾ-ਕੈਨੇਡਾ ਤਕ ਕੋਕੀਨ ਦੀ ਕਰਦਾ ਸੀ ਤਸਕਰੀ

ਸਿੱਖ ਪੰਥ ਨਾਲ ਬਾਦਲ ਲਾਣੇ ਨੇ ਇੱਕ ਹੋਰ ਜੱਗੋ ਤੇਹਰਵੀ ਕੀਤੀ --ਇਹ ਲੋਕ ਇਤਿਹਾਸ ਨੂੰ ਪੁੱਠਾ ਗੇੜਾ ਦੇ ਰਹੇ ਨੇ ਇਨ੍ਹਾਂ ਦਾ ਸੱਚੀਂ ਕੱਖ ਨਹੀਂ ਰਹਿਣਾ-ਕੈਰੇ

ਸਿੱਖ ਪੰਥ ਨਾਲ ਬਾਦਲ ਲਾਣੇ ਨੇ ਇੱਕ ਹੋਰ ਜੱਗੋ ਤੇਹਰਵੀ ਕੀਤੀ --ਇਹ ਲੋਕ ਇਤਿਹਾਸ ਨੂੰ ਪੁੱਠਾ ਗੇੜਾ ਦੇ ਰਹੇ ਨੇ ਇਨ੍ਹਾਂ ਦਾ ਸੱਚੀਂ ਕੱਖ ਨਹੀਂ ਰਹਿਣਾ-ਕੈਰੇ

 ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਸੰਭਾਲੀ, ਨਿਹੰਗ ਜਥੇਬੰਦੀਆਂ ਨੇ ਵਿਰੋਧ ਕਰਨ ਦਾ ਕੀਤਾ ਐਲਾਨ

ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਵਜੋਂ ਸੇਵਾ ਸੰਭਾਲੀ, ਨਿਹੰਗ ਜਥੇਬੰਦੀਆਂ ਨੇ ਵਿਰੋਧ ਕਰਨ ਦਾ ਕੀਤਾ ਐਲਾਨ

2 ਹੋਰ ਜ਼ਿੰਦਗੀਆਂ ਹਾਰੀਆਂ, ਇਕ ਦੀ ਲਾਸ਼ ਮਲਬੇ ’ਚੋਂ ਮਿਲੀ, ਦੂਜੇ ਦੀ ਹਸਪਤਾਲ ’ਚ ਹਈ ਮੌਤ

2 ਹੋਰ ਜ਼ਿੰਦਗੀਆਂ ਹਾਰੀਆਂ, ਇਕ ਦੀ ਲਾਸ਼ ਮਲਬੇ ’ਚੋਂ ਮਿਲੀ, ਦੂਜੇ ਦੀ ਹਸਪਤਾਲ ’ਚ ਹਈ ਮੌਤ

ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਸਾਥੀ ਦੀ ਗੋਲੀ ਮਾਰ ਕੇ ਹੱਤਿਆ, ਇਸ ਖ਼ਤਰਨਾਕ ਗੈਂਗ ਨੇ ਲਈ ਜ਼ਿੰਮੇਵਾਰੀ

ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਸਾਥੀ ਦੀ ਗੋਲੀ ਮਾਰ ਕੇ ਹੱਤਿਆ, ਇਸ ਖ਼ਤਰਨਾਕ ਗੈਂਗ ਨੇ ਲਈ ਜ਼ਿੰਮੇਵਾਰੀ

ਜਲੰਧਰ 'ਚ ਸਵਾਰੀਆਂ ਨਾਲ ਭਰੀ ਬੱਸ ਤੇ ਟਰੈਕਟਰ ਵਿਚਾਲੇ ਭਿਆਨਕ ਟੱਕਰ, ਡਰਾਈਵਰ ਸਮੇਤ 4 ਦੀ ਮੌਤ; 10 ਜ਼ਖਮੀ

ਜਲੰਧਰ 'ਚ ਸਵਾਰੀਆਂ ਨਾਲ ਭਰੀ ਬੱਸ ਤੇ ਟਰੈਕਟਰ ਵਿਚਾਲੇ ਭਿਆਨਕ ਟੱਕਰ, ਡਰਾਈਵਰ ਸਮੇਤ 4 ਦੀ ਮੌਤ; 10 ਜ਼ਖਮੀ