ਅੰਮ੍ਰਿਤਸਰ: ਬੀਐਸਐਫ ਨੇ ਅੰਮ੍ਰਿਤਸਰ ਸਰਹੱਦ ਤੋਂ ਸ਼ੱਕੀ ਹੈਰੋਇਨ ਦੇ ਤਿੰਨ ਪੈਕਟ ਬਰਾਮਦ ਕੀਤੇ। ਬੀਐਸਐਫ ਦੇ ਜਵਾਨਾਂ ਨੇ ਸ਼ੁੱਕਰਵਾਰ ਨੂੰ ਤਲਾਸ਼ੀ ਮੁਹਿੰਮ ਚਲਾਈ, ਜਿਸ ਵਿਚ ਅੰਮ੍ਰਿਤਸਰ ਜ਼ਿਲ੍ਹੇ ਦੇ ਸਰਹੱਦੀ ਖੇਤਰ ਵਿਚ ਇਕ ਖੇਤ ਤੋਂ ਸ਼ੱਕੀ ਹੈਰੋਇਨ ਦੇ ਤਿੰਨ ਪੈਕਟ ਬਰਾਮਦ ਕੀਤੇ ਗਏ।
ਬੀਐਸਐਫ ਪੰਜਾਬ ਫਰੰਟੀਅਰ ਤੋਂ ਮਿਲੀ ਜਾਣਕਾਰੀ ਅਨੁਸਾਰ, ਬੀਐਸਐਫ ਦੇ ਜਵਾਨਾਂ ਨੇ ਅੰਮ੍ਰਿਤਸਰ ਜ਼ਿਲ੍ਹੇ ਦੇ ਅਵਾਨਬਾਸੂ ਪਿੰਡ ਦੇ ਨੇੜੇ ਇਕ ਖੇਤ ਤੋਂ ਸਵੇਰੇ ਲਗਪਗ 04:30 ਵਜੇ ਸ਼ੱਕੀ ਹੈਰੋਇਨ ਦੇ ਤਿੰਨ ਪੈਕਟ (ਕੁੱਲ ਵਜ਼ਨ: 1.678 ਕਿਲੋਗ੍ਰਾਮ) ਬਰਾਮਦ ਕੀਤੇ। ਦੋ ਪੈਕਟ ਪੀਲੇ ਚਿਪਕਣ ਵਾਲੇ ਟੇਪ ਨਾਲ ਲਪੇਟੇ ਹੋਏ ਸਨ, ਜਦਕਿ ਤੀਜਾ ਪਾਰਦਰਸ਼ੀ ਪਲਾਸਟਿਕ ਨਾਲ ਲਪੇਟਿਆ ਹੋਇਆ ਸੀ। ਹਰ ਪੈਕਟ ਵਿਚ ਇੰਪ੍ਰੋਵਾਈਜ਼ਡ ਕਾਪਰ ਵਾਇਰ ਲੂਪ ਮਿਲਿਆ। ਅੰਤਰਰਾਸ਼ਟਰੀ ਮਾਰਕੀਟ ਵਿਚ ਇਸ ਦੀ ਕੀਮਤ 8 ਕਰੋੜ ਦੱਸੀ ਜਾ ਰਹੀ ਹੈ।