ਧਨੌਲਾ, 15 ਅਪ੍ਰੈਲ (ਚਮਕੌਰ ਸਿੰਘ ਗੱਗੀ)-ਐਤਵਾਰ ਦੇਰ ਸ਼ਾਮ ਸਥਾਨਕ ਮਾਨਾ ਪੱਤੀ ਪੀਰ ਖਾਨਾ ਰੋਡ ਦੇ ਨਿਵਾਸੀ ਕਰਨ ਸਿੰਘ 16 ਸਾਲਾ ਬੱਚਾ ਪੁੱਤਰ ਸਤਨਾਮ ਸਿੰਘ ਘਰ ਦੀ ਛੱਤ ਦੇ ਉੱਪਰੋਂ ਨਿਕਲਦੀਆਂ 11,000 ਵੋਲਟੇਜ ਦੀਆਂ ਤਾਰਾਂ ਦੀ ਲਪੇਟ ਵਿੱਚ ਆਉਣ ਕਾਰਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜਿਸ ਜੀ ਆਸ ਪਾਸ ਦੇ ਲੋਕਾਂ ਨੇ ਚੁੱਕ ਕੇ ਹਸਪਤਾਲ ਦਾਖਲ ਕਰਵਾਇਆ ਜਿਥੇ ਡਾਕਟਰਾਂ ਵਲੋਂ ਮੁੱਢਲੀ ਸਹਾਇਤਾ ਦੇ ਕੇ ਮੈਡੀਕਲ ਕਾਲਜ ਵਿੱਚ ਇਲਾਜ ਲਈ ਰੈਫਰ ਕਰ ਦਿੱਤਾ ਗਿਆ, ਇਹਨਾ ਦੇ ਗੁਆਂਢੀ ਬਿਕਰ ਸਿੰਘ ਨੇ ਦੱਸਿਆ ਕਿ ਕਰਨ ਨਾਮਕ ਬੱਚਾ ਆਪਣੀ ਛੱਤ 'ਤੇ ਸੋਣ ਲਈ ਗਿਆ ਸੀ, ਤਦੋਂ ਅਚਾਨਕ ਬਿਜਲੀ ਦੀ ਤਾਰਾਂ ਦੀ ਚਪੇਟ ਵਿੱਚ ਆ ਕੇ ਹੇਠਾਂ ਗਿਰ ਗਿਆ ਅਤੇ ਗੁਆਂਢੀਆਂ ਨੇ ਸ਼ੋਰ ਮਚਾਇਆ ਤਾਂ ਉੱਥੇ ਮੌਜੂਦ ਲੋਕਾਂ ਨੇ ਇੱਕ ਘੰਟਾ ਤੱਕ ਉਸਦੀ ਮਾਲਿਸ਼ ਕਰਦੇ ਰਹੇ ਫਿਰ ਉਸਨੂੰ ਸਥਾਨਕ ਹਸਪਤਾਲ ਵਿੱਚ ਪਹੁੰਚਾਇਆ ਗਿਆ ਜਿੱਥੇ ਉਸਦੀ ਹਾਲਤ ਨਾਜ਼ੁਕ ਦੇਖਦਿਆਂ ਉਸਨੂੰ ਪ੍ਰਾਇਮਰੀ ਇਲਾਜ ਦੇ ਬਾਅਦ ਪਟਿਆਲਾ ਰੈਫਰ ਕੀਤਾ ਗਿਆ। ਹੈਲਥ ਕਰਮਚਾਰੀ ਨੇ ਦੱਸਿਆ ਕਿ ਉਸਦੀ ਇੱਕ ਲੱਤ ਕੰਮ ਨਹੀਂ ਕਰ ਰਹੀ ਸੀ ਅਤੇ 60 ਪ੍ਰਤੀਸ਼ਤ ਤੱਕ ਬੱਚੇ ਦੇ ਸਰੀਰ ਨੂੰ ਨੁਕਸਾਨ ਪਹੁੰਚਿਆ ਹੈ। ਗੌਰਤਲਬ ਹੈ ਕਿ
ਘਣੀ ਆਬਾਦੀ ਵਾਲੇ ਮਾਨਾ ਪੱਤੀ ਰਹਾਇਸ਼ੀ ਇਲਾਕੇ ਤੋਂ 11,000 ਵੋਲਟੇਜ ਦੀ ਤਾਰ ਲਾਈਨ ਨਿਕਲ ਰਹੀ ਹੈ ਜੋ ਕਿ ਛੱਤਾਂ ਦੇ ਨੇੜੇ ਤੋਂ ਨਿਕਲਦੀ ਹੈ। ਜਿਸ ਬਾਰੇ ਲੋਕਾਂ ਨੇ ਕਈ ਵਾਰੀ ਸਥਾਨਕ ਬਿਜਲੀ ਵਿਭਾਗ ਦੇ ਅਧਿਕਾਰੀਆਂ ਦੇ ਸਾਹਮਣੇ ਆਪਣੀ ਸਮੱਸਿਆ ਰੱਖੀ ਹੈ ਪਰ ਹਾਲੇ ਤੱਕ ਕਿਸੇ ਅਧਿਕਾਰੀ ਨੇ ਇਸ ਵੱਲ ਧਿਆਨ ਨਹੀਂ ਦਿੱਤਾ। ਬਿਜਲੀ ਵਿਭਾਗ ਦੀ ਲਾਪਰਵਾਹੀ ਦੇ ਕਾਰਨ ਅੱਜ ਗਰੀਬ ਪਰਿਵਾਰ ਦਾ ਬੱਚਾ ਬਿਜਲੀ ਦੀ ਚਪੇਟ ਵਿੱਚ ਆ ਗਿਆ। ਬਿਜਲੀ ਵਿਭਾਗ ਦੇ ਐਸਡੀਓ ਪਰਸ਼ੋਤਮ ਕੁਮਾਰ ਨੇ ਦੱਸਿਆ ਕਿ ਬਿਜਲੀ ਵਿਭਾਗ ਦੁਆਰਾ ਜਾਰੀ ਹਦਾਇਤਾਂ ਦੇ ਅਨੁਸਾਰ ਹਾਈ ਵੋਲਟੇਜ ਲਾਈਨ ਦੇ ਹੇਠਾਂ ਮਕਾਨਾਂ ਦੀ ਉਸਾਰੀ ਨਹੀਂ ਕੀਤੀ ਜਾ ਸਕਦੀ ਜਿਸ ਦੀ ਜਾਣਕਾਰੀ ਮਿਲਣ ਤੇ ਪ੍ਰਸ਼ਾਸਨ ਵਲੋਂ ਇਹਨਾ ਘਰਾਂ ਦੀ ਉਸਾਰੀ ਤੋਂ ਪਹਿਲਾਂ ਰੋਕ ਲਾ ਦਿੱਤੀ ਗਈ ਸੀ। ਅਤੇ ਇਸ ਸੰਦਰਭ ਵਿੱਚ ਲੋਕਾਂ ਨੂੰ ਲਾਈਨ ਦੀ ਸਮੱਸਿਆ ਨੂੰ ਲੈ ਕੇ ਵਿਭਾਗ ਦੁਆਰਾ ਐਸਟੀਮੈਟ ਵੀ ਭੇਜਿਆ ਜਾ ਚੁੱਕਾ ਹੈ ਪਰ ਹਾਲੇ ਤੱਕ ਲੋਕਾਂ ਨੇ ਲਾਪਰਵਾਹੀ ਹੀ ਹੈ। ਉਨ੍ਹਾਂ ਨੇ ਦੱਸਿਆ ਕਿ ਜੇਈ ਜਗਦੀਪ ਸਿੰਘ ਦੇ ਅਨੁਸਾਰ ਬੱਚਾ ਕਬੂਤਰ ਉਡਾਉਂਦੇ ਸਮੇਂ ਚਪੇਟ ਵਿੱਚ ਆ ਗਿਆ।