Saturday, April 19, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

ਸਿਰ ਭੰਨਿਆ...ਲੰਮੇ ਪਾ ਕੇ ਬੇਰਹਿਮੀ ਨਾਲ ਕੁੱਟਿਆ; ਗਿੱਦੜਬਾਹਾ 'ਚ ਨਸ਼ਾ ਤਸਕਰਾਂ ਨੂੰ ਫੜਨ ਗਈ ਪੁਲਿਸ ਨਾਲ ਬਦਸਲੂਕੀ

April 18, 2025 01:18 PM

 ਗਿੱਦੜਬਾਹਾ (ਮੁਕਤਸਰ): ਨਸ਼ੇ ਖਿਲਾਫ਼ ਚੱਲ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਗਸ਼ਤ 'ਤੇ ਨਿਕਲੀ ਪੁਲਿਸ ਵਿਭਾਗ ਦੀ ਖਾਸ ਟੀਮ ਦੇ ਏਐਸਆਈ ਰਾਜ ਬਹਾਦੁਰ ਨੂੰ ਰਸਤੇ 'ਚ ਰੋਕ ਕੇ ਨਸ਼ਾ ਤਸਕਰਾਂ ਨੇ ਲਾਠੀਆਂ ਨਾਲ ਬੇਰਹਿਮੀ ਨਾਲ ਕੁੱਟਿਆ। ਬਚਾਅ 'ਚ ਆਏ ਕਾਂਸਟੇਬਲ ਜਸਪ੍ਰੀਤ ਸਿੰਘ 'ਤੇ ਵੀ ਹਮਲਾ ਕੀਤਾ ਗਿਆ। ਹਮਲਾਵਰਾਂ ਨੇ ਏਐਸਆਈ ਦਾ ਸਿਰ ਭੰਨ ਦਿੱਤਾ। ਉਨ੍ਹਾਂ ਦੀਆਂ ਉਂਗਲਾਂ 'ਤੇ ਵੀ ਸੱਟਾਂ ਲੱਗੀਆਂ ਹਨ। ਦੋ ਔਰਤਾਂ ਸਮੇਤ ਸਾਰੇ ਮੁਲਜ਼ਮਾਂ ਨੇ ਇਸ ਹਮਲੇ ਤੋਂ ਬਾਅਦ ਭੱਜਣ 'ਚ ਕਾਮਯਾਬੀ ਹਾਸਲ ਕੀਤੀ ਜਦਕਿ ਗੰਭੀਰ ਰੂਪ 'ਚ ਜ਼ਖਮੀ ਏਐਸਆਈ ਰਾਜ ਬਹਾਦੁਰ ਨੂੰ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਗਿੱਦੜਬਾਹਾ ਥਾਣੇ 'ਚ ਦੋ ਔਰਤਾਂ ਸਮੇਤ ਚਾਰ ਲੋਕਾਂ 'ਤੇ ਹਮਲਾ ਕਰਨ, ਸਰਕਾਰੀ ਡਿਊਟੀ 'ਚ ਰੁਕਾਵਟ ਪਾਉਣ ਤੇ ਹੋਰ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਡੀਐਸਪੀ ਰਾਜਪਾਲ ਨੇ ਦੱਸਿਆ ਕਿ ਮੁਲਜ਼ਮਾਂ ਦੀ ਤਲਾਸ਼ ਜਾਰੀ ਹੈ।ਖਾਸ ਟੀਮ ਦੇ ਏਐਸਆਈ ਰਾਜ ਬਹਾਦੁਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਮੁਤਾਬਕ ਪੁਲਿਸ ਵੱਲੋਂ ਚੱਲ ਰਹੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਖੁਫੀਆ ਜਾਣਕਾਰੀ ਦੇ ਆਧਾਰ 'ਤੇ ਨਸ਼ੇ ਅਤੇ ਤਸਕਰਾਂ ਦੀ ਭਾਲ 'ਚ ਕਾਂਸਟੇਬਲ ਜਸਪ੍ਰੀਤ ਸਿੰਘ ਦੇ ਨਾਲ ਇਲਾਕੇ 'ਚ ਗਸ਼ਤ ਕਰ ਰਹੇ ਸਨ। ਵੀਰਵਾਰ ਸ਼ਾਮ ਲਗਪਗ ਪੰਜ ਵਜੇ ਜਦੋਂ ਉਹ ਭਾਰੂ ਚੌਕ ਝੁੱਗੀਆਂ ਵਿਚ ਜਾ ਰਹੇ ਸਨ ਤਾਂ ਸੂਰਜ ਪ੍ਰਤਾਪ ਸਿੰਘ ਉਰਫ਼ ਸੂਰਜ, ਕਰਮਜੀਤ ਕੌਰ ਉਰਫ਼ ਗੱਗੂ ਪਤਨੀ ਜਸਵਿੰਦਰ ਸਿੰਘ, ਅਰਸ਼ਦੀਪ ਸਿੰਘ ਅਤੇ ਕਮਲਪ੍ਰੀਤ ਕੌਰ ਪਤਨੀ ਲਵਪ੍ਰੀਤ ਸਿੰਘ ਨੇ ਉਨ੍ਹਾਂ ਦਾ ਰਾਹ ਰੋਕ ਲਿਆ ਅਤੇ ਕਿਹਾ ਕਿ ਅੱਜ ਅਸੀਂ ਤੁਹਾਨੂੰ ਨਸ਼ੇ ਖਿਲਾਫ਼ ਕਾਰਵਾਈ ਕਰਨ ਦਾ ਤਰੀਕਾ ਦਿਖਾਵਾਂਗੇ। ਸੂਰਜ ਪ੍ਰਤਾਪ ਸਿੰਘ ਅਤੇ ਕਰਮਜੀਤ ਕੌਰ ਨੇ ਉਨ੍ਹਾਂ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਅੱਜ ਅਸੀਂ ਤੁਹਾਨੂੰ ਜਾਣ ਨਹੀਂ ਦੇਣਗੇ ਤੇ ਇਨ੍ਹਾਂ ਵੱਡੇ ਨਸ਼ੇ ਵਿਰੋਧੀਆਂ ਨੂੰ ਅਸੀਂ ਅੱਜ ਹੀ ਮਾਰ ਮੁਕਾਵਾਂਗੇ। ਇਸ ਦੌਰਾਨ, ਸੂਰਜ ਪ੍ਰਤਾਪ ਸਿੰਘ ਨੇ ਰਾਜ ਬਹਾਦੁਰ ਸਿੰਘ ਦੇ ਸਿਰ 'ਤੇ ਲਾਠੀ ਨਾਲ ਵਾਰ ਕੀਤਾ ਜਦਕਿ ਕਰਮਜੀਤ ਕੌਰ ਨੇ ਲਾਠੀ ਨਾਲ ਉਨ੍ਹਾਂ ਦੀ ਪਿੱਠ 'ਤੇ ਵਾਰ ਕੀਤਾ ਅਤੇ ਅਰਸ਼ਦੀਪ ਸਿੰਘ ਨੇ ਉਨ੍ਹਾਂ ਦੇ ਸੱਜੇ ਹੱਥ 'ਤੇ ਵਾਰ ਕੀਤਾ, ਜਿਸ ਨਾਲ ਉਹ ਜ਼ਮੀਨ 'ਤੇ ਡਿੱਗ ਪਏ। ਜਦੋਂ ਕਾਂਸਟੇਬਲ ਜਸਪ੍ਰੀਤ ਸਿੰਘ ਬਚਾਅ 'ਚ ਆਇਆ ਤਾਂ ਕਮਲਪ੍ਰੀਤ ਕੌਰ ਨੇ ਉਨ੍ਹਾਂ ਦੇ ਸੱਜੇ ਹੱਥ 'ਤੇ ਡਾਂਗ ਨਾਲ ਵਾਰ ਕੀਤਾ। ਇਸ ਤੋਂ ਬਾਅਦ, ਉਨ੍ਹਾਂ ਜ਼ਮੀਨ 'ਤੇ ਡਿੱਗੇ ਰਾਜ ਬਹਾਦੁਰ ਸਿੰਘ 'ਤੇ ਹਮਲਾ ਕੀਤਾ, ਜਿਸ ਨਾਲ ਉਨ੍ਹਾਂ ਦੇ ਖੱਬੇ ਹੱਥ ਦੀਆਂ ਉਂਗਲਾਂ 'ਚ ਸੱਟ ਲੱਗੀ। ਪੁਲਿਸ ਮੁਲਾਜ਼ਮਾਂ ਦੀ ਚੀਕਾਂ ਸੁਣ ਕੇ ਲੋਕਾਂ ਨੂੰ ਇਕੱਠਾ ਹੁੰਦਾ ਦੇਖ ਹਮਲਾਵਰ ਹਥਿਆਰਾਂ ਸਮੇਤ ਘਟਨਾ ਵਾਲੀ ਥਾਂ ਤੋਂ ਭੱਜ ਗਏ। ਇਸ ਤੋਂ ਬਾਅਦ ਕਾਂਸਟੇਬਲ ਜਸਪ੍ਰੀਤ ਸਿੰਘ ਨੇ ਉਨ੍ਹਾਂ ਨੂੰ ਸਿਵਲ ਹਸਪਤਾਲ ਗਿੱਦੜਬਾਹਾ 'ਚ ਦਾਖ਼ਲ ਕਰਵਾਇਆ, ਜਿੱਥੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।

ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ - ਡੀਐਸਪੀ

 ਡੀਐਸਪੀ ਅਵਤਾਰ ਸਿੰਘ ਰਾਜਪਾਲ ਨੇ ਦੱਸਿਆ ਕਿ ਮਾਮਲੇ ਵਿਚ ਸੂਰਜ ਪ੍ਰਤਾਪ ਸਿੰਘ, ਕਰਮਜੀਤ ਕੌਰ ਉਰਫ਼ ਗੱਗੂ, ਅਰਸ਼ਦੀਪ ਸਿੰਘ ਅਤੇ ਕਮਲਪ੍ਰੀਤ ਕੌਰ ਦੇ ਖਿਲਾਫ਼ ਵੱਖ-ਵੱਖ ਧਾਰਾਵਾਂ ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ ਅਤੇ ਦੋਸ਼ੀਆਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਲਈ ਛਾਪੇ ਮਾਰੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਨਸ਼ਾ ਤਸਕਰਾਂ ਦੀਆਂ ਐਸੀਆਂ ਹਰਕਤਾਂ ਨਸ਼ੇ ਦੇ ਖਿਲਾਫ਼ ਲੜਾਈ ਨੂੰ ਕਮਜ਼ੋਰ ਨਹੀਂ ਕਰ ਸਕਦੀਆਂ ਅਤੇ ਨਸ਼ੇ ਦੇ ਖਿਲਾਫ਼ ਪੁਲਿਸ ਦੀ ਜੰਗ ਜਾਰੀ ਰਹੇਗੀ।

Have something to say? Post your comment

More From Punjab

ਪੰਜਾਬ 'ਚ ਕਈ ਥਾਵਾਂ 'ਤੇ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਕੁਝ ਸੈਕਿੰਡ ਲਈ ਹਿੱਲੀ ਧਰਤੀ

ਪੰਜਾਬ 'ਚ ਕਈ ਥਾਵਾਂ 'ਤੇ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ, ਕੁਝ ਸੈਕਿੰਡ ਲਈ ਹਿੱਲੀ ਧਰਤੀ

ਲਾਰੈਂਸ਼ ਬਿਸ਼ਨੋਈ ਇੰਟਰਵਿਊ ਮਾਮਲਾ : 6 ਪੁਲਿਸ ਮੁਲਾਜ਼ਮਾਂ ਦਾ ਹੋਵੇਗਾ ਪੋਲੀਗ੍ਰਾਫੀ ਟੈਸਟ, ਅਦਾਲਤ ਨੇ ਦਿੱਤੀ ਇਜਾਜ਼ਤ

ਲਾਰੈਂਸ਼ ਬਿਸ਼ਨੋਈ ਇੰਟਰਵਿਊ ਮਾਮਲਾ : 6 ਪੁਲਿਸ ਮੁਲਾਜ਼ਮਾਂ ਦਾ ਹੋਵੇਗਾ ਪੋਲੀਗ੍ਰਾਫੀ ਟੈਸਟ, ਅਦਾਲਤ ਨੇ ਦਿੱਤੀ ਇਜਾਜ਼ਤ

ਦੋ ਸਾਲ ਪਹਿਲਾਂ ਅਮਰੀਕਾ ਗਏ ਸੁਲਤਾਨਪੁਰ ਲੋਧੀ ਦੇ ਨੌਜਵਾਨ ਦੀ ਮੌਤ, ਪਿੰਡ 'ਚ ਸੋਗ ਦੀ ਲਹਿਰ

ਦੋ ਸਾਲ ਪਹਿਲਾਂ ਅਮਰੀਕਾ ਗਏ ਸੁਲਤਾਨਪੁਰ ਲੋਧੀ ਦੇ ਨੌਜਵਾਨ ਦੀ ਮੌਤ, ਪਿੰਡ 'ਚ ਸੋਗ ਦੀ ਲਹਿਰ

ਵੱਡਾ ਹਾਦਸਾ : ਸ੍ਰੀਨਗਰ ਘੁੰਮਣ ਜਾ ਰਹੇ ਦੋਸਤਾਂ ਦੀ ਕਾਰ ਪਠਾਨਕੋਟ ਨੇੜੇ ਹਾਦਸੇ ਦਾ ਸ਼ਿਕਾਰ, 2 ਨੌਜਵਾਨਾਂ ਦੀ ਮੌਕੇ 'ਤੇ ਮੌਤ, 4 ਦੀ ਹਾਲਤ ਗੰਭੀਰ

ਵੱਡਾ ਹਾਦਸਾ : ਸ੍ਰੀਨਗਰ ਘੁੰਮਣ ਜਾ ਰਹੇ ਦੋਸਤਾਂ ਦੀ ਕਾਰ ਪਠਾਨਕੋਟ ਨੇੜੇ ਹਾਦਸੇ ਦਾ ਸ਼ਿਕਾਰ, 2 ਨੌਜਵਾਨਾਂ ਦੀ ਮੌਕੇ 'ਤੇ ਮੌਤ, 4 ਦੀ ਹਾਲਤ ਗੰਭੀਰ

ਫਰੈਕਫੋਰਟ ਏਅਰਪੋਰਟ ਤੇ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਅਤੇ ਖਾਲਸੇ ਪੰਥ ਦੇ 326ਵੇਂ ਪ੍ਰਗਟ ਦਿਹਾੜੇ ਤੇ ਟੈਕਸੀ ਵਾਲਿਆਂ ਨੇ ਲੰਗਰ ਲਗਾ ਬਾਬੇ ਦੇ ਸੁਨਹਿਰੀ ਉਪਦੇਸ਼ਾਂ ਦਾ ਦਿੱਤਾ ਸੁਨੇਹਾ

ਫਰੈਕਫੋਰਟ ਏਅਰਪੋਰਟ ਤੇ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਅਤੇ ਖਾਲਸੇ ਪੰਥ ਦੇ 326ਵੇਂ ਪ੍ਰਗਟ ਦਿਹਾੜੇ ਤੇ ਟੈਕਸੀ ਵਾਲਿਆਂ ਨੇ ਲੰਗਰ ਲਗਾ ਬਾਬੇ ਦੇ ਸੁਨਹਿਰੀ ਉਪਦੇਸ਼ਾਂ ਦਾ ਦਿੱਤਾ ਸੁਨੇਹਾ

ਅੱਤਵਾਦੀ ਹੈਪੀ ਪੱਸ਼ੀਆ ਕੌਣ ਹੈ? ਪਿਛਲੇ ਚਾਰ ਮਹੀਨਿਆਂ ’ਚ ਹੋਏ ਪੰਜਾਬ ’ਚ 14 ਗ੍ਰਨੇਡ ਹਮਲੇ ; ਹੁਣ ਅਮਰੀਕਾ ਤੋਂ ਗ੍ਰਿਫ਼ਤਾਰ

ਅੱਤਵਾਦੀ ਹੈਪੀ ਪੱਸ਼ੀਆ ਕੌਣ ਹੈ? ਪਿਛਲੇ ਚਾਰ ਮਹੀਨਿਆਂ ’ਚ ਹੋਏ ਪੰਜਾਬ ’ਚ 14 ਗ੍ਰਨੇਡ ਹਮਲੇ ; ਹੁਣ ਅਮਰੀਕਾ ਤੋਂ ਗ੍ਰਿਫ਼ਤਾਰ

ਗੜ੍ਹਸ਼ੰਕਰ ਦੇ ਪਿੰਡ ਨੂਰਪੁਰ ਜੱਟਾਂ ਦੇ ਗੁਰਦੁਆਰਾ ਸਾਹਿਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਪਾਵਨ ਸਰੂਪ ਨਾਲੋਂ ਵੱਖ ਕੀਤੇ ਅੰਗ

ਗੜ੍ਹਸ਼ੰਕਰ ਦੇ ਪਿੰਡ ਨੂਰਪੁਰ ਜੱਟਾਂ ਦੇ ਗੁਰਦੁਆਰਾ ਸਾਹਿਬ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ, ਪਾਵਨ ਸਰੂਪ ਨਾਲੋਂ ਵੱਖ ਕੀਤੇ ਅੰਗ

ਮਾਪਿਆਂ ਦਾ ਗੋਦ ਲਿਆ ਪੁੱਤਰ ਹੈ ਕਾਲੀਆ ਦੇ ਘਰ ਗ੍ਰਨੇਡ ਸੁੱਟਣ ਵਾਲਾ ਸਈਦੁਲ, ਪਿਤਾ ਦਾ ਹੋ ਚੁੱਕੈ ਦੇਹਾਂਤ; ਅੱਜ ਮਾਂ ਤੋਂ ਪੁੱਛਗਿੱਛ ਕਰੇਗੀ ਪੁਲਿਸ

ਮਾਪਿਆਂ ਦਾ ਗੋਦ ਲਿਆ ਪੁੱਤਰ ਹੈ ਕਾਲੀਆ ਦੇ ਘਰ ਗ੍ਰਨੇਡ ਸੁੱਟਣ ਵਾਲਾ ਸਈਦੁਲ, ਪਿਤਾ ਦਾ ਹੋ ਚੁੱਕੈ ਦੇਹਾਂਤ; ਅੱਜ ਮਾਂ ਤੋਂ ਪੁੱਛਗਿੱਛ ਕਰੇਗੀ ਪੁਲਿਸ

Distance Education ਰਾਹੀਂ ਡਿਗਰੀ ਹਾਸਲ ਕਰਨ ਵਾਲਿਆਂ ਨੂੰ ਵੱਡੀ ਰਾਹਤ; HC ਨੇ ਪੰਜਾਬ ਸਰਕਾਰ ਦੇ ਇਸ ਫੈਸਲੇ ਨੂੰ ਕੀਤਾ ਖਾਰਜ

Distance Education ਰਾਹੀਂ ਡਿਗਰੀ ਹਾਸਲ ਕਰਨ ਵਾਲਿਆਂ ਨੂੰ ਵੱਡੀ ਰਾਹਤ; HC ਨੇ ਪੰਜਾਬ ਸਰਕਾਰ ਦੇ ਇਸ ਫੈਸਲੇ ਨੂੰ ਕੀਤਾ ਖਾਰਜ

ਛੇ ਸਾਲਾ ਬੱਚੀ ਨੂੰ ਬੰਧਕ ਬਣਾ ਕੇ ਕੀਤਾ ਅਗਵਾ, ਮੁਲਜ਼ਮ ਨੂੰ ਗ੍ਰਿਫਤਾਰ ਕਰਨ ਲਈ ਲੁਧਿਆਣਾ ਪੁਲਿਸ ਬਿਹਾਰ ਰਵਾਨਾ

ਛੇ ਸਾਲਾ ਬੱਚੀ ਨੂੰ ਬੰਧਕ ਬਣਾ ਕੇ ਕੀਤਾ ਅਗਵਾ, ਮੁਲਜ਼ਮ ਨੂੰ ਗ੍ਰਿਫਤਾਰ ਕਰਨ ਲਈ ਲੁਧਿਆਣਾ ਪੁਲਿਸ ਬਿਹਾਰ ਰਵਾਨਾ