ਫਰੈਕਫੋਰਟ :- ਫਰੈਕਫੋਰਟ ਦੇ ਅੰਤਰਰਾਸ਼ਟਰੀ ਹਵਾਈ ਜਹਾਜ਼ਾਂ ਦੇ ਅੱਡੇ ਤੇ ਟੈਕਸੀ ਮਾਲਕਾਂ ਤੇ ਚਾਲਕਾਂ ਨੇ ਵੱਖ ਵੱਖ ਦੂਜੇ ਦੇਸ਼ਾਂ ਦੇ ਲੋਕਾਂ ਨਾਲ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਅਤੇ ਖਾਲਸੇ ਪੰਥ ਦੇ 326ਵੇਂ ਪ੍ਰਗਟ ਦਿਹਾੜੇ ਦੀ ਪਵਿੱਤਰ ਖੁਸ਼ੀ ’ਚ, ਵਿਸ਼ੇਸ਼ ਲੰਗਰ ਸੇਵਾ, ਮਿਠਾਈ ਅਤੇ ਚਾਹ ਦੀ ਵਿਵਸਥਾ ਕੀਤੀ ਗਈ। ਮਨੁੱਖਤਾ ਦੇ ਰਹਿਬਰ ਗੁਰੂ ਨਾਨਕ ਸਾਹਿਬ ਜੀ ਦੇ ਸੁਨਹਿਰੀ ਸਿਧਾਂਤ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦੀ ਸਾਂਝ ਪਾਈ ਗਈ। ਦੂਸਰੀਆਂ ਕੌਮਾਂ ਦੇ ਲੋਕਾਂ ਨੇ ਬਹੁਤ ਪਿਆਰ ਨਾਲ ਲੰਗਰ ਛੱਕਿਆਂ ਤੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਗਈ ਇਹ ਸੇਵਾ ਟੈਕਸੀ ਦੇ ਸੇਵਾਦਾਰਾਂ ਵਲੋਂ ਨਿਸ਼ਕਾਮ ਭਾਵਨਾ ਨਾਲ ਕੀਤੀ ਗਈ। ਇਸ ਵਿੱਚ ਸਹਿਯੋਗ ਕਰਨ ਵਾਲਿਆਂ ਦਾ ਗੁਰਚਰਨ ਸਿੰਘ ਗੁਰਾਇਆ ਨੇ ਦਵਿੰਦਰ ਸਿੰਘ ਬਾਜਵਾ, ਇਕਬਾਲ ਸਿੰਘ, ਗੁਰਵਿੰਦਰ ਸਿੰਘ ਆਦਿ ਸਨ।