ਬਰਨਾਲਾ, 8 ਨਵੰਬਰ (ਬਘੇਲ ਸਿੰਘ ਧਾਲੀਵਾਲ/ਤੁਸ਼ਾਰ ਗੋਇਲ)-ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸੰਤ ਬਾਬਾ ਡਾ. ਈਸ਼ਰ ਸਿੰਘ ਜੀ ਸੇਵਾਦਾਰ ਬੂੰਗਾ ਮਸਤੂਆਣਾ ਤਖਤ ਸ਼੍ਰੀ ਦਮਦਮਾ ਸਾਹਿਬ ਦੀ ਰਹਿਨੁਮਾਈ ਹੇਠ ਚਲਾਈ ਜਾ ਰਹੀ ‘ਆਪਣਾ ਮੂਲੁ ਪਛਾਣੁ’ ਲਹਿਰ ਤਹਿਤ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਤੇ ਪੰਥਕ ਜਥੇਬੰਦੀਆਂ ਦੇ ਉਮੀਦਵਾਰ ਸ. ਗੋਵਿੰਦ ਸਿੰਘ ਸੰਧੂ ਨੇ ਪਿੰਡ ਭੱਦਲਵੜ੍ਹ,ਠੁਲੇਵਾਲ,ਹਰੀਗੜ੍ਹ, ਹੰਡਿਆਇਆ ਤੋਂ ਇਲਾਵਾ ਧਨੌਲਾ ਅਤੇ ਬਰਨਾਲਾ ਸ਼ਹਿਰ ਦੇ ਜੀਰੋ ਪੁਆਇੰਟ ਵਿਖੇ ਹੋਏ ਸਮਾਗਮਾਂ ਦੌਰਾਨ ਨੌਜਵਾਨਾਂ ਨੂੰ ਨਸ਼ਿਆਂ ਦਾ ਤਿਆਗ ਕਰਕੇ ਗੁਰੂ ਘਰਾਂ ਨਾਲ ਜੁੜਨ ਦਾ ਹੋਕਾ ਦਿੱਤਾ। ਸਮਾਗਮਾਂ ਨੂੰ ਸੰਬੋਧਨ ਕਰਦਿਆਂ ਸ. ਸੰਧੂ ਨੇ ਕਿਹਾ ਕਿ ਗੱਲ ਸਿਰਫ ਵੋਟਾਂ ਦੀ ਨਹੀਂ ਹੈ, ਸਗੋਂ ਆਉਣ ਵਾਲੀਆਂ ਨਸਲਾਂ, ਫਸਲਾਂ ਤੇ ਆਪਣੇ ਕਾਰੋਬਾਰ ਬਚਾਉਣ ਦੀ ਹੈ। ਇਹ ਤਦ ਹੀ ਸੰਭਵ ਹੋ ਸਕਦਾ ਹੈ ਜਦੋਂ ਅਸੀਂ ਸਾਰੇ ਜਣੇ ਮਿਲ ਕੇ ਨਸ਼ਿਆਂ ਦੇ ਖਿਲਾਫ ਇੱਕਜੁੱਟ ਹੋ ਕੇ ਹੰਭਲਾ ਮਾਰਾਂਗੇ। ਉਹਨਾਂ ਕਿ ਕਿ ਜੇਕਰ ਨਸ਼ਿਆਂ ਉੱਪਰ ਕੰਟਰੋਲ ਨਾ ਕੀਤਾ ਗਿਆ ਤਾਂ ਇਸ ਦਾ ਪੂਰੇ ਸਮਾਜ ਨੂੰ ਬਹੁਤ ਵੱਡਾ ਖਮਿਆਜਾ ਆਉਣ ਵਾਲੇ ਸਮੇਂ ਵਿੱਚ ਭੁਗਤਣਾ ਪਵੇਗਾ। ਨਸ਼ਿਆਂ ਦੀ ਮਾਰ ਤੋਂ ਨੌਜਵਾਨੀ ਨੂੰ ਬਚਾਉਣਾ ਸਾਡਾ ਸਾਰਿਆਂ ਦਾ ਮੁਢਲਾ ਫਰਜ਼ ਹੈ, ਜਿਸਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਨਸ਼ਿਆਂ ਦੇ ਖਾਤਮੇ ਲਈ ਆਪਣਾ ਮੂਲੁ ਪਛਾਣੁ ਲਹਿਰ ਜੋਰ ਸ਼ੋਰ ਨਾਲ ਚਲਾਈ ਜਾ ਰਹੀ। ਇਨਾ ਸਮਾਗਮਾਂ ਵਿੱਚ ਨੌਜਵਾਨਾਂ ਅਤੇ ਬੱਚਿਆਂ ਦੀ ਭਰਵੀਂ ਸ਼ਮੂਲੀਅਤ ਇਸ ਗੱਲ ਦਾ ਸਬੂਤ ਹੈ ਕਿ ਸਾਡੇ ਹਲਕੇ ਦੇ ਨੌਜਵਾਨ ਨਸ਼ਿਆਂ ਦਾ ਪੂਰਨ ਤੌਰ ’ਤੇ ਖਾਤਮਾ ਕਰਕੇ ਆਪਣੇ ਭਵਿੱਖ ਨੂੰ ਸੰਵਾਰਨਾ ਚਾਹੁੰਦੇ ਹਨ। ਉਹਨਾਂ ਕਿਹਾ ਕਿ ਪੰਜਾਬ ਨੂੰ ਨਸ਼ਿਆਂ ਦੀ ਮਾਰ ਤੋਂ ਬਚਾਉਣ ਲਈ ਅਸੀਂ ਹਰ ਵਰਗ ਦੇ ਬੁੱਧੀਜੀਵੀ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦੇ ਹਾਂ। ਸੰਤ ਬਾਬਾ ਈਸ਼ਰ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਮਾਗਮਾਂ ਵਿੱਚ ਆਏ ਦਿਨ ਵੱਧ ਰਹੀ ਨੌਜਵਾਨਾਂ ਦੀ ਗਿਣਤੀ ਨੂੰ ਦੇਖ ਕੇ ਬਹੁਤ ਖੁਸ਼ੀ ਹੋਈ ਹੈ ਕਿ ਹਲਕੇ ਦੇ ਨੌਜਵਾਨ ਨਸ਼ਿਆਂ ਦਾ ਤਿਆਗ ਕਰਕੇ ਆਪਣੀ ਜ਼ਿੰਦਗੀ ਨੂੰ ਸੰਵਾਰਨ ਬਾਰੇ ਜਾਗਰੂਕ ਹੋ ਰਹੇ ਹਨ। ਨਸ਼ੇ ਦਾ ਖਾਤਮਾ ਕਰਕੇ ਗੁਰੂ ਘਰਾਂ ਨਾਲ ਨੌਜਵਾਨਾਂ ਨੂੰ ਜੋੜਣ ਲਈ ਕੀਤੇ ਜਾ ਰਹੇ ਇਹਨਾਂ ਉਪਰਾਲਿਆਂ ਲਈ ਗੋਵਿੰਦ ਸਿੰਘ ਸੰਧੂ ਵਧਾਈ ਦੇ ਪਾਤਰ ਹਨ, ਜੋ ਆਪਣੇ ਬਜ਼ੁਰਗਾਂ ਦੇ ਦਿਖਾਏ ਹੋਏ ਰਸਤੇ ਉੱਪਰ ਚਲਦੇ ਹੋਏ ਆਪਣੇ ਇਲਾਕੇ ਦੇ ਲੋਕਾਂ ਖਾਸ ਕਰਕੇ ਨੌਜਵਾਨਾਂ ਦੀ ਜ਼ਿੰਦਗੀ ਨੂੰ ਸੁਧਾਰਨ ਲਈ ਦਿਨ ਰਾਤ ਮਿਹਨਤ ਕਰ ਰਹੇ ਹਨ। ਇਸ ਮੌਕੇ ਪਾਰਟੀ ਦੇ ਜਨਰਲ ਸਕੱਤਰ ਸ. ਹਰਪਾਲ ਸਿੰਘ ਬਲੇਰ, ਬੀਬੀ ਨਵਜੋਤ ਕੌਰ ਲੰਬੀ,ਸੀਨੀਅਰ ਆਗੂ ਗੁਰਜੰਟ ਸਿੰਘ ਕੱਟੂ,ਜਥੇਦਾਰ ਹਰਬੰਸ ਸਿੰਘ ਸਲੇਮਪੁਰ ਪ੍ਰਧਾਨ ਟਰਾਂਸਪੋਰਟ ਵਿੰਗ, ਅੰਮ੍ਰਿਤਪਾਲ ਸਿੰਘ ਛੰਦੜਾਂ ਜਰਨਲ ਸਕੱਤਰ, ਜਤਿੰਦਰ ਸਿੰਘ ਥਿੰਦ ਸੂਬਾ ਸਕੱਤਰ ਯੂਥ ਵਿੰਗ, ਪ੍ਰਬੰਧਕ ਸਕੱਤਰ ਹਰਿੰਦਰ ਸਿੰਘ ਔਲਖ, ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਮੰਡੇਰ, ਐਡਵੋਕੇਟ ਜਗਮੀਤ ਸਿੰਘ,ਹਲਕਾ ਇੰਚਾਰਜ ਗੁਰਪ੍ਰੀਤ ਸਿੰਘ ਖੁੱਡੀ,ਪ੍ਰੀਤਮ ਸਿੰਘ ਮਾਨਗੜ੍ਹ, ਹਰਵਿੰਦਰ ਸਿੰਘ ਸਾਬਕਾ ਸਰਪੰਚ ਹਰੀਗੜ੍ਹ, ਜੱਸਾ ਸਿੰਘ,ਸਰਪੰਚ ਭਾਗ ਸਿੰਘ,ਸੁਖਚੈਨ ਸਿੰਘ ਸੰਘੇੜਾ, ਹਰਿੰਦਰ ਸਿੰਘ ਦਿਓਲ, ਮਨਜੀਤ ਸਿੰਘ ਜੈਮਲ ਸਿੰਘ ਵਾਲਾ,ਰਫਤਾਰ ਰਾਏ, ਮੌਤਾ ਸਿੰਘ ਨਾਈਵਾਲਾ,ਅਵਤਾਰ ਸਿੰਘ ਸੰਘੇੜਾ,ਲਖਵਿੰਦਰ ਸਿੰਘ ਖੁੱਡੀ, ਹਰਸਿਮਰਤ ਸਿੰਘ ਖੁੱਡੀ ਤੋਂ ਇਲਾਵਾ ਸੰਬੰਧਿਤ ਪਿੰਡਾਂ ਦੀਆਂ ਇਕਾਈਆਂ ਦੇ ਜਥੇਦਾਰ ਅਤੇ ਆਗੂ ਸਾਹਿਬਾਨ ਹਾਜ਼ਰ ਸਨ।