ਮੋਗਾ: ਮੋਗਾ 'ਚ ਪੁਲਿਸ ਤੇ ਮੁਲਜ਼ਮਾਂ ਵਿਚਾਲੇ ਗੋਲੀਬਾਰੀ ਹੋਈ, ਪੁਲਿਸ ਨੇ ਮੁਲਜ਼ਮ ਨੂੰ ਮੌਕੇ 'ਤੇ ਕਾਬੂ ਕਰ ਲਿਆ ਅਤੇ ਉਸ ਦੀ ਲੱਤ 'ਚ ਲੱਗੀ ਗੋਲੀ ਲੱਗੀ ਹੈ। ਮਿਲੀ ਜਾਣਕਾਰੀ ਅਨੁਸਾਰ ਮੋਗਾ ਦੇ ਰਹਿਣ ਵਾਲੇ ਮੁਲਜ਼ਮ ਨੂੰ ਕੱਲ੍ਹ ਦੇਹਰਾਦੂਨ ਤੋਂ ਗ੍ਰਿਫ਼ਤਾਰ ਕਰ ਕੇ ਮੋਗਾ ਲਿਆਂਦਾ ਗਿਆ ਸੀ। ਅੱਜ ਉਸ ਨੇ ਮੋਗਾ ਦੀ ਐੱਮ.ਪੀ. ਬਸਤੀ ਵਿਚ ਮੁਲਜ਼ਮ ਨੇ ਆਪਣੇ ਪਿਸਟਲ ਨਾਲ ਪੁਲਿਸ 'ਤੇ 2 ਫ਼ਾਇਰ ਕਰ ਦਿੱਤੇ। ਪੁਲਿਸ ਨੇ ਜਵਾਬ ਵਿਚ 2 ਫ਼ਾਇਰ ਕੀਤੇ ਜਿਸ ਵਿਚੋਂ 1 ਗੋਲ਼ੀ ਮੁਲਜ਼ਮ ਦੀ ਖੱਬੀ ਲੱਤ ਵਿਚ ਲੱਗੀ ਤੇ ਪੁਲਿਸ ਨੇ ਮੁਲਜ਼ਮ ਨੂੰ ਮੌਕੇ ਤੋਂ ਹੀ ਕਾਬੂ ਕਰ ਲਿਆ। ਉਸ ਨੂੰ ਇਲਾਜ ਲਈ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਇਸ ਮਗਰੋਂ ਉਸ ਨੂੰ ਫ਼ਰੀਦਕੋਟ ਰੈਫ਼ਰ ਕਰ ਦਿੱਤਾ ਗਿਆ। ਇਸ ਮੁਲਜ਼ਮ 'ਤੇ ਪਹਿਲਾਂ ਵੀ 17 ਮਾਮਲੇ ਦਰਜ ਹਨ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਮੋਗਾ ਦੇ ਐਸਐਸਪੀ
ਅਜੇ ਗਾਂਧੀ ਨੇ ਦੱਸਿਆ ਕਿ ਮੋਗਾ ਦੇ ਰਹਿਣ ਵਾਲੇ ਸੁਨੀਲ ਕੁਮਾਰ ਬਾਬਾ ਜਿਸ 'ਤੇ ਪਹਿਲਾਂ ਵੀ 17 ਮਾਮਲੇ ਦਰਜ ਹਨ। ਇਸ ਨੇ 2 ਭਰਾਵਾਂ 'ਤੇ ਹਮਲਾ ਕੀਤਾ ਸੀ। ਫ਼ਿਰ ਇਹ ਇੱਥੋਂ ਫ਼ਰਾਰ ਹੋ ਗਿਆ ਸੀ। ਕੱਲ੍ਹ ਮੋਗਾ ਪੁਲਿਸ ਨੇ ਉਸ ਨੂੰ ਦੇਹਰਾਦੂਨ ਤੋਂ ਗ੍ਰਿਫ਼ਤਾਰ ਕੀਤਾ ਸੀ ਤੇ ਉਸ ਦੇ ਦੱਸਣ 'ਤੇ ਅੱਜ ਉਸ ਨੂੰ ਰਿਕਵਰੀ ਲਈ ਐਮਪੀ ਬਸਤੀ ਵਿਚ ਲਿਆਂਦਾ ਗਿਆ ਸੀ। ਉਸ ਨੇ ਉੱਥੋਂ 2 ਪਿਸਟਲ ਕੱਢ ਕੇ ਪੁਲਿਸ 'ਤੇ ਫ਼ਾਇਰ ਕਰ ਦਿੱਤੇ ਤੇ ਭੱਜਣ ਦੀ ਕੋਸ਼ਿਸ਼ ਕੀਤੀ। ਪੁਲਿਸ ਵੱਲੋਂ 2 ਜਵਾਬੀ ਫ਼ਾਇਰ ਕੀਤੇ ਗਏ, ਜਿਸ ਨਾਲ ਸੁਨੀਲ ਕੁਮਾਰ ਦੀ ਲੱਤ 'ਤੇ ਗੋਲ਼ੀ ਲੱਗੀ ਤੇ ਉਸ ਨੂੰ ਕਾਬੂ ਕਰ ਲਿਆ ਗਿਆ। ਇਲਾਜ ਲਈ ਉਸ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।