ਬਰਨਾਲਾ, 9 ਨਵੰਬਰ (ਬਘੇਲ ਸਿੰਘ ਧਾਲੀਵਾਲ/ਚਮਕੌਰ ਸਿੰਘ ਗੱਗੀ)-ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਪੰਥਕ ਜਥੇਬੰਦੀਆਂ ਦੇ ਸਾਂਝੇ ਉਮੀਦਵਾਰ ਸ. ਗੋਵਿੰਦ ਸਿੰਘ ਜੀ ਸੰਧੂ ਸਾਬ ਦੀ ਚੋਣ ਮੁਹਿੰਮ ਨੂੰ ਭਖਾਉਣ ਲਈ ਗੋਬਿੰਦ ਸਿੰਘ ਜੀ ਦੇ ਨਾਨੀ ਜੀ ਗੀਤਇੰਦਰ ਕੌਰ ਮਾਨ ਨੇ ਹਲਕੇ ਦੇ ਪਿੰਡ ਕਰਮਗੜ ਵਿਖੇ ਘਰ ਘਰ ਜਾ ਕੇ ਆਪਣੇ ਦੋਹਤੇ ਲਈ ਵੋਟਾਂ ਮੰਗੀਆਂ,ਇਸ ਮੌਕੇ ਉਨ੍ਹਾਂ ਨਾਲ ਐਡਵੋਕੇਟ ਮਨਵੀਰ ਕੌਰ ਰਾਹੀ, ਗੁਰਜੰਟ ਸਿੰਘ ਕੱਟੂ,ਜੱਸਾ ਸਿੰਘ ਮਾਣਕੀ, ਵਿਸ਼ੇਸ਼ ਤੌਰ ਤੇ ਹਾਜ਼ਰ ਸਨ। ਉਨ੍ਹਾਂ ਪ੍ਰੈਸ ਨੂੰ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਸ. ਗੋਬਿੰਦ ਸਿੰਘ ਸੰਧੂ ਬਹੁਤ ਹੋਣਹਾਰ ਤੇ ਲਾਇਕ ਨੌਜਵਾਨ ਹੈ,ਜਿਹੜਾ ਪਿਛਲੇ ਕੁੱਝ ਸਾਲਾਂ ਤੋਂ ਬਤੌਰ ਪਾਰਟੀ ਜੱਥੇਬੰਧਕ ਸਕੱਤਰ ਪਾਰਟੀ ਸੇਵਾਵਾਂ ਨਿਭਾਉਂਦਾ ਹੋਇਆ ਬਰਨਾਲਾ ਹਲਕੇ ਵਿੱਚ ਵੀ ਕੰਮ ਕਰ ਚੁੱਕਾ ਹੈ। ਗੋਬਿੰਦ ਸਿੰਘ ਦਾ ਸੁਭਾਅ ਬਹੁਤ ਨਰਮ ਹੈ,ਉਹ ਖੁਦ ਨਸ਼ਿਆ ਤੋਂ ਰਹਿਤ ਹੈ ਤੇ ਹਲਕੇ ਦੇ ਲੋਕਾਂ ਸਮੇਤ ਪੂਰੇ ਪੰਜਾਬ ਨੂੰ ਨਸ਼ਾ ਮੁਕਤ ਦੇਖਣਾ ਚਾਹੁੰਦਾ ਹੈ। ਉਨ੍ਹਾਂ ਕਿਹਾ ਕਿ ਗੋਬਿੰਦ ਸਿੰਘ ਛੋਟੀ ਉਮਰੇ ਸਫਲ ਬਿਜਨੈਸਮੈਨ ਹੈ ਜਿਸ ਕਾਰਨ ਉਹ ਕਾਰੋਬਾਰੀ ਲੋਕਾਂ ਦੀਆਂ ਮੁਸਕਲਾਂ ਨੂੰ ਬਾਖੂਬੀ ਜਾਣਦਾ ਹੋਇਆ ਇਹਨਾਂ ਦਾ ਹੱਲ ਕਰ ਸਕਦਾ ਹੈ।ਅਖੀਰ ਉਨ੍ਹਾਂ ਕਿਹਾ ਕਿ ਅੱਜ ਕਿਸਾਨ, ਦੁਕਾਨਦਾਰ, ਨੌਜਵਾਨ ਜਾਣੀ ਹਰ ਵਰਗ ਮੌਜੂਦਾ ਸਰਕਾਰਾਂ ਤੋਂ ਦੁਖੀ ਹੈ,ਸੋ ਇਸਦੇ ਹੱਲ ਲਈ ਗੋਵਿੰਦ ਸਿੰਘ ਨੂੰ ਵੋਟਾਂ ਪਾ ਕੇ ਜਿਤਾਵੋ ਤਾਂ ਕਿ ਉਹ ਤੁਹਾਡੇ ਮਸਲੇ ਸੰਸਦ ਵਿੱਚ ਉਠਾ ਸਕੇ। ਇਸ ਮੌਕੇ ਉਨ੍ਹਾਂ ਨਾਲ ਜਥੇਦਾਰ ਬਲਦੇਵ ਸਿੰਘ ਗੰਗੋਹਰ ਡਾਕਟਰ ਕੁਲਵਿੰਦਰ ਸਿੰਘ ਕਰਮਗੜ੍ਹ, ਜਥੇਦਾਰ ਮਹਿੰਦਰ ਸਿੰਘ ਮਹਿਲ ਕਲਾਂ,ਜਸਵੀਰ ਸਿੰਘ ਬਿੱਲਾ ਸੰਘੇੜਾ, ਜਥੇਦਾਰ ਜਗਦੇਵ ਸਿੰਘ ਨਿਹਾਲੂਵਾਲ, ਜਥੇਦਾਰ ਪਰਮਜੀਤ ਸਿੰਘ ਪੰਮਾ ਮਹਿਲ ਕਲਾਂ,ਕਰਮਜੀਤ ਸਿੰਘ ਕੱਟੂ, ਸੁਰਿੰਦਰ ਸਿੰਘ ਧਾਲੀਵਾਲ ਕਰਮਗੜ੍ਹ,ਜਗਜੀਵਨ ਸਿੰਘ ਪੰਚ ਕਰਮਗੜ੍ਹ,ਡਾਕਟਰ ਸੰਜੀਵ ਜੋਸ਼ੀ ਕਰਮਗੜ੍ਹ,ਜਸਵਿੰਦਰ ਸਿੰਘ ਕਰਮਗੜ੍ਹ ਬੀਬੀ ਰਾਣੀ ਕੌਰ ਕਰਮਗੜ੍ਹ,ਬੀਬੀ ਬਲਜੀਤ ਕੌਰ ਕਰਮਗੜ੍ਹ ਆਦਿ ਆਗੂ ਹਾਜ਼ਰ ਸਨ।