ਮੁਹਾਲੀ : ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸੁਪਰਸਟਾਰ ਦਿਲਜੀਤ ਦੋਸਾਂਝ ਆਪਣੇ ਦਿਲ-ਲੁਮਿਨਾਟੀ ਇੰਡੀਆ ਟੂਰ ਤਹਿਤ ਸੋਮਵਾਰ ਨੂੰ ਆਪਣੇ ਪ੍ਰਾਈਵੇਟ ਜੈੱਟ ਰਾਹੀਂ ਸ਼ਹੀਦ ਭਗਤ ਸਿੰਘ ਇੰਟਰਨੈਸ਼ਨਲ ਏਅਰਪੋਰਟ ਪੁੱਜੇ। ਏਅਰਪੋਰਟ ’ਤੇ ਉਨ੍ਹਾਂ ਦੇ ਫੈਨਜ਼ ਨੇ ਉਨ੍ਹਾਂ ਨੂੰ ਘੇਰ ਲਿਆ ਪਰ ਦਿਲਜੀਤ ਨੇ ਵਡੀ ਸਾਦਗੀ ਅਤੇ ਮੁਸਕਾਨ ਨਾਲ ਸਾਰਿਆਂ ਦਾ ਧੰਨਵਾਦ ਕੀਤਾ। ਇਸ ਤੋਂ ਬਾਅਦ ਉਹ ਕਾਰ ਰਾਹੀਂ ਲੁਧਿਆਣਾ ਲਈ ਰਵਾਨਾ ਹੋ ਗਏ। ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਲੁਧਿਆਣਾ ’ਚ ਉਨ੍ਹਾਂ ਦਾ ਕੰਸਰਟ ਹੋਣਾ ਹੈ। ਇਸ ਤੋਂ ਪਹਿਲਾਂ 14 ਦਸੰਬਰ ਨੂੰ ਉਨ੍ਹਾਂ ਨੇ ਚੰਡੀਗੜ੍ਹ ਦੇ ਸੈਕਟਰ 34 ’ਚ ਇਕ ਸ਼ਾਨਦਾਰ ਪਰਫਾਰਮੈਂਸ ਦਿੱਤੀ ਸੀ ਜਿੱਥੇ ਵੀ ਉਨ੍ਹਾਂ ਨੂੰ ਫੈਨਸ ਦਾ ਖੂਬ ਪਿਆਰ ਮਿਲਿਆ। ਹੁਣ ਸਾਰਿਆਂ ਦੀਆਂ ਨਜ਼ਰਾਂ ਲੁਧਿਆਣਾ ’ਚ ਹੋਣ ਵਾਲੇ ਉਨ੍ਹਾਂ ਦੇ ਅਗਲੇ ਕੰਸਰਟ ’ਤੇ ਹਨ ਜਿਸ ਨੂੰ ਲੈ ਕੇ ਫੈਨਸ ’ਚ ਕਾਫੀ ਉਤਸ਼ਾਹ ਹੈ। ਫੈਨਸ ਦਾ ਕਹਿਣਾ ਹੈ ਕਿ ਨਵੇਂ ਸਾਲ ਦਾ ਜਸ਼ਨ ਦਿਲਜੀਤ ਦੋਸਾਂਝ ਦੀ ਪ੍ਰੋਫਾਰਮੈਂਸ ਨਾਲ ਮਨਾਉਣਦਾ ਮੌਕਾ ਉਨ੍ਹਾਂ ਲਈ ਯਾਦਗਾਰ ਰਹੇਗਾ।