ਬਰਨਾਲਾ, 2 ਜਨਵਰੀ (ਬਘੇਲ ਸਿੰਘ ਧਾਲੀਵਾਲ)-ਟ੍ਰਾਈਡੈਂਟ ਲਿਮਟਿਡ ਨੇ ਸਾਰੇ ਸ਼ੇਅਰ ਧਾਰਕਾਂ ਨੂੰ ਪਿਛਲੇ ਸਾਲਾਂ ਦੌਰਾਨ ਕੰਪਨੀ ਵਿੱਚ ਦਿਖਾਏ ਗਏ ਅਥਾਹ ਵਿਸ਼ਵਾਸ ਅਤੇ ਭਰੋਸੇ ਲਈ ਨਵੇਂ ਸਾਲ ਤੇ ਧੰਨਵਾਦ ਕੀਤਾ। ਪਿਆਰ ਅਤੇ ਪ੍ਰਸ਼ੰਸਾ ਦੇ ਪ੍ਰਤੀਕ ਵਜੋਂ, ਕੰਪਨੀ ਨੇ ਆਪਣੇ ਸ਼ੇਅਰਧਾਰਕਾਂ ਨੂੰ ਆਪਣਾ 'ਨਵੇਂ ਸਾਲ ਦਾ ਤੋਹਫ਼ਾ' ਦਿੱਤਾ।ਇਹ ਵਿਸ਼ੇਸ਼ ਵਾਊਚਰ ਈ-ਕਾਮਰਸ ਪਲੇਟਫਾਰਮ ' ਮਾਈ ਟ੍ਰਾਈਡੈਂਟ ' 'ਤੇ ਟ੍ਰਾਈਡੈਂਟ ਉਤਪਾਦ ਖਰੀਦਣ 'ਤੇ ਪ੍ਰਾਪਤ ਕੀਤਾ ਜਾ ਸਕਦਾ ਹੈ। ਸ਼ੇਅਰਧਾਰਕ ਟ੍ਰਾਈਡੈਂਟ ਦੇ ਵਿਸ਼ੇਸ਼ ਉਤਪਾਦ ਪੋਰਟਫੋਲੀਓ ਅਤੇ ਬੇਡ ਅਤੇ ਬਾਥ ਲਿਨਨ ਅਤੇ ਹੋਰ ਘਰੇਲੂ ਸਜਾਵਟ ਦੇ ਸੰਗ੍ਰਹਿ ਵਿਚੋੰ ਉਨ੍ਹਾਂ ਦੀਆਂ ਸਬੰਧਤ ਈਮੇਲਾਂ ਵਿੱਚ ਭੇਜੇ ਗਏ ਕੂਪਨ ਨੂੰ ਸਬਸਕਰਆਈਬ ਕਰ ਕੇ ਛੋਟ ਪ੍ਰਾਪਤ ਕਰ ਸਕਦੇ ਹਨ। 'ਮਾਈ ਟ੍ਰਾਈਡੈਂਟ' ਟ੍ਰਾਈਡੈਂਟ ਗਰੁੱਪ ਦਾ ਪ੍ਰਮੁੱਖ ਬ੍ਰਾਂਡ ਹੈ ਜੋ ਆਲੀਸ਼ਾਨ ਅਤੇ ਪ੍ਰੀਮੀਅਮ ਘਰੇਲੂ ਫਰਨੀਚਰਿੰਗ ਵਿੱਚ ਮਾਹਰ ਹੈ।ਕੰਪਨੀ ਲਗਜ਼ਰੀ, ਪ੍ਰੀਮੀਅਮ ਤੋਂ ਲੈ ਕੇ ਰੋਜ਼ਾਨਾ ਦਿਆਂ ਜ਼ਰੂਰਤਾਂ ਨੂੰ ਪੂਰਾ ਕਰਦੀ ਹੈ।ਡਿਜ਼ਾਈਨ, ਨਵੀਨਤਾ ਅਤੇ ਸਥਿਰਤਾ ਦੇ ਨਾਲ ਬ੍ਰਾਂਡ ਘਰੇਲੂ ਟੈਕਸਟਾਈਲ ਉਦਯੋਗ ਵਿੱਚ ਨਵੇ ਬੈਂਚਮਾਰਕ ਸਥਾਪਤ ਕਰ ਰਿਹਾ ਹੈ। ਗਾਹਕਾਂ ਦੀਆਂ ਮੰਗਾਂ 'ਤੇ ਸੰਪੂਰਨ ਫੋਕਸ ਦੇ ਨਾਲ, ਮਾਈ ਟ੍ਰਾਈਡੈਂਟ ਬੈੱਡ ਸ਼ੀਟਾਂ, ਤੌਲੀਏ, ਲਗਜ਼ਰੀ ਰਗਸ, ਬਾਥਰੋਬਸ ਅਤੇ ਹੋਰ ਬਹੁਤ ਸਾਰੇ ਸ਼ਾਨਦਾਰ ਉਤਪਾਦਾਂ ਦੀ ਪੇਸ਼ਕਸ਼ ਕਰਦਾ ਹੈ। ਗਾਹਕਾਂ ਨੂੰ ਆਰਾਮ, ਸ਼ੈਲੀ ਅਤੇ ਸੁੰਦਰਤਾ ਦੀ ਬੇਮਿਸਾਲ ਭਾਵਨਾ ਪ੍ਰਦਾਨ ਕਰਨ ਲਈ ਹਰ ਉਤਪਾਦ ਅਤੇ ਆਈਟਮ ਨੂੰ ਪੂਰੀ ਸ਼ੁੱਧਤਾ , ਸਟੀਕਤਾ ਅਤੇ ਵੇਰਵੇ ਵੱਲ ਧਿਆਨ ਨਾਲ ਤਿਆਰ ਕੀਤਾ ਗਿਆ ਹੈ। ਮਾਈ ਟ੍ਰਾਈਡੈਂਟ ਉਤਪਾਦ ਦੇਸ਼ ਦੇ ਸਾਰੇ ਪ੍ਰਮੁੱਖ ਹੋਟਲਾਂ ਵਿੱਚ ਪਾਏ ਜਾ ਸਕਦੇ ਹਨ। ਬ੍ਰਾਂਡ , https://www.mytrident.com/ 'ਤੇ ਇੱਕ ਆਸਾਨ ਔਨਲਾਈਨ ਖਰੀਦਦਾਰੀ ਅਨੁਭਵ ਵੀ ਪ੍ਰਦਾਨ ਕਰਦਾ ਹੈ।