ਬਰਨਾਲਾ, 1 ਜਨਵਰੀ (ਚਮਕੌਰ ਸਿੰਘ ਗੱਗੀ)-ਹੁਣ ਤੱਕ ਤੁਸੀਂ ਸਿਰਫ਼ ਕਹਾਣੀਆਂ, ਟੀਵੀ ਫਿਲਮਾਂ ਵਿੱਚ ਹੀ ਜਾਦੂ ਦੇਖਿਆ ਹੋਵੇਗਾ, ਪਰ ਹੁਣ ਬਰਨਾਲਾ ਦੇ ਵਿੱਚ ਸੰਸਾਰ ਪ੍ਰਸਿੱਧ ਜਾਦੂਗਰ ਸਨੀ ਸਮਰਾਟ ਆਪਣੇ ਦਿਲ ਖਿੱਚਵੇਂ ਜਾਦੂਆਂ ਨਾਲ ਦਰਸ਼ਕਾਂ ਨੂੰ ਕੀਲ ਰਹੇ ਹਨ। ਜਿਕਰਯੋਗ ਹੈ ਕਿ ਸੰਸਾਰ ਪ੍ਰਸਿੱਧ ਜਾਦੂਗਰ ਸਨੀ ਸਮਰਾਟ ਨੇ ਆਪਣੀ ਬਾਰਾਂ ਸਾਲ ਦੀ ਉਮਰ ਵਿੱਚ ਜਾਦੂ ਸਿੱਖ ਕੇ ਪਹਿਲਾ ਸੋ ਕੀਤਾ ਸੀ, ਜਿਸ ਤੋਂ ਬਾਅਦ ਜਾਦੂ ਵਿੱਚ ਅਜਿਹੀ ਮੁਹਾਰਤ ਹਾਸਿਲ ਕੀਤੀ ਕੁਝ ਸਮੇਂ ਵਿੱਚ ਹੀ ਸੰਸਾਰ ਪ੍ਰਸਿੱਧ ਜਾਦੂਗਰਾਂ ਵਿੱਚ ਨਾਮ ਪਹੁੰਚ ਗਿਆ, ਵੀਹ ਸਾਲਾਂ ਦੇ ਵੱਡੇ ਤਜੁਰਬੇ ਨਾਲ ਪਹਿਲੀ ਵਾਰ ਪੰਜਾਬ ਪਹੁੰਚੇ ਅਤੇ ਪੰਜਾਬ ਦੇ ਬਰਨਾਲਾ ਵਿੱਚ ਸ੍ਰੀ ਮਹਾਂ ਸ਼ਕਤੀ ਕਲਾਂ ਮੰਚ ਵਿੱਚ ਰੋਜ਼ਾਨਾ ਆਪਣੀ ਜਾਦੂਈ ਕਲਾ ਦੇ ਜੌਹਰ ਦਿਖਾਏ ਜਾ ਰਹੇ ਹਨ, ਦੇਸ਼ ਦਾ ਸਭ ਤੋਂ ਗਤੀਸ਼ੀਲ ਜਾਦੂਗਰ ਸਨੀ ਸਮਰਾਟ ਅਤੇ ਉਹਨਾਂ ਦਾ ਚਮਤਕਾਰੀ ਜਾਦੂਈ ਰੰਗੀਨ ਭਰਮ ਪਹਿਲੀ ਵਾਰ ਬਰਨਾਲਾ ਵਿਖੇ ਦਿਖਾਇਆ ਜਾ ਰਿਹਾ ਹੈ, ਰੋਜ਼ਾਨਾ ਦੋ ਸੋਅ ਅਤੇ ਐਤਵਾਰ ਨੂੰ ਤਿੰਨ ਸੋਅ ਦਿਖਾਏ ਜਾ ਰਹੇ ਹਨ, ਬੱਚਿਆਂ ਦੇ ਬੌਧਿਕ ਵਿਕਾਸ ਨੂੰ ਉੱਚਾ ਚੁੱਕਣ ਅਤੇ ਵਹਿਮਾਂ ਭਰਮਾਂ ਤੋਂ ਦੂਰ ਕਰਨ ਲਈ ਆਪਣੇ ਬੱਚਿਆਂ ਨੂੰ ਇੱਕ ਵਾਰ ਜਰੂਰ ਸਨੀ ਸਮਰਾਟ ਦੇ ਜਾਦੂਈ ਟਰਿੱਕ ਜਰੂਰ ਦਿਖਾਓ ਅਤੇ ਇਸ ਅਣਦੇਖੀ ਰਹੱਸਮਈ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣੀਆਂ ਅੱਖਾਂ ਨਾਲ ਜ਼ਿੰਦਗੀ ਦੇ ਸਭ ਤੋਂ ਦਿਲਚਸਪ ਅਨੁਭਵ ਨੂੰ ਵੇਖੋ।