ਅੰਮ੍ਰਿਤਸਰ: ਅੰਮ੍ਰਿਤਸਰ ਦੇ ਖੰਡਵਾਲਾ ਇਲਾਕੇ 'ਚ ਸ਼ੁੱਕਰਵਾਰ ਅੱਧੀ ਰਾਤ 12:30 ਵਜੇ ਗ੍ਰਨੇਡ ਹਮਲਾ ਹੋਇਆ। ਬਾਈਕ ਸਵਾਰ ਦੋ ਨੌਜਵਾਨਾਂ ਨੇ ਠਾਕੁਰਦੁਆਰਾ ਮੰਦਰ ਦੇ ਬਾਹਰ ਗ੍ਰਨੇਡ ਨਾਲ ਹਮਲਾ ਕੀਤਾ। ਇਸ ਹਮਲੇ 'ਚ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਹਮਲੇ ਨੂੰ ਛੁਪਾਉਣ ਲਈ ਪੁਲਿਸ ਨੇ ਰਾਤ ਨੂੰ ਹੀ ਇਸ ਨੂੰ ਹਰੇ ਰੰਗ ਦੇ ਪਰਦੇ ਨਾਲ ਢੱਕ ਕੇ ਸਾਫ਼ ਕਰਵਾ ਦਿੱਤਾ। ਗ੍ਰਨੇਡ ਹਮਲੇ ਕਾਰਨ ਮੰਦਰ ਦੀ ਪਹਿਲੀ ਮੰਜ਼ਿਲ ਦੀ ਕੰਧ, ਦਰਵਾਜ਼ੇ ਅਤੇ ਸ਼ੀਸ਼ੇ ਨੁਕਸਾਨੇ ਗਏ।