Thursday, March 20, 2025
24 Punjabi News World
Mobile No: + 31 6 39 55 2600
Email id: hssandhu8@gmail.com

Punjab

ਲੁਧਿਆਣਾ ’ਚ ਹਰ ਰੋਜ਼ 6 ਲੱਖ ਲੀਟਰ ਨਕਲੀ ਦੁੱਧ ਵਿਕਦੈ

March 19, 2025 12:08 PM

ਲੁਧਿਆਣਾ ਸ਼ਹਿਰ ਵਿੱਚ ਖੁੱਲ੍ਹੇਆਮ ਵਿਕ ਰਹੇ ਨਕਲੀ ਦੁੱਧ ਦਾ ਮਾਮਲਾ ਪਸ਼ੂ-ਪਾਲਕਾਂ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਹੈਬੋਵਾਲ ਫੇਰੀ ਦੌਰਾਨ ਹੋਏ ਲੋਕ-ਮਿਲਣੀ ਸਮਾਗਮ ਵਿੱਚ ਬੇਝਿਜਕ ਹੋ ਕੇ ਉਠਾਇਆ ਗਿਆ। ਇਸ ਮੌਕੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਵਿਧਾਨ ਸਭਾ ਹਲਕਾ ਪੱਛਮੀ ਲੁਧਿਆਣਾ ਜ਼ਿਮਨੀ ਚੋਣ ਦੇ ਉਮੀਦਵਾਰ ਸੰਜੀਵ ਅਰੋੜਾ ਮੈਂਬਰ ਰਾਜ ਸਭਾ ਵੀ ਮੌਜੂਦ ਸਨ। ਲੁਧਿਆਣਾ ਸ਼ਹਿਰ ਵਿੱਚ ਇਸ ਵੇਲੇ ਨਕਲੀ ਦੁੱਧ ਤਿਆਰ ਕਰਕੇ ਵੇਚਣ ਦਾ ਰੁਝਾਨ ਦਿਨ-ਬ-ਦਿਨ ਵੱਧਦਾ ਜਾ ਰਿਹਾ ਹੈ, ਜਿਸ ਨਾਲ ਜਿੱਥੇ ਮਨੁੱਖੀ ਸਿਹਤ ਉਪਰ ਮਾੜਾ ਪ੍ਰਭਾਵ ਪੈਂਦਾ ਹੈ, ਉੱਥੇ ਹੀ ਪਸ਼ੂ ਪਾਲਕਾਂ ਦੀ ਆਰਥਿਕ ਸਥਿਤੀ ਨੂੰ ਇਸ ਨਾਲ ਭਾਰੀ ਸੱਟ ਵੱਜ ਰਹੀ ਹੈ। ਇਸ ਗੱਲ ਦਾ ਖੁਲਾਸਾ ਕੁਲਦੀਪ ਸਿੰਘ ਲਾਹੌਰੀਆ ਪ੍ਰਧਾਨ ਹੈਬੋਵਾਲ ਡੇਅਰੀ ਐਸੋਸੀਏਸ਼ਨ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੋਲ ਲੋਕ ਮਿਲਣੀ ਦੌਰਾਨ ਕੀਤਾ। ਇਸ ਉਪਰੰਤ ਪ੍ਰਧਾਨ ਲਾਹੌਰੀਆ ਨੇ ਪੰਜਾਬੀ ਜਾਗਰਣ ਨੂੰ ਦੱਸਿਆ ਕਿ ਡੇਅਰੀ ਕੰਪਲੈਕਸ ਹੈਬੋਵਾਲ ਅਤੇ ਡੇਅਰੀ ਕੰਪਲੈਕਸ ਤਾਜਪੁਰ ਰੋਡ ਲੁਧਿਆਣਾ ਵਿੱਚ 483 ਪਸ਼ੂ ਡੇਅਰੀਆਂ ਵਿੱਚ ਲਗਭਗ 38000 ਤੋਂ ਲੈ ਕੇ 42000 ਦੁਧਾਰੂ ਪਸ਼ੂ ਹਨ, ਜਿਨ੍ਹਾਂ ਤੋਂ ਰੋਜ਼ਾਨਾ ਲਗਭਗ 4.50 ਲੱਖ ਲੀਟਰ ਦੁੱਧ ਮਿਲਦਾ ਹੈ, ਜਦਕਿ ਕਿ ਇਸ ਤੋਂ ਇਲਾਵਾ ਸ਼ਹਿਰ ਨਿਵਾਸੀਆਂ ਲਈ ਦੁੱਧ ਦੀ ਮੰਗ ਪੂਰੀ ਕਰਨ ਲਈ 4.50 ਲੱਖ ਲੀਟਰ ਦੁੱਧ ਵੇਰਕਾ ਅਤੇ ਅਮੁਲ ਤੋਂ ਆਉਂਦਾ ਹੈ। ਲੁਧਿਆਣਾ ਸ਼ਹਿਰ ਵਿੱਚ ਰੋਜ਼ਾਨਾ 15 ਲੱਖ ਲੀਟਰ ਦੁੱਧ ਦੀ ਖਪਤ ਹੁੰਦੀ ਹੈ, ਜਿਸ ਵਿੱਚ 9 ਲੱਖ ਲੀਟਰ ਪਸ਼ੂ ਡੇਅਰੀਆਂ, ਵੇਰਕਾ ਮਿਲਕ ਪਲਾਂਟ ਲੁਧਿਆਣਾ ਅਤੇ ਅਮੁਲ ਮਿਲਕ ਪਲਾਂਟ ਤੋਂ ਪ੍ਰਾਪਤ ਹੁੰਦਾ ਹੈ, ਜਦ ਕਿ ਲਗਭਗ 6 ਲੱਖ ਲੀਟਰ ਦੁੱਧ ਰਸਾਇਣਕ ਤੱਤਾਂ ਨਾਲ ਤਿਆਰ ਕੀਤਾ ਹੋਇਆ, ਲੁਧਿਆਣਾ ਸ਼ਹਿਰ ਵਿਚ ਵਿਸ਼ੇਸ਼ ਕਰਕੇ ਗਰੀਬ ਬਸਤੀਆਂ ਵਿੱਚ ਵੇਚਿਆ ਜਾ ਰਿਹਾ ਹੈ। ਉਨ੍ਹਾਂ ਮੁਤਾਬਕ ਦੁਧਾਰੂ ਪਸ਼ੂਆਂ ਤੋਂ ਪ੍ਰਾਪਤ ਕੀਤਾ ਦੁੱਧ ਮਹਿੰਗਾ ਹੋਣ ਕਰਕੇ ਗਰੀਬ ਲੋਕ ਸਸਤਾ ਦੁੱਧ ਖ੍ਰੀਦ ਕੇ ਆਪਣਾ ਡੰਗ ਪੂਰਾ ਕਰ ਰਹੇ ਹਨ। ਨਕਲੀ ਦੁੱਧ 45 ਤੋਂ 50 ਰੁਪਏ ਦਾ ਇੱਕ ਲੀਟਰ ਵਿਕ ਰਿਹਾ ਹੈ, ਜਦ ਕਿ ਮੱਝਾਂ ਦੇ ਦੁੱਧ ਦਾ ਭਾਅ 70 ਤੋਂ 80 ਰੁਪਏ ਲੀਟਰ ਅਤੇ ਗਾਵਾਂ ਦੇ ਦੁੱਧ ਦਾ ਭਾਅ 50 ਤੋਂ 55 ਰੁਪਏ ਪ੍ਰਤੀ ਲੀਟਰ ਹੈ। ਇਸ ਵੇਲੇ ਬਾਜ਼ਾਰ ਵਿੱਚ ਇੱਕ ਪਾਸੇ 120 ਰੁਪਏ ਤੋਂ ਲੈ ਕੇ 180 ਰੁਪਏ ਤਕ ਇੱਕ ਕਿਲੋ ਪਨੀਰ ਮਿਲ ਰਿਹਾ ਹੈ ਜਦ ਕਿ ਦੂਜੇ ਪਾਸੇ ਮੱਝਾਂ-ਗਾਵਾਂ ਦੇ ਦੁੱਧ ਤੋਂ ਤਿਆਰ ਕੀਤਾ ਗਿਆ ਪਨੀਰ 360 ਰੁਪਏ ਤੋਂ 400 ਰੁਪਏ ਪ੍ਰਤੀ ਕਿੱਲੋ ਮਿਲਦਾ ਹੈ। ਹੁਣ ਇਹ ਪ੍ਰਸ਼ਨ ਖੜ੍ਹਾ ਹੋ ਗਿਆ ਕਿ ਸਸਤੇ ਭਾਅ ਵਿੱਚ ਸ਼ਹਿਰ ਵਿੱਚ ਦੁੱਧ, ਪਨੀਰ ਅਤੇ ਖੋਆ ਕਿਥੋਂ ਆਉਂਦਾ ਹੈ? ਉਨ੍ਹਾਂ ਦੱਸਿਆ ਕਿ ਸ਼ਹਿਰ ਵਿੱਚ ਵੀ ਨਕਲੀ ਦੁੱਧ ਅਤੇ ਦੁੱਧ ਤੋਂ ਤਿਆਰ ਹੋਰ ਉਤਪਾਦ ਤਿਆਰ ਕੀਤੇ ਜਾਂਦੇ ਹਨ। ਇਸ ਤੋਂ ਇਲਾਵਾ ਲਾਗਲੇ ਸ਼ਹਿਰਾਂ ਅਤੇ ਪਿੰਡਾਂ ਵਿੱਚੋਂ ਵੀ ਨਕਲੀ ਦੁੱਧ, ਪਨੀਰ ਅਤੇ ਖੋਆ ਤਿਆਰ ਕਰਕੇ ਸ਼ਹਿਰ ਵਿੱਚ ਵੇਚ ਕੇ ਜਿਥੇ ਮੋਟੀ ਕਮਾਈ ਕੀਤੀ ਜਾ ਰਹੀ ਹੈ ਉੱਥੇ ਹੀ ਭੋਲੇ-ਭਾਲੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪਸ਼ੂਆਂ ਦਾ ਚਾਰਾ ਅਤੇ ਦਾਣਾ ਮਹਿੰਗਾ ਹੋਣ ਕਾਰਨ ਮੱਝਾਂ - ਗਾਵਾਂ ਦਾ ਦੁੱਧ ਮਹਿੰਗਾ ਹੈ, ਜਿਸ ਕਰਕੇ ਮੱਝਾਂ-ਗਾਵਾਂ ਦਾ ਦੁੱਧ ਘੱਟ ਭਾਅ ਤੇ ਵੇਚ ਕੇ ਪਸ਼ੂ ਪਾਲਕਾਂ ਨੂੰ ਘਾਟਾ ਪੈਂਦਾ ਹੈ। ਇਸ ਵੇਲੇ ਇੱਕ ਤਾਂ ਮੱਝਾਂ-ਗਾਵਾਂ ਬਹੁਤ ਮਹਿੰਗੀਆਂ ਹਨ, ਦੂਜਾ ਉਨ੍ਹਾਂ ਨੂੰ ਪਾਲਣ ਲਈ ਬਹੁਤ ਖਰਚ ਕਰਨਾ ਪੈਂਦਾ ਹੈ। ਇੱਕ ਸਧਾਰਨ ਮੱਝ ਦਾ ਮੁੱਲ ਡੇਢ ਲੱਖ ਰੁਪਏ ਤੋਂ ਲੈ ਕੇ 2 ਲੱਖ ਰੁਪਏ ਹੈ। ਇਸ ਲਈ ਨਕਲੀ ਦੁੱਧ ਨੂੰ ਨਕੇਲ ਪਾਉਣੀ ਚਾਹੀਦੀ ਹੈ। ਸ਼ਹਿਰ ਵਿੱਚ ਵਿਕ ਰਹੇ ਨਕਲੀ ਦੁੱਧ ਅਤੇ ਨਕਲੀ ਦੁੱਧ ਉਤਪਾਦਾਂ ਬਾਰੇ ਜਦੋਂ ਜਿਲ੍ਹਾ ਸਿਹਤ ਅਫਸਰ ਡਾ: ਅਮਰਜੀਤ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਨਕਲੀ ਦੁੱਧ ਵੇਚਣ ਵਾਲਿਆਂ ਉਪਰ ਸਖਤ ਨਿਗਰਾਨੀ ਰੱਖੀ ਜਾ ਰਹੀ ਹੈ। ਨਕਲੀ ਦੁੱਧ ਦਾ ਪਤਾ ਲਗਾਉਣ ਲਈ ਦੁੱਧ ਅਤੇ ਦੁੱਧ ਤੋਂ ਤਿਆਰ ਉਤਪਾਦਾਂ ਦੀ ਗੁਣਵੱਤਾ ਜਾਂਚਣ ਲਈ ਲਗਾਤਾਰ ਨਮੂਨੇ ਭਰ ਕੇ ਪ੍ਰਯੋਗਸ਼ਾਲਾ ਵਿਚ ਜਾਂਚ ਜਾ ਰਹੇ ਹਨ। ਡਾ: ਅਮਰਜੀਤ ਕੌਰ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਸਤੰਬਰ 2024 ਤੋਂ 20 ਜਨਵਰੀ 2025 ਤੱਕ ਪਨੀਰ ਦੇ ਲਗਭਗ 33 ਨਮੂਨੇ ਭਰੇ ਗਏ, ਜਿਨ੍ਹਾਂ ਵਿਚੋਂ 20 ਨਮੂਨੇ ਪਾਸ ਜਦਕਿ 13 ਨਮੂਨੇ ਫੇਲ੍ਹ ਹੋਏ ਹਨ। ਇਸੇ ਤਰ੍ਹਾਂ ਹੀ ਦੇਸੀ ਘਿਓ ਦੇ ਲਗਭਗ 20 ਨਮੂਨੇ ਭਰੇ ਗਏ ਜਿਨ੍ਹਾਂ ਵਿੱਚੋਂ 14 ਨਮੂਨੇ ਪਾਸ ਜਦਕਿ 6 ਨਮੂਨੇ ਫੇਲ੍ਹ, ਦੁੱਧ ਦੇ ਲਗਭਗ 10 ਨਮੂਨੇ ਭਰੇ ਗਏ, ਜਿਨ੍ਹਾ ਵਿਚੋਂ 8 ਨਮੂਨੇ ਫੇਲ੍ਹ ਜਦਕਿ ਸਿਰਫ 2 ਨਮੂਨੇ ਪਾਸ ਹੋਏ , ਖੋਏ ਦੇ 7 ਨਮੂਨੇ ਭਰੇ ਗਏ, ਜਿਨ੍ਹਾਂ ਵਿਚੋਂ 6 ਨਮੂਨੇ ਪਾਸ ਅਤੇ 1 ਨਮੂਨਾ ਫੇਲ੍ਹ ਪਾਇਆ ਗਿਆ। ਉਨ੍ਹਾਂ ਦੱਸਿਆ ਕਿ ਜਿਹੜੇ ਪਦਾਰਥਾਂ ਦੇ ਨਮੂਨੇ ਫੇਲ੍ਹ ਪਾਏ ਗਏ, ਦੀ ਖ੍ਰੀਦੋ-ਫਰੋਖਤ ਕਰਨ ਵਾਲਿਆਂ ਵਿਰੁੱਧ ਫੂਡ ਸੇਫਟੀ ਐਕਟ ਅਧੀਨ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਜਿਲ੍ਹਾ ਸਿਹਤ ਪ੍ਰਸ਼ਾਸਨ ਨੇ ਕਿਹਾ ਕਿ ਭਵਿੱਖ ਵਿੱਚ ਵੀ ਮਿਲਾਵਟੀ ਖਾਧ ਪਦਾਰਥਾਂ ਦੀ ਖ੍ਰੀਦੋ-ਫਰੋਖਤ ਕਰਨ ਵਾਲਿਆਂ ਵਿਰੁੱਧ ਅਚਨਚੇਤ ਨਿਰੀਖਣ ਦਾ ਸਿਲਸਿਲਾ ਜਾਰੀ ਰਹੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਨਕਲੀ ਦੁੱਧ ਤਿਆਰ ਕਰਨ ਵਾਲਿਆਂ ਵਿਰੁੱਧ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਇਸ ਗੋਰਖਧੰਦੇ ਨੂੰ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਜੇਕਰ ਇਸ ਧੰਦੇ ਨੂੰ ਨਾ ਰੋਕਿਆ ਗਿਆ ਤਾਂ ਕੱਲ੍ਹ ਨੂੰ ਇਹ ਦੁੱਧ ਸਾਡੀਆਂ ਰਸੋਈਆਂ ਤੱਕ ਆਣ ਅੱਪੜੇਗਾ! ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਿਹਤ ਵਿਭਾਗ ਨੂੰ ਸੂਚਨਾ ਦੇਣ ਜਿਥੇ ਸ਼ੱਕੀ ਸਸਤਾ ਦੁੱਧ ਅਤੇ ਦੁੱਧ ਉਤਪਾਦ ਵੇਚੇ ਜਾ ਰਹੇ ਹਨ, ਤਾਂ ਜੋ ਦੋਸ਼ੀਆਂ ਵਿਰੁੱਧ ਬਣਦੀ ਕਾਰਵਾਈ ਕੀਤੀ ਜਾ ਸਕੇ! ਉਨ੍ਹਾਂ ਕਿਹਾ ਕਿ ਸੂਚਨਾ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ।

Have something to say? Post your comment

More From Punjab

ਜੀਜੇ ਨੇ ਸਹੁਰੇ ਘਰ ਜਾ ਕੇ ਸਾਲੇ ਦੀ ਲੱਤ ’ਚ ਮਾਰ ਗੋਲੀ, ਕੇਸ ਦਰਜ

ਜੀਜੇ ਨੇ ਸਹੁਰੇ ਘਰ ਜਾ ਕੇ ਸਾਲੇ ਦੀ ਲੱਤ ’ਚ ਮਾਰ ਗੋਲੀ, ਕੇਸ ਦਰਜ

HRTC ਦੀਆਂ ਬੱਸਾਂ 'ਤੇ ਹਮਲੇ ਤੋਂ ਬਾਅਦ ਊਨਾ ਤੋਂ ਹੁਸ਼ਿਆਰਪੁਰ ਦੇ 10 ਰੂਟ ਸਸਪੈਂਡ, ਹਿਮਾਚਲ ਦਾ ਇਹ ਇਲਾਕਾ ਪੁਲਿਸ ਛਾਉਣੀ 'ਚ ਤਬਦੀਲ

HRTC ਦੀਆਂ ਬੱਸਾਂ 'ਤੇ ਹਮਲੇ ਤੋਂ ਬਾਅਦ ਊਨਾ ਤੋਂ ਹੁਸ਼ਿਆਰਪੁਰ ਦੇ 10 ਰੂਟ ਸਸਪੈਂਡ, ਹਿਮਾਚਲ ਦਾ ਇਹ ਇਲਾਕਾ ਪੁਲਿਸ ਛਾਉਣੀ 'ਚ ਤਬਦੀਲ

ਸਿਰ ਤੇ ਵਾਲ ਆਉਣ ਲਈ ਲਵਾਈ ਦਵਾਈ ਕਾਰਨ ਅੱਖਾਂ ਤੇ ਪਿਆ ਬੁਰਾ ਅਸਰ -- ਕੈਂਪ ਲਾਉਣ ਵਾਲੇ ਖਿਲਾਫ ਪਰਚਾ ਦਰਜ ਸੈਲੂਨ ਕੀਤਾ ਸੀਲ 

ਸਿਰ ਤੇ ਵਾਲ ਆਉਣ ਲਈ ਲਵਾਈ ਦਵਾਈ ਕਾਰਨ ਅੱਖਾਂ ਤੇ ਪਿਆ ਬੁਰਾ ਅਸਰ -- ਕੈਂਪ ਲਾਉਣ ਵਾਲੇ ਖਿਲਾਫ ਪਰਚਾ ਦਰਜ ਸੈਲੂਨ ਕੀਤਾ ਸੀਲ 

ਹਸਪਤਾਲ ਦੀਆਂ ਕਮਜ਼ੋਰ ਕੜੀਆਂ ’ਤੇ ਪਰਦਾ ਪਾਉਣ ’ਚ ਸਫ਼ਲ ਰਿਹੈ ਸਿਹਤ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ

ਹਸਪਤਾਲ ਦੀਆਂ ਕਮਜ਼ੋਰ ਕੜੀਆਂ ’ਤੇ ਪਰਦਾ ਪਾਉਣ ’ਚ ਸਫ਼ਲ ਰਿਹੈ ਸਿਹਤ ਵਿਭਾਗ ਤੇ ਜ਼ਿਲ੍ਹਾ ਪ੍ਰਸ਼ਾਸਨ

ਯੂਟਿਊਬਰ ਰੋਜਰ ਸੰਧੂ ਦੇ ਘਰ 'ਤੇ ਗ੍ਰੇਨੇਡ ਨਾਲ ਹਮਲਾ ਕਰਨ ਵਾਲੇ ਹਮਲਾਵਰ ਦਾ ਪੁਲਿਸ ਨਾਲ ਮੁਕਾਬਲਾ, ਲੱਤ 'ਚ ਲੱਗੀ ਗੋਲ਼ੀ

ਯੂਟਿਊਬਰ ਰੋਜਰ ਸੰਧੂ ਦੇ ਘਰ 'ਤੇ ਗ੍ਰੇਨੇਡ ਨਾਲ ਹਮਲਾ ਕਰਨ ਵਾਲੇ ਹਮਲਾਵਰ ਦਾ ਪੁਲਿਸ ਨਾਲ ਮੁਕਾਬਲਾ, ਲੱਤ 'ਚ ਲੱਗੀ ਗੋਲ਼ੀ

ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 113ਵੇਂ ਦਿਨ ਵੀ ਜਾਰੀ, ‘ਫਸਲ ਬਚਾਓ, ਨਸਲ ਬਚਾਓ’ ਮਹਾਪੰਚਾਇਤ 30 ਨੂੰ

ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ 113ਵੇਂ ਦਿਨ ਵੀ ਜਾਰੀ, ‘ਫਸਲ ਬਚਾਓ, ਨਸਲ ਬਚਾਓ’ ਮਹਾਪੰਚਾਇਤ 30 ਨੂੰ

ਫਰੀਦਕੋਟ ਦੇ ਗੁਰਪ੍ਰੀਤ ਕਤਲ ਕੇਸ 'ਚ ਵੱਡਾ ਖੁਲਾਸਾ, SIT ਦਾ ਦਾਅਵਾ - ਜਾਣਦਾ ਸੀ ਅੰਮ੍ਰਿਤਪਾਲ ਦੇ ਰਾਜ਼, ਇਸ ਲਈ ਕੀਤਾ ਕਤਲ

ਫਰੀਦਕੋਟ ਦੇ ਗੁਰਪ੍ਰੀਤ ਕਤਲ ਕੇਸ 'ਚ ਵੱਡਾ ਖੁਲਾਸਾ, SIT ਦਾ ਦਾਅਵਾ - ਜਾਣਦਾ ਸੀ ਅੰਮ੍ਰਿਤਪਾਲ ਦੇ ਰਾਜ਼, ਇਸ ਲਈ ਕੀਤਾ ਕਤਲ

ਮੋਗਾ ਪੁਲਿਸ ਨੇ ਤੜਕਸਾਰ ਮੁੜ ਕੀਤਾ ਐਨਕਾਊਂਟਰ, ਬੰਬੀਹਾ ਗਰੁੱਪ ਦਾ ਇੱਕ ਬਦਮਾਸ਼ ਜ਼ਖ਼ਮੀ; 32 ਬੋਰ ਪਿਸਤੌਲ ਤੇ ਦੋ ਜਿੰਦਾ ਕਾਰਤੂਸ ਬਰਾਮਦ

ਮੋਗਾ ਪੁਲਿਸ ਨੇ ਤੜਕਸਾਰ ਮੁੜ ਕੀਤਾ ਐਨਕਾਊਂਟਰ, ਬੰਬੀਹਾ ਗਰੁੱਪ ਦਾ ਇੱਕ ਬਦਮਾਸ਼ ਜ਼ਖ਼ਮੀ; 32 ਬੋਰ ਪਿਸਤੌਲ ਤੇ ਦੋ ਜਿੰਦਾ ਕਾਰਤੂਸ ਬਰਾਮਦ

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਛੋਟੇ ਸਿੱਧੂ ਦਾ ਜਨਮਦਿਨ ਮਨਾਉਣ ਪਹੁੰਚੇ ਪਿੰਡ ਮੂਸਾ, ਕੇਕ ਕੱਟ ਕੇ ਪਰਿਵਾਰ ਨੂੰ ਦਿੱਤੀ ਵਧਾਈ

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਛੋਟੇ ਸਿੱਧੂ ਦਾ ਜਨਮਦਿਨ ਮਨਾਉਣ ਪਹੁੰਚੇ ਪਿੰਡ ਮੂਸਾ, ਕੇਕ ਕੱਟ ਕੇ ਪਰਿਵਾਰ ਨੂੰ ਦਿੱਤੀ ਵਧਾਈ

ਅੰਮ੍ਰਿਤਸਰ 'ਚ ਮੰਦਰ 'ਤੇ ਗ੍ਰਨੇਡ ਹਮਲਾ ਕਰਨ ਵਾਲਾ ਇਕ ਬਦਮਾਸ਼ ਢੇਰ, ਦੂਜਾ ਫਰਾਰ; CCTV ਫੁਟੇਜ 'ਚ ਨਜ਼ਰ ਆਏ ਸੀ ਹਮਲਾਵਰ

ਅੰਮ੍ਰਿਤਸਰ 'ਚ ਮੰਦਰ 'ਤੇ ਗ੍ਰਨੇਡ ਹਮਲਾ ਕਰਨ ਵਾਲਾ ਇਕ ਬਦਮਾਸ਼ ਢੇਰ, ਦੂਜਾ ਫਰਾਰ; CCTV ਫੁਟੇਜ 'ਚ ਨਜ਼ਰ ਆਏ ਸੀ ਹਮਲਾਵਰ