ਧਨੌਲਾ, 19 ਮਾਰਚ (ਚਮਕੌਰ ਸਿੰਘ ਗੱਗੀ)-ਬੀਤੇ ਦਿਨੀ ਖੰਨੇ ਦੇ ਇੱਕ ਵਿਅਕਤੀ ਵੱਲੋਂ ਸੰਗਰੂਰ ਧਨੌਲਾ ਬਰਨਾਲਾ ਦੇ ਗੰਜੇ ਪਨ ਦਾ ਸ਼ਿਕਾਰ ਵਿਅਕਤੀਆਂ ਲਈ ਸਿਰ ਤੇ ਦਵਾਈ ਲਾ ਕੇ ਸਿਰ ਦੇ ਵਾਲ ਸਰਤੀਆਂ ਲਿਆਉਣ ਵਾਲਿਆਂ ਵਲੋਂ ਸਿਰ ਤੇ ਲਾਈ ਦਵਾਈ ਕਾਰਨ ਅੱਖਾਂ ਤੇ ਬੁਰਾ ਅਸਰ ਪੈਂਣ ਤੋਂ ਬਾਅਦ ਪ੍ਰਸਾਸਨ ਵਲੋਂ ਕੈਮੀਕਲ ਲਾਉਣ ਅਤੇ ਕੈਂਪ ਦਾ ਪ੍ਰਬੰਧਕਾ ਖ਼ਿਲਾਫ਼ ਪੁਲਿਸ ਵਲੋਂ ਕਰਵਾਈ ਕੀਤੀ ਗਈ ਹੈ ਅਤੇ ਖੰਨਾ ਸਥਿਤ ਦੁਕਾਨ ਨੂੰ ਵੀ ਸੀਲ ਕੀਤਾ ਗਿਆ ਹੈ, ਜਿਕਰਯੋਗ ਹੈ ਕਿ ਖੰਨਾ ਵਿੱਚ ਸੈਲੂਨ ਚਲਾਉਣ ਵਾਲੇ ਅਮਨਦੀਪ ਨਾਮ ਦੇ ਵਿਅਕਤੀ ਵਲੋਂ ਸਿਰ ਤੇ ਕਿਸੇ ਖਾਸ ਕਿਸਮ ਦਾ ਕੈਮੀਕਲ ਲਾ ਕੇ ਸਿਰ ਤੇ ਰੁਕੇ ਹੋਏ ਜਾ ਝੜੇ ਹੋਏ ਵਾਲ ਦੁਬਾਰਾ ਲਿਆਉਣ ਦਾ ਦਾਅਵਾ ਕੀਤਾ ਜਾ ਰਿਹਾ ਸੀ ਜਿੱਥੇ ਵੱਡੀ ਗਿਣਤੀ ਵਿੱਚ ਲੋਕ ਪਹੁੰਚ ਰਹੇ ਸਨ, ਜਿਸ ਤੋ ਪ੍ਰਭਾਵਿਤ ਹੋਏ ਧਨੌਲਾ ਦੇ ਕੁਝ ਸਮਾਜ ਸੇਵੀ ਵਿਅਕਤੀਆਂ ਵੱਲੋਂ ਸੰਗਰੂਰ ਵਿਖੇ ਕੈਂਪ ਆਯੋਜਿਤ ਕੀਤਾ ਗਿਆ, ਜਿਸ ਦਾ ਪ੍ਰਚਾਰ ਵੀ ਕੀਤਾ ਗਿਆ, ਉਕਤ ਵਿਅਕਤੀਆਂ ਵੱਲੋਂ ਲਾਏ ਇਸ ਕੈਂਪ ਵਿੱਚ ਵੱਡੀ ਗਿਣਤੀ ਵਿੱਚ ਔਰਤਾਂ ਮਰਦ ਸਮੇਤ ਨੌਜਵਾਨ ਮੁੰਡੇ ਕੁੜੀਆਂ ਪਹੁੰਚੀਆਂ, ਜਿਵੇਂ ਹੀ ਸਿਰ ਤੇ ਦਵਾਈ ਲਾਉਣੀ ਸੁਰੂ ਕੀਤੀ ਤਾਂ ਕੁਝ ਸਮੇਂ ਬਾਅਦ ਹੀ ਲੋਕਾਂ ਦੀਆਂ ਅੱਖਾਂ ਵਿੱਚ ਲਾਲੀ ਆਉਣੀ ਸੁਰੂ ਹੋ ਗਈ, ਦੇਖਦੇ ਹੀ ਦੇਖਦੇ ਸ਼ਾਮ ਤੱਕ ਅਨੇਕਾ ਮਰੀਜ ਅੱਖਾਂ ਦੀ ਜਲਨ ਤੋ ਪੀੜਤ ਸਿਵਲ ਹਸਪਤਾਲ ਭਰਤੀ ਹੋਏ, ਜਿਨਾਂ ਵੱਲੋਂ ਇਸ ਦਵਾਈ ਨੂੰ ਸਿਰਫ ਭੇਡਚਾਲ ਕਿਹਾ ਅਤੇ ਕਮਾਈ ਦਾ ਸਾਧਨ ਕਿਹਾ ਗਿਆ, ਦਾਖਲ ਮਰੀਜਾਂ ਨੇ ਕਿਹਾ ਕਿ ਦਵਾਈ ਤਾਂ ਫਰੀ ਲਾਉਣ ਦਾ ਡਰਾਮਾ ਕੀਤਾ ਜਾਂਦਾ ਪਰ ਇਕ ਤੇਲ ਦੀ ਸੀਸੀ ਅਤੇ ਸੈਂਪੂ ਅੱਠ ਸੌ ਰੁਪਏ ਦੀ ਵੇਚੀ ਗਈ, ਓਹਨਾ ਕਿਹਾ ਕਿ ਲੱਗਭਗ ਕਰੀਬ 90 ਲੱਖ ਦੀ ਕਮਾਈ ਕਰਕੇ ਚਲੇ ਗਏ, ਜਾਣਕਾਰੀ ਮੁਤਾਬਿਕ ਕਰੀਬ ਦਸ ਗਿਆਰਾਂ ਹਜ਼ਾਰ ਬੰਦੇ ਨੇ ਤੇਲ ਸੀਸੀ ਅੱਠ ਸੌ ਰੁਪਏ ਦੀ ਖਰੀਦ ਕੀਤੀ ਜਦੋਂ ਕਿ ਇਹ ਸ਼ੀਸ਼ੀ ਆਮ ਬਜਾਰ ਵਿੱਚ ਸਿਰਫ਼ ਦੋ ਸੌ ਦੀ ਮਿਲਦੀ ਹੈ, ਜਿਵੇਂ ਹੋ ਇਸ ਕੈਂਪ ਦੌਰਾਨ ਲੋਕਾਂ ਦੀਆਂ ਅੱਖਾਂ ਵਿੱਚ ਤਕਲੀਫ ਹੋਈ ਤੇ ਲੋਕ ਦਾਖਲ ਹੋਣੇ ਸ਼ੁਰੂ ਹੋਏ ਤਾਂ ਪ੍ਰਸਾਸਨ ਹਰਕਤ ਵਿੱਚ ਆਇਆ, ਤੇ ਕੈਂਪ ਲਗਾਉਣ ਆਏ ਖੰਨਾ ਦੇ ਵਿਅਕਤੀਆਂ ਖਿਲਾਫ ਪਰਚਾ ਦਰਜ ਕੀਤਾ ਗਿਆ, ਅਤੇ ਖੰਨਾ ਸਥਿਤ ਦੁਕਾਨ ਵੀ ਸੀਲ ਕੀਤੀ, ਤੇ ਕਿਹਾ ਕਿ ਇਸ ਦਵਾਈ ਵਿੱਚ ਕਿਹੜੇ ਕੈਮੀਕਲ ਦੀ ਵਰਤੋਂ ਕੀਤੀ ਗਈ ਹੈ ਉਸ ਦੀ ਜਾਂਚ ਤੋ ਬਾਅਦ ਹੀ ਦੁਕਾਨ ਖੋਲੀ ਜਾਵੇਗੀ। ਹੁਣ ਸਵਾਲ ਇਹ ਹੈ ਕਿ ਪ੍ਰਸਾਸਨ ਸੱਪ ਲੰਘਣ ਤੋ ਬਾਅਦ ਲੀਹ ਕੁੱਟਣੀ ਕਦੋਂ ਹਟੇਗਾ।