ਜਲੰਧਰ: ਅੱਜ ਸੂਬੇ ਵਿਚ ਕਈ ਥਾਵਾਂ 'ਤੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ੍ ਗਏ। ਕੁਝ ਸੈਕਿੰਡ ਲਈ ਧਰਤੀ ਹਿੱਲਦੀ ਮਹਿਸੂਸ ਹੋਈ । ਸਥਾਨਕ ਸਮੇਂ ਅਨੁਸਾਰ 12: 21 ਮਿੰਟ 'ਤੇ ਝਟਕੇ ਲੱਗੇ। ਭੂਚਾਲ ਦਾ ਕੇਂਦਰ ਅਫਗਾਨਿਸਤਾਨ ਰਿਹਾ। ਚੰਡੀਗੜ੍ਹ ਤੇ ਪੰਚਕੁਲਾ 'ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਤੋਂ ਬਾਅਦ ਲੋਕ ਡਰ ਦੇ ਮਾਰੇ ਘਰਾਂ ਅਤੇ ਦਫਤਰਾਂ ਤੋਂ ਬਾਹਰ ਆ ਗਏ।