ਸਾਲ 2022 'ਚ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਜੇਲ੍ਹ 'ਚ ਹੋਏ ਇੰਟਰਵਿਊ ਮਾਮਲੇ 'ਚ ਅਦਾਲਤ ਨੇ ਮੋਹਾਲੀ ਦੇ ਪੁਲਿਸ ਮੁਲਾਜ਼ਮਾਂ ਦਾ ਪੋਲੀਗ੍ਰਾਫੀ ਟੈਸਟ ਕਰਵਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਇੰਟਰਵਿਊ ਮਾਮਲੇ 'ਚ ਮੋਹਾਲੀ ਦੀ ਅਦਾਲਤ ਨੇ ਲਾਈਵ ਡਿਟੈਕਟਰ ਟੈਸਟ ਦੀ ਇਜਾਜ਼ਤ ਦੇ ਦਿੱਤੀ। ਇਨ੍ਹਾਂ ਮੁਲਾਜ਼ਮਾਂ ਦਾ ਪੋਲੀਗ੍ਰਾਫੀ ਟੈਸਟ ਹੋਵੇਗਾ, ਉਸ ਵਿਚ ਇਕ ਏਐੱਸਆਈ ਤੇ ਪੰਜ ਪੁਲਿਸ ਕਾਂਸਟੇਬਲ ਸ਼ਾਮਲ ਹਨ। ਜਿਨ੍ਹਾਂ ਛੇ ਅਧਿਕਾਰੀਆਂ ਦਾ ਪੋਲੀਗ੍ਰਾਫੀ ਟੈਸਟ ਹੋਵੇਗਾ ਉਨ੍ਹਾਂ ਵਿਚ ਏਐੱਸਆਈ ਮੁਖ਼ਤਿਆਰ ਸਿੰਘ ਅਤੇ ਬਾਕੀ ਸਾਰੇ ਕਾਂਸਟੇਬਲ ਸਿਮਰਜੀਤ ਸਿੰਘ, ਹਰਪ੍ਰੀਤ ਸਿੰਘ, ਬਲਵਿੰਦਰ ਸਿੰਘ, ਸਤਨਾਮ ਸਿੰਘ ਤੇ ਅੰਮ੍ਰਿਤਪਾਲ ਸਿੰਘ ਸ਼ਾਮਲ ਹਨ। ਇੰਟਰਵਿਊ ਵੇਲੇ ਇਹ ਸਾਰੇ ਸੀਆਈਏ ਮੋਹਾਲੀ ਸਟਾਫ ਨਾਲ ਤਾਇਨਾਤ ਸਨ।