ਭਗਵੰਤ ਮਾਨ ਬੇਅੰਤੇ ਬੁੱਚੜ ਦੀਆਂ ਲੀਹਾਂ ਤੇ ਚੱਲ ਰਿਹਾ - ਯੂਨਾਈਟਿਡ ਖਾਲਸਾ ਦਲ ਯੂ,ਕੇ
" ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਚੱਲ ਰਹੇ ਕੌਮੀ ਇਨਸਾਫ ਮੋਰਚੇ ਦਾ ਹਿੱਸਾ ਬਣੋ "
ਲੰਡਨ-ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਵਾਸਤੇ ਅਰਦਾਸ ਸਮਾਗਮ ਵਿੱਚ ਵਿਘਨ ਪਾਉਣ, ਸਿੱਖ ਸੰਗਤਾਂ ਨੂੰ ਜਬਰਦਸਤੀ ਰੋਕ ਕੇ ਭਗਵੰਤ ਮਾਨ ਨੇ ਬੇਅੰਤੇ ਬੁੱਚੜ ਦੀਆਂ ਲੀਹਾਂ ਤੇ ਚੱਲਣ ਦਾ ਸਬੂਤ ਦਿੱਤਾ ਹੈ । ਯੂਨਾਈਟਿਡ ਖਾਲਸਾ ਦਲ ਯੂ,ਕੇ ਵਲੋਂ ਭਗਵੰਤ ਮਾਨ ਦੀ ਸਰਕਾਰ ਦੀਆਂ ਸਿੱਖ ਵਿਰੋਧੀ ਨੀਤੀਆਂ ਦੀ ਸਖਤ ਅਲੋਚਨਾ ਕੀਤੀ ਗਈ ਹੈ । ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਪ੍ਰਧਾਨ ਭਾਈ ਨਿਰਮਲ ਸਿੰਘ ਸੰਧੂ ਅਤੇ ਜਨਰਲ ਸਕੱਤਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਸਿੱਖ ਜਥੇਬੰਦੀਆਂ ਨੂੰ ਇਕਸੁਰਤਾ ਅਤੇ ਇੱਕਸਾਰਤਾ ਸਹਿਤ ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਵਾਸਤੇ ਯਤਨਸ਼ੀਲ ਹੋਣ ਦੀ ਸਨਿਮਰ ਅਪੀਲ ਕੀਤੀ ਹੈ। ਜਿਕਰਯੋਗ ਹੈ ਕਿ ਸਿੱਖ ਸੰਘਰਸ਼ ਦੇ ਨਾਇਕ ਭਾਈ ਜਗਤਾਰ ਸਿੰਘ ਹਾਵਾਰਾ,ਭਾਈ ਜਗਤਾਰ ਸਿੰਘ ਤਾਰਾ,ਭਾਈ ਬਲਵੰਤ ਸਿੰਘ ਰਾਜੋਆਣਾ,ਭਾਈ ਪਰਮਜੀਤ ਸਿੰਘ ਭਿਉਰਾ ,ਪ੍ਰਫੈਸਰ ਦਵਿੰਦਰਪਾਲ ਸਿੰਘ ਭੁੱਲਰ, ਭਾਈ ਜਗਤਾਰ ਸਿੰਘ ਜੱਗੀ ਜੌਹਲ ਸਮੇਤ ਅਨੇਕਾਂ ਸਿੱਖ ਨੌਜਵਾਨ ਲੰਬੇ ਅਰਸੇ ਤੋਂ ਜੇਲ੍ਹਾਂ ਵਿੱਚ ਬੰਦ ਹਨ ਉੱਥੇ ਭਾਈ ਅੰਮ੍ਰਿਤਪਾਲ ਸਿੰਘ ਨੂੰ ਸਾਥੀਆਂ ਸਮੇਤ ਪੰਜਾਬ ਤੋਂ ਹਜਾਰਾਂ ਮੀਲ ਦੂਰ ਅਸਾਮ ਦੀ ਡਿੱਬੜੂਗੜ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਹੈ। ਭਾਈ ਅੰਮ੍ਰਿਤਪਾਲ ਸਿੰਘ ਦੀ ਮਾਤਾ ਵਲੋਂ ਇਹਨਾ ਦੀ ਰਿਹਾਈ ਵਾਸਤੇ ਪੰਜ ਤਖਤ ਸਾਹਿਬਾਨ ਤੇ ਅਰਦਾਸ ਕਰਨ ਦੇ ਪ੍ਰੋਗਰਾਮ ਉਲੀਕਿਆ ਗਿਆ ਹੈ। ਪੰਜਾਬ ਸਰਕਾਰ ਵਲੋਂ ਇਸ ਵਿੱਚ ਵਿਘਨ ਦੀ ਯੂਨਾਈਟਿਡ ਖਾਲਸਾ ਯੂ,ਕੇ ਵਲੋਂ ਸਖਤ ਨਿਖੇਧੀ ਕੀਤੀ ਗਈ ਹੈ। ਅਜਿਹਾ ਕਰਕੇ ਭਗਵੰਤ ਮਾਨ ਨੇ ਬੇਅੰਤੇ ਬੁੱਚੜ ਦਾ ਬਦਲਵਾਂ ਰੂਪ ਹੋਣ ਦਾ ਸਬੂਤ ਦਿੱਤਾ ਹੈ। ਸਿੱਖ ਕੌਮ ਇਸ ਸਿੱਖ ਵਿਰੋਧੀ ਮੁੱਖ ਮੰਤਰੀ ਨਾਲ ਬੇਅੰਤੇ ਬੁੱਚੜ, ਬਾਦਲ ,ਬਾਦਲ, ਬਰਨਾਲੇ , ਵਾਂਗ ਹੀ ਪੇਸ਼ ਆਵੇਗੀ ਜਿਹਨਾਂ ਨੇ ਸਿੱਖ ਕੌਮ ਦਾ ਘਾਣ ਕੀਤਾ ਅਖੀਰ ਉਹਨਾਂ ਦੇ ਜੀਵਨ ਜਾਂ ਰਾਜ ਖਤਮ ਹੋ ਗਏ। ਯੂਨਾਈਟਿਡ ਖਾਲਸਾ ਦਲ ਯ,ਕੇ ਵਲੋਂ ਸਿੱਖ ਕੌਮ ਨੂੰ ਸਨਿਮਰ ਅਪੀਲ ਕੀਤੀ ਗਈ ਕਿ ਕੌਮੀ ਨਿਸ਼ਾਨੇ ਖਾਲਿਸਤਾਨ ਦੀ ਪ੍ਰਾਪਤੀ ਵਾਸਤੇ ਹਰ ਸੰਭਵ ਤਰੀਕੇ ਨਾਲ ਸੰਘਰਸ਼ ਵਿੱਚ ਯੋਗਦਾਨ ਪਾਇਆ ਜਾਵੇ । ਖਾਲਿਸਤਾਨ ਹੀ ਸਿੱਖਾਂ ਦੀਆਂ ਧਾਰਮਿਕ, ਰਾਜਨੀਤਕ, ਸਮਾਜਿਕ, ਆਰਥਿਕ ਸਮੱਸਿਆਵਾਂ ਦਾ ਸਥਾਈ ਹੱਲ ਹੈ ।ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਚੱਲ ਰਹੇ ਕੌਮੀ ਇਨਸਾਫ ਮੋਰਚੇ ਵਿੱਚ ਹਿੱਸਾ ਬਣ ਕੇ ਹਰ ਸਿੱਖ ਜਥੇਬੰਦੀ ਅਤੇ ਸਿੱਖ ਸੰਗਤਾਂ ਨੂੰ ਕੋਮੀ ਫਰਜ ਅਦਾ ਕਰਨ ਦੀ ਜਰੂਰਤ ਹੈ। ਚੜਦੀ ਜਵਾਨੀ ਸਮੇਂ ਗਿ੍ਫਤਾਰ ਕੀਤੇ ਗਏ ਸਿੰਘ ਬੁਢਾਪੇ ਦੀਆਂ ਦਹਿਲੀਜ਼ਾਂ ਤੇ ਅੱਪੜ ਚੁੱਕੇ ਹਨ ਪਰ ਭਾਰਤ ਸਰਕਾਰ ਉਹਨਾਂ ਨੂੰ ਰਿਹਾਅ ਨਹੀਂ ਕਰ ਰਹੀ ਜੋ ਕਿ ਮਨੁੱਖੀ ਅਧਿਕਾਰਾਂ ਦਾ ਵੱਡਾ ਘਾਣ ਹੈ ।