Sunday, September 08, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਕੇਜਰੀਵਾਲ ਦੀ ਗ੍ਰਿਫ਼ਤਾਰੀ ਦੇ ਵਿਰੋਧ 'ਚ ਰੋਸ ਰੈਲੀ ਕੱਢੀ, ਬਲਾਕ ਪ੍ਰਧਾਨਾਂ ਤੇ ਸੈਂਕੜੇ ਵਲੰਟੀਅਰਾਂ ਨੇ ਮੋਟਰਸਾਈਕਲ ਰੈਲੀ 'ਚ ਕੀਤੀ ਸ਼ਮੂਲੀਅਤ

April 12, 2024 02:19 PM

ਕਲਾਨੌਰ: ਆਮ ਆਦਮੀ ਪਾਰਟੀ ਦੇ ਸੰਯੋਜਕ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਸ਼ੁੱਕਰਵਾਰ ਨੂੰ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਬਲਾਕ ਪ੍ਰਧਾਨਾਂ ਅਤੇ ਸਮੁੱਚੇ ਵਲੰਟੀਅਰਾਂ ਵੱਲੋਂ ਸੈਂਕੜੇ ਮੋਟਰਸਾਈਕਲਾਂ ਤੇ ਕਲਾਨੌਰ, ਡੇਰਾ ਬਾਬਾ ਨਾਨਕ ਨੈਸ਼ਨਲ ਹਾਈਵੇ, ਰੀਹਮਾਬਾਦ ਅਦਾਲਤ ਪੁਰ, ਦੇੜ ਫੱਤੂਪੁਰ, ਅਠਵਾਲ ਕੋਟਲੀ ਆਦਿ ਪਿੰਡਾਂ ਵਿੱਚ ਰੈਲੀ ਕੱਢੀ ਗਈ। ਹਲਕਾ ਇੰਚਾਰਜ ਗੁਰਦੀਪ ਸਿੰਘ ਰੰਧਾਵਾ ਦੀ ਰਹਿਨੁਮਾਈ ਅਤੇ ਆਮ ਆਦਮੀ ਪਾਰਟੀ ਦੇ ਯੂਥ ਪ੍ਰਧਾਨ ਮਨਜੋਤ ਸਿੰਘ ਰੰਧਾਵਾ ਦੀ ਅਗਵਾਈ ਹੇਠ ਕੱਢੀ ਗਈ। ਮੋਟਰਸਾਈਕਲ ਰੋਸ ਰੈਲੀ ਵਿੱਚ ਬਲਾਕ ਕਲਾਨੌਰ ਅਤੇ ਡੇਰਾ ਬਾਬਾ ਨਾਨਕ ਦੇ ਬਲਾਕ ਪ੍ਰਧਾਨਾਂ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਵਲੰਟੀਅਰ ਸੈਂਕੜੇ ਮੋਟਰਸਾਈਕਲਾਂ ਸਮੇਤ ਇਸ ਰੈਲੀ ਵਿੱਚ ਸ਼ਾਮਿਲ ਹੋਏ। ਇਸ ਮੌਕੇ 'ਤੇ ਆਮ ਆਦਮੀ ਪਾਰਟੀ ਦੇ ਯੂਥ ਆਗੂਆਂ ਅਤੇ ਬਲਾਕ ਪ੍ਰਧਾਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ‌ ਈਡੀ ਰਾਹੀਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਕੀਤੀ ਗਈ ਹੈ। ਇਸ ਮੌਕੇ 'ਤੇ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਲੋਕਪ੍ਰਿਅਤਾ ਵਧੀ ਹੈ ਅਤੇ ਪੰਜਾਬ ਤੋਂ ਇਲਾਵਾ ਬਾਹਰੀ ਰਾਜਾਂ ਦੇ ਲੋਕ ਆਮ ਆਦਮੀ ਪਾਰਟੀ ਦੀਆਂ ਲੋਕ ਭਲਾਈ ਨੀਤੀਆਂ ਤੋਂ ਖੁਸ਼ ਹਨ। ਇਸ ਮੌਕੇ 'ਤੇ ਆਮ ਆਦਮੀ ਪਾਰਟੀ ਦੇ ਬਲਾਕ ਪ੍ਰਧਾਨ ਜਤਿੰਦਰ ਸਿੰਘ ਡੇਹਰੀਵਾਲ, ਜਸਬੀਰ ਸਿੰਘ ਵਡਾਲਾ ਬਾਂਗਰ, ਸੋਸ਼ਲ ਮੀਡੀਆ ਦੇ ਬਲਾਕ ਪ੍ਰਧਾਨ ਲਖਵਿੰਦਰ ਸਿੰਘ ਮੱਲ੍ਹੀ, ਬਲਾਕ ਪ੍ਰਧਾਨ ਬਲਰਾਜ ਸਿੰਘ ਗੁਰਾਇਆ, ਮੋਹਨ ਮਸੀਹ, ਕਬ਼ਵਲ ਗੁਰਾਇਆ ਪ੍ਰਧਾਨ ਸੋਸ਼ਲ ਮੀਡੀਆ, ਸੁਬੇਗ ਸਿੰਘ, ਬਲਜੀਤ ਸਿੰਘ ਵਡਾਲਾ ਬਾਂਗਰ, ਗੁਰਦੀਪ ਸਿੰਘ ਬੋਹੜ ਵਡਾਲਾ, ਜਗਦੀਪ ਸਿੰਘ ਕਾਹਲੋ, ਮੰਗਲ ਸਿੰਘ ਸਹੂਰ, ਰਣਜੋਤ ਸਿੰਘ, ਤਰਲੋਕ ਸਿੰਘ ਵਡਾਲਾ ਬਾਂਗਰ, ਗੁਰਮੁਖ ਸਿੰਘ ਮਸਤਕੋਟ, ਰਸ਼ਪਾਲ ਸਿੰਘ ਮਾਨੇਪੁਰ, ਦਵਿੰਦਰ ਸਿੰਘ, ਅਜੀਤ ਸਿੰਘ ਕਾਮਲਪੁਰ, ਸਾਹਿਬ ਸਿੰਘ ਸਾਬੀ ਕੋਰਟ ਮੀਆਂ ਸਾਹਿਬ, ਰਜਿੰਦਰ ਡਿੱਕੀ, ਸੁਖਦੇਵ ਸਿੰਘ ਨਵਾਂ, ਸਤਨਾਮ ਸਿੰਘ ਘੁੰਮਣ, ਦਿਲਬਾਗ ਸਿੰਘ ਡਾਕਟਰ, ਰਣਧੀਰ ਸਿੰਘ, ਬਿਕਰਮਜੀਤ ਸਿੰਘ ਵਡਾਲਾ ਬਾਂਗਰ, ਲਖਵਿੰਦਰ ਸਿੰਘ ਲੱਖਾ ਆਦ ਇਲਾਕੇ ਦੇ ਵਲੰਟੀਅਰ ਮੋਟਰਸਾਈਕਲ ਰੋਸ ਰੈਲੀ ਵਿੱਚ ਸ਼ਾਮਲ ਸਨ।

Have something to say? Post your comment

More From Punjab

ਜਣੇਪੇ ਤੋਂ ਬਾਅਦ ਜਬਰ ਜਨਾਹ ਪੀੜਤ ਨਬਾਲਗ ਦੀ ਮੌਤ

ਜਣੇਪੇ ਤੋਂ ਬਾਅਦ ਜਬਰ ਜਨਾਹ ਪੀੜਤ ਨਬਾਲਗ ਦੀ ਮੌਤ

ਕਲਯੁਗੀ ਪਿਉ ਨੇ 10 ਸਾਲਾ ਨਾਬਾਲਗ ਧੀ ਨਾ ਕੀਤੀਆਂ ਅਸ਼ਲੀਲ ਹਰਕਤਾਂ, ਕੇਸ ਦਰਜ

ਕਲਯੁਗੀ ਪਿਉ ਨੇ 10 ਸਾਲਾ ਨਾਬਾਲਗ ਧੀ ਨਾ ਕੀਤੀਆਂ ਅਸ਼ਲੀਲ ਹਰਕਤਾਂ, ਕੇਸ ਦਰਜ

ਪਠਾਨਕੋਟ-ਚੰਬਾ ਨੈਸ਼ਨਲ ਹਾਈਵੇ 'ਤੇ ਅੰਮ੍ਰਿਤਸਰ ਆ ਰਹੀ ਬੱਸ ਪਲਟੀ, ਇੱਕ ਦੀ ਮੌਤ, 13 ਜ਼ਖਮੀ

ਪਠਾਨਕੋਟ-ਚੰਬਾ ਨੈਸ਼ਨਲ ਹਾਈਵੇ 'ਤੇ ਅੰਮ੍ਰਿਤਸਰ ਆ ਰਹੀ ਬੱਸ ਪਲਟੀ, ਇੱਕ ਦੀ ਮੌਤ, 13 ਜ਼ਖਮੀ

ਸੈਲੀ ਰੋਡ ਤੋਂ ਬੱਚੇ ਨੂੰ ਅਗਵਾਹ ਕਰਨ ਵਾਲਿਆਂ ਨੂੰ ਪਠਾਨਕੋਟ ਪੁਲਿਸ ਨੇ ਗੋਆ ਤੋਂ ਕੀਤਾ ਗ੍ਰਿਫ਼ਤਾਰ

ਸੈਲੀ ਰੋਡ ਤੋਂ ਬੱਚੇ ਨੂੰ ਅਗਵਾਹ ਕਰਨ ਵਾਲਿਆਂ ਨੂੰ ਪਠਾਨਕੋਟ ਪੁਲਿਸ ਨੇ ਗੋਆ ਤੋਂ ਕੀਤਾ ਗ੍ਰਿਫ਼ਤਾਰ

ਪਠਾਨਕੋਟ ਦੇ ਕਿਸਾਨ ਦੀ ਧੀ ਬਣੀ ਭਾਰਤੀ ਫੌਜ ‘ਚ ਕਮਿਸ਼ਨਡ ਅਫ਼ਸਰ, ਮਾਈ ਭਾਗੋ ਪ੍ਰੈਪਰੇਟਰੀ ਇੰਸਟੀਚਿਊਟ ਦੀ ਕੈਡਿਟ ਹੈ ਪੱਲਵੀ ਰਾਜਪੂਤ

ਪਠਾਨਕੋਟ ਦੇ ਕਿਸਾਨ ਦੀ ਧੀ ਬਣੀ ਭਾਰਤੀ ਫੌਜ ‘ਚ ਕਮਿਸ਼ਨਡ ਅਫ਼ਸਰ, ਮਾਈ ਭਾਗੋ ਪ੍ਰੈਪਰੇਟਰੀ ਇੰਸਟੀਚਿਊਟ ਦੀ ਕੈਡਿਟ ਹੈ ਪੱਲਵੀ ਰਾਜਪੂਤ

ਫਿਰੋਜ਼ਪੁਰ ਤੀਹਰੇ ਕਤਲ ਕਾਂਡ ਦੇ ਮੁਲਜ਼ਮ ਮਹਾਰਾਸ਼ਟਰ ਤੋਂ ਗ੍ਰਿਫ਼ਤਾਰ, ਜਾ ਰਹੇ ਸੀ ਸ੍ਰੀ ਹਜ਼ੂਰ ਸਾਹਿਬ

ਫਿਰੋਜ਼ਪੁਰ ਤੀਹਰੇ ਕਤਲ ਕਾਂਡ ਦੇ ਮੁਲਜ਼ਮ ਮਹਾਰਾਸ਼ਟਰ ਤੋਂ ਗ੍ਰਿਫ਼ਤਾਰ, ਜਾ ਰਹੇ ਸੀ ਸ੍ਰੀ ਹਜ਼ੂਰ ਸਾਹਿਬ

ਬਡਬਰ ਟੋਲ ਪਲਾਜ਼ਾ ਦੇ ਕਰਮਚਾਰੀਆਂ ਨੇ ਹਮਲਾ ਕਰਕੇ ਪਿਓ ਪੁੱਤ ਨੂੰ ਕੀਤਾ ਗੰਭੀਰ ਜਖਮੀ

ਬਡਬਰ ਟੋਲ ਪਲਾਜ਼ਾ ਦੇ ਕਰਮਚਾਰੀਆਂ ਨੇ ਹਮਲਾ ਕਰਕੇ ਪਿਓ ਪੁੱਤ ਨੂੰ ਕੀਤਾ ਗੰਭੀਰ ਜਖਮੀ

ਨਕਾਬਪੋਸ਼ ਬਦਮਾਸ਼ਾਂ ਨੇ ਪ੍ਰਾਪਰਟੀ ਡੀਲਰ ਕੋਲੋਂ ਲੁੱਟੀ ਨਕਦੀ, ਚਿੱਟੇ ਦਿਨ ਦਫਤਰ 'ਚ ਵੜ ਕੇ ਦਿੱਤਾ ਵਾਰਦਾਤ ਨੂੰ ਅੰਜਾਮ

ਨਕਾਬਪੋਸ਼ ਬਦਮਾਸ਼ਾਂ ਨੇ ਪ੍ਰਾਪਰਟੀ ਡੀਲਰ ਕੋਲੋਂ ਲੁੱਟੀ ਨਕਦੀ, ਚਿੱਟੇ ਦਿਨ ਦਫਤਰ 'ਚ ਵੜ ਕੇ ਦਿੱਤਾ ਵਾਰਦਾਤ ਨੂੰ ਅੰਜਾਮ

Ferozepur 'ਚ ਵੱਡੀ ਵਾਰਦਾਤ ! ਘਰ ਦੇ ਬਾਹਰ ਬੈਠੇ ਆੜ੍ਹਤੀਏ ਨੂੰ ਮਾਰੀਆਂ ਗੋਲ਼ੀਆਂ, ਤੀਹਰੇ ਕਤਲ ਦੇ ਮੁਲਜ਼ਮ ਅਜੇ ਵੀ ਪੁਲਿਸ ਦੀ ਪਹੁੰਚ ਤੋਂ ਦੂਰ

Ferozepur 'ਚ ਵੱਡੀ ਵਾਰਦਾਤ ! ਘਰ ਦੇ ਬਾਹਰ ਬੈਠੇ ਆੜ੍ਹਤੀਏ ਨੂੰ ਮਾਰੀਆਂ ਗੋਲ਼ੀਆਂ, ਤੀਹਰੇ ਕਤਲ ਦੇ ਮੁਲਜ਼ਮ ਅਜੇ ਵੀ ਪੁਲਿਸ ਦੀ ਪਹੁੰਚ ਤੋਂ ਦੂਰ

ਮਲੌਦ 'ਚ 3 ਬੱਚਿਆਂ ਦੀ ਮਾਂ ਦਾ ਕਤਲ, ਨਜਾਇਜ਼ ਸੰਬੰਧਾਂ ਦੇ ਚੱਲਦੇ ਤੇਜ਼ਧਾਰ ਹਥਿਆਰ ਨਾਲ ਮੌਤ ਦੇ ਘਾਟ ਉਤਾਰਿਆ

ਮਲੌਦ 'ਚ 3 ਬੱਚਿਆਂ ਦੀ ਮਾਂ ਦਾ ਕਤਲ, ਨਜਾਇਜ਼ ਸੰਬੰਧਾਂ ਦੇ ਚੱਲਦੇ ਤੇਜ਼ਧਾਰ ਹਥਿਆਰ ਨਾਲ ਮੌਤ ਦੇ ਘਾਟ ਉਤਾਰਿਆ