Tuesday, September 17, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਨਕਾਬਪੋਸ਼ ਬਦਮਾਸ਼ਾਂ ਨੇ ਪ੍ਰਾਪਰਟੀ ਡੀਲਰ ਕੋਲੋਂ ਲੁੱਟੀ ਨਕਦੀ, ਚਿੱਟੇ ਦਿਨ ਦਫਤਰ 'ਚ ਵੜ ਕੇ ਦਿੱਤਾ ਵਾਰਦਾਤ ਨੂੰ ਅੰਜਾਮ

September 06, 2024 03:29 PM

ਲੁਧਿਆਣਾ : ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਤਿੰਨ ਨਕਾਬਪੋਸ਼ ਬਦਮਾਸ਼ਾਂ ਨੇ ਪਿਸਤੌਲ ਦੇ ਜ਼ੋਰ 'ਤੇ ਪ੍ਰਾਪਰਟੀ ਡੀਲਰ ਕੋਲੋਂ ਨਕਦੀ ਲੁੱਟ ਲਈ l ਬਦਮਾਸ਼ ਸਵੇਰੇ 11 ਵਜੇ ਦੇ ਕਰੀਬ ਦਫਤਰ ਦੇ ਅੰਦਰ ਦਾਖਲ ਹੋਏ ਤੇ ਕੁਝ ਹੀ ਮਿੰਟਾਂ 'ਚ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਰਫੂ-ਚੱਕਰ ਹੋ ਗਏ। ਜਾਣਕਾਰੀ ਦਿੰਦਿਆਂ ਗੁਰੂ ਗੋਬਿੰਦ ਸਿੰਘ ਨਗਰ ਦੇ ਵਾਸੀ ਪਰਮਜੀਤ ਮਹਿਤਾ ਨੇ ਦੱਸਿਆ ਕਿ ਉਹ ਗਿੱਲ ਕਲੋਨੀ ਦੇ ਸਟਾਰ ਰੋਡ 'ਤੇ ਪ੍ਰਾਪਰਟੀ ਡੀਲਰ ਦਾ ਦਫ਼ਤਰ ਚਲਾਉਂਦੇ ਹਨ l ਬੀਤੀ ਸਵੇਰ 11 ਵਜੇ ਦੇ ਕਰੀਬ ਉਹ ਆਪਣੇ ਦਫਤਰ 'ਚ ਮੌਜੂਦ ਸਨl ਇਸੇ ਦੌਰਾਨ ਮੋਟਰਸਾਈਕਲ 'ਤੇ ਆਏ ਤਿੰਨ ਬਦਮਾਸ਼ ਉਨ੍ਹਾਂ ਦੇ ਦਫਤਰ ਦੇ ਬਾਹਰ ਆਏl ਹਲਕੀ ਬਰਸਾਤ ਹੋਣ ਕਾਰਨ ਸੜਕ 'ਤੇ ਕੋਈ ਵੀ ਸ਼ਖ਼ਸ ਮੌਜੂਦ ਨਹੀਂ ਸੀ l ਹਥਿਆਰਾਂ ਨਾਲ ਲੈਸ ਹੋਏ ਦੋ ਨਕਾਬਪੋਸ਼ ਦਫਤਰ ਦੇ ਅੰਦਰ ਦਾਖਲ ਹੋਏ ਤੇ ਪਿਸਤੌਲ ਦੇ ਜ਼ੋਰ 'ਤੇ ਪਰਮਜੀਤ ਮਹਿਤਾ ਕੋਲੋਂ 27 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈl

ਮਹਿਤਾ ਨੇ ਦੱਸਿਆ ਕਿ ਮੁਲਜ਼ਮਾਂ ਕੋਲ ਪਿਸਤੌਲ, ਲੋਹੇ ਦਾ ਖੰਡਾ ਤੇ ਕਿਰਪਾਨ ਸੀl ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਵੇਂ ਮੁਲਜ਼ਮ ਦਫਤਰ ਦੇ ਬਾਹਰ ਖੜ੍ਹੇ ਆਪਣੇ ਸਾਥੀ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਫਰਾਰ ਹੋ ਗਏ। ਦਫਤਰ ਦੇ ਅੰਦਰ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ 'ਚ ਵਾਰਦਾਤ ਦੀਆਂ ਸਾਰੀਆਂ ਤਸਵੀਰਾਂ ਕੈਦ ਹੋ ਗਈਆਂl ਉਧਰੋਂ ਇਸ ਮਾਮਲੇ 'ਚ ਥਾਣਾ ਡਾਬਾ ਦੇ ਏਐਸਆਈ ਸੋਹਨ ਦਾਸ ਦਾ ਕਹਿਣਾ ਹੈ ਕਿ ਪੁਲਿਸ ਨੇ ਪਰਮਜੀਤ ਮਹਿਤਾ ਦੀ ਸ਼ਿਕਾਇਤ 'ਤੇ ਮੁਕੱਦਮਾ ਦਰਜ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਦੀ ਸ਼ਨਾਖਤ ਕਰਨ ਲਈ ਪੁਲਿਸ ਨੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਕਬਜ਼ੇ ਵਿੱਚ ਲੈ ਲਈ ਹੈ।

Have something to say? Post your comment

More From Punjab

ਟੈਂਕਰਾਂ ’ਚੋਂ ਪੈਟਰੋਲ ਡੀਜਲ ਚੋਰੀ ਕਰਕੇ ਇੰਥਨੋਲ ਮਿਲਾਉਣ ਵਾਲੇ ਚਾਰ ਵਿਅਕਤੀ ਕਾਬੂ

ਟੈਂਕਰਾਂ ’ਚੋਂ ਪੈਟਰੋਲ ਡੀਜਲ ਚੋਰੀ ਕਰਕੇ ਇੰਥਨੋਲ ਮਿਲਾਉਣ ਵਾਲੇ ਚਾਰ ਵਿਅਕਤੀ ਕਾਬੂ

'ਰਵਨੀਤ ਬਿੱਟੂ ਅਹਿਸਾਨ ਫਰਾਮੋਸ਼ ਆਦਮੀ', ਰਾਹੁਲ ਗਾਂਧੀ ਨੂੰ ਅੱਤਵਾਦੀ ਕਹਿਣ 'ਤੇ ਭੜਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ

'ਰਵਨੀਤ ਬਿੱਟੂ ਅਹਿਸਾਨ ਫਰਾਮੋਸ਼ ਆਦਮੀ', ਰਾਹੁਲ ਗਾਂਧੀ ਨੂੰ ਅੱਤਵਾਦੀ ਕਹਿਣ 'ਤੇ ਭੜਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ

ਧਮਾਕੇ ਮਗਰੋਂ ਹੈਪੀ ਪਸ਼ੀਆਂ ਨੇ ਟਾਰਗੇਟ ਪੂਰਾ ਕਰਨ ਵਾਲਿਆਂ ਤੋਂ ਬਣਾ ਲਈ ਸੀ ਦੂਰੀ, ਮੁਲਜ਼ਮ ਰੋਹਨ ਤੇ ਵਿਸ਼ਾਲ ਨੇ ਖੋਲ੍ਹੇ ਭੇਦ

ਧਮਾਕੇ ਮਗਰੋਂ ਹੈਪੀ ਪਸ਼ੀਆਂ ਨੇ ਟਾਰਗੇਟ ਪੂਰਾ ਕਰਨ ਵਾਲਿਆਂ ਤੋਂ ਬਣਾ ਲਈ ਸੀ ਦੂਰੀ, ਮੁਲਜ਼ਮ ਰੋਹਨ ਤੇ ਵਿਸ਼ਾਲ ਨੇ ਖੋਲ੍ਹੇ ਭੇਦ

ਜ਼ੀਰਕਪੁਰ 'ਚ ਫਲੈਟ ਦਿਵਾਉਣ ਬਹਾਨੇ ਤਿੰਨ ਜਣਿਆਂ ਨਾਲ ਕਰੋੜਾਂ ਦੀ ਠੱਗੀ, ਪੰਜ ਵਿਅਕਤੀਆਂ ਖਿਲਾਫ਼ ਧੋਖਾਧੜੀ ਦਾ ਕੇਸ ਦਰਜ

ਜ਼ੀਰਕਪੁਰ 'ਚ ਫਲੈਟ ਦਿਵਾਉਣ ਬਹਾਨੇ ਤਿੰਨ ਜਣਿਆਂ ਨਾਲ ਕਰੋੜਾਂ ਦੀ ਠੱਗੀ, ਪੰਜ ਵਿਅਕਤੀਆਂ ਖਿਲਾਫ਼ ਧੋਖਾਧੜੀ ਦਾ ਕੇਸ ਦਰਜ

ਸੱਤਾ ਧਿਰ ਨੂੰ ਜਬਰਦਸਤ ਝਟਕਾ, ਹਾਈਕੋਰਟ ਨੇ ਗੁਰਜੀਤ ਸਿੰਘ  ਰਾਮਣਵਾਸੀਆ ਨੂੰ ਹੀ ਮੰਨਿਆ ਪ੍ਰਧਾਨ---  ਪਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀ, ਫੈਸਲੇ ਨੇ ਵੀ ਸੱਚ ਝੂਠ ਦਾ ਨਿਤਾਰਾ ਕਰ ਦਿੱਤਾ ਹੈ-ਗੁਰਜੀਤ ਸਿੰਘ ਔਲਖ 

ਸੱਤਾ ਧਿਰ ਨੂੰ ਜਬਰਦਸਤ ਝਟਕਾ, ਹਾਈਕੋਰਟ ਨੇ ਗੁਰਜੀਤ ਸਿੰਘ  ਰਾਮਣਵਾਸੀਆ ਨੂੰ ਹੀ ਮੰਨਿਆ ਪ੍ਰਧਾਨ--- ਪਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀ, ਫੈਸਲੇ ਨੇ ਵੀ ਸੱਚ ਝੂਠ ਦਾ ਨਿਤਾਰਾ ਕਰ ਦਿੱਤਾ ਹੈ-ਗੁਰਜੀਤ ਸਿੰਘ ਔਲਖ 

ਜਮਹੂਰੀਅਤ ਬਹਾਲ ਮੁਜ਼ਾਹਰੇ ਦੇ ਸਮੇਂ ਮਾਨਯੋਗ ਗੁਰਜੰਟ ਸਿੰਘ ਕੱਟੂ ਜੀ, ਪ੍ਰੋ ਮਹਿੰਦਰਪਾਲ ਸਿੰਘ ਜੀ ਅਤੇ ਅੰਮ੍ਰਿਤਪਾਲ ਸਿੰਘ ਸੰਧਰਾ ਜੀ ਨੇ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਜੀ ਦੀ ਕਿਤਾਬ “ਸੰਘਰਸ਼ ਦਾ ਦੌਰ” ਦੀ ਕੀਤੀ ਸਰਾਹਣਾ

ਜਮਹੂਰੀਅਤ ਬਹਾਲ ਮੁਜ਼ਾਹਰੇ ਦੇ ਸਮੇਂ ਮਾਨਯੋਗ ਗੁਰਜੰਟ ਸਿੰਘ ਕੱਟੂ ਜੀ, ਪ੍ਰੋ ਮਹਿੰਦਰਪਾਲ ਸਿੰਘ ਜੀ ਅਤੇ ਅੰਮ੍ਰਿਤਪਾਲ ਸਿੰਘ ਸੰਧਰਾ ਜੀ ਨੇ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਜੀ ਦੀ ਕਿਤਾਬ “ਸੰਘਰਸ਼ ਦਾ ਦੌਰ” ਦੀ ਕੀਤੀ ਸਰਾਹਣਾ

38 ਸਾਲਾ ਨੌਜਵਾਨ ਨੇ ਲਾਇਸੈਂਸੀ ਅਸਲੇ ਨਾਲ ਖ਼ੁਦ ਨੂੰ ਮਾਰੀ ਗੋਲ਼ੀ

38 ਸਾਲਾ ਨੌਜਵਾਨ ਨੇ ਲਾਇਸੈਂਸੀ ਅਸਲੇ ਨਾਲ ਖ਼ੁਦ ਨੂੰ ਮਾਰੀ ਗੋਲ਼ੀ

ਸੁਪਰੀਮ ਕੋਰਟ ਦੇ ਜ਼ਮਾਨਤੀ ਫੈਸਲੇ ਨੇ ਸਾਬਤ ਕੀਤਾ ਕੇਜਰੀਵਾਲ ਦੀ ਗ੍ਰਿਫਤਾਰੀ BJP ਦੀ ਸਾਜ਼ਿਸ਼ ਸੀ - AAP

ਸੁਪਰੀਮ ਕੋਰਟ ਦੇ ਜ਼ਮਾਨਤੀ ਫੈਸਲੇ ਨੇ ਸਾਬਤ ਕੀਤਾ ਕੇਜਰੀਵਾਲ ਦੀ ਗ੍ਰਿਫਤਾਰੀ BJP ਦੀ ਸਾਜ਼ਿਸ਼ ਸੀ - AAP

ਅੱਤਵਾਦੀ ਹੈਪੀ ਦੇ ਗੁਰਦਾਸਪੁਰ, ਅਜਨਾਲਾ ਤੇ ਰਮਦਾਸ 'ਚ 35 ਤੋਂ ਵੱਧ ਗੁਰਗੇ ਸਰਗਰਮ, ਪੰਜਾਬ 'ਚ ਅੱਤਵਾਦੀ ਵਾਰਦਾਤਾਂ ਨੂੰ ਦਿੰਦੇ ਹਨ ਅੰਜਾਮ

ਅੱਤਵਾਦੀ ਹੈਪੀ ਦੇ ਗੁਰਦਾਸਪੁਰ, ਅਜਨਾਲਾ ਤੇ ਰਮਦਾਸ 'ਚ 35 ਤੋਂ ਵੱਧ ਗੁਰਗੇ ਸਰਗਰਮ, ਪੰਜਾਬ 'ਚ ਅੱਤਵਾਦੀ ਵਾਰਦਾਤਾਂ ਨੂੰ ਦਿੰਦੇ ਹਨ ਅੰਜਾਮ

ਏਡਿਡ ਸਕੂਲ ਦੇ ਅਨਏਡਿਡ ਸਟਾਫ ਨੇ CM Mann ਦੀ ਕੋਠੀ ਅੱਗੇ ਕੀਤੀ ਰੈਲੀ, Police ਨੇ ਸੜਕ ਦੇ ਦੋਵੇਂ ਪਾਸੇ ਲਾਏ ਬੈਰੀਕੇਡ

ਏਡਿਡ ਸਕੂਲ ਦੇ ਅਨਏਡਿਡ ਸਟਾਫ ਨੇ CM Mann ਦੀ ਕੋਠੀ ਅੱਗੇ ਕੀਤੀ ਰੈਲੀ, Police ਨੇ ਸੜਕ ਦੇ ਦੋਵੇਂ ਪਾਸੇ ਲਾਏ ਬੈਰੀਕੇਡ