Tuesday, September 17, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਸੈਲੀ ਰੋਡ ਤੋਂ ਬੱਚੇ ਨੂੰ ਅਗਵਾਹ ਕਰਨ ਵਾਲਿਆਂ ਨੂੰ ਪਠਾਨਕੋਟ ਪੁਲਿਸ ਨੇ ਗੋਆ ਤੋਂ ਕੀਤਾ ਗ੍ਰਿਫ਼ਤਾਰ

September 07, 2024 02:26 PM

 ਪਠਾਨਕੋਟ : ਬੀਤੇ ਦਿਨੀ ਸੈਲੀ ਰੋਡ ਤੋਂ ਛੇ ਸਾਲ ਦੇ ਬੱਚੇ ਨੂੰ ਅਗਵਾਹ ਕਰਨ ਵਾਲੇ ਮੁੱਖ ਦੋਸ਼ੀਆਂ ਨੂੰ ਪਠਾਨਕੋਟ ਪੁਲਿਸ ਨੇ ਗੋਆ ਤੋਂ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐੱਸਐੱਸਪੀ ਪਠਾਨਕੋਟ ਦਲਜਿੰਦਰ ਸਿੰਘ ਢਿੱਲੋਂ ਨੇ ਦੱਸਿਆ ਕਿ ਬੀਤੇ ਦਿਨੀ ਸੈਲੀ ਰੋਡ ਤੋਂ ਮਾਹਿਰ ਭੰਡਾਰੀ ਨਾਮਕ ਬੱਚੇ ਨੂੰ ਅਗਵਾਹ ਕੀਤਾ ਗਿਆ ਸੀ। ਜਿਸ ਨੂੰ ਹਿਮਾਚਲ ਪ੍ਰਦੇਸ਼ ਦੇ ਨੂਰਪੁਰ ਤੋਂ ਅਗਵਾਹ ਕਰਨ ਵਾਲਿਆਂ ਦੇ ਚੁੰਗਲ ਚੋਂ ਛਡਵਾ ਲਿਆ ਗਿਆ ਸੀ। ਉਹਨਾਂ ਦੱਸਿਆ ਕਿ ਇਸ ਮਾਮਲੇ ਦੇ ਸਬੰਧ ਵਿੱਚ ਪਹਿਲਾ ਅਵਤਾਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਜੋ ਮੁੱਖ ਦੋਸ਼ੀ ਬੱਚੇ ਨੂੰ ਕਿਡਨੈਪ ਕਰ ਕੇ ਲੈ ਕੇ ਗਏ ਸਨ, ਉਹਨਾਂ ਨੂੰ ਗੋਆ ਤੋਂ ਅੱਜ ਸਵੇਰੇ ਤੜਕ ਸਾਰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਹਨਾਂ ਦੱਸਿਆ ਕਿ ਅਮਿਤ ਰਾਣਾ ਅਤੇ ਰਿਸ਼ਵ ਬੱਚੇ ਨੂੰ ਸੈਲੀ ਰੋਡ ਤੋਂ ਅਗਵਾਹ ਕਰਕੇ ਲੈ ਕੇ ਗਏ ਸੀ ਜਿਸ ਤੋਂ ਬਾਅਦ ਇਹਨਾਂ ਚੱਕੀ ਪੁਲ ਹੇਠਾਂ ਜਾ ਕੇ ਆਪਣੇ ਹੋਰ ਦੋ ਸਾਥੀਆਂ ਨਾਲ ਮੁਲਾਕਾਤ ਕੀਤੀ ਜਿੱਥੇ ਇਨਾਂ ਬੱਚੇ ਨੂੰ ਉਹਨਾਂ ਦੋ ਸਾਥੀਆਂ ਦੇ ਹਵਾਲੇ ਕਰਕੇ ਆਪ ਕਿਸੇ ਹੋਰ ਥਾਂ ਵੱਲ ਨਿਕਲ ਜਾਣਾ ਸੀ ਅਤੇ ਪਰਿਵਾਰ ਵਾਲਿਆਂ ਤੋਂ ਫਰੋਤੀ ਦੀ ਮੰਗ ਕਰਨੀ ਸੀ ਪਰ ਪੰਜਾਬ ਪੁਲਿਸ, ਹਿਮਾਚਲ ਪ੍ਰਦੇਸ਼ ਪੁਲਿਸ ਅਤੇ ਲੋਕਲ ਲੋਕਾਂ ਦੀ ਮਦਦ ਨਾਲ ਬੱਚੇ ਨੂੰ ਅਗਵਾਹ ਕਰਨ ਵਾਲਿਆਂ ਦੇ ਕੋਲੋਂ ਬਚਾ ਲਿਆ ਗਿਆ ਸੀ ਪਰ ਮੌਕੇ ਤੋਂ ਇਹ ਕਿਡਨੈਪਰ ਭਜਣ ਵਿੱਚ ਕਾਮਯਾਬ ਰਹੇ ਸਨ। ਜੋ ਕਿ ਜੰਗਲ ਦੇ ਰਸਤੇ ਹੁੰਦੇ ਹੋਏ ਹਾਈਵੇ ਤੇ ਪਹੁੰਚੇ ਜਿੱਥੋਂ ਇਹ ਬੱਸ ਵਿੱਚ ਬੈਠ ਕੇ ਧਰਮਸ਼ਾਲਾ ਪਹੁੰਚ ਗਏ ਧਰਮਸ਼ਾਲਾ ਤੋਂ ਅਮਿਤ ਰਾਣਾ ਅਤੇ ਰਿਸ਼ਵ ਚੰਡੀਗੜ੍ਹ ਗਏ ਜਿੱਥੇ ਇਹ ਕੁਝ ਦਿਨ ਘੁੰਮਦੇ ਰਹੇ ਅਤੇ ਬਾਅਦ ਵਿੱਚ ਇਹ ਦਿੱਲੀ ਨਿਕਲ ਗਏ। ਜਿਸ ਤੋਂ ਬਾਅਦ ਪਠਾਨਕੋਟ ਪੁਲਿਸ ਦੇ ਅਧਿਕਾਰੀ ਨੇ ਦਿੱਲੀ ਇਹਨਾਂ ਦਾ ਪਿੱਛਾ ਕਰਦੇ ਹੋਏ ਪਹੁੰਚੇ ਪਰ ਇਹ ਦਿੱਲੀ ਤੋਂ ਸੜਕ ਦੇ ਰਸਤੇ ਹੁੰਦੇ ਹੋਏ ਗੋਆ ਪਹੁੰਚ ਗਏ। ਗੋਆ ਵਿੱਚ ਇਹਨਾਂ ਨੇ ਕੁਝ ਟਰਾਂਜੈਕਸ਼ਨ ਕੀਤੀਆਂ ਜਿਸ ਦੀ ਮਦਦ ਨਾਲ ਇਹਨਾਂ ਨੂੰ ਟਰੈਕ ਕੀਤਾ ਗਿਆ। ਉਹਨਾਂ ਦੱਸਿਆ ਕਿ ਅਮਿਤ ਰਾਣਾ ਅਤੇ ਰਿਸ਼ਵ ਦੀ ਲੋਕੇਸ਼ਨ ਪਤਾ ਲੱਗਦਿਆਂ ਹੀ ਦਿੱਲੀ ਤੋਂ ਇੰਸਪੈਕਟਰ ਮਨਦੀਪ ਸਲਗੋਤਰਾ ਅਤੇ ਉਨਾਂ ਦਾ ਇੱਕ ਸਾਥੀ ਹਵਾਈ ਜਹਾਜ਼ ਦੇ ਜਰੀਏ ਰਾਤ ਨੂੰ ਗੋਆ ਪਹੁੰਚ ਕੇ ਅਤੇ ਗੋਆ ਪੁਲਿਸ ਦੀ ਮਦਦ ਨਾਲ ਇਹਨਾਂ ਦੋਨਾਂ ਦੋਸ਼ੀਆਂ ਨੂੰ ਗੋਆ ਤੋਂ ਬੱਸ ਵਿੱਚ ਜਾਂਦੇ ਹੋਏ ਰਸਤੇ ਤੋਂ ਗ੍ਰਿਫਤਾਰ ਕੀਤਾ ਗਿਆ। ਉਹਨਾਂ ਦੱਸਿਆ ਕਿ ਰਿਸ਼ਵ ਦਾ ਦੁਬਈ ਦਾ ਵੀਜ਼ਾ ਵੀ ਆ ਗਿਆ ਸੀ ਅਤੇ ਇਹ ਦਿੱਲੀ ਵਿੱਚ ਆਪਣਾ ਵੀਜ਼ਾ ਲੈਣ ਵੀ ਗਿਆ ਸੀ ਪਰ ਪੰਜਾਬ ਪੁਲਿਸ ਦੀ ਟੈਕਨੀਕਲ ਟੀਮ ਵੱਲੋਂ ਇਸਦੇ ਵੀਜ਼ੇ ਨੂੰ ਵੀ ਟਰੈਕ ਕਰ ਲਿਆ ਗਿਆ ਅਤੇ ਸਾਰੇ ਹੀ ਅੰਤਰਰਾਸ਼ਟਰੀ ਹਵਾਈ ਅੱਡਿਆਂ ਤੇ ਇਹਨਾਂ ਦੋਨਾਂ ਸਬੰਧੀ ਜਾਣਕਾਰੀ ਵੀ ਦੇ ਦਿੱਤੀ ਗਈ ਜੇਕਰ ਇਹ ਦੋਨੋਂ ਦੇਸ਼ ਤੋਂ ਬਾਹਰ ਜਾਣ ਦੀ ਵੀ ਕੋਸ਼ਿਸ਼ ਕਰਦੇ ਤਾਂ ਇਹਨਾਂ ਨੂੰ ਗਿਰਫਤਾਰ ਕਰ ਲਿਆ ਜਾਂਦਾ। ਐਸਐਸਪੀ ਪਠਾਨਕੋਟ ਨੇ ਦੱਸਿਆ ਕਿ ਅਮਿਤ ਰਾਣਾ ਅਤੇ ਰਿਸ਼ਵ ਦੀ ਕੁਝ ਲੋਕ ਮਦਦ ਵੀ ਕਰ ਰਹੇ ਸਨ ਅਤੇ ਉਨਾਂ ਨੂੰ ਵੀ ਜਲਦ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।

Have something to say? Post your comment

More From Punjab

ਟੈਂਕਰਾਂ ’ਚੋਂ ਪੈਟਰੋਲ ਡੀਜਲ ਚੋਰੀ ਕਰਕੇ ਇੰਥਨੋਲ ਮਿਲਾਉਣ ਵਾਲੇ ਚਾਰ ਵਿਅਕਤੀ ਕਾਬੂ

ਟੈਂਕਰਾਂ ’ਚੋਂ ਪੈਟਰੋਲ ਡੀਜਲ ਚੋਰੀ ਕਰਕੇ ਇੰਥਨੋਲ ਮਿਲਾਉਣ ਵਾਲੇ ਚਾਰ ਵਿਅਕਤੀ ਕਾਬੂ

'ਰਵਨੀਤ ਬਿੱਟੂ ਅਹਿਸਾਨ ਫਰਾਮੋਸ਼ ਆਦਮੀ', ਰਾਹੁਲ ਗਾਂਧੀ ਨੂੰ ਅੱਤਵਾਦੀ ਕਹਿਣ 'ਤੇ ਭੜਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ

'ਰਵਨੀਤ ਬਿੱਟੂ ਅਹਿਸਾਨ ਫਰਾਮੋਸ਼ ਆਦਮੀ', ਰਾਹੁਲ ਗਾਂਧੀ ਨੂੰ ਅੱਤਵਾਦੀ ਕਹਿਣ 'ਤੇ ਭੜਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ

ਧਮਾਕੇ ਮਗਰੋਂ ਹੈਪੀ ਪਸ਼ੀਆਂ ਨੇ ਟਾਰਗੇਟ ਪੂਰਾ ਕਰਨ ਵਾਲਿਆਂ ਤੋਂ ਬਣਾ ਲਈ ਸੀ ਦੂਰੀ, ਮੁਲਜ਼ਮ ਰੋਹਨ ਤੇ ਵਿਸ਼ਾਲ ਨੇ ਖੋਲ੍ਹੇ ਭੇਦ

ਧਮਾਕੇ ਮਗਰੋਂ ਹੈਪੀ ਪਸ਼ੀਆਂ ਨੇ ਟਾਰਗੇਟ ਪੂਰਾ ਕਰਨ ਵਾਲਿਆਂ ਤੋਂ ਬਣਾ ਲਈ ਸੀ ਦੂਰੀ, ਮੁਲਜ਼ਮ ਰੋਹਨ ਤੇ ਵਿਸ਼ਾਲ ਨੇ ਖੋਲ੍ਹੇ ਭੇਦ

ਜ਼ੀਰਕਪੁਰ 'ਚ ਫਲੈਟ ਦਿਵਾਉਣ ਬਹਾਨੇ ਤਿੰਨ ਜਣਿਆਂ ਨਾਲ ਕਰੋੜਾਂ ਦੀ ਠੱਗੀ, ਪੰਜ ਵਿਅਕਤੀਆਂ ਖਿਲਾਫ਼ ਧੋਖਾਧੜੀ ਦਾ ਕੇਸ ਦਰਜ

ਜ਼ੀਰਕਪੁਰ 'ਚ ਫਲੈਟ ਦਿਵਾਉਣ ਬਹਾਨੇ ਤਿੰਨ ਜਣਿਆਂ ਨਾਲ ਕਰੋੜਾਂ ਦੀ ਠੱਗੀ, ਪੰਜ ਵਿਅਕਤੀਆਂ ਖਿਲਾਫ਼ ਧੋਖਾਧੜੀ ਦਾ ਕੇਸ ਦਰਜ

ਸੱਤਾ ਧਿਰ ਨੂੰ ਜਬਰਦਸਤ ਝਟਕਾ, ਹਾਈਕੋਰਟ ਨੇ ਗੁਰਜੀਤ ਸਿੰਘ  ਰਾਮਣਵਾਸੀਆ ਨੂੰ ਹੀ ਮੰਨਿਆ ਪ੍ਰਧਾਨ---  ਪਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀ, ਫੈਸਲੇ ਨੇ ਵੀ ਸੱਚ ਝੂਠ ਦਾ ਨਿਤਾਰਾ ਕਰ ਦਿੱਤਾ ਹੈ-ਗੁਰਜੀਤ ਸਿੰਘ ਔਲਖ 

ਸੱਤਾ ਧਿਰ ਨੂੰ ਜਬਰਦਸਤ ਝਟਕਾ, ਹਾਈਕੋਰਟ ਨੇ ਗੁਰਜੀਤ ਸਿੰਘ  ਰਾਮਣਵਾਸੀਆ ਨੂੰ ਹੀ ਮੰਨਿਆ ਪ੍ਰਧਾਨ--- ਪਰਮਾਤਮਾ ਦੇ ਘਰ ਦੇਰ ਹੈ ਅੰਧੇਰ ਨਹੀ, ਫੈਸਲੇ ਨੇ ਵੀ ਸੱਚ ਝੂਠ ਦਾ ਨਿਤਾਰਾ ਕਰ ਦਿੱਤਾ ਹੈ-ਗੁਰਜੀਤ ਸਿੰਘ ਔਲਖ 

ਜਮਹੂਰੀਅਤ ਬਹਾਲ ਮੁਜ਼ਾਹਰੇ ਦੇ ਸਮੇਂ ਮਾਨਯੋਗ ਗੁਰਜੰਟ ਸਿੰਘ ਕੱਟੂ ਜੀ, ਪ੍ਰੋ ਮਹਿੰਦਰਪਾਲ ਸਿੰਘ ਜੀ ਅਤੇ ਅੰਮ੍ਰਿਤਪਾਲ ਸਿੰਘ ਸੰਧਰਾ ਜੀ ਨੇ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਜੀ ਦੀ ਕਿਤਾਬ “ਸੰਘਰਸ਼ ਦਾ ਦੌਰ” ਦੀ ਕੀਤੀ ਸਰਾਹਣਾ

ਜਮਹੂਰੀਅਤ ਬਹਾਲ ਮੁਜ਼ਾਹਰੇ ਦੇ ਸਮੇਂ ਮਾਨਯੋਗ ਗੁਰਜੰਟ ਸਿੰਘ ਕੱਟੂ ਜੀ, ਪ੍ਰੋ ਮਹਿੰਦਰਪਾਲ ਸਿੰਘ ਜੀ ਅਤੇ ਅੰਮ੍ਰਿਤਪਾਲ ਸਿੰਘ ਸੰਧਰਾ ਜੀ ਨੇ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਜੀ ਦੀ ਕਿਤਾਬ “ਸੰਘਰਸ਼ ਦਾ ਦੌਰ” ਦੀ ਕੀਤੀ ਸਰਾਹਣਾ

38 ਸਾਲਾ ਨੌਜਵਾਨ ਨੇ ਲਾਇਸੈਂਸੀ ਅਸਲੇ ਨਾਲ ਖ਼ੁਦ ਨੂੰ ਮਾਰੀ ਗੋਲ਼ੀ

38 ਸਾਲਾ ਨੌਜਵਾਨ ਨੇ ਲਾਇਸੈਂਸੀ ਅਸਲੇ ਨਾਲ ਖ਼ੁਦ ਨੂੰ ਮਾਰੀ ਗੋਲ਼ੀ

ਸੁਪਰੀਮ ਕੋਰਟ ਦੇ ਜ਼ਮਾਨਤੀ ਫੈਸਲੇ ਨੇ ਸਾਬਤ ਕੀਤਾ ਕੇਜਰੀਵਾਲ ਦੀ ਗ੍ਰਿਫਤਾਰੀ BJP ਦੀ ਸਾਜ਼ਿਸ਼ ਸੀ - AAP

ਸੁਪਰੀਮ ਕੋਰਟ ਦੇ ਜ਼ਮਾਨਤੀ ਫੈਸਲੇ ਨੇ ਸਾਬਤ ਕੀਤਾ ਕੇਜਰੀਵਾਲ ਦੀ ਗ੍ਰਿਫਤਾਰੀ BJP ਦੀ ਸਾਜ਼ਿਸ਼ ਸੀ - AAP

ਅੱਤਵਾਦੀ ਹੈਪੀ ਦੇ ਗੁਰਦਾਸਪੁਰ, ਅਜਨਾਲਾ ਤੇ ਰਮਦਾਸ 'ਚ 35 ਤੋਂ ਵੱਧ ਗੁਰਗੇ ਸਰਗਰਮ, ਪੰਜਾਬ 'ਚ ਅੱਤਵਾਦੀ ਵਾਰਦਾਤਾਂ ਨੂੰ ਦਿੰਦੇ ਹਨ ਅੰਜਾਮ

ਅੱਤਵਾਦੀ ਹੈਪੀ ਦੇ ਗੁਰਦਾਸਪੁਰ, ਅਜਨਾਲਾ ਤੇ ਰਮਦਾਸ 'ਚ 35 ਤੋਂ ਵੱਧ ਗੁਰਗੇ ਸਰਗਰਮ, ਪੰਜਾਬ 'ਚ ਅੱਤਵਾਦੀ ਵਾਰਦਾਤਾਂ ਨੂੰ ਦਿੰਦੇ ਹਨ ਅੰਜਾਮ

ਏਡਿਡ ਸਕੂਲ ਦੇ ਅਨਏਡਿਡ ਸਟਾਫ ਨੇ CM Mann ਦੀ ਕੋਠੀ ਅੱਗੇ ਕੀਤੀ ਰੈਲੀ, Police ਨੇ ਸੜਕ ਦੇ ਦੋਵੇਂ ਪਾਸੇ ਲਾਏ ਬੈਰੀਕੇਡ

ਏਡਿਡ ਸਕੂਲ ਦੇ ਅਨਏਡਿਡ ਸਟਾਫ ਨੇ CM Mann ਦੀ ਕੋਠੀ ਅੱਗੇ ਕੀਤੀ ਰੈਲੀ, Police ਨੇ ਸੜਕ ਦੇ ਦੋਵੇਂ ਪਾਸੇ ਲਾਏ ਬੈਰੀਕੇਡ