Sunday, September 08, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਡੀ ਐਸ ਪੀ ਬਲਜੀਤ ਸਿੰਘ ਢਿੱਲੋ ਦਾ ਭਦੌੜ ਵਿਖੇ ਹੋਇਆ ਸਾਹੀ ਸਨਮਾਨ

July 21, 2024 04:33 PM


ਬਰਨਾਲਾ/ਭਦੌੜ, 21 ਜੁਲਾਈ (ਬਘੇਲ ਸਿੰਘ ਧਾਲੀਵਾਲ)-ਬਰਨਾਲਾ ਵਿਖੇ ਤੈਨਾਤ ਬਤੌਰ ਇੰਸਪੈਕਟਰ ਬਲਜੀਤ ਸਿੰਘ ਢਿੱਲੋਂ ਦੇ ਡੀ ਐਸ ਪੀ ਬਣਨ 'ਤੇ ਕਸਬਾ ਭਦੌੜ ਵਿਖੇ ਬਲਜੀਤ ਸਿੰਘ ਢਿੱਲੋ ਦਾ ਇੱਕ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਵਿੱਚ ਸਾਹੀ ਸਨਮਾਨ ਕੀਤਾ ਗਿਆ | ਇਸ ਸਨਮਾਨ ਸਮਾਰੋਹ ਉੱਘੇ ਸਮਾਜ ਸੇਵੀ ਬਾਬੂ ਸੁਰਿੰਦਰਪਾਲ ਗਰਗ ਆੜਤੀਆ ਅਤੇ ਮਨੀਸ਼ ਕੁਮਾਰ ਗਰਗ ਪ੍ਰਧਾਨ ਨਗਰ ਕੌਂਸਲ ਭਦੌੜ ਦੀ ਅਗਵਾਈ ਵਿੱਚ ਸਮੂਹ ਭਦੌੜ ਵਾਸੀਆਂ ਦੇ ਸਹਿਯੋਗ ਨਾਲ ਕੀਤਾ ਗਿਆ | ਇਹ ਸਨਮਾਨ ਸਮਾਰੋਹ ਦਾ ਆਯੋਜਨ ਸਥਾਨਕ ਸੰਗਮ ਢਾਬਾ ਵਿਖੇ ਕੀਤਾ ਗਿਆ | ਇਸ ਸਨਮਾਨ ਸਮਾਰੋਹ ਵਿੱਚ ਇਲਾਕੇ ਦੇ ਸਮੂਹ ਪਤਵੰਤੇ ਸੱਜਣ, ਰਾਜਨੀਤਿਕ ਪਾਰਟੀਆਂ, ਸਮਾਜਿਕ ਜਥੇਬੰਦੀਆਂ, ਆੜਤੀਆ ਐਸੋਸੀਏਸ਼ਨ ਅਤੇ ਨਗਰ ਕੌਂਸਲ ਭਦੌੜ ਦੇ ਸਮੂਹ ਕੌਂਸਲਰਾਂ ਨੇ ਹਿੱਸਾ ਲਿਆ | ਇਸ ਮੌਕੇ ਡਾਕਟਰ ਵਿਪਨ ਗੁਪਤਾ, ਕੁਲਵੰਤ ਸਿੰਘ ਮਾਨ, ਬਾਬੂ ਅਜੈ ਕੁਮਾਰ ਗਰਗ, ਪਰਮਜੀਤ ਤਲਵਾੜ ਆਦਿ ਬੁਲਾਰਿਆਂ ਵੱਲੋਂ ਆਪੋ ਆਪਣੇ ਵਿਚਾਰ ਪੇਸ਼ ਕੀਤੇ | ਇਸ ਮੌਕੇ ਬਾਬੂ ਅਜੈ ਕੁਮਾਰ ਗਰਗ ਨੇ ਕਿਹਾ ਕਿ ਉਂਝ ਤਾਂ ਹਰ ਨਵੇਂ ਦਿਨ ਕੋਈ ਨਾ ਕੋਈ ਇੰਸਪੈਕਟਰ ਤੋਂ ਡੀ ਐਸ ਪੀ ਪ੍ਰਮੋਟ ਹੁੰਦਾ ਹੈ ਪਰ ਜੋ ਸਨਮਾਨ ਅੱਜ ਬਲਜੀਤ ਸਿੰਘ ਢਿੱਲੋਂ ਨੂੰ ਮਿਲ ਰਿਹਾ ਹੈ ਉਸ ਦੀ ਮਿਸਾਲ ਸ਼ਾਇਦ ਹੀ ਕਿਤੇ ਵੇਖਣ ਨੂੰ ਮਿਲੇ,ਕਿਉਂਕਿ ਇਹ ਇਹਨਾਂ ਦੀ ਮਿਹਨਤ, ਲਗਨ ਅਤੇ ਇਮਾਨਦਾਰੀ ਦਾ ਫ਼ਲ ਹੈ ਜੋ ਇਹਨਾਂ ਨੂੰ ਇਸ ਸਨਮਾਨ ਦੇ ਕਾਬਿਲ ਬਣਾਉਂਦਾ ਹੈ | ਜ਼ਿਕਰਯੋਗ ਹੈ ਕਿ ਡੀਐਸਪੀ ਬਲਜੀਤ ਸਿੰਘ ਢਿੱਲੋਂ ਕੁੱਝ ਸਮਾਂ ਪਹਿਲਾਂ ਥਾਣਾ ਭਦੌੜ ਦੇ ਮੁਖੀ ਰਹਿ ਚੁੱਕੇ ਹਨ ਜਿਸ ਕਰਕੇ ਇਹਨਾਂ ਵੱਲੋਂ ਕੀਤੇ ਗਏ ਕੰਮਾਂ ਸਦਕਾ ਹੀ ਭਦੌੜ ਵਿੱਚ ਇੰਨੇ ਹਰਮਨ ਪਿਆਰੇ ਹੋ ਗਏ ਸਨ, ਜਿਸ ਕਰਕੇ ਇਹਨਾਂ ਨੂੰ ਭਦੌੜ ਵਿੱਚ ਅੱਜ ਦੂਸਰੀ ਵਾਰ ਸਨਮਾਨਿਤ ਕੀਤਾ ਗਿਆ ਹੈ | ਇਸ ਸਨਮਾਨ ਸਮਾਰੋਹ ਵਿੱਚ ਵੱਖ-ਵੱਖ ਪਾਰਟੀਆਂ, ਵੱਖ-ਵੱਖ ਸਮਾਜਿਕ ਜਥੇਬੰਦੀਆਂ, ਇਲਾਕੇ ਦੇ ਪਤਵੰਤੇ ਸੱਜਣਾ, ਪਿੰਡਾਂ ਦੇ ਪੰਚਾਂ, ਸਰਪੰਚਾਂ, ਕਲੱਬਾਂ ਦੇ ਅਹੁਦੇਦਾਰਾਂ ਨੇ ਬਲਜੀਤ ਸਿੰਘ ਢਿੱਲੋ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ | ਇਸ ਤੋਂ ਇਲਾਵਾ ਥਾਣਾ ਮੁਖੀ ਸ਼ਹਿਣਾ ਜਗਜੀਤ ਸਿੰਘ, ਥਾਣਾ ਮੁਖੀ ਭਦੌੜ ਅੰਮਿ੍ਤ ਸਿੰਘ ਅਤੇ ਏ ਐਸ ਆਈ ਸੰਤੋਖ ਨੂੰ ਵੀ ਨਗਰ ਕੌਂਸਲ ਪ੍ਰਧਾਨ ਵੱਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਡੀ ਐਸ ਪੀ ਬਲਜੀਤ ਸਿੰਘ ਢਿੱਲੋ ਨੇ ਭਾਵੁਕ ਹੁੰਦੇ ਆ ਕਿਹਾ ਕਿ ਜੋ ਪਿਆਰ ਮੈਨੂੰ ਭਦੌੜ ਵਿੱਚ ਮਿਲਿਆ ਹੈ ਸ਼ਾਇਦ ਹੀ ਕਿਸੇ ਹੋਰ ਨੂੰ ਮਿਲਿਆ ਹੋਵੇ | ਉਹਨਾਂ ਕਿਹਾ ਕਿ ਪੂਰੇ ਪੰਜਾਬ ਵਿੱਚ ਭਦੌੜ ਇਲਾਕੇ ਦੇ ਲੋਕ ਹੀ ਹਨ ਜਿਨਾਂ ਨੇ ਮੈਨੂੰ ਇੰਨਾ ਪਿਆਰ ਬਖਸ਼ਿਆ ਅਤੇ ਮੈਂ ਭਦੌੜ ਵਾਸੀਆਂ ਦਾ ਹਮੇਸ਼ਾ ਕਰਜ਼ਦਾਰ ਰਹਾਂਗਾ | ਉਨ੍ਹਾਂ ਕਿਹਾ ਕਿ ਮੈਂ ਕੋਸ਼ਿਸ਼ ਕਰਾਂਗਾ ਭਦੌੜ ਵਾਸੀਆਂ ਦੇ ਕਰਜ਼ ਉਤਾਰਨ ਦੀ ਜਿਨਾਂ ਨੇ ਮੈਨੂੰ ਇਹਨਾਂ ਪਿਆਰ ਬਖਸ਼ ਕੇ ਮੇਰੇ ਨਾਲ ਮੋਢੇ ਨਾਲ ਮੋਢਾ ਦਾ ਕਿ ਅੱਜ ਤੱਕ ਵੀ ਮੇਰੇ ਭਰਾਵਾਂ ਵਾਂਗ ਮੇਰੇ ਨਾਲ ਖੜ੍ਹੇ ਹਨ | ਇਸ ਮੌਕੇ ਜਵਾਹਰ ਲਾਲ ਸਿੰਗਲਾ, ਅਭੈ ਕੁਮਾਰ ਗਰਗ, ਸੰਦੀਪ ਕੁਮਾਰ ਕਾਲਾ, ਮਾਸਟਰ ਸਤੀਸ਼ ਕੁਮਾਰ ਜੰਤਾ ਵਾਲੇ, ਜਗਦੀਪ ਸਿੰਘ ਜੱਗੀ, ਭਾਜਪਾ ਆਗੂ ਰਕੇਸ਼ ਕੁਮਾਰ ਟੀਟੂ, ਮਾਸਟਰ ਸੁਦਾਗਰ ਸਿੰਘ ਨੈਣੇਵਾਲੀਆ, ਅਰੁਣ ਕੁਮਾਰ ਜੰਤਾ ਵਾਲੇ, ਬਾਬੂ ਦੀਨਾ ਨਾਥ,ਬਲਜੀਤ ਸਿੰਘ ਝਿੰਜਰ, ਗੁਰਜੰਟ ਸਿੰਘ ਮਾਨ ਖੇਤੀ ਸੇਵਾ ਸੈਂਟਰ, ਜਗਤਾਰ ਸਿੰਘ ਮਾਨ, ਬਲਵਿੰਦਰ ਪਾਲ ਹੈਪੀ ਸਿੰਘ ਗੈਸ ਏਜੰਸੀ, ਸੁਖਦੇਵ ਸਿੰਘ ਜੈਦ, ਹਰੀ ਸਿੰਘ ਬਾਵਾ, ਗੁਰਦੇਵ ਸਿੰਘ ਭਾਰਤ ਹਾਊਸ, ਸਹਿਬ ਸਿੰਘ ਗਿੱਲ ਪ੍ਰਧਾਨ ਰਾਮਗੜੀਆ ਕਮੇਟੀ ਭਦੌੜ, ਬੀਰਬਲ ਦਾਸ ਦੀਪਗੜ੍ਹ ਵਾਲੇ, ਗੁਰਚਰਨ ਤਲਵਾੜ, ਨਰਿੰਦਰ ਕੁਮਾਰ ਟੋਨੀ, ਭੀਮ ਤਲਵਾੜ, ਸੁਖਬੀਰ ਸਿੰਘ ਭੂਰਾ ਕਾਂਗੜ,ਬਾਬੂ ਧਰਮਿੰਦਰ ਕੁਮਾਰ ਭੱਠੇ ਵਾਲੇ,ਹੀਰਾ ਲਾਲ ਸਿੰਗਲਾ, ਡਾਕਟਰ ਅਵਤਾਰ ਸਿੰਘ ਗਿੱਲ, ਡਾਕਟਰ ਹਰੀ ਸਿੰਘ ਕਾਂਗੜ ਵਾਲੇ, ਜੋਗਿੰਦਰ ਸਿੰਘ ਪਰਵਾਨਾ, ਰਜਿੰਦਰ ਕੁਮਾਰ ਮੰਡੀ ਆਦਿ ਹਾਜਰ ਸਨ |

Have something to say? Post your comment

More From Punjab

ਜਣੇਪੇ ਤੋਂ ਬਾਅਦ ਜਬਰ ਜਨਾਹ ਪੀੜਤ ਨਬਾਲਗ ਦੀ ਮੌਤ

ਜਣੇਪੇ ਤੋਂ ਬਾਅਦ ਜਬਰ ਜਨਾਹ ਪੀੜਤ ਨਬਾਲਗ ਦੀ ਮੌਤ

ਕਲਯੁਗੀ ਪਿਉ ਨੇ 10 ਸਾਲਾ ਨਾਬਾਲਗ ਧੀ ਨਾ ਕੀਤੀਆਂ ਅਸ਼ਲੀਲ ਹਰਕਤਾਂ, ਕੇਸ ਦਰਜ

ਕਲਯੁਗੀ ਪਿਉ ਨੇ 10 ਸਾਲਾ ਨਾਬਾਲਗ ਧੀ ਨਾ ਕੀਤੀਆਂ ਅਸ਼ਲੀਲ ਹਰਕਤਾਂ, ਕੇਸ ਦਰਜ

ਪਠਾਨਕੋਟ-ਚੰਬਾ ਨੈਸ਼ਨਲ ਹਾਈਵੇ 'ਤੇ ਅੰਮ੍ਰਿਤਸਰ ਆ ਰਹੀ ਬੱਸ ਪਲਟੀ, ਇੱਕ ਦੀ ਮੌਤ, 13 ਜ਼ਖਮੀ

ਪਠਾਨਕੋਟ-ਚੰਬਾ ਨੈਸ਼ਨਲ ਹਾਈਵੇ 'ਤੇ ਅੰਮ੍ਰਿਤਸਰ ਆ ਰਹੀ ਬੱਸ ਪਲਟੀ, ਇੱਕ ਦੀ ਮੌਤ, 13 ਜ਼ਖਮੀ

ਸੈਲੀ ਰੋਡ ਤੋਂ ਬੱਚੇ ਨੂੰ ਅਗਵਾਹ ਕਰਨ ਵਾਲਿਆਂ ਨੂੰ ਪਠਾਨਕੋਟ ਪੁਲਿਸ ਨੇ ਗੋਆ ਤੋਂ ਕੀਤਾ ਗ੍ਰਿਫ਼ਤਾਰ

ਸੈਲੀ ਰੋਡ ਤੋਂ ਬੱਚੇ ਨੂੰ ਅਗਵਾਹ ਕਰਨ ਵਾਲਿਆਂ ਨੂੰ ਪਠਾਨਕੋਟ ਪੁਲਿਸ ਨੇ ਗੋਆ ਤੋਂ ਕੀਤਾ ਗ੍ਰਿਫ਼ਤਾਰ

ਪਠਾਨਕੋਟ ਦੇ ਕਿਸਾਨ ਦੀ ਧੀ ਬਣੀ ਭਾਰਤੀ ਫੌਜ ‘ਚ ਕਮਿਸ਼ਨਡ ਅਫ਼ਸਰ, ਮਾਈ ਭਾਗੋ ਪ੍ਰੈਪਰੇਟਰੀ ਇੰਸਟੀਚਿਊਟ ਦੀ ਕੈਡਿਟ ਹੈ ਪੱਲਵੀ ਰਾਜਪੂਤ

ਪਠਾਨਕੋਟ ਦੇ ਕਿਸਾਨ ਦੀ ਧੀ ਬਣੀ ਭਾਰਤੀ ਫੌਜ ‘ਚ ਕਮਿਸ਼ਨਡ ਅਫ਼ਸਰ, ਮਾਈ ਭਾਗੋ ਪ੍ਰੈਪਰੇਟਰੀ ਇੰਸਟੀਚਿਊਟ ਦੀ ਕੈਡਿਟ ਹੈ ਪੱਲਵੀ ਰਾਜਪੂਤ

ਫਿਰੋਜ਼ਪੁਰ ਤੀਹਰੇ ਕਤਲ ਕਾਂਡ ਦੇ ਮੁਲਜ਼ਮ ਮਹਾਰਾਸ਼ਟਰ ਤੋਂ ਗ੍ਰਿਫ਼ਤਾਰ, ਜਾ ਰਹੇ ਸੀ ਸ੍ਰੀ ਹਜ਼ੂਰ ਸਾਹਿਬ

ਫਿਰੋਜ਼ਪੁਰ ਤੀਹਰੇ ਕਤਲ ਕਾਂਡ ਦੇ ਮੁਲਜ਼ਮ ਮਹਾਰਾਸ਼ਟਰ ਤੋਂ ਗ੍ਰਿਫ਼ਤਾਰ, ਜਾ ਰਹੇ ਸੀ ਸ੍ਰੀ ਹਜ਼ੂਰ ਸਾਹਿਬ

ਬਡਬਰ ਟੋਲ ਪਲਾਜ਼ਾ ਦੇ ਕਰਮਚਾਰੀਆਂ ਨੇ ਹਮਲਾ ਕਰਕੇ ਪਿਓ ਪੁੱਤ ਨੂੰ ਕੀਤਾ ਗੰਭੀਰ ਜਖਮੀ

ਬਡਬਰ ਟੋਲ ਪਲਾਜ਼ਾ ਦੇ ਕਰਮਚਾਰੀਆਂ ਨੇ ਹਮਲਾ ਕਰਕੇ ਪਿਓ ਪੁੱਤ ਨੂੰ ਕੀਤਾ ਗੰਭੀਰ ਜਖਮੀ

ਨਕਾਬਪੋਸ਼ ਬਦਮਾਸ਼ਾਂ ਨੇ ਪ੍ਰਾਪਰਟੀ ਡੀਲਰ ਕੋਲੋਂ ਲੁੱਟੀ ਨਕਦੀ, ਚਿੱਟੇ ਦਿਨ ਦਫਤਰ 'ਚ ਵੜ ਕੇ ਦਿੱਤਾ ਵਾਰਦਾਤ ਨੂੰ ਅੰਜਾਮ

ਨਕਾਬਪੋਸ਼ ਬਦਮਾਸ਼ਾਂ ਨੇ ਪ੍ਰਾਪਰਟੀ ਡੀਲਰ ਕੋਲੋਂ ਲੁੱਟੀ ਨਕਦੀ, ਚਿੱਟੇ ਦਿਨ ਦਫਤਰ 'ਚ ਵੜ ਕੇ ਦਿੱਤਾ ਵਾਰਦਾਤ ਨੂੰ ਅੰਜਾਮ

Ferozepur 'ਚ ਵੱਡੀ ਵਾਰਦਾਤ ! ਘਰ ਦੇ ਬਾਹਰ ਬੈਠੇ ਆੜ੍ਹਤੀਏ ਨੂੰ ਮਾਰੀਆਂ ਗੋਲ਼ੀਆਂ, ਤੀਹਰੇ ਕਤਲ ਦੇ ਮੁਲਜ਼ਮ ਅਜੇ ਵੀ ਪੁਲਿਸ ਦੀ ਪਹੁੰਚ ਤੋਂ ਦੂਰ

Ferozepur 'ਚ ਵੱਡੀ ਵਾਰਦਾਤ ! ਘਰ ਦੇ ਬਾਹਰ ਬੈਠੇ ਆੜ੍ਹਤੀਏ ਨੂੰ ਮਾਰੀਆਂ ਗੋਲ਼ੀਆਂ, ਤੀਹਰੇ ਕਤਲ ਦੇ ਮੁਲਜ਼ਮ ਅਜੇ ਵੀ ਪੁਲਿਸ ਦੀ ਪਹੁੰਚ ਤੋਂ ਦੂਰ

ਮਲੌਦ 'ਚ 3 ਬੱਚਿਆਂ ਦੀ ਮਾਂ ਦਾ ਕਤਲ, ਨਜਾਇਜ਼ ਸੰਬੰਧਾਂ ਦੇ ਚੱਲਦੇ ਤੇਜ਼ਧਾਰ ਹਥਿਆਰ ਨਾਲ ਮੌਤ ਦੇ ਘਾਟ ਉਤਾਰਿਆ

ਮਲੌਦ 'ਚ 3 ਬੱਚਿਆਂ ਦੀ ਮਾਂ ਦਾ ਕਤਲ, ਨਜਾਇਜ਼ ਸੰਬੰਧਾਂ ਦੇ ਚੱਲਦੇ ਤੇਜ਼ਧਾਰ ਹਥਿਆਰ ਨਾਲ ਮੌਤ ਦੇ ਘਾਟ ਉਤਾਰਿਆ