Sunday, September 08, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਫੋਲਡਿੰਗ ਮਸ਼ੀਨ ਚਲਾਉਣ ਵਾਲੇ ਨੌਜਵਾਨ 'ਤੇ ਦੋਸਤਾਂ ਨੇ ਚਲਾਈ ਗੋਲ਼ੀ, ਅੱਖ 'ਚ ਵੱਜੀ ਗੋਲ਼ੀ ਸਿਰ 'ਚ ਜਾ ਫਸੀ, ਹਾਲਤ ਗੰਭੀਰ

July 22, 2024 02:44 PM

 ਲੁਧਿਆਣਾ : ਸਥਾਨਕ ਪਿੰਡ ਨੂਰਾਂਵਾਲਾ ਰਹਿਣ ਵਾਲੇ ਨੌਜਵਾਨ ਉੱਪਰ ਉਸ ਦੇ ਦੋਸਤ ਨੇ ਹੀ ਗੋਲ਼ੀ ਚਲਾ ਦਿੱਤੀ। ਗੋਲ਼ੀ ਨੌਜਵਾਨ ਦੀ ਅੱਖ ਪਾੜ ਕੇ ਸਿਰ 'ਚ ਜਾ ਫਸੀ। ਉਕਤ ਵਾਰਦਾਤ ਦਾ ਸ਼ਿਕਾਰ ਹੋਏ ਨੌਜਵਾਨ ਨੂੰ ਬੇਹੱਦ ਗੰਭੀਰ ਹਾਲਤ 'ਚ ਪੀਜੀਆਈ ਹਸਪਤਾਲ ਦਾਖਲ ਕਰਵਾਇਆ ਗਿਆ। ਗੋਲ਼ੀ ਲੱਗਣ ਕਾਰਨ ਫੱਟੜ ਹੋਏ ਨੌਜਵਾਨ ਦੀ ਪਛਾਣ ਦੀਪਕ ਉਰਫ ਦੀਪੂ ਦੇ ਰੂਪ 'ਚ ਹੋਈ ਹੈ ਜੋ ਕਿ ਫੈਕਟਰੀ 'ਚ ਫੋਲਡਿੰਗ ਮਸ਼ੀਨ ਚਲਾਉਣ ਦਾ ਕਾਰੀਗਰ ਹੈ। ਉਕਤ ਮਾਮਲੇ 'ਚ ਥਾਣਾ ਮੇਹਰਬਾਨ ਪੁਲਿਸ ਵੱਲੋਂ ਮੁਲਜ਼ਮ ਗੁਨੀਤ ਸਿੰਘ ਸੋਨੂ ਤੇ ਅਮਨਦੀਪ ਸਿੰਘ ਖਿਲਾਫ ਇਰਾਦਾ ਕਤਲ ਤੇ ਆਰਮ ਐਕਟ ਅਧੀਨ ਪਰਚਾ ਦਰਜ ਕਰ ਕੇ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।ਪਿੰਡ ਨੂਰਾਵਾਲਾ ਦੇ ਕਨੀਜਾ ਰੋਡ ਵਾਸੀ ਦੀਪੂ ਦੇ ਭਰਾ ਵਿੱਕੀ ਨੇ ਪੁਲਿਸ ਕੋਲ ਬਿਆਨ ਦਰਜ ਕਰਵਾਉਂਦੇ ਹੋਏ ਦੱਸਿਆ ਕਿ 15 ਜੁਲਾਈ ਦੀ ਰਾਤ ਕਰੀਬ 8 ਵਜੇ ਉਸਦੇ ਭਰਾ ਦੀਪੂ ਨੂੰ ਕੁਝ ਦੋਸਤ ਜਿਮ ਲੈ ਜਾਣ ਲਈ ਘਰੋਂ ਸੱਦ ਕੇ ਲੈ ਗਏ ਸਨ। ਦੀਪੂ ਦੋਸਤਾਂ ਨਾਲ ਘਰੋਂ ਤਾਂ ਗਿਆ ਪਰ ਦੇਰ ਰਾਤ ਤਕ ਵਾਪਸ ਨਹੀਂ ਆਇਆ। ਅਗਲੇ ਦਿਨ ਉਨ੍ਹਾਂ ਨੂੰ ਕਿਸੇ ਰਾਹਗੀਰ ਨੇ ਦੱਸਿਆ ਕਿ ਦੀਪੂ ਛੱਪੜ ਕੰਢੇ ਬੇਹੋਸ਼ ਪਿਆ ਹੈ। ਪਰਿਵਾਰ ਮੌਕੇ 'ਤੇ ਪੁੱਜਾ ਤਾਂ ਵੇਖਿਆ ਕਿ ਦੀਪੂ ਦੀ ਸੱਜੀ ਅੱਖ 'ਚੋਂ ਕਾਫੀ ਖ਼ੂਨ ਵਗ ਰਿਹਾ ਸੀ ਤੇ ਉਹ ਦਰਦ ਨਾਲ ਚੀਕ ਰਿਹਾ ਸੀ। ਉਸ ਦੀ ਗੰਭੀਰ ਹਾਲਤ ਵੇਖਦੇ ਹੋਏ ਪਰਿਵਾਰ ਵਾਲੇ ਨਜ਼ਦੀਕੀ ਹਸਪਤਾਲ ਲੈ ਗਏ ਜਿੱਥੋਂ ਉਸ ਨੂੰ ਪੀਜੀਆਈ ਹਸਪਤਾਲ ਚੰਡੀਗੜ੍ਹ ਲਿਆਂਦਾ ਗਿਆ।ਪੀਜੀਆਈ ਹਸਪਤਾਲ 'ਚ ਡਾਕਟਰਾਂ ਨੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਦੀਪੂ ਦੀ ਅੱਖ ਵਿਚ ਗੋਲ਼ੀ ਮਾਰੀ ਗਈ ਹੈ ਤੇ ਅੱਖ 'ਚ ਲੱਗੀ ਗੋਲ਼ੀ ਸਿਰ ਵਿਚ ਜਾ ਫਸੀ ਹੈ। ਉਨ੍ਹਾਂ ਆਪਰੇਸ਼ਨ ਕਰ ਕੇ ਦੀਪੂ ਦੇ ਸਿਰ 'ਚ ਲੱਗੀ ਗੋਲ਼ੀ ਤਾਂ ਕੱਢ ਦਿੱਤੀ ਹੈ ਪਰ ਅਜੇ ਵੀ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਮਾਮਲੇ 'ਚ ਥਾਣਾ ਮਿਹਰਬਾਨ ਪੁਲਿਸ ਨੇ ਦੀਪੂ ਦੇ ਦੋਸਤ ਪੁਨੀਤ ਸਿੰਘ, ਅਮਨਦੀਪ ਤੇ ਸੋਨੂ ਖਿਲਾਫ ਵੱਖ-ਵੱਖ ਦੋਸ਼ਾਂ ਅਧੀਨ ਪਰਚਾ ਦਰਜ ਕਰ ਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਦੇ ਤਫਤੀਸ਼ ਅਧਿਕਾਰੀ ਸਹਾਇਕ ਥਾਣੇਦਾਰ ਸੁਰਜੀਤ ਸਿੰਘ ਮੁਤਾਬਕ ਦੀਪੂ ਦੀ ਹਾਲਤ ਵਿੱਚ ਕੁਝ ਸੁਧਾਰ ਹੋਣ ਮਗਰੋਂ ਬਿਆਨ ਲੈ ਕੇ ਤਫਤੀਸ਼ ਅੱਗੇ ਵਧਾਈ ਜਾਵੇਗੀ।

Have something to say? Post your comment

More From Punjab

ਜਣੇਪੇ ਤੋਂ ਬਾਅਦ ਜਬਰ ਜਨਾਹ ਪੀੜਤ ਨਬਾਲਗ ਦੀ ਮੌਤ

ਜਣੇਪੇ ਤੋਂ ਬਾਅਦ ਜਬਰ ਜਨਾਹ ਪੀੜਤ ਨਬਾਲਗ ਦੀ ਮੌਤ

ਕਲਯੁਗੀ ਪਿਉ ਨੇ 10 ਸਾਲਾ ਨਾਬਾਲਗ ਧੀ ਨਾ ਕੀਤੀਆਂ ਅਸ਼ਲੀਲ ਹਰਕਤਾਂ, ਕੇਸ ਦਰਜ

ਕਲਯੁਗੀ ਪਿਉ ਨੇ 10 ਸਾਲਾ ਨਾਬਾਲਗ ਧੀ ਨਾ ਕੀਤੀਆਂ ਅਸ਼ਲੀਲ ਹਰਕਤਾਂ, ਕੇਸ ਦਰਜ

ਪਠਾਨਕੋਟ-ਚੰਬਾ ਨੈਸ਼ਨਲ ਹਾਈਵੇ 'ਤੇ ਅੰਮ੍ਰਿਤਸਰ ਆ ਰਹੀ ਬੱਸ ਪਲਟੀ, ਇੱਕ ਦੀ ਮੌਤ, 13 ਜ਼ਖਮੀ

ਪਠਾਨਕੋਟ-ਚੰਬਾ ਨੈਸ਼ਨਲ ਹਾਈਵੇ 'ਤੇ ਅੰਮ੍ਰਿਤਸਰ ਆ ਰਹੀ ਬੱਸ ਪਲਟੀ, ਇੱਕ ਦੀ ਮੌਤ, 13 ਜ਼ਖਮੀ

ਸੈਲੀ ਰੋਡ ਤੋਂ ਬੱਚੇ ਨੂੰ ਅਗਵਾਹ ਕਰਨ ਵਾਲਿਆਂ ਨੂੰ ਪਠਾਨਕੋਟ ਪੁਲਿਸ ਨੇ ਗੋਆ ਤੋਂ ਕੀਤਾ ਗ੍ਰਿਫ਼ਤਾਰ

ਸੈਲੀ ਰੋਡ ਤੋਂ ਬੱਚੇ ਨੂੰ ਅਗਵਾਹ ਕਰਨ ਵਾਲਿਆਂ ਨੂੰ ਪਠਾਨਕੋਟ ਪੁਲਿਸ ਨੇ ਗੋਆ ਤੋਂ ਕੀਤਾ ਗ੍ਰਿਫ਼ਤਾਰ

ਪਠਾਨਕੋਟ ਦੇ ਕਿਸਾਨ ਦੀ ਧੀ ਬਣੀ ਭਾਰਤੀ ਫੌਜ ‘ਚ ਕਮਿਸ਼ਨਡ ਅਫ਼ਸਰ, ਮਾਈ ਭਾਗੋ ਪ੍ਰੈਪਰੇਟਰੀ ਇੰਸਟੀਚਿਊਟ ਦੀ ਕੈਡਿਟ ਹੈ ਪੱਲਵੀ ਰਾਜਪੂਤ

ਪਠਾਨਕੋਟ ਦੇ ਕਿਸਾਨ ਦੀ ਧੀ ਬਣੀ ਭਾਰਤੀ ਫੌਜ ‘ਚ ਕਮਿਸ਼ਨਡ ਅਫ਼ਸਰ, ਮਾਈ ਭਾਗੋ ਪ੍ਰੈਪਰੇਟਰੀ ਇੰਸਟੀਚਿਊਟ ਦੀ ਕੈਡਿਟ ਹੈ ਪੱਲਵੀ ਰਾਜਪੂਤ

ਫਿਰੋਜ਼ਪੁਰ ਤੀਹਰੇ ਕਤਲ ਕਾਂਡ ਦੇ ਮੁਲਜ਼ਮ ਮਹਾਰਾਸ਼ਟਰ ਤੋਂ ਗ੍ਰਿਫ਼ਤਾਰ, ਜਾ ਰਹੇ ਸੀ ਸ੍ਰੀ ਹਜ਼ੂਰ ਸਾਹਿਬ

ਫਿਰੋਜ਼ਪੁਰ ਤੀਹਰੇ ਕਤਲ ਕਾਂਡ ਦੇ ਮੁਲਜ਼ਮ ਮਹਾਰਾਸ਼ਟਰ ਤੋਂ ਗ੍ਰਿਫ਼ਤਾਰ, ਜਾ ਰਹੇ ਸੀ ਸ੍ਰੀ ਹਜ਼ੂਰ ਸਾਹਿਬ

ਬਡਬਰ ਟੋਲ ਪਲਾਜ਼ਾ ਦੇ ਕਰਮਚਾਰੀਆਂ ਨੇ ਹਮਲਾ ਕਰਕੇ ਪਿਓ ਪੁੱਤ ਨੂੰ ਕੀਤਾ ਗੰਭੀਰ ਜਖਮੀ

ਬਡਬਰ ਟੋਲ ਪਲਾਜ਼ਾ ਦੇ ਕਰਮਚਾਰੀਆਂ ਨੇ ਹਮਲਾ ਕਰਕੇ ਪਿਓ ਪੁੱਤ ਨੂੰ ਕੀਤਾ ਗੰਭੀਰ ਜਖਮੀ

ਨਕਾਬਪੋਸ਼ ਬਦਮਾਸ਼ਾਂ ਨੇ ਪ੍ਰਾਪਰਟੀ ਡੀਲਰ ਕੋਲੋਂ ਲੁੱਟੀ ਨਕਦੀ, ਚਿੱਟੇ ਦਿਨ ਦਫਤਰ 'ਚ ਵੜ ਕੇ ਦਿੱਤਾ ਵਾਰਦਾਤ ਨੂੰ ਅੰਜਾਮ

ਨਕਾਬਪੋਸ਼ ਬਦਮਾਸ਼ਾਂ ਨੇ ਪ੍ਰਾਪਰਟੀ ਡੀਲਰ ਕੋਲੋਂ ਲੁੱਟੀ ਨਕਦੀ, ਚਿੱਟੇ ਦਿਨ ਦਫਤਰ 'ਚ ਵੜ ਕੇ ਦਿੱਤਾ ਵਾਰਦਾਤ ਨੂੰ ਅੰਜਾਮ

Ferozepur 'ਚ ਵੱਡੀ ਵਾਰਦਾਤ ! ਘਰ ਦੇ ਬਾਹਰ ਬੈਠੇ ਆੜ੍ਹਤੀਏ ਨੂੰ ਮਾਰੀਆਂ ਗੋਲ਼ੀਆਂ, ਤੀਹਰੇ ਕਤਲ ਦੇ ਮੁਲਜ਼ਮ ਅਜੇ ਵੀ ਪੁਲਿਸ ਦੀ ਪਹੁੰਚ ਤੋਂ ਦੂਰ

Ferozepur 'ਚ ਵੱਡੀ ਵਾਰਦਾਤ ! ਘਰ ਦੇ ਬਾਹਰ ਬੈਠੇ ਆੜ੍ਹਤੀਏ ਨੂੰ ਮਾਰੀਆਂ ਗੋਲ਼ੀਆਂ, ਤੀਹਰੇ ਕਤਲ ਦੇ ਮੁਲਜ਼ਮ ਅਜੇ ਵੀ ਪੁਲਿਸ ਦੀ ਪਹੁੰਚ ਤੋਂ ਦੂਰ

ਮਲੌਦ 'ਚ 3 ਬੱਚਿਆਂ ਦੀ ਮਾਂ ਦਾ ਕਤਲ, ਨਜਾਇਜ਼ ਸੰਬੰਧਾਂ ਦੇ ਚੱਲਦੇ ਤੇਜ਼ਧਾਰ ਹਥਿਆਰ ਨਾਲ ਮੌਤ ਦੇ ਘਾਟ ਉਤਾਰਿਆ

ਮਲੌਦ 'ਚ 3 ਬੱਚਿਆਂ ਦੀ ਮਾਂ ਦਾ ਕਤਲ, ਨਜਾਇਜ਼ ਸੰਬੰਧਾਂ ਦੇ ਚੱਲਦੇ ਤੇਜ਼ਧਾਰ ਹਥਿਆਰ ਨਾਲ ਮੌਤ ਦੇ ਘਾਟ ਉਤਾਰਿਆ