Sunday, September 08, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

ਮ੍ਰਿਤਕ ਕਿਸਾਨ ਦੇ ਨਾਂ 'ਤੇ ਕਰਜ਼ਾ ਲੈਣ ਦੇ ਮਾਮਲੇ 'ਚ ਸਹਿਕਾਰੀ ਬੈਂਕ ਦੇ ਪੰਜ ਕਰਮਚਾਰੀ ਵਿਜੀਲੈਂਸ ਟੀਮ ਨੇ ਕੀਤੇ ਕਾਬੂ

July 23, 2024 10:56 AM

 ਹੁਸ਼ਿਆਰਪੁਰ : ਪੰਜਾਬ ਵਿਜੀਲੈਂਸ ਬਿਊਰੋ ਨੇ ਸਹਿਕਾਰੀ ਸਭਾ ਧੁੱਗਾ ਕਲਾਂ ਅਤੇ ਸਹਿਕਾਰੀ ਬੈਂਕ ਰੂਪੋਵਾਲ, ਜ਼ਿਲ੍ਹਾ ਹੁਸ਼ਿਆਰਪੁਰ ਦੇ ਪੰਜ ਕਰਮਚਾਰੀਆਂ ਨੂੰ ਮਿ੍ਤਕ ਮੈਂਬਰ ਦੇ ਨਾਂ ਉਤੇ ਕਰਜ਼ਾ ਲੈਣ ਦੇ ਦੋਸ਼ ਵਿੱਚ ਕਾਬੂ ਕੀਤਾ ਹੈ। ਇਸ ਮਾਮਲੇ ਵਿੱਚ ਸਹਿਕਾਰੀ ਸਭਾ ਧੁੱਗਾ ਕਲਾਂ ਦੇ ਤਿੰਨ ਮੁਲਜ਼ਮ ਪਹਿਲਾਂ ਹੀ ਕਾਬੂ ਕੀਤੇ ਜਾ ਚੁੱਕੇ ਹਨ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਮੁਲਜ਼ਮਾਂ ਵਿਚ ਸਾਬਕਾ ਇੰਸਪੈਕਟਰ ਤੇ ਮੌਜੂਦਾ ਸਹਾਇਕ ਰਜਿਸਟਰਾਰ ਸਹਿਕਾਰੀ ਬੈਂਕ ਦਸੂਹਾ ਯੁੱਧਵੀਰ ਸਿੰਘ, ਰਵਿੰਦਰ ਸਿੰਘ ਕਲਰਕ-ਕਮ ਕੈਸ਼ੀਅਰ, ਸਹਿਕਾਰੀ ਬੈਂਕ ਸ਼ਾਖਾ ਰੂਪੋਵਾਲ, ਤਹਿਸੀਲ ਦਸੂਹਾ, ਜੋ ਹੁਣ ਲੇਖਾਕਾਰ ਵਜੋਂ ਸਹਿਕਾਰੀ ਬੈਂਕ ਲਿਮਟਿਡ ਸ਼ਾਖਾ ਸੀਕਰੀ, ਹੁਸ਼ਿਆਰਪੁਰ ਵਿਖੇ ਤਾਇਨਾਤ ਹਨ ਸਮੇਤ ਮਨਜੀਤ ਸਿੰਘ ਕੈਸ਼ੀਅਰ (ਸੇਵਾਮੁਕਤ), ਸਹਿਕਾਰੀ ਬੈਂਕ ਸ਼ਾਖਾ ਰੂਪੋਵਾਲ ਅਤੇ ਇਸੇ ਬੈਂਕ ਦੇ ਅਵਤਾਰ ਸਿੰਘ ਸਾਬਕਾ ਮੈਨੇਜਰ (ਸੇਵਾਮੁਕਤ) ਸਮੇਤ ਪਰਮਜੀਤ ਸਿੰਘ ਸਾਬਕਾ ਮੈਨੇਜਰ (ਸੇਵਾਮੁਕਤ) ਨੂੰ ਕਾਬੂ ਕੀਤਾ ਹੈ।ਉਨ੍ਹਾਂ ਦੱਸਿਆ ਕਿ ਇਸ ਸਬੰਧੀ ਦਰਜ ਕਰਵਾਈ ਗਈ ਸ਼ਿਕਾਇਤ ਦੀ ਪੜਤਾਲ ਦੌਰਾਨ ਸਾਹਮਣੇ ਆਏ ਤੱਥਾਂ ਦੇ ਆਧਾਰ 'ਤੇ ਮੁਲਜ਼ਮ ਅਜੈਬ ਸਿੰਘ ਸਕੱਤਰ ਸਹਿਕਾਰੀ ਸਭਾ ਪਿੰਡ ਧੁੱਗਾ ਕਲਾਂ ਜ਼ਿਲਾ ਹੁਸ਼ਿਆਰਪੁਰ ਸਮੇਤ ਮੈਂਬਰ ਨਿਰੰਜਨ ਸਿੰਘ ਅਤੇ ਤਰਸੇਮ ਸਿੰਘ ਨੂੰ ਕਾਬੂ ਕਰ ਲਿਆ ਗਿਆ ਹੈ ਜਿਨ੍ਹਾਂ ਵਿਰੁੱਧ ਇਸ ਸਬੰਧੀ ਬਿਊਰੋ ਵੱਲੋਂ ਪਹਿਲਾਂ ਹੀ ਵਿਜੀਲੈਂਸ ਬਿਊਰੋ ਦੇ ਥਾਣਾ ਜਲੰਧਰ ਰੇਂਜ ’ਚ ਕੇਸ ਦਰਜ ਹੈ। ਉਕਤ ਮਾਮਲੇ ਦੀ ਤਫਤੀਸ਼ ਦੌਰਾਨ ਉਕਤ ਕੈਸ਼ੀਅਰ ਅਜਾਇਬ ਸਿੰਘ ਨੂੰ ਪਿੰਡ ਧੁੱਗਾ ਕਲਾਂ ਦੇ ਰਹਿਣ ਵਾਲੇ ਸੁਸਾਇਟੀ ਦੇ ਮਿ੍ਤਕ ਮੈਂਬਰ ਗੁਲਜ਼ਾਰ ਸਿੰਘ ਦੇ ਨਾਂ 'ਤੇ 1,92,000 ਰੁਪਏ ਦਾ ਕਰਜ਼ਾ ਲੈਣ ਦੇ ਦੋਸ਼ ਹੇਠ ਸਹਿਕਾਰੀ ਸਭਾ ਦੇ ਹੋਰ ਅਧਿਕਾਰੀਆਂ ਸਣੇ ਕਾਬੂ ਕੀਤਾ ਗਿਆ ਸੀ। ਸੈਕਟਰੀ ਅਜੈਬ ਸਿੰਘ ਨੇ ਸੁਸਾਇਟੀ ਦਾ ਸਾਰਾ ਕਰਜ਼ਾ ਮਿ੍ਤਕ ਗੁਲਜ਼ਾਰ ਸਿੰਘ ਦੇ ਖਾਤੇ 'ਚ ਜਮ੍ਹਾ ਕਰਵਾ ਦਿੱਤਾ ਸੀ ਅਤੇ ਹੋਰਾਂ ਨਾਲ ਮਿਲੀਭੁਗਤ ਕਰਕੇ ਉਸੇ ਮਿਤੀ ਨੂੰ ਉਸ ਦੇ ਨਾਂ 'ਤੇ 1,90,000 ਰੁਪਏ ਦਾ ਕਰਜ਼ਾ ਦੁਬਾਰਾ ਲਿਆ ਸੀ। ਵਿਜੀਲੈਂਸ ਦੀ ਤਫ਼ਤੀਸ਼ ਦੌਰਾਨ ਆਪਣੀ ਗਿ੍ਫਤਾਰੀ ਦੇ ਡਰੋਂ ਉਸ ਨੇ ਉਕਤ ਬੈਂਕ ਨੂੰ ਵਿਆਜ ਸਮੇਤ ਸਾਰਾ ਕਰਜ਼ਾ 2,26,315 ਰੁਪਏ ਲੱਖ ਰੁਪਏ ਜਮ੍ਹਾ ਕਰਵਾ ਦਿੱਤਾ ਸੀ।ਬੁਲਾਰੇ ਨੇ ਦੱਸਿਆ ਕਿ ਪੁੱਛਗਿੱਛ ਦੇ ਆਧਾਰ 'ਤੇ ਵਿਜੀਲੈਂਸ ਬਿਊਰੋ ਨੇ ਅਜੈਬ ਸਿੰਘ ਅਤੇ ਮੈਂਬਰਾਂ ਨਿਰੰਜਨ ਸਿੰਘ ਅਤੇ ਤਰਸੇਮ ਸਿੰਘ ਨੂੰ ਕਾਬੂ ਕੀਤਾ ਹੈ। ਇਸ ਤੋਂ ਬਾਅਦ ਜਾਂਚ ਦੌਰਾਨ ਉਕਤ ਪੰਜਾਂ ਕਰਮਚਾਰੀਆਂ ਨੇ ਆਪਸ 'ਚ ਮਿਲੀਭੁਗਤ ਕਰਕੇ ਸਭਾ ਦੇ ਮਿ੍ਤਕ ਮੈਂਬਰ ਦੇ ਨਾਂ 'ਤੇ ਇਹ ਕਰਜ਼ਾ ਮਨਜ਼ੂਰ ਕਰਵਾਉਣ ਤੇ ਜਮ੍ਹਾਂ ਕਰਵਾਉਣ ਲਈ ਸਹਿਕਾਰੀ ਸਭਾ ਧੁੱਗਾ ਕਲਾਂ ਅਤੇ ਸਹਿਕਾਰੀ ਬੈਂਕ ਸ਼ਾਖਾ ਰੂਪੋਵਾਲ ਨਾਲ ਧੋਖਾਦੇਹੀ ਕੀਤੀ ਸੀ।

Have something to say? Post your comment

More From Punjab

ਜਣੇਪੇ ਤੋਂ ਬਾਅਦ ਜਬਰ ਜਨਾਹ ਪੀੜਤ ਨਬਾਲਗ ਦੀ ਮੌਤ

ਜਣੇਪੇ ਤੋਂ ਬਾਅਦ ਜਬਰ ਜਨਾਹ ਪੀੜਤ ਨਬਾਲਗ ਦੀ ਮੌਤ

ਕਲਯੁਗੀ ਪਿਉ ਨੇ 10 ਸਾਲਾ ਨਾਬਾਲਗ ਧੀ ਨਾ ਕੀਤੀਆਂ ਅਸ਼ਲੀਲ ਹਰਕਤਾਂ, ਕੇਸ ਦਰਜ

ਕਲਯੁਗੀ ਪਿਉ ਨੇ 10 ਸਾਲਾ ਨਾਬਾਲਗ ਧੀ ਨਾ ਕੀਤੀਆਂ ਅਸ਼ਲੀਲ ਹਰਕਤਾਂ, ਕੇਸ ਦਰਜ

ਪਠਾਨਕੋਟ-ਚੰਬਾ ਨੈਸ਼ਨਲ ਹਾਈਵੇ 'ਤੇ ਅੰਮ੍ਰਿਤਸਰ ਆ ਰਹੀ ਬੱਸ ਪਲਟੀ, ਇੱਕ ਦੀ ਮੌਤ, 13 ਜ਼ਖਮੀ

ਪਠਾਨਕੋਟ-ਚੰਬਾ ਨੈਸ਼ਨਲ ਹਾਈਵੇ 'ਤੇ ਅੰਮ੍ਰਿਤਸਰ ਆ ਰਹੀ ਬੱਸ ਪਲਟੀ, ਇੱਕ ਦੀ ਮੌਤ, 13 ਜ਼ਖਮੀ

ਸੈਲੀ ਰੋਡ ਤੋਂ ਬੱਚੇ ਨੂੰ ਅਗਵਾਹ ਕਰਨ ਵਾਲਿਆਂ ਨੂੰ ਪਠਾਨਕੋਟ ਪੁਲਿਸ ਨੇ ਗੋਆ ਤੋਂ ਕੀਤਾ ਗ੍ਰਿਫ਼ਤਾਰ

ਸੈਲੀ ਰੋਡ ਤੋਂ ਬੱਚੇ ਨੂੰ ਅਗਵਾਹ ਕਰਨ ਵਾਲਿਆਂ ਨੂੰ ਪਠਾਨਕੋਟ ਪੁਲਿਸ ਨੇ ਗੋਆ ਤੋਂ ਕੀਤਾ ਗ੍ਰਿਫ਼ਤਾਰ

ਪਠਾਨਕੋਟ ਦੇ ਕਿਸਾਨ ਦੀ ਧੀ ਬਣੀ ਭਾਰਤੀ ਫੌਜ ‘ਚ ਕਮਿਸ਼ਨਡ ਅਫ਼ਸਰ, ਮਾਈ ਭਾਗੋ ਪ੍ਰੈਪਰੇਟਰੀ ਇੰਸਟੀਚਿਊਟ ਦੀ ਕੈਡਿਟ ਹੈ ਪੱਲਵੀ ਰਾਜਪੂਤ

ਪਠਾਨਕੋਟ ਦੇ ਕਿਸਾਨ ਦੀ ਧੀ ਬਣੀ ਭਾਰਤੀ ਫੌਜ ‘ਚ ਕਮਿਸ਼ਨਡ ਅਫ਼ਸਰ, ਮਾਈ ਭਾਗੋ ਪ੍ਰੈਪਰੇਟਰੀ ਇੰਸਟੀਚਿਊਟ ਦੀ ਕੈਡਿਟ ਹੈ ਪੱਲਵੀ ਰਾਜਪੂਤ

ਫਿਰੋਜ਼ਪੁਰ ਤੀਹਰੇ ਕਤਲ ਕਾਂਡ ਦੇ ਮੁਲਜ਼ਮ ਮਹਾਰਾਸ਼ਟਰ ਤੋਂ ਗ੍ਰਿਫ਼ਤਾਰ, ਜਾ ਰਹੇ ਸੀ ਸ੍ਰੀ ਹਜ਼ੂਰ ਸਾਹਿਬ

ਫਿਰੋਜ਼ਪੁਰ ਤੀਹਰੇ ਕਤਲ ਕਾਂਡ ਦੇ ਮੁਲਜ਼ਮ ਮਹਾਰਾਸ਼ਟਰ ਤੋਂ ਗ੍ਰਿਫ਼ਤਾਰ, ਜਾ ਰਹੇ ਸੀ ਸ੍ਰੀ ਹਜ਼ੂਰ ਸਾਹਿਬ

ਬਡਬਰ ਟੋਲ ਪਲਾਜ਼ਾ ਦੇ ਕਰਮਚਾਰੀਆਂ ਨੇ ਹਮਲਾ ਕਰਕੇ ਪਿਓ ਪੁੱਤ ਨੂੰ ਕੀਤਾ ਗੰਭੀਰ ਜਖਮੀ

ਬਡਬਰ ਟੋਲ ਪਲਾਜ਼ਾ ਦੇ ਕਰਮਚਾਰੀਆਂ ਨੇ ਹਮਲਾ ਕਰਕੇ ਪਿਓ ਪੁੱਤ ਨੂੰ ਕੀਤਾ ਗੰਭੀਰ ਜਖਮੀ

ਨਕਾਬਪੋਸ਼ ਬਦਮਾਸ਼ਾਂ ਨੇ ਪ੍ਰਾਪਰਟੀ ਡੀਲਰ ਕੋਲੋਂ ਲੁੱਟੀ ਨਕਦੀ, ਚਿੱਟੇ ਦਿਨ ਦਫਤਰ 'ਚ ਵੜ ਕੇ ਦਿੱਤਾ ਵਾਰਦਾਤ ਨੂੰ ਅੰਜਾਮ

ਨਕਾਬਪੋਸ਼ ਬਦਮਾਸ਼ਾਂ ਨੇ ਪ੍ਰਾਪਰਟੀ ਡੀਲਰ ਕੋਲੋਂ ਲੁੱਟੀ ਨਕਦੀ, ਚਿੱਟੇ ਦਿਨ ਦਫਤਰ 'ਚ ਵੜ ਕੇ ਦਿੱਤਾ ਵਾਰਦਾਤ ਨੂੰ ਅੰਜਾਮ

Ferozepur 'ਚ ਵੱਡੀ ਵਾਰਦਾਤ ! ਘਰ ਦੇ ਬਾਹਰ ਬੈਠੇ ਆੜ੍ਹਤੀਏ ਨੂੰ ਮਾਰੀਆਂ ਗੋਲ਼ੀਆਂ, ਤੀਹਰੇ ਕਤਲ ਦੇ ਮੁਲਜ਼ਮ ਅਜੇ ਵੀ ਪੁਲਿਸ ਦੀ ਪਹੁੰਚ ਤੋਂ ਦੂਰ

Ferozepur 'ਚ ਵੱਡੀ ਵਾਰਦਾਤ ! ਘਰ ਦੇ ਬਾਹਰ ਬੈਠੇ ਆੜ੍ਹਤੀਏ ਨੂੰ ਮਾਰੀਆਂ ਗੋਲ਼ੀਆਂ, ਤੀਹਰੇ ਕਤਲ ਦੇ ਮੁਲਜ਼ਮ ਅਜੇ ਵੀ ਪੁਲਿਸ ਦੀ ਪਹੁੰਚ ਤੋਂ ਦੂਰ

ਮਲੌਦ 'ਚ 3 ਬੱਚਿਆਂ ਦੀ ਮਾਂ ਦਾ ਕਤਲ, ਨਜਾਇਜ਼ ਸੰਬੰਧਾਂ ਦੇ ਚੱਲਦੇ ਤੇਜ਼ਧਾਰ ਹਥਿਆਰ ਨਾਲ ਮੌਤ ਦੇ ਘਾਟ ਉਤਾਰਿਆ

ਮਲੌਦ 'ਚ 3 ਬੱਚਿਆਂ ਦੀ ਮਾਂ ਦਾ ਕਤਲ, ਨਜਾਇਜ਼ ਸੰਬੰਧਾਂ ਦੇ ਚੱਲਦੇ ਤੇਜ਼ਧਾਰ ਹਥਿਆਰ ਨਾਲ ਮੌਤ ਦੇ ਘਾਟ ਉਤਾਰਿਆ