Sunday, September 08, 2024
24 Punjabi News World
Mobile No: + 31 6 39 55 2600
Email id: hssandhu8@gmail.com

Punjab

100 ਸਾਲ ਤੋਂ ਵੱਧ ਪੁਰਾਣਾ ਪਿੱਪਲ ਦਾ ਦਰੱਖ਼ਤ ਅਚਾਨਕ ਡਿੱਗਿਆ, ਬਿਜਲੀ ਸਪਲਾਈ ਠੱਪ; ਚਾਰ ਦੁਕਾਨਦਾਰ ਜ਼ਖ਼ਮੀ

July 24, 2024 12:53 PM

ਕਪੂਰਥਲਾ : ਕਪੂਰਥਲਾ ਦੀ ਪੁਰਾਣੀ ਸਬਜ਼ੀ ਮੰਡੀ 'ਚ ਅੱਜ ਸਵੇਰੇ ਅਚਾਨਕ ਪਿੱਪਲ ਦਾ ਦਰੱਖ਼ਤ ਡਿੱਗ ਗਿਆ ਜਿਸ ਕਾਰਨ 8 ਤੋਂ 10 ਦੁਕਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ। ਹਾਦਸੇ 'ਚ ਚਾਰ ਦੁਕਾਨਦਾਰ ਜ਼ਖ਼ਮੀ ਹੋ ਗਏ ਜਿਨ੍ਹਾਂ ਦਾ ਇਲਾਜ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ 'ਚ ਚੱਲ ਰਿਹਾ ਹੈ।ਦੱਸਿਆ ਜਾ ਰਿਹਾ ਹੈ ਕਿ 100 ਸਾਲ ਤੋਂ ਵੱਧ ਪੁਰਾਣੇ ਇਸ ਦਰੱਖ਼ਤ ਦੇ ਡਿੱਗਣ ਕਾਰਨ ਇਲਾਕੇ ਦੀ ਬਿਜਲੀ ਸਪਲਾਈ ਵੀ ਠੱਪ ਹੋ ਗਈ ਹੈ। ਇਹੀ ਸੜਕ ਵੀ ਪੂਰੀ ਤਰ੍ਹਾਂ ਜਾਮ ਹੈ। ਦੂਜੇ ਪਾਸੇ ਨਿਗਮ ਅਤੇ ਪੁਲਿਸ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ ਹਨ ਅਤੇ ਬਚਾਅ ਕਾਰਜ ਚਲਾਇਆ ਜਾ ਰਿਹਾ ਹੈ। ਇਸ ਦੀ ਪੁਸ਼ਟੀ ਨਿਗਮ ਕਮਿਸ਼ਨਰ ਅਨੁਪਮ ਕਲੇਰ ਨੇ ਕੀਤੀ ਹੈ। ਜਾਣਕਾਰੀ ਅਨੁਸਾਰ ਕਪੂਰਥਲਾ 'ਚ ਅੱਜ ਸਵੇਰੇ ਪਏ ਮੀਂਹ ਤੋਂ ਬਾਅਦ ਪੁਰਾਣੀ ਕਚਹਿਰੀ ਕੰਪਲੈਕਸ ਦੇ ਪਿੱਛੇ ਸਬਜ਼ੀ ਮੰਡੀ 'ਚ 100 ਸਾਲ ਤੋਂ ਵੱਧ ਪੁਰਾਣਾ ਪਿੱਪਲ ਦਾ ਦਰੱਖਤ ਅਚਾਨਕ ਡਿੱਗ ਗਿਆ। ਜਿਸ ਕਾਰਨ ਆਸ-ਪਾਸ ਸਥਿਤ ਕਰੀਬ 10 ਆਰਜ਼ੀ ਸਬਜ਼ੀ ਦੀਆਂ ਦੁਕਾਨਾਂ ਨੂੰ ਨੁਕਸਾਨ ਪੁੱਜਾ ਅਤੇ ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ। ਇਸ ਵੱਡੇ ਦਰੱਖ਼ਤ ਦੇ ਡਿੱਗਣ ਕਾਰਨ ਬਿਜਲੀ ਦੀਆਂ ਤਾਰਾਂ ਵੀ ਟੁੱਟ ਗਈਆਂ ਹਨ ਅਤੇ ਇਲਾਕੇ ਦੀ ਬਿਜਲੀ ਸਪਲਾਈ ਪ੍ਰਭਾਵਿਤ ਹੋਈ ਹੈ।ਦੱਸਿਆ ਜਾ ਰਿਹਾ ਹੈ ਕਿ ਦਰੱਖ਼ਤ ਡਿੱਗਣ ਕਾਰਨ ਆਵਾਜਾਈ ਵਿੱਚ ਵੀ ਵਿਘਨ ਪਿਆ ਹੈ। ਇਸ ਘਟਨਾ ਵਿੱਚ ਕੁਲਵਿੰਦਰ ਪੱਤੜ, ਬੌਬੀ, ਮੁਨਸ਼ੀ, ਭਜਨ ਮੰਨਾ ਇਲੈਕਟ੍ਰੋਨਿਕ, ਵਿਪਨ ਆਦਿ ਦੁਕਾਨਦਾਰਾਂ ਦਾ ਭਾਰੀ ਨੁਕਸਾਨ ਹੋਇਆ ਹੈ। ਇਸ ਹਾਦਸੇ ਵਿੱਚ ਇੱਕ ਇਮਾਰਤ ਦਾ ਉਪਰਲਾ ਹਿੱਸਾ ਵੀ ਨੁਕਸਾਨਿਆ ਗਿਆ ਹੈ। ਟਰੈਫਿਕ ਪੁਲਿਸ ਅਤੇ ਪੀਸੀਆਰ ਟੀਮ ਮੌਕੇ ’ਤੇ ਪਹੁੰਚ ਗਈ ਹੈ। ਅਤੇ ਬਚਾਅ ਕਾਰਜ ਚਲਾਇਆ ਜਾ ਰਿਹਾ ਹੈ।

Have something to say? Post your comment

More From Punjab

ਜਣੇਪੇ ਤੋਂ ਬਾਅਦ ਜਬਰ ਜਨਾਹ ਪੀੜਤ ਨਬਾਲਗ ਦੀ ਮੌਤ

ਜਣੇਪੇ ਤੋਂ ਬਾਅਦ ਜਬਰ ਜਨਾਹ ਪੀੜਤ ਨਬਾਲਗ ਦੀ ਮੌਤ

ਕਲਯੁਗੀ ਪਿਉ ਨੇ 10 ਸਾਲਾ ਨਾਬਾਲਗ ਧੀ ਨਾ ਕੀਤੀਆਂ ਅਸ਼ਲੀਲ ਹਰਕਤਾਂ, ਕੇਸ ਦਰਜ

ਕਲਯੁਗੀ ਪਿਉ ਨੇ 10 ਸਾਲਾ ਨਾਬਾਲਗ ਧੀ ਨਾ ਕੀਤੀਆਂ ਅਸ਼ਲੀਲ ਹਰਕਤਾਂ, ਕੇਸ ਦਰਜ

ਪਠਾਨਕੋਟ-ਚੰਬਾ ਨੈਸ਼ਨਲ ਹਾਈਵੇ 'ਤੇ ਅੰਮ੍ਰਿਤਸਰ ਆ ਰਹੀ ਬੱਸ ਪਲਟੀ, ਇੱਕ ਦੀ ਮੌਤ, 13 ਜ਼ਖਮੀ

ਪਠਾਨਕੋਟ-ਚੰਬਾ ਨੈਸ਼ਨਲ ਹਾਈਵੇ 'ਤੇ ਅੰਮ੍ਰਿਤਸਰ ਆ ਰਹੀ ਬੱਸ ਪਲਟੀ, ਇੱਕ ਦੀ ਮੌਤ, 13 ਜ਼ਖਮੀ

ਸੈਲੀ ਰੋਡ ਤੋਂ ਬੱਚੇ ਨੂੰ ਅਗਵਾਹ ਕਰਨ ਵਾਲਿਆਂ ਨੂੰ ਪਠਾਨਕੋਟ ਪੁਲਿਸ ਨੇ ਗੋਆ ਤੋਂ ਕੀਤਾ ਗ੍ਰਿਫ਼ਤਾਰ

ਸੈਲੀ ਰੋਡ ਤੋਂ ਬੱਚੇ ਨੂੰ ਅਗਵਾਹ ਕਰਨ ਵਾਲਿਆਂ ਨੂੰ ਪਠਾਨਕੋਟ ਪੁਲਿਸ ਨੇ ਗੋਆ ਤੋਂ ਕੀਤਾ ਗ੍ਰਿਫ਼ਤਾਰ

ਪਠਾਨਕੋਟ ਦੇ ਕਿਸਾਨ ਦੀ ਧੀ ਬਣੀ ਭਾਰਤੀ ਫੌਜ ‘ਚ ਕਮਿਸ਼ਨਡ ਅਫ਼ਸਰ, ਮਾਈ ਭਾਗੋ ਪ੍ਰੈਪਰੇਟਰੀ ਇੰਸਟੀਚਿਊਟ ਦੀ ਕੈਡਿਟ ਹੈ ਪੱਲਵੀ ਰਾਜਪੂਤ

ਪਠਾਨਕੋਟ ਦੇ ਕਿਸਾਨ ਦੀ ਧੀ ਬਣੀ ਭਾਰਤੀ ਫੌਜ ‘ਚ ਕਮਿਸ਼ਨਡ ਅਫ਼ਸਰ, ਮਾਈ ਭਾਗੋ ਪ੍ਰੈਪਰੇਟਰੀ ਇੰਸਟੀਚਿਊਟ ਦੀ ਕੈਡਿਟ ਹੈ ਪੱਲਵੀ ਰਾਜਪੂਤ

ਫਿਰੋਜ਼ਪੁਰ ਤੀਹਰੇ ਕਤਲ ਕਾਂਡ ਦੇ ਮੁਲਜ਼ਮ ਮਹਾਰਾਸ਼ਟਰ ਤੋਂ ਗ੍ਰਿਫ਼ਤਾਰ, ਜਾ ਰਹੇ ਸੀ ਸ੍ਰੀ ਹਜ਼ੂਰ ਸਾਹਿਬ

ਫਿਰੋਜ਼ਪੁਰ ਤੀਹਰੇ ਕਤਲ ਕਾਂਡ ਦੇ ਮੁਲਜ਼ਮ ਮਹਾਰਾਸ਼ਟਰ ਤੋਂ ਗ੍ਰਿਫ਼ਤਾਰ, ਜਾ ਰਹੇ ਸੀ ਸ੍ਰੀ ਹਜ਼ੂਰ ਸਾਹਿਬ

ਬਡਬਰ ਟੋਲ ਪਲਾਜ਼ਾ ਦੇ ਕਰਮਚਾਰੀਆਂ ਨੇ ਹਮਲਾ ਕਰਕੇ ਪਿਓ ਪੁੱਤ ਨੂੰ ਕੀਤਾ ਗੰਭੀਰ ਜਖਮੀ

ਬਡਬਰ ਟੋਲ ਪਲਾਜ਼ਾ ਦੇ ਕਰਮਚਾਰੀਆਂ ਨੇ ਹਮਲਾ ਕਰਕੇ ਪਿਓ ਪੁੱਤ ਨੂੰ ਕੀਤਾ ਗੰਭੀਰ ਜਖਮੀ

ਨਕਾਬਪੋਸ਼ ਬਦਮਾਸ਼ਾਂ ਨੇ ਪ੍ਰਾਪਰਟੀ ਡੀਲਰ ਕੋਲੋਂ ਲੁੱਟੀ ਨਕਦੀ, ਚਿੱਟੇ ਦਿਨ ਦਫਤਰ 'ਚ ਵੜ ਕੇ ਦਿੱਤਾ ਵਾਰਦਾਤ ਨੂੰ ਅੰਜਾਮ

ਨਕਾਬਪੋਸ਼ ਬਦਮਾਸ਼ਾਂ ਨੇ ਪ੍ਰਾਪਰਟੀ ਡੀਲਰ ਕੋਲੋਂ ਲੁੱਟੀ ਨਕਦੀ, ਚਿੱਟੇ ਦਿਨ ਦਫਤਰ 'ਚ ਵੜ ਕੇ ਦਿੱਤਾ ਵਾਰਦਾਤ ਨੂੰ ਅੰਜਾਮ

Ferozepur 'ਚ ਵੱਡੀ ਵਾਰਦਾਤ ! ਘਰ ਦੇ ਬਾਹਰ ਬੈਠੇ ਆੜ੍ਹਤੀਏ ਨੂੰ ਮਾਰੀਆਂ ਗੋਲ਼ੀਆਂ, ਤੀਹਰੇ ਕਤਲ ਦੇ ਮੁਲਜ਼ਮ ਅਜੇ ਵੀ ਪੁਲਿਸ ਦੀ ਪਹੁੰਚ ਤੋਂ ਦੂਰ

Ferozepur 'ਚ ਵੱਡੀ ਵਾਰਦਾਤ ! ਘਰ ਦੇ ਬਾਹਰ ਬੈਠੇ ਆੜ੍ਹਤੀਏ ਨੂੰ ਮਾਰੀਆਂ ਗੋਲ਼ੀਆਂ, ਤੀਹਰੇ ਕਤਲ ਦੇ ਮੁਲਜ਼ਮ ਅਜੇ ਵੀ ਪੁਲਿਸ ਦੀ ਪਹੁੰਚ ਤੋਂ ਦੂਰ

ਮਲੌਦ 'ਚ 3 ਬੱਚਿਆਂ ਦੀ ਮਾਂ ਦਾ ਕਤਲ, ਨਜਾਇਜ਼ ਸੰਬੰਧਾਂ ਦੇ ਚੱਲਦੇ ਤੇਜ਼ਧਾਰ ਹਥਿਆਰ ਨਾਲ ਮੌਤ ਦੇ ਘਾਟ ਉਤਾਰਿਆ

ਮਲੌਦ 'ਚ 3 ਬੱਚਿਆਂ ਦੀ ਮਾਂ ਦਾ ਕਤਲ, ਨਜਾਇਜ਼ ਸੰਬੰਧਾਂ ਦੇ ਚੱਲਦੇ ਤੇਜ਼ਧਾਰ ਹਥਿਆਰ ਨਾਲ ਮੌਤ ਦੇ ਘਾਟ ਉਤਾਰਿਆ